nabaz-e-punjab.com

ਆਧੁਨਿਕ ਡੇਅਰੀ ਫਾਰਮਿੰਗ ਬਣ ਸਕਦੀ ਹੈ ਮੌਜੂਦਾ ਖੇਤੀਬਾੜੀ ਦਾ ਢੁੱਕਵਾਂ ਬਦਲ: ਬਲਬੀਰ ਸਿੰਘ ਸਿੱਧੂ

ਨਵੇਂ ਡੇਅਰੀ ਫਾਰਮ ਯੂਨਿਟ ਸਥਾਪਿਤ ਕਰਨ ਲਈ “ਡੇਅਰੀ ਉਦੱਮਤਾ ਵਿਕਾਸ ਸਕੀਮ” ਅਧੀਨ 11.25 ਕਰੋੜ ਰੁਪਏ ਸਬਸਿਡੀ ਦਿੱਤੀ ਗਈ

ਡੇਅਰੀ ਉੱਦਮ ਸਿਖਲਾਈ ਦੀ ਟ੍ਰੇਨਿੰਗ 14 ਜਨਵਰੀ 2019 ਤੋਂ ਸ਼ੁਰੂ

ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ, 7 ਜਨਵਰੀ:
ਆਧੁਨਿਕ ਅਤੇ ਵਿਗਿਆਨਿਕ ਢੰਗ ਨਾਲ ਕੀਤੀ ਗਈ ਡੇਅਰੀ ਫਾਰਮਿੰਗ ਮੌਜੂਦਾ ਖੇਤੀਬਾੜੀ ਦਾ ਢੁੱਕਵਾਂ ਬਦਲ ਸਾਬਿਤ ਹੋ ਸਕਦੀ ਹੈ। ਪੰਜਾਬ ਸਰਕਾਰ ਦੁਆਰਾ ਪਸ਼ੂ ਪਾਲਣ ਤੇ ਡੇਅਰੀ ਫਾਰਮਿੰਗ ਦੇ ਕਿੱਤੇ ਨੂੰ ਸਥਾਪਿਤ ਕਰਨ ਲਈ ਵਿਭਾਗ ਦੇ ਪਸ਼ੂ ਫਾਰਮਾਂ ਅਤੇ ਸੀਮਨ ਬੈਕਾਂ ਦਾ ਆਧੁਨਿਕਰਣ ਗਿਆ ਹੈ ਜਿਸ ਦੇ ਹਾਂ-ਪੱਖੀ ਨਤੀਜੇ ਦੇਖਣ ਨੂੰ ਮਿਲ ਰਹੇ ਹਨ। ਇਸ ਗੱਲ ਦਾ ਪ੍ਰਗਟਾਵਾ ਪਸ਼ੂ ਪਾਲਣ, ਡੇਅਰੀ ਵਿਕਾਸ ਤੇ ਮੱਛੀ ਪਾਲਣ ਮੰਤਰੀ ਸ. ਬਲਬੀਰ ਸਿੰਘ ਸਿੱਧੂ ਨੇ ਕੀਤਾ।
ਪਸ਼ੂ ਪਾਲਣ ਮੰਤਰੀ ਨੇ ਕਿਹਾ ਅੱਜ ਦਾ ਯੁੱਗ ਵਿਗਿਆਨਕ ਤਕਨੀਕਾਂ ਨੂੰ ਬਰੀਕੀਆਂ ਨਾਲ ਸਮਝ ਕੇ ਲਾਗੂ ਕਰਨ ਦਾ ਯੁੱਗ ਹੈ ਜਿਸ ਲਈ ਪੰਜਾਬ ਸਰਕਾਰ ਸੂਬੇ ਵਿਚ ਡੇਅਰੀ ਫਾਰਮਿੰਗ ਨਾਲ ਜੁੜੇ ਕਿਸਾਨਾਂ ਨੂੰ ਆਧੁਨਿਕ ਡੇਅਰੀ ਫਾਰਮਿੰਗ ਦੀ ਸਿਖਾਈ 14 ਜਨਵਰੀ ਤੋਂ ਸ਼ੁਰੂ ਕਰਨ ਜਾ ਰਹੀ ਹੈ। ਉਨ•ਾਂ ਕਿਹਾ ਕਿ ਪੰਜਾਬ ਸਰਕਾਰ ਕਿਸਾਨਾਂ ਤੇ ਬੇਰੋਜ਼ਗਾਰ ਕਿਸਾਨਾਂ ਨੂੰ ਡੇਅਰੀ ਫਾਰਮਿੰਗ ਦੇ ਨਵੇਂ ਯੂਨਿਟ ਸਥਾਪਿਤ ਕਰਨ ਲਈ ਡੇਅਰੀ ਉਦੱਮਤਾ ਵਿਕਾਸ ਸਕੀਮ ਅਧੀਨ ਸਬਸਿਡੀ ਮੁਹੱਈਆ ਕਰਵਾ ਰਹੀ ਹੈ। ਇਸ ਸਕੀਮ ਅਧੀਨ ਲਾਭਪਾਤਰੀ ਦੁਧਾਰੂ ਪਸ਼ੂਆਂ ਦੀ ਖਰੀਦ, ਕੱਟੀਆਂ-ਵੱਛੀਆਂ ਦੇ ਯੂਨਿਟ ਸਥਾਪਿਤ ਕਰਨਾ, ਦੁੱਧ ਚੁਆਈ ਮਸ਼ੀਨਾਂ ਤੇ ਡੇਅਰੀ ਲਈ ਹੋਰ ਸਾਜੋ-ਸਮਾਨ ਖਰੀਦ ਸਕਦਾ ਹੈ। ਜਿਸ ਲਈ ਜਰਨਲ ਕੈਟਾਗਰੀ ਨੂੰ 25 ਫੀਸਦੀ ਤੇ ਅਨੁਸੂਚਿਤ ਜਾਤੀਆਂ ਨੂੰ 33 ਫੀਸਦੀ ਸਬਸਿਡੀ ਮੁਹੱਈਆ ਕਰਵਾਈ ਜਾਂਦੀ ਹੈ।
ਸ.ਬਲਬੀਰ ਸਿੰਘ ਸਿੱਧੂ ਨੇ ਅੱਗੇ ਦੱਸਿਆ ਕਿ ਪੰਜਾਬ ਸਰਕਾਰ ਦੁਆਰਾ ਹੁਣ ਤੱਕ 11.25 ਕਰੋੜ ਰੁਪਏ ਦੀ ਸਬਸਿਡੀ ਲਾਭਪਤਾਰੀਆਂ ਦੇ ਬੈਕਾਂ ਦੇ ਖਾਤਿਆਂ ਵਿਚ ਸਿੱਧੇ ਤੌਰ ‘ਤੇ ਭੇਜੀ ਜਾ ਚੁੱਕੀ ਹੈ।
ਡੇਅਰੀ ਫਾਰਮਿੰਗ ਦੀ ਸਿਖਲਾਈ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਡਾਇਰੈਕਟਰ, ਡੇਅਰੀ ਵਿਕਾਸ ਵਿਭਾਗ, ਇੰਦਰਜੀਤ ਸਿੰਘ ਨੇ ਦੱਸਿਆ ਕਿ ਇਸ ਚਾਰ ਹਫਤੇ ਦੀ ਡੇਅਰੀ ਉਦਮ ਸਿਖਲਾਈ ਦਾ ਅਗਲਾ ਬੈਂਚ ਡੇਅਰੀ ਸਿਖਲਾਈ ਅਤੇ ਵਿਸਥਾਰ ਕੇਦਰ, ਬੀਜਾ(ਲੁਧਿਆਣਾ), ਚਤਾਮਲੀ(ਰੋਪੜ), ਗਿੱਲ(ਮੋਗਾ), ਅਬੁੱਲ ਖੁਰਾਣਾ(ਸ੍ਰੀ ਮੁਕਤਸਰ ਸਾਹਿਬ), ਸਰਦੂਲਗੜ(ਮਾਨਸਾ) ਫਗਵਾੜਾ(ਕਪੂਰਥਲਾ) ਅਤੇ ਵੇਰਕਾ (ਅੰਮ੍ਰਿਤਸਰ) ਵਿਖੇ ਸੁਰੂ ਹੋਵੇਗਾ। ਸਿਖਿਆਰਥੀਆਂ ਦੀ ਚੋਣ ਲਈ 11 ਜਨਵਰੀ 2019 ਨੂੰ ਸਵੇਰੇ 10.00 ਵਜੇ ਉਕਤ ਸਿਖਲਾਈ ਕੇਂਦਰਾਂ ਤੇ ਕਾਊਂਸਲਿੰਗ ਕੀਤੀ ਜਾਵੇਗੀ। ਘੱਟੋ ਘੱਟ 10 ਵੀਂ ਤੱਕ ਵਿਦਿਅਕ ਯੋਗਤਾ ਰੱਖਦੇ ਹੋਏ ਨੌਜਵਾਨ ਲੜਕੇ ਲੜਕੀਆਂ ਜਿੰਨਾਂ ਦੀ ਉਮਰ 18 ਤੋਂ 45 ਸਾਲ ਦੇ ਵਿੱਚ ਹੋਵੇ ਅਤੇ ਜਿੰਨਾਂ ਦਾ ਆਪਣਾ ਘੱਟੋ ਘੱਟ 5 ਦੁਧਾਰੂ ਪਸੂਆਂ ਦਾ ਡੇਅਰੀ ਫਾਰਮ ਹੋਵੇ, ਇਹ ਸਿਖਲਾਈ ਹਾਸਲ ਕਰ ਸਕਦੇ ਹਨ। ਸਿਖਲਾਈ ਲਈ ਪ੍ਰਾਸਪੈਕਟਸ ਜਿਸ ਦੀ ਕੀਮਤ 100/- ਰੁਪਏ ਹੈ, ਸਬੰਧਤ ਜਿਲੇ ਦੇ ਡਿਪਟੀ ਡਾਇਰੈਕਟਰ ਡੇਅਰੀ/ਡੇਅਰੀ ਵਿਕਾਸ ਅਫਸਰ ਅਤੇ ਸਾਰੇ ਸਿਖਲਾਈ ਕੇਦਰਾਂ ਉੱਪਰ ਉਪਲਬੱਧ ਹਨ। ਸਿਖਲਾਈ ਸਬੰਧੀ ਵਧੇਰੇ ਜਾਣਕਾਰੀ ਡੇਅਰੀ ਵਿਕਾਸ ਬੋਰਡ ਦੇ ਮੁੱਖ ਦਫਤਰ ਦੇ ਟੈਲੀਫੋਨ ਨੰ 0172-5027285 ਅਤੇ 2217020 ਜਾਂ ਵਿਭਾਗ ਦੀ ਵੈੱਬ ਸਾਈਟ ਉੱਤੇ ਹਾਸਲ ਕੀਤੀ ਜਾ ਸਕਦੀ ਹੈ।

Load More Related Articles
Load More By Nabaz-e-Punjab
Load More In Agriculture & Forrest

Check Also

ਚਿੱਟੀ ਵੇਈਂ ਵਿੱਚ ਪਾਣੀ ਛੱਡਣ ਲਈ ਬਣਨ ਵਾਲੇ ਰੈਗੂਲੇਟਰ ਦਾ ਮੁੱਖ ਮੰਤਰੀ 8 ਮਈ ਨੂੰ ਰੱਖਣਗੇ ਨੀਂਹ ਪੱਥਰ

ਚਿੱਟੀ ਵੇਈਂ ਵਿੱਚ ਪਾਣੀ ਛੱਡਣ ਲਈ ਬਣਨ ਵਾਲੇ ਰੈਗੂਲੇਟਰ ਦਾ ਮੁੱਖ ਮੰਤਰੀ 8 ਮਈ ਨੂੰ ਰੱਖਣਗੇ ਨੀਂਹ ਪੱਥਰ ਸਿੰ…