
ਮੁਹਾਲੀ ਚੈਬਰ ਆਫ਼ ਇੰਡਸਟਰੀ ਐਂਡ ਕਾਮਰਸ ਨੇ ਮੈਡੀਕਲ ਕੈਂਪ ਲਾਇਆ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 28 ਮਾਰਚ:
ਇੱਥੋਂ ਦੇ ਸਨਅਤੀ ਖੇਤਰ ਫੇਜ਼-9 ਵਿਖੇ ਮੁਫ਼ਤ ਮੈਡੀਕਲ ਚੈੱਕਅਪ ਕੈਂਪ ਲਗਾਇਆ ਗਿਆ। ਜਿਸ ਵਿੱਚ ਵੱਖ-ਵੱਖ ਤਰ੍ਹਾਂ ਦੇ ਟੈਸਟ ਕੀਤੇ ਗਏ-ਬੋਨ ਡੇਂਸਟੀ, ਸੂਗਰ, ਬਲੱਡ ਪ੍ਰੈੱਸ਼ਰ ਆਦਿ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਅਮਰਜੀਤ ਸਿੰਘ ਨੇ ਦੱਸਿਆ ਕਿ ਕੈਂਪ ਦੌਰਾਨ ਵੱਖ-ਵੱਖ ਰੋਗਾਂ ਦੇ ਮਾਹਰ ਡਾਕਟਰਾਂ ਨੇ ਮੈਡੀਕਲ ਸਲਾਹ ਦਿੱਤੀ ਅਤੇ ਦਵਾਈਆਂ ਵੀ ਮੁਫ਼ਤ ਦਿੱਤੀਆਂ ਗਈਆਂ। ਉਨ੍ਹਾਂ ਦੱਸਿਆ ਕਿ ਇਹ ਮੈਡੀਕਲ ਕੈਂਪ ਦੌਰਾਨ ਜਿਸ ਵਿੱਚ 300 ਤੋਂ ਵੱਧ ਸਨਤਕਾਰਾਂ, ਉਨ੍ਹਾਂ ਦਾ ਸਟਾਫ਼, ਕਰਮਚਾਰੀਆਂ ਅਤੇ ਮਜਦੂਰਾਂ ਨੇ ਲਾਭ ਲਿਆ। ਮੈਡੀਕਲ ਕੈਂਪ ਦੀ ਲੋੜ ਬੜੇ ਲੰਮੇਂ ਸਮੇਂ ਤੋਂ ਚੱਲੀ ਆ ਰਹੀ ਸੀ ਅਤੇ ਹੁਣ ਇਹ ਵੀ ਫੈਸਲਾ ਲਿਆ ਗਿਆ ਹੈ ਕੀ ਅਜਿਹੇ ਕੈਂਪ ਨਿਯਮਤ ਤੌਰ ’ਤੇ ਲਗਾਏ ਜਾਇਆ ਕਰਨਗੇ।