Nabaz-e-punjab.com

ਸਟਾਰਟਅੱਪਸ ਲਈ ਗਲੋਬਲ ਹੱਬ ਬਣੇਗਾ ਮੁਹਾਲੀ

ਪੰਜਾਬ ਸਰਕਾਰ ਦੇ ਸਟਾਰਟਅੱਪ ਹੱਬ ਨੇ ਸੀਜੀਸੀ ਲਾਂਡਰਾਂ ਨਾਲ ਕੀਤਾ ਸਮਝੌਤਾ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 24 ਜਨਵਰੀ:
ਉਦਯੋਗ ਅਤੇ ਵਣਜ ਵਿਭਾਗ, ਪੰਜਾਬ ਸਰਕਾਰ ਦੇ ਸਟਾਰਟਅੱਪ ਹੱਬ ‘ਸਟਾਰਟਅੱਪ ਪੰਜਾਬ’ ਨੇ ਆਰਆਈਐਸਈ (ਖੋਜ, ਨਵੀਨਤਾ, ਪ੍ਰਾਯੋਸ਼ਜਿਤ ਪ੍ਰਾਜੈਕਟ ਅਤੇ ਉਦਮ) ਵਿਭਾਗ, ਚੰਡੀਗੜ੍ਹ ਗਰੁੱਪ ਆਫ ਕਾਲਜਿਜ਼ ਸੀਜੀਸੀ ਲਾਂਡਰਾ ਨਾਲ ਸਮਝੌਤਾ ਕੀਤਾ ਹੈ। ਇਸ ਸਮਝੌਤੇ ਦਾ ਮੁੱਖ ਉਦੇਸ਼ ਰਾਜ ਵਿੱਚ ਸਟਾਰਟਅੱਪ ਲਈ ਅਨੁਕੂਲ ਈਕੋ ਸਿਸਟਮ ਬਣਾਉਣਾ ਹੈ ਅਤੇ ਸਟਾਰਟਅੱਪਸ ਨੂੰ ‘ਸਟਾਰਟਅੱਪ ਪੰਜਾਬ‘ ਨਾਲ ਰਜਿਸਟਰ ਕਰਨ ਅਤੇ ਈਕੋ ਸਿਸਟਮ ਦਾ ਹਿੱਸਾ ਬਣਨ ਲਈ ਇੱਕ ਵਿਸ਼ੇਸ਼ ਮੰਚ ਪ੍ਰਦਾਨ ਕਰੇਗੀ।
ਇਸ ਸਮਾਗਮ ਦੌਰਾਨ ਸਟੇਟ ਸਟਾਰਟਅੱਪ ਨੋਡਲ ਅਫ਼ਸਰ ਤਨੂ ਕਸ਼ਯਪ ਨੇ ਦੱਸਿਆ ਕਿ ਮੁਹਾਲੀ ਦੁਨੀਆ ਭਰ ਵਿੱਚ ਕਿਸੇ ਵੀ ਸਟਾਰਟਅੱਪ ਲਈ ਇਕ ਕੇਂਦਰ ਬਣਨ ਜਾ ਰਿਹਾ ਹੈ ਜੋ ਕਿ ਪੰਜਾਬ ਸਰਕਾਰ ਦਾ ਸਮੱਰਥਨ ਲੈਣਾ ਚਾਹੁੰਦਾ ਹੈ। ਹਾਲਾਂਕਿ ਇਸ ਦਾ ਅਰਥ ਇਹ ਨਹੀਂ ਹੈ ਕਿ ਪੰਜਾਬ ਆਪਣੇ ਆਪ ਨੂੰ ਖੇਤੀਬਾੜੀ ਤੋਂ ਕਿਸੇ ਹੋਰ ਖੇਤਰ ਵਿੱਚ ਤਬਦੀਲ ਕਰ ਦੇਵੇਗਾ ਬਲਕਿ ਇਸ ਦੇ ਬਜਾਏ ਖੇਤੀਬਾੜੀ ਆਪਣੇ ਆਪ ਵਿੱਚ ਤਕਨੀਕੀ ਪਹਿਲਕਦਮੀਆਂ ਦੀ ਵਰਤੋਂ ਕਰੇਗੀ। ਸਰਕਾਰ ਵੱਲੋਂ ਚੁੱਕਿਆ ਗਿਆ ਇਹ ਉਦਮੀ ਦ੍ਰਿਸ਼ਟੀਕੋਣ ਆਈਟੀ, ਬਾਇਓਟੈਕਨੀਕਲ, ਏਆਈ ਅਤੇ ਹੋਰ ਖੇਤਰਾਂ ਦੇ ਮਾਧਿਅਮ ਨਾਲ ਖੇਤੀਬਾੜੀ ਵਿੱਚ ਯੋਗਦਾਨ ਕਰਨ ਲਈ ਸਮਾਜ ਦੇ ਇੱਕ ਵੱਡੇ ਹਿੱਸੇ ਨੂੰ ਮੰਚ ਪ੍ਰਦਾਨ ਕਰੇਗਾ।
ਜਾਣਕਾਰੀ ਅਨੁਸਾਰ ਸੀਜੀਸੀ ਲਾਂਡਰਾਂ ਵਿੱਚ ਮੁੱਢਲੇ ਪੜਾਅ ਦੇ ਸਟਾਰਟਅੱਪ ਲਈ ਖਾਸ ਵਿਚਾਰ ਵਰਕਸ਼ਾਪ, ਪ੍ਰੋਗਰਾਮ, ਹਾਕਥਾੱਨ, ਬੂਟਕੈਂਪ ਆਦਿ ਆਯੋਜਿਤ ਕੀਤੇ ਜਾਣਗੇ। ਨਿਵੇਸ਼ਕ ਫੰਡਿੰਗ, ਰੈਗੂਲੇਟਰੀ ਮੁੱਦੇ, ਕਾਰੋਬਾਰੀ ਸਲਾਹਕਾਰ ਆਦਿ ਸਹੂਲਤਾਂ ਸਬੰਧੀ ਮਦਦ ਵੀ ਇਸ ਪੰਜਾਬ ਆਧਾਰਿਤ ਸਟਾਰਟਅੱਪ ਦਾ ਹਿੱਸਾ ਹੋਵੇਗੀ। ਇਸ ਤੋਂ ਇਲਾਵਾ ਇਸ ਸੰਧੀ ਤਹਿਤ ਉਦਮੀ ਮਹਿਲਾਵਾਂ (ਅੌਰਤਾਂ) ਨੂੰ ਉਤਸ਼ਾਹਿਤ ਕਰਨ ਵੱਲ ਵੀ ਵਿਸ਼ੇਸ਼ ਧਿਆਨ ਦਿੱਤਾ ਜਾਵੇਗਾ।

Load More Related Articles
Load More By Nabaz-e-Punjab
Load More In General News

Check Also

ਗਿਆਨ ਜਯੋਤੀ ਗਲੋਬਲ ਸਕੂਲ ਦੇ ਵਿਦਿਆਰਥੀਆਂ ਵੱਲੋਂ ਮਹਾਤਮਾ ਗਾਂਧੀ ਨੂੰ ਸ਼ਰਧਾਂਜਲੀ ਭੇਟ

ਗਿਆਨ ਜਯੋਤੀ ਗਲੋਬਲ ਸਕੂਲ ਦੇ ਵਿਦਿਆਰਥੀਆਂ ਵੱਲੋਂ ਮਹਾਤਮਾ ਗਾਂਧੀ ਨੂੰ ਸ਼ਰਧਾਂਜਲੀ ਭੇਟ ਨਬਜ਼-ਏ-ਪੰਜਾਬ, ਮੁਹਾਲ…