Nabazepunjab.com

ਬਰਸਾਤੀ ਪਾਣੀ ਦੇ ਨੁਕਸਾਨ ਤੋਂ ਬਚਾਓ ਲਈ ਵੱਖ ਵੱਖ ਥਾਵਾਂ ’ਤੇ ਕਾਜਵੇ ਬਣਾਏਗਾ ਮੁਹਾਲੀ ਨਿਗਮ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 17 ਅਪਰੈਲ:
ਪਿਛਲੇ ਸਾਲ ਬਰਸਾਤੀ ਪਾਣੀ ਦੀ ਨਿਕਾਸੀ ਦੇ ਲੋੜੀਂਦੇ ਪ੍ਰਬੰਧਾਂ ਦੀ ਘਾਟ ਕਾਰਨ ਸ਼ਹਿਰ ਦੇ ਵੱਖ ਵੱਖ ਫੇਜ਼ਾਂ ਵਿੱਚ ਲੋਕਾਂ ਦੇ ਘਰਾਂ ਅੰਦਰ ਵੜੇ ਪਾਣੀ ਕਾਰਨ ਹੋਏ ਭਾਰੀ ਨੁਕਸਾਨ ਤੋਂ ਬਚਾਓ ਲਈ ਨਗਰ ਨਿਗਮ ਵੱਲੋਂ ਸ਼ਹਿਰ ਵਿੱਚ ਉਹਨਾਂ ਥਾਂਵਾਂ ਤੇ ਕਾਜਵੇ ਉਸਾਰੇ ਜਾ ਰਹੇ ਹਨ ਜਿੱਥੇ ਪਾਣੀ ਦੀ ਮਾਰ ਸਭ ਤੋਂ ਵੱਧ ਹੋਈ ਸੀ ਤਾਂ ਜੋ ਪਾਣੀ ਦੀ ਨਿਕਾਸੀ ਤੇਜੀ ਨਾਲ ਹੋਏ ਅਤੇ ਇਸਦੇ ਕਾਰਨ ਹੋਣ ਵਾਲੇ ਸੰਭਾਵੀ ਨੁਕਸਾਨ ਤੋਂ ਬਚਿਆ ਜਾ ਸਕੇ।
ਇਸ ਸਬੰਧੀ ਅੱਜ ਨਗਰ ਨਿਗਮ ਦੇ ਮੇਅਰ ਕੁਲਵੰਤ ਸਿੰਘ ਦੀ ਪ੍ਰਧਾਨਗੀ ਹੇਠ ਹੋਈ ਵਿੱਤ ਅਤੇ ਠੇਕਾ ਕਮੇਟੀ ਦੀ ਮੀਟਿੰਗ ਵਿੱਚ ਅਜਿਹੇ ਤਿੰਨ ਕਾਜਵੇ (ਜਿਹਨਾਂ ਉੱਪਰ ਲਗਭਗ 45 ਲੱਖ ਰੁਪਏ ਖਰਚ ਹੋਣਗੇ) ਬਣਾਉਣ ਦੀ ਮੰਜੂਰੀ ਦੇ ਦਿੱਤੀ ਗਈ। ਇਹਨਾਂ ਵਿੱਚੋੱ ਇੱਕ ਕਾਜ ਵੇ ਜੇ ਸੀ ਟੀ ਚੌਂਕ ਨੇੜੇ ਦੂਜਾ ਗੁਰਦੁਆਰਾ ਸਾਹਿਬਵਾੜਾ (ਇੰਡਸਟਰੀ ਏਰੀਆ ਫੇਜ਼-8) ਦੇ ਨਾਲ ਅਤੇ ਤੀਜਾ ਫੇਜ਼-4 ਅਤੇ ਫੇਜ਼-5 ਨੂੰ ਵੰਡਦੀ ਸੜਕ ’ਤੇ ਬਣਾਇਆ ਜਾਵੇਗਾ। ਮੀਟਿੰਗ ਦੌਰਾਨ ਸੈਕਟਰ-70 ਅਤੇ ਸੈਕਟਰ-71 ਨੂੰ ਵੰਡਦੀ ਸੜਕ ਤੇ ਵੀ ਕਾਜਵੇ ਬਣਾਉਣ ਦਾ ਮਤਾ ਪਾਇਆ ਗਿਆ ਸੀ ਪ੍ਰੰਤੂ ਇਸ ਨੂੰ ਹਾਲ ਦੀ ਘੜੀ ਇਹ ਕਹਿ ਕੇ ਰੋਕ ਦਿੱਤਾ ਗਿਆ ਕਿ ਇਸ ਸੰਬੰਧੀ ਪਿੰਡ ਮਟੌਰ ਤੋਂ ਰਾਧਾਸੁਆਮੀ ਚੌਂਕ ਤਕ ਦਾ ਵੀ ਸਰਵੇ ਕੀਤਾ ਜਾਵੇ ਅਤੇ ਵੇਖਿਆ ਜਾਵੇ ਕਿ ਇਹਨਾਂ ਦੋਵਾਂ ਥਾਵਾਂ ਵਿੱਚੋਂ ਤੋਂ ਕਿੱਥੇ ਕਾਜ ਵੇ ਬਣਾਉਣ ਦੀ ਲੋੜ ਹੈ।
ਇਸਦੇ ਨਾਲ ਹੀ ਮੀਟਿੰਗ ਵਿੱਚ ਪਬਲਿਕ ਹੈਲਥ ਵਿਭਾਗ ਵੱਲੋਂ ਪਾਏ ਗਏ ਵੱਖ ਵੱਖ ਐਸਟੀਮੇਟਾਂ ਜਿਹਨਾਂ ਵਿੱਚ ਸੈਕਟਰ-70 ਵਿੱਚ ਬਰਮ ਦੀਆਂ ਪਾਈਪਾਂ ਪਾਉਣ, ਸੈਕਟਰ-70 ਵਿੱਚ ਹੋਮ ਲੈਂਡ ਨੇੜੇ ਸਟਾਰਮ ਲਾਈਨ ਦੀ ਰਿਪੇਅਰ ਕਰਨ ਅਤੇ ਫੇਜ਼-11 ਵਿੱਚ ਐਲਆਈਜੀ ਕਵਾਟਰਾਂ ਵਿੱਚ ਸਟਾਰਮ ਡ੍ਰੇਨੇਜ ਪਾਈਪ ਦੀ ਮੁਰੰਮਤ ਦੇ ਕੰਮ ਤੇ ਹੋਣ ਵਾਲੇ ਲਗਭਗ 40 ਲੱਖ ਰੁਪਏ ਦੇ ਮਤਿਆਂ ਨੂੰ ਵੀ ਮਨਜ਼ੂਰੀ ਦੇ ਦਿੱਤੀ ਗਈ।
ਨਗਰ ਨਿਗਮ ਦੇ ਮੇਅਰ ਕੁਲਵੰਤ ਸਿੰਘ ਨੇ ਇਸ ਸਬੰਧੀ ਸੰਪਰਕ ਕਰਨ ’ਤੇ ਦੱਸਿਆ ਕਿ ਨਿਗਮ ਵੱਲੋਂ ਸ਼ਹਿਰ ਵਿੱਚ ਬਰਸਾਤੀ ਪਾਣੀ ਦੀ ਨਿਕਾਸੀ ਦੇ ਪ੍ਰਬੰਧਾਂ ਵਿੱਚ ਸੁਧਾਰ ਲਈ ਲੋੜੀਂਦੇ ਕਦਮ ਚੁੱਕੇ ਜਾ ਰਹੇ ਹਨ ਜਿਸਦੇ ਤਹਿਤ ਅੱਜ ਦੀ ਮੀਟਿੰਗ ਵਿੱਚ ਵੱਖ ਵੱਖ ਕੰਮਾਂ ਦੀ ਮਨਜੂਰੀ ਦਿੱਤੀ ਗਈ ਹੈ ਤਾਂ ਜੋ ਬਰਸਾਤਾਂ ਦੇ ਮੌਸਮ ਵਿੱਚ ਸ਼ਹਿਰ ਵਾਸੀਆਂ ਨੂੰ ਪਾਣੀ ਦੀ ਨਿਕਾਸੀ ਦੀ ਸਮੱਸਿਆ ਪੇਸ਼ ਨਾ ਆਵੇ।

Load More Related Articles
Load More By Nabaz-e-Punjab
Load More In General News

Check Also

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ ਨਬਜ਼-ਏ-ਪੰਜਾਬ, ਮੁਹਾਲੀ, 9 ਜਨਵਰੀ: ਇ…