Share on Facebook Share on Twitter Share on Google+ Share on Pinterest Share on Linkedin ਮੋਦੀ ਜੀ! ਮਨ ਕੀ ਬਾਤ ਪ੍ਰੋਗਰਾਮ ਵਿੱਚ ਆਵਾਰਾ ਕੁੱਤਿਆਂ ਦੀ ਸਮੱਸਿਆ ਦਾ ਵੀ ਕਰੋ ਨਿਬੇੜਾ: ਬੇਦੀ ਸੂਬਾ ਸਰਕਾਰਾਂ, ਨਗਰ ਕੌਂਸਲਾਂ ਤੇ ਨਿਗਮਾਂ ਦੇ ਵੱਸ ਵਿੱਚ ਨਹੀਂ ਹੈ ਅਵਾਰਾ ਕੁੱਤਿਆਂ ਦੀ ਸਮੱਸਿਆ ਦਾ ਹੱਲ ਨਗਰ ਨਿਗਮ ਦੇ ਕੌਂਸਲਰ ਬੇਦੀ ਨੇ ਪ੍ਰਧਾਨ ਮੰਤਰੀ ਨੂੰ ਲਿਖਿਆ ਪੱਤਰ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 24 ਦਸੰਬਰ: ਆਵਾਰਾ ਕੁੱਤਿਆਂ ਦੀ ਸਮੱਸਿਆ ਕਿਸੇ ਇਕੱਲੇ ਸ਼ਹਿਰ ਜਾਂ ਸੂਬੇ ਦੀ ਨਹੀਂ ਬਲਕਿ ਇਹ ਪੂਰੇ ਦੇਸ਼ ਦੀ ਸਮੱਸਿਆ ਬਣ ਚੁੱਕੀ ਹੈ। ਇਸ ਰਾਸ਼ਟਰੀ ਸਮੱਸਿਆ ਦਾ ਹੱਲ ਸਿਰਫ਼ ਪ੍ਰਧਾਨ ਮੰਤਰੀ ਹੀ ਕਰ ਸਕਦੇ ਹਨ ਅਤੇ ਦੇਸ਼ ਦੇ ਲੋਕ ਉਮੀਦ ਕਰ ਰਹੇ ਹਨ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮਨ ਕੀ ਬਾਤ ਪ੍ਰੋਗਰਾਮ ਰਾਹੀਂ ਦੇਸ਼ ਪੱਧਰ ’ਤੇ ਫੈਲੀ ਅਵਾਰਾ ਕੁੱਤਿਆਂ ਦੀ ਸਮੱਸਿਆ ਦਾ ਕੋਈ ਨਿਬੇੜਾ ਕਰਨ। ਇਹ ਮੰਗ ਨਗਰ ਨਿਗਮ ਮੋਹਾਲੀ ਦੇ ਕੌਂਸਲਰ ਕੁਲਜੀਤ ਸਿੰਘ ਬੇਦੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਆਵਾਰਾ ਕੁੱਤਿਆਂ ਦੇ ਹੱਲ ਸਬੰਧੀ ਲਿਖੇ ਪੱਤਰ ਵਿਚ ਕੀਤੀ। ਸ੍ਰੀ ਬੇਦੀ ਨੇ ਪ੍ਰਧਾਨ ਮੰਤਰੀ ਨੂੰ ਲਿਖੇ ਪੱਤਰ ਵਿਚ ਕਿਹਾ ਕਿ ਆਵਾਰਾ ਕੁੱਤਿਆਂ ਦੀ ਸਮੱਸਿਆ ਇਸ ਕਦਰ ਗੰਭੀਰ ਹੋ ਚੁੱਕੀ ਹੈ ਕਿ ਹਰ ਆਮ ਨਾਗਰਿਕ ਇਸ ਸਮੱਸਿਆ ਤੋਂ ਪ੍ਰੇਸ਼ਾਨ ਹੈ। ਦਿਲਚਸਪ ਗੱਲ ਇਹ ਹੈ ਕਿ ਇਸ ਸਮੱਸਿਆ ਦਾ ਹੱਲ ਨਾ ਤਾਂ ਕਿਸੇ ਸੂਬਾ ਸਰਕਾਰਾਂ ਕੋਲ ਨਿਕਲ ਰਿਹਾ ਹੈ, ਨਾ ਕਿਸੇ ਨਗਰ ਨਿਗਮਾਂ ਕੋਲ ਅਤੇ ਨਾ ਹੀ ਪਿੰਡਾਂ ਦੀਆਂ ਪੰਚਾਇਤਾਂ ਕੋਲੋਂ ਇਸ ਦਾ ਹੱਲ ਨਿਕਲ ਰਿਹਾ ਹੈ। ਮੀਡੀਆ ਵਿੱਚ ਲੱਗ ਰਹੀਆਂ ਆਵਾਰਾ ਕੁੱਤਿਆਂ ਸਬੰਧੀ ਖ਼ਬਰਾਂ ਤੋਂ ਇਹ ਗੱਲ ਸਾਫ਼ ਹੈ ਇਸ ਸਮੱਸਿਆ ਸਬੰਧੀ ਕਾਨੂੰਨੀ ਅੜਚਣ ਕਾਫ਼ੀ ਪੈ ਰਹੀ ਹੈ। ਦੇਸ਼ ਦੇ ਵੱਡੇ ਸ਼ਹਿਰਾਂ ਦੇ ਲੋਕ ਵੀ ਇਸ ਸਮੱਸਿਆ ਤੋਂ ਬੇਹੱਦ ਪ੍ਰੇਸ਼ਾਨ ਹਨ ਕਿਉਂਕਿ ਸ਼ਹਿਰਾਂ ਵਿੱਚ ਖੂੰਖਾਰ ਅਵਾਰਾ ਕੁੱਤਿਆਂ ਦੇ ਝੁੰਡ ਘੁੰਮਦੇ ਅਕਸਰ ਵਿਖਾਈ ਦਿੰਦੇ ਹਨ। ਭਾਵੇਂ ਨਗਰ ਕੌਂਸਿਲਾਂ ਅਤੇ ਨਗਰ ਪਰਿਸ਼ਦਾਂ ਵੱਲੋਂ ਕੁੱਤਿਆਂ ਦੀ ਨਸਬੰਦੀ ਵੀ ਕਰਵਾਈ ਜਾਂਦੀ ਹੈ ਪ੍ਰੰਤੂ ਦੇਖਣ ਵਿੱਚ ਆ ਰਿਹਾ ਹੈ ਕਿ ਨਸਬੰਦੀ ਵੀ ਕੋਈ ਠੋਸ ਹੱਲ ਨਹੀਂ ਹੈ ਕਿਉਂਕਿ ਕੁੱਤਿਆਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ। ਮੀਡੀਆਂ ਦੀਆਂ ਖਬਰਾਂ ਮੁਤਾਬਕ ਇਸ ਕੁੱਤਿਆਂ ਦੇ ਕੱਟਣ ਨਾਲ ਦੇਸ਼ ਵਿੱਚ ਬਹੁਤ ਸਾਰੇ ਲੋਕ ਮੌਤ ਦੇ ਮੂੰਹ ਵਿੱਚ ਜਾ ਚੁੱਕੇ ਹਨ ਅਤੇ ਕਈ ਛੋਟੇ-ਛੋਟੇ ਬੱਚਿਆਂ ਦੇ ਚਿਹਰੇ ਤੱਕ ਵਿਗਾੜ ਦਿੱਤੇ ਗਏ ਹਨ ਪਾਰਕਾਂ ਵਿੱਚ ਸੈਰ ਕਰ ਰਹੇ ਬਜ਼ੁਰਗ ਇਸ ਅਵਾਰਾ ਕੁੱਤਿਆਂ ਦੀ ਦਹਿਸ਼ਤ ਤੋਂ ਪ੍ਰੇਸ਼ਾਨ ਹਨ। ਉਨ੍ਹਾਂ ਪ੍ਰਧਾਨ ਮੰਤਰੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ‘ਮਨ ਕੀ ਬਾਤ’ ਵਿਸ਼ਾ ਦੇ ਅੰਤਰਗਤ ਹਰੇਕ ਮਹੀਨੇ ਜਨਤਾ ਤੋਂ ਸਬੰਧਤ ਵੱਖ-ਵੱਖ ਵਿਸ਼ਿਆਂ ਉੱਤੇ ਪੂਰੇ ਦੇਸ਼ ਨੂੰ ਸੰਬੋਧਨ ਕੀਤਾ ਜਾਂਦਾ ਹੈ ਇਹ ਇੱਕ ਬਹੁਤ ਹੀ ਚੰਗਾ ਪ੍ਰੋਗਰਾਮ ਹੈ ਅਤੇ ਲੋਕਾਂ ਵੱਲੋਂ ਸਰਾਹਿਆ ਵੀ ਜਾਂਦਾ ਹੈ। ਇਸ ਲਈ ਦੇਸ਼ ਦੇ ਲੋਕ ਉਮੀਦ ਕਰਦੇ ਹਨ ਕਿ ਤੁਸੀਂ ਇਸੇ ਪ੍ਰੋਗਰਾਮ ਦੇ ਰਾਹੀਂ ਅਵਾਰਾ ਕੁੱਤਿਆਂ ਦੇ ਹੱਲ ਸਬੰਧੀ ਕੋਈ ਮਨ ਕੀ ਬਾਤ ਕਰ ਕੇ ਸਾਰਥਕ ਹੱਲ ਕੱਢੋ। ਜੇਕਰ ਇਸ ਬਾਰੇ ਵਿੱਚ ਕੋਈ ਕਾਨੂੰਨੀ ਅੜ੍ਹਚਣ ਵੀ ਪੈਂਦੀ ਹੈ ਤਾਂ ਉਸ ਨੂੰ ਪਾਰਲੀਮੈਂਟ ਵਿੱਚ ਸੰਸ਼ੋਧਨ ਕਰਵਾ ਕੇ ਸਮੱਸਿਆ ਦਾ ਹੱਲ ਕੱਢਿਆ ਜਾਵੇ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ