ਸਟਾਰਮ ਵਾਟਰ ਸਿਸਟਮ ਦੀ ਸਫ਼ਾਈ ਲਈ ਮੁਹਾਲੀ ਨਿਗਮ ਤੇ ਅਕਾਲੀ ਕੌਂਸਲਰ ਸੋਹਲ ਦਾ ਧੰਨਵਾਦ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 24 ਮਾਰਚ:
ਰੈਜ਼ੀਡੈਂਟਸ ਵੈਲਫੇਅਰ ਐਸੋਸੀਏਸ਼ਨ ਫੇਜ਼-4 ਦੀ ਕਾਰਜਕਾਰੀ ਕਮੇਟੀ ਦੀ ਮੀਟਿੰਗ ਪ੍ਰਧਾਨ ਦਿਆਲ ਸਿੰਘ ਦੀ ਪ੍ਰਧਾਨਗੀ ਵਿੱਚ ਹੋਈ। ਮੀਟਿੰਗ ਵਿੱਚ ਫੇਜ਼-4 ਦੇ ਵਿਕਾਸ ਅਤੇ ਸਾਫ਼ ਸਫ਼ਾਈ ਸਬੰਧੀ ਆਉਂਦੀਆਂ ਮੁਸ਼ਕਲਾਂ ਸਬੰਧੀ ਕਈ ਮੁੱਦਿਆਂ ’ਤੇ ਵਿਚਾਰ ਕੀਤਾ ਗਿਆ। ਫੇਜ਼-4 ਅੱਠ ਮਰਲਾ ਰਿਹਾਇਸ਼ੀ ਇਲਾਕੇ ਵਿੱਚ ਗੁਰਮੁੱਖ ਸਿੰਘ ਐਮ.ਸੀ. ਵਾਰਡ ਨੰਬਰ-11 ਦੇ ਉਪਰਾਲੇ ਨਾਲ ਮੁਹਾਲੀ ਨਗਰ ਨਿਗਮ ਵੱਲੋਂ ਸਟਾਰਮ ਸੀਵਰ ਦੀ ਸਫਾਈ ਲਈ ਕਰਵਾਏ ਜਾ ਰਹੇ ਕੰਮ ਸਬੰਧੀ ਮੁਹਾਲੀ ਨਿਗਮ ਦੇ ਨਾਲ ਨਾਲ ਵਾਰਡ ਦੇ ਅਕਾਲੀ ਕੌਂਸਲਰ ਗੁਰਮੁੱਖ ਸਿੰਘ ਸੋਹਲ ਦਾ ਸਮੂਹ ਮੈਂਬਰਾਂ ਵੱਲੋਂ ਇੱਕ ਮਤਾ ਪਾਸ ਕਰਕੇ ਧੰਨਵਾਦ ਕੀਤਾ ਗਿਆ ਅਤੇ ਫੇਜ਼-4 ਬਾਕੀ ਰਹਿੰਦੇ ਇਲਾਕੇ ਵਿੱਚ ਸਟਾਰਮ ਸੀਵਰ ਦੀ ਸਫ਼ਾਈ ਅਤੇ ਬਾਕੀ ਰਹਿੰਦੇ ਕੰਮਾਂ ਨੂੰ ਤੁਰੰਤ ਮੁਕੰਮਲ ਕਰਨ ਸਬੰਧੀ ਅਪੀਲ ਕੀਤੀ ਗਈ।
ਮੀਟਿੰਗ ਵਿੱਚ ਹਾਜ਼ਿਰ ਮੈਂਬਰਾਂ ਵੱਲੋਂ ਮਦਨਪੁਰ ਚੌਂਕ ਦੇ ਆਲੇ ਦੁਆਲੇ ਫਰਨੀਚਰ ਦੀਆਂ ਦੁਕਾਨਾਂ ਵੱਲੋਂ ਅਤੇ ਹੋਰ ਕੀਤੀਆਂ ਜਾ ਰਹੀਆਂ ਇਨਕਰੋਚਮੈਂਟਾਂ ਕਾਰਨ ਐਕਸੀਡੈਂਟਾਂ ਵਿੱਚ ਵਾਧੇ ਕਾਰਨ ਦੁੱਖ ਦਾ ਪ੍ਰਗਟਾਵਾ ਵੀ ਕੀਤਾ ਗਿਆ। ਭਾਵੇਂ ਕਿ ਇਸ ਸਬੰਧੀ ਗਮਾਡਾ/ਨਗਰ ਨਿਗਮ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਧਿਆਨ ਵਿੱਚ ਇਨ੍ਹਾਂ ਵੱਧ ਰਹੀਆਂ ਇਨਕਰੋਚਮੈਂਟਾਂ ਸਬੰਧੀ ਸ਼ਿਕਾਇਤਾਂ ਕੀਤੀਆਂ ਗਈਆਂ ਹਨ ਪਰ ਗਮਾਡਾ/ਨਗਰ ਨਿਗਮ ਵੱਲੋਂ ਇਸ ਵੱਲ ਬਿਲਕੁਲ ਧਿਆਨ ਨਹੀਂ ਦਿੱਤਾ ਜਾ ਰਿਹਾ।
ਸੜਕਾਂ ਦੇ ਮੋੜਾਂ ਅਤੇ ਰਿਹਾਇਸ਼ੀ ਮਕਾਨਾਂ ਅਤੇ ਕੁਝ ਨਿੱਜੀ ਅਦਾਰਿਆਂ ਵੱਲੋਂ ਲਗਾਈਆਂ ਉੱਚੀਆਂ ਵਾੜਾਂ ਅਤੇ ਹੋਰ ਇਨਕਰੋਚਮੈਂਟਾਂ ਕਾਰਨ ਵੱਧ ਰਹੇ ਐਕਸੀਡੈਂਟ ਕਾਰਨ ਚਿੰਤਾ ਪ੍ਰਗਟਾਈ। ਕੁਝ ਸਮਾਂ ਪਹਿਲਾਂ ਮਦਨਪੁਰ ਚੌਂਕ ਨੇੜੇ ਐਕਸੀਡੈਂਟ ਵਿੱਚ ਇਕ ਜਵਾਨ ਲੜਕੀ ਦੀ ਜਾਨ ਚਲੀ ਗਈ ਪਰ ਇਸ ਸਬੰਧੀ ਅਜੇ ਵੀ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ। ਭਾਵੇਂ ਕਿ ਗਮਾਡਾ ਵੱਲੋਂ ਬਲਕ ਮਾਰਕੀਟ ਫੈਜ਼-11 ਵਿੱਚ ਲੈਬਰ ਚੌਂਕ ਨਿਰਧਾਰਿਤ ਕੀਤਾ ਗਿਆ ਹੈ ਪਰ ਮਦਨਪੁਰ ਚੌਂਕ ਵਿੱਚ ਲੈਬਰ ਚੌਂਕ ਬਰਕਰਾਰ ਹੈ। ਇਸ ਸਬੰਧੀ ਐਸੋਸੀਏਸ਼ਨ ਨੂੰ ਕੋਈ ਜਨਤਕ ਐਕਸ਼ਨ ਦੇਣ ਲਈ ਮਜ਼ਬੂਰ ਹੋਣਾ ਪਵੇਗਾ, ਜਿਸ ਲਈ ਪ੍ਰਸ਼ਾਸਨ ਖ਼ੁਦ ਜ਼ਿੰਮੇਵਾਰ ਹੋਵੇਗਾ।
ਫੇਜ਼-4 ਵਿੱਚ ਅਵਾਰਾ ਕੁੱਤਿਆਂ ਅਤੇ ਪਾਲਤੂ ਕੁੱਤਿਆਂ ਸਬੰਧੀ ਇਕ ਗੰਭੀਰ ਸਮੱਸਿਆ ਹੈ। ਪਾਲਤੂ ਕੁੱਤੇ ਆਲੇ ਦੁਆਲੇ ਗੰਦਗੀ ਫੈਲਾਉਂਦੇ ਹਨ ਅਤੇ
ਆਉਣ ਜਾਣ ਵਾਲਿਆਂ ਨੂੰ ਵੱਢਣ ਨੂੰ ਪੈਂਦੇ ਹਨ। ਇਹ ਐਕਸੀਡੈਂਟਾਂ ਦਾ ਕਾਰਨ ਵੀ ਬਣਦੇ ਹਨ। ਭਾਵੇਂ ਕਿ ਨਗਰ ਨਿਗਮ ਵੱਲੋਂ ਪਾਲਤੂ ਕੁੱਤਿਆਂ ਸਬੰਧੀ ਪਾਲਿਸੀ ਬਣਾਈ ਗਈ ਹੈ ਪਰ ਕਾਫੀ ਸਮਾਂ ਲੰਘਣ ਤੋਂ ਬਾਅਦ ਵੀ ਲਾਗੂ ਨਹੀਂ ਕੀਤਾ ਜਾ ਰਿਹਾ।
ਮੀਟਿੰਗ ਵਿੱਚ ਸਰਬਸੰਮਤੀ ਨਾਲ ਦਿਆਲ ਸਿੰਘ ਕਾਰਜਕਾਰੀ ਪ੍ਰਧਾਨ ਦੀ ਲੰਮਾਂ ਸਮਾਂ ਗੈਰਹਾਜ਼ਰੀ ਦੌਰਾਨ ਸੀਨੀਅਰ ਮੀਤ ਪ੍ਰਧਾਨ ਬਲਦੇਵ ਸਿੰਘ ਨੂੰ ਕਾਰਜਕਾਰੀ ਪ੍ਰਧਾਨ ਨਿਯੁਕਤ ਕਰਨ ਸਬੰਧੀ ਵੀ ਫੈਸਲਾ ਲਿਆ ਗਿਆ। ਮੀਟਿੰਗ ਵਿੱਚ ਗੁਰਮੁੱਖ ਸਿੰਘ ਸੌਹਲ ਅਕਾਲੀ ਕੌਂਸਲਰ (ਸਰਪ੍ਰਸਤ), ਸੁਰਿੰਦਰ ਸਿੰਘ ਸੋਢੀ ਚੇਅਰਮੈਨ, ਬਲਦੇਵ ਸਿੰਘ, ਹਰਵਿੰਦਰ ਪਾਲ ਸਿੰਘ ਸੀਨੀਅਰ ਮੀਤ ਪ੍ਰਧਾਨ, ਪ੍ਰੇਮ ਸਿੰਘ, ਤਰਸੇਮ ਲਾਲ ਮੀਤ ਪ੍ਰਧਾਨ, ਹਰਿੰਦਰ ਪਾਲ ਸਿੰਘ ਜਨਰਲ ਸਕੱਤਰ, ਆਰ.ਡੀ. ਕੋਸ਼ਲ ਜਥੇਬੰਦਕ ਸਕੱਤਰ, ਜਤਿੰਦਰ ਕੁਮਾਰ ਵਰਮਾ ਪ੍ਰੈੱਸ ਸਕੱਤਰ, ਤਰਲੋਕ ਸਿੰਘ ਵਿੱਤ ਸਕੱਤਰ ਅਤੇ ਸਰਬਜੀਤ ਸਿੰਘ, ਮਦਨਜੀਤ ਸਿੰਘ, ਕ੍ਰਿਸ਼ਨ ਪਾਲ ਸ਼ਰਮਾ ਕਾਰਜਕਾਰੀ ਮੈਂਬਰ ਆਦਿ ਸ਼ਾਮਲ ਹੋਏ।

Load More Related Articles
Load More By Nabaz-e-Punjab
Load More In General News

Check Also

ਬੰਦੀ ਸਿੰਘਾਂ ਦੀ ਰਿਹਾਈ: ਮੁੱਖ ਮੰਤਰੀ ਦੀ ਕੋਠੀ ਵੱਲ ਕੂਚ ਕਰ ਰਹੇ ਸਿੱਖਾਂ ਦਾ ਰਾਹ ਰੋਕਿਆ, ਅੱਥਰੂ ਗੈੱਸ ਦੇ ਗੋਲੇ ਸੁੱਟੇ

ਬੰਦੀ ਸਿੰਘਾਂ ਦੀ ਰਿਹਾਈ: ਮੁੱਖ ਮੰਤਰੀ ਦੀ ਕੋਠੀ ਵੱਲ ਕੂਚ ਕਰ ਰਹੇ ਸਿੱਖਾਂ ਦਾ ਰਾਹ ਰੋਕਿਆ, ਅੱਥਰੂ ਗੈੱਸ ਦੇ…