ਮੁਹਾਲੀ ਨਿਗਮ ਤੇ ਫਾਇਰ ਬ੍ਰਿਗੇਡ ਵੱਲੋਂ ਸ਼ਿਸ਼ੂ ਨਿਕੇਤਨ ਸਕੂਲ ਵਿੱਚ ਮੌਕ ਡਰਿੱਲ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 15 ਫਰਵਰੀ:
ਮੁਹਾਲੀ ਨਗਰ ਨਿਗਮ ਦੀ ਫਾਇਰ ਬ੍ਰਿਗੇਡ ਵੱਲੋਂ ਵਿਦਿਆਰਥੀਆਂ ਅਤੇ ਸਕੂਲ ਸਟਾਫ਼ ਨੂੰ ਜਾਗਰੂਕ ਕਰਨ ਲਈ ਸ਼ਿਸ਼ੂ ਨਿਕੇਤਨ ਪਬਲਿਕ ਸਕੂਲ ਸੈਕਟਰ-66 ਵਿੱਚ ਜ਼ਿਲ੍ਹੇ ਪੱਧਰੀ ਫਾਇਰ ਐਂਡ ਈਵੈਕੁੂਏਸ਼ਨ ਡਰਿਲ ਕਰਵਾਈ ਗਈ। ਇਸ ਮੌਕੇ ਸਕੂਲ ਫਾਇਰ ਮੈਨੇਜਮੈਂਟ ਟੀਮ ਵੀ ਬਣਾਈ ਗਈ, ਜਿਸ ਤਹਿਤ ਅੱਗੇ ਫਾਇਰ ਫਾਏਟਿੰਗ ਟੀਮ, ਮੁੱਢਲੀ ਸਹਾਇਤਾ ਟੀਮ, ਸਾਈਟ ਸੇਫਟੀ ਟੀਮ, ਟਰਾਂਸਪੋਰਟ ਮੈਨੇਜਮੈਂਟ ਟੀਮ ਅਤੇ ਮੀਡੀਆ ਮੈਨੇਜ਼ਮੈਂਟ ਟੀਮ ਦੇ ਨਾਂ ਹੇਠ ਪੰਜ ਟੀਮਾਂ ਬਣਾਈਆਂ ਗਈਆਂ। ਹਰ ਇੱਕ ਟੀਮ ਵਿਚ ਦੋ ਅਧਿਆਪਕ ਅਤੇ ਅੱਠ ਤੋਂ 10 ਵਿਦਿਆਰਥੀ ਸ਼ਾਮਿਲ ਕੀਤੇ ਗਏ ਹਨ। ਪਿqaੰਸੀਪਲ ਆਰ. ਚੱਢਾ ਨੇ ਦੱਸਿਆ ਕਿ ਅੱਜ ਦੀ ਮੌਕ ਡਰਿੱਲ ਤੋਂ ਪਹਿਲਾਂ ਇਸ ਹਫਤੇ ਵਿਚ ਅੱਗ ਤੋਂ ਬਚਾਅ ਸਬੰਧੀ ਦੋ ਰਿਹਰਸਲਾਂ ਵੀ ਕਰਵਾਈਆਂ ਗਈਆਂ।
ਅੱਜ ਦੀ ਡਰਿੱਲ ਮੌਕੇ ਫਾਇਰ ਬ੍ਰਿਗੇਡ ਵਿਭਾਗ ਵੱਲੋਂ ਅੱਗ ਲੱਗਣ ਦੀ ਸੂਰਤ ਵਿਚ ਵਰਤੀ ਜਾਣ ਵਾਲੀ ਸਮੱਗਰੀ ਜਿਵੇਂ ਕਿ ਕਟਰ, ਰੋਬੋਟਿਕ ਲਾਈਟਾਂ, ਬਲੋਅਰ ਆਦਿ ਵੀ ਦਿਖਾਏ ਗਏ। ਇਸ ਮੌਕੇ ਵਿਦਿਆਰਥੀਆਂ ਨੂੰ ਅੱਗ ਬੁਝਾਉਣ ਸਬੰਧੀ ਵਰਤੇ ਜਾਂਦੇ ਵੱਖ ਵੱਖ ਫਾਇਰ ਇਸਟਿੰਗਿਊਸਰਾਂ ਨੂੰ ਵਰਤਣ ਦੀ ਟਰੇਨਿੰਗ ਵੀ ਦਿੱਤੀ ਗਈ। ਵਿਦਿਆਰਥੀਆਂ ਨੇ ਫਸੇ ਹੋਏ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਦੂਰਾਂਤੋ ਸਕਾਈ ਲਿਫਟ ਦੀ ਮਦਦ ਨਾਲ ਬਚਾਉਣ ਦੀ ਡਰਿੱਲ ਵਿਚ ਵੀ ਹਿੱਸਾ ਲਿਆ। ਉਨ੍ਹਾਂ ਦੱਸਿਆ ਕਿ ਇਹ ਮੌਕ ਡਰਿੱਲ ਸਹਾਇਕ ਕਮਿਸ਼ਨਰ ਨਗਰ ਨਿਗਮ ਸਰਬਜੀਤ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਮੁਤਾਬਿਕ ਫਾਇਰ ਅਫ਼ਸਰ ਐਸ.ਏ.ਐਸ.ਨਗਰ ਸ੍ਰੀ ਮੋਹਨ ਲਾਲ ਵਰਮਾ ਦੀ ਅਗਵਾਈ ਵਿੱਚ ਉਲੀਕੀ ਅਤੇ ਸਿਰੇ ਚੜ੍ਹਾਈ ਗਈ। ਇਸ ਰਾਹੀਂ ਵਿਦਿਆਰਥੀਆਂ ਅਤੇ ਸਕੂਲ ਸਟਾਫ਼ ਨੇ ਵੱਡਮੁੱਲਾ ਤਜਰਬਾ ਹਾਸਲ ਕੀਤਾ।

Load More Related Articles
Load More By Nabaz-e-Punjab
Load More In School & College

Check Also

ਸੀਜੀਸੀ ਲਾਂਡਰਾਂ ਦੇ ਪ੍ਰੋਫੈਸਰ ਦਾ ਆਈਐੱਸਟੀਈ ਸਰਵੋਤਮ ਅਧਿਆਪਕ ਐਵਾਰਡ-2024 ਨਾਲ ਸਨਮਾਨ

ਸੀਜੀਸੀ ਲਾਂਡਰਾਂ ਦੇ ਪ੍ਰੋਫੈਸਰ ਦਾ ਆਈਐੱਸਟੀਈ ਸਰਵੋਤਮ ਅਧਿਆਪਕ ਐਵਾਰਡ-2024 ਨਾਲ ਸਨਮਾਨ ਨਬਜ਼-ਏ-ਪੰਜਾਬ, ਮੁਹ…