ਮੁਹਾਲੀ ਸ਼ਹਿਰ ਦੇ ਵਿਕਾਸ ਕਾਰਜ਼ਾਂ ਨੂੰ ਮੁੜ ਲੀਹਾਂ ’ਤੇ ਪਾਇਆ ਜਾਵੇਗਾ: ਸਿੱਧੂ

ਵਿਧਾਇਕ ਸਿੱਧੂ ਤੇ ਨਗਰ ਨਿਗਮ ਦੇ ਕਮਿਸ਼ਨਰ ਨੇ ਰੋਜ਼ ਗਾਰਡਨ ਦੌਰਾ ਕਰਕੇ ਲਿਆ ਜਾਇਜ਼ਾ

ਅਮਨਦੀਪ ਸਿੰਘ ਸੋਢੀ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 12 ਦਸੰਬਰ:
ਸਥਾਨਕ ਵਿਧਾਇਕ ਸ੍ਰ:ਬਲਬੀਰ ਸਿੰਘ ਸਿੱਧੂ ਨੇ ਫੇਜ਼-3ਬੀ1 ਸਥਿਤ ਰੋਜ਼ ਗਾਰਡਨ ਦੀ ਦਸ਼ਾ ਸੁਧਾਰਨ ਅਤੇ ਹੋਰ ਸੁਵਿਧਾਵਾਂ ਉਪਲਬਧ ਕਰਾਉਣ ਦੇ ਮੱਦੇਨਜ਼ਰ ਨਗਰ ਨਿਗਮ ਦੇ ਕਮਿਸ਼ਨਰ ਸੰਦੀਪ ਹੰਸ, ਸੰਯੁਕਤ ਕਮਿਸ਼ਨਰ ਸ੍ਰੀਮਤੀ ਅਵਨੀਤ ਕੌਰ, ਸਹਾਇਕ ਕਮਿਸ਼ਨਰ ਸਰਬਜੀਤ ਸਿੰਘ, ਐਕਸੀਅਨ ਹਰਪਾਲ ਸਿੰਘ ਭੁੱਲਰ, ਨਰਿੰਦਰ ਸਿੰਘ ਦਾਲਮ, ਹਰਕਿਰਨ ਸਿੰਘ ਅਤੇ ਐਸਡੀਓ. ਸੁਖਵਿੰਦਰ ਸਿੰਘ ਨੂੰ ਨਾਲ ਲੈ ਕੇ ਫੇਜ਼-3ਬੀ1 ਦੇ ਰੋਜ਼ ਗਾਰਡਨ ਦਾ ਦੌਰਾ ਕੀਤਾ। ਜਿਸ ਦੀ ਹਾਲਤ ਕਾਫੀ ਖਸਤਾ ਬਣੀ ਹੋਈ ਹੈ। ਸੀਨੀਅਰ ਸੀਟੀਜਨਾਂ ਵੱਲੋਂ, ਅੋਸੋਸੀਏਸ਼ਨ ਦੇ ਪ੍ਰਧਾਨ ਐਸ.ਚੌਧਰੀ ਦੀ ਅਗਵਾਈ ਹੇਠ ਪਾਰਕ ਦੀ ਦਸ਼ਾ ਸੁਧਾਰਨ ਅਤੇ ਹੋਰ ਸੁਵਿਧਾਵਾਂ ਦੇਣ ਲਈ ਸ੍ਰੀ ਸਿੱਧੂ ਨੂੰ ਮੰਗ ਪੱਤਰ ਸੌਂਪਿਆ ਗਿਆ।
ਇਸ ਮੌਕੇ ਸ੍ਰੀ ਸਿੱਧੂ ਨੇ ਪੱਤਰਕਾਰਾਂ ਨਾਲ ਗੈਰ ਰਸਮੀ ਗੱਲਬਾਤ ਕਰਦਿਆਂ ਕਿਹਾ ਕਿ ਪਾਰਕ ਬੁਨਿਆਦੀ ਸਹੂਲਤਾਂ ਤੋਂ ਵਾਝਾਂ ਪਾਇਆ ਗਿਆ। ਜਿਸ ਵਿਚ ਬਾਥਰੂਮ ਦੀ ਹਾਲਤ ਵੀ ਕਾਫੀ ਖਸਤਾ ਹੈ, ਪਾਰਕ ਵਿਚ ਕੂੜਾਦਾਨ ਅਤੇ ਬੈਠਣ ਲਈ ਬੈਂਚਾਂ ਦੀ ਵੀ ਘਾਟ ਪਾਈ ਗਈ ਹੈ ਅਤੇ ਪਾਰਕ ਵਿੱਚ ਸਾਫ ਸਫਾਈ ਦਾ ਵੀ ਪ੍ਰਬੰਧ ਨਹੀਂ ਹੈ। ਸ੍ਰੀ ਸਿੱਧੂ ਨੇ ਕਿਹਾ ਕਿ ਰੋਜ਼ ਗਾਰਡਨ ਵਿਚ ਬੱਚਿਆਂ ਲਈ ਝੂਲੇ ਲਗਾ ਕੇ ਫੁੱਟਪਾਥਾਂ ਦੀ ਸਾਫ ਸਫਾਈ ਕਰਵਾ ਕੇ, ਪਾਰਕ ਦੇ ਨਾਲ ਲੱਗਦੇ ਦਰੱਖਤਾਂ ਦੀ ਟਰੀਮਿੰਗ ਕਰਵਾ ਕੇ ਅਤੇ ਪਾਰਕ ਨੂੰ ਅਪਗ੍ਰੇਡ ਕਰਕੇ ਸੀਨੀਅਰ ਸਿਟੀਜਨਾਂ ਨੂੰ ਸੌਂਪਿਆ ਜਾਵੇਗਾ। ਉਨ੍ਹਾਂ ਕਿਹਾ ਕਿ ਹੁਣ ਅਜਿਹੇ ਪਾਰਕਾਂ ਦੀ ਦੁਰਦਸ਼ਾ ਪਹਿਲ ਦੇ ਅਧਾਰ ਤੇ ਠੀਕ ਕਰਵਾਈ ਜਾਵੇਗੀ ਅਤੇ ਸ਼ਹਿਰ ਦੇ ਵਿਕਾਸ ਕਾਰਜ਼ਾਂ ਨੂੰ ਯੋਜਨਾਬੱਧ ਤਰੀਕੇ ਨਾਲ ਕਰਵਾ ਕੇ ਮੁਹਾਲੀ ਸ਼ਹਿਰ ਦੇ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਉਪਲਬੱਧ ਕਰਵਾਈਆਂ ਜਾਣਗੀਆਂ।
ਇਸ ਮੌਕੇ ਸ੍ਰੀ ਸਿੱਧੂ ਦੇ ਸਿਆਸੀ ਸਲਾਹਕਾਰ ਹਰਕੇਸ਼ ਚੰਦ ਸ਼ਰਮਾ ਮੱਛਲੀਕਲਾਂ, ਗੁਰਚਰਨ ਸਿੰਘ ਭੰਵਰਾ, ਪ੍ਰਿੰਸੀਪਲ ਸਵਰਨ ਚੌਧਰੀ ਸੀਨੀਅਰ ਸਿਟੀਜਨ, ਵੈਲਫੇਅਰ ਐਸੋਸੀਏਸ਼ਨ ਦੇ ਆਗੂ ਡੀ.ਐਸ. ਚੰਡੋਲ, ਜਸਪ੍ਰੀਤ ਸਿੰਘ ਗਿੱਲ, ਗੁਰਮੀਤ ਸਿੰਘ ਗਿੱਲ, ਅਮਿਤ ਮਰਵਾਹਾ, ਸ਼ਾਮ ਲਾਲ ਸ਼ਰਮਾ, ਆਈ.ਬੀ. ਸਿੰਘ, ਮਦਨ ਸਿੰਘ, ਵਿਜੈ ਸ਼ਰਮਾ ਸਮੇਤ ਹੋਰ ਪਤਵੰਤੇ ਵੀ ਮੌਜੂਦ ਸਨ।

Load More Related Articles
Load More By Nabaz-e-Punjab
Load More In General News

Check Also

ਮੁਹਾਲੀ: ਫੇਜ਼-3ਏ ਵਿੱਚ ਬਣਾਏ ਗਏ ਆਰਐਮਸੀ ਪੁਆਇੰਟ ਨੂੰ ਖ਼ਤਮ ਕਰਨ ਦੀ ਗੁਹਾਰ

ਮੁਹਾਲੀ: ਫੇਜ਼-3ਏ ਵਿੱਚ ਬਣਾਏ ਗਏ ਆਰਐਮਸੀ ਪੁਆਇੰਟ ਨੂੰ ਖ਼ਤਮ ਕਰਨ ਦੀ ਗੁਹਾਰ ਫੇਜ਼-2 ਅਤੇ ਫੇਜ਼-3ਏ ਦੇ ਵਸਨੀਕਾਂ…