ਮੁਹਾਲੀ ਨਿਗਮ ਵੱਲੋਂ ਸ਼ਹਿਰ ਵਿੱਚ 993 ਰੇਹੜੀਆਂ ਫੜੀਆਂ ਨੂੰ ਰੈਗੂਲਰਾਈਜ ਕਰਨ ਦਾ ਫੈਸਲਾ

ਸ਼ਹਿਰ ਨੂੰ ਤਿੰਨ ਜ਼ੋਨਾਂ ਵਿੱਚ ਵੰਡ ਕੇ ਤੈਅ ਕੀਤੀ ਲਾਈਸੈਂਸ ਫੀਸ, ਪੱਕੀਆਂ ਥਾਵਾਂ ਤੇ ਘੁੰਮ ਫਿਰ ਕੇ ਸਮਾਨ ਵੇਚਣ ਲਈ ਵੱਖੋ ਵੱਖਰੇ ਨਿਯਮ ਤੈਅ

ਅਮਰਜੀਤ ਸਿੰਘ ਸੋਢੀ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 11 ਅਪਰੈਲ:
ਸ਼ਹਿਰ ਵਿੱਚ ਲੱਗਦੀਆਂ ਰੇਹੜੀਆਂ ਫੜੀਆਂ ਨੂੰ ਰੈਗੁਲਰਾਈਜ ਕਰਨ ਲਈ ਅਤੇ ਇਹਨਾਂ ਲੋਕਾਂ ਨੂੰ ਇੱਜਤ ਮਾਣ ਨਾਲ ਕੰਮ ਕਰਨ ਦੀ ਸਹੂਲੀਅਤ ਦੇਣ ਲਈ ਬਣੀ ਟਾਉਨ ਵੈਂਡਿੰਗ ਕਮੇਟੀ ਦੀ ਅੱਜ ਨਗਰ ਨਿਗਮ ਵਿੱਚ ਹੋਈ ਮੀਟਿੰਗ ਦੌਰਾਨ ਸ਼ਹਿਰ ਦੇ ਵੱਖ ਵੱਖ ਥਾਵਾਂ ਵਿੱਚ ਰੇਹੜੀਆਂ ਫੜੀਆਂ ਲਗਾਉਣ ਵਾਲੇ 993 ਵਿਅਕਤੀਆਂ ਦੀ ਸੂਚੀ ਨੂੰ ਮੰਜੂਰੀ ਦੇ ਦਿੱਤੀ ਗਈ। ਇੱਥੇ ਇਹ ਜਿਕਰਯੋਗ ਹੈ ਕਿ ਇਸਤੋੱ ਪਹਿਲਾਂ ਨਗਰ ਨਿਗਮ ਵਲੋੱ ਸ਼ਹਿਰ ਵਿੱਚ ਲੱਗਦੀਆਂ ਰੇਹੜੀਆਂ ਫੜੀਆਂ ਦੀ ਗਿਣਤੀ ਕਰਨ ਦਾ ਕੰਮ ਇੱਕ ਨਿੱਜੀ ਏਜੰਸੀ ਤੋੱ ਕਰਵਾਇਆ ਗਿਆ ਸੀ ਜਿਸ ਵਿੱਚ ਕੰਪਨੀ ਨੇ 2600 ਤੋੱ ਵੱਧ ਰੇਹੜੀਆਂ ਲਗਣ ਦੀ ਗੱਲ ਕੀਤੀ ਸੀ ਅਤੇ ਬਾਅਦ ਵਿੱਚ ਇਸ ਸੂਚੀ ਦੀ ਨਿਗਮ ਵਲੋੱ ਆਪਣੇ ਪੱਧਰ ਤੇ ਜਾਂਚ ਕਰਵਾਈ ਗਈ ਸੀ ਜਿਸ ਵਿੱਚ ਇਹ ਗਿਣਤੀ ਘੱਟ ਕੇ 1600 ਦੇ ਕਰੀਬ ਰਹਿ ਗਈ ਸੀ। ਬਾਅਦ ਵਿੱਚ ਨਿਗਮ ਵਲੋੱ ਸ਼ਹਿਰ ਦੇ ਵੱਖ ਵੱਖ ਵਾਰਡਾਂ ਵਿੱਚ ਲੱਗਦੀਆਂ ਇਹਨਾਂ ਰੇਹੜੀਆਂ ਸਬੰਧੀ ਵਾਰਡਾਂ ਦੇ ਕੌਂਸਲਰਾਂ ਦੀ ਨਿਗਰਾਨੀ ਵਿੱਚ ਜਾਂਚ ਕਰਵਾਈ ਗਈ ਸੀ ਅਤੇ ਹੁਣ ਇਹ ਗਿਣਤੀ ਘਟ ਕੇ 993 ਰਹਿ ਗਈ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਸ਼ਹਿਰ ਵਿੱਚ ਰੇਹੜੀਆਂ ਫੜੀਆਂ ਲਗਾਉਣ ਵਾਲੇ ਇਹਨਾਂ ਲੋਕਾਂ ਤੋੱ ਜੋਨ ਦੇ ਹਿਸਾਬ ਨਾਲ ਲਾਈਸੰਸ ਫੀਸ ਲਈ ਜਾਵੇਗੀ। ਇਸ ਸੰਬੰਧੀ ਸ਼ਹਿਰ ਨੂੰ ਤਿੰਨ ਜੋਨਾਂ ਵਿੱਚ ਵਡਿਆ ਗਿਆ ਹੈ ਅਤੇ ਪੱਕੀ ਥਾਂ ਤੇ ਖੜ੍ਹੀਆਂ ਰੇਹਾੜੀਆਂ ਅਤੇ ਘੁੰਮਣ ਵਾਲੀਆਂ ਰੇਹੜੀਆਂ ਤੋੱ ਵੱਖ ਵੱਖ ਦਰਾਂ ਤੈਅ ਕੀਤੀਆਂ ਗਈਆਂ ਹਨ। ਜੋਨ ਏ ਵਿੱਚ ਫੇਜ਼ 3ਬੀ1, 3ਬੀ2, ਫੇਜ਼ 5 ਅਤੇ 7 ਦਾ ਖੇਤਰ ਸ਼ਾਮਿਲ ਕੀਤਾ ਗਿਆ ਹੈ। ਜੋਨ ਬੀ ਵਿੱਚ ਫੇਜ਼ 4, 8, 9, 10 ਅਤੇ 11 ਦਾ ਖੇਤਰ ਸ਼ਾਮਿਲ ਕੀਤਾ ਗਿਆ ਹੈ ਅਤੇ ਜੋਨ ਸੀ ਵਿੱਚ ਸ਼ਹਿਰ ਦਾ ਬਾਕੀ ਖੇਤਰ ਸ਼ਾਮਿਲ ਹੈ। ਜੋਨ ਏ ਵਿੱਚ ਵਿੱਚ ਪੱਕੇ ਤੌਰ ਤੇ ਲੱਗਦੀਆਂ ਰੇਹੜੀਆਂ ਫੜੀਆਂ ਲਈ 3000 ਰੁਪਏ ਅਤੇ ਤੁਰਦੇ ਫਿਰਦੇ ਰੇਹੜੀ ਧਾਰਕਾਂ ਲਈ 2000 ਰੁਪਏ, ਜੋਨ ਬੀ ਵਿੱਚ ਕ੍ਰਮਵਾਰ 2000 ਅਤੇ 1500 ਰਪਏ ਅਤੇ ਜੋਨ ਸੀ ਵਿੱਚ ਇਹ ਫੀਸ 1500 ਅਤੇ 1000 ਰੁਪਏ (ਸਾਰੇ ਜੋਨਾਂ ਲਈ ਤਿੰਨ ਮਹੀਨਿਆਂ ਲਈ) ਨਿਰਧਾਰਤ ਕੀਤੀ ਗਈ ਹੈ।
ਅੱਜ ਸ਼ਹਿਰ ਵਿੱਚ ਲੱਗਦੀਆਂ ਰੇਹੜੀਆਂ ਫੜੀਆਂ ਦੀ ਜਿਸ ਸੂਚੀ ਨੂੰ ਮੰਜੂਰੀ ਦਿੱਤੀ ਗਈ ਹੈ ਉਸ ਵਿੱਚ ਫੇਜ਼ 1 ਵਿੱਚ 114 (62 ਮੁਹਾਲੀ, 46 ਚੰਡੀਗੜ੍ਹ ਅਤੇ 6 ਹੋਰਨਾਂ ਥਾਂਵਾ ਦੇ ਵਸਨੀਕ), ਫੇਜ਼ 2 ਵਿੱਚ 24 (16 ਮੁਹਾਲੀ ਅਤੇ 8ਚੰਡੀਗੜ੍ਹ), ਫੇਜ਼ 3ਏ ਵਿੱਚ 5 (5 ਮੁਹਾਲੀ), ਫੇਜ਼ 3 ਬੀ 1 ਵਿੱਚ 40 (18 ਮੁਹਾਲੀ 11ਚੰਡੀਗੜ੍ਹ ਅਤੇ 11 ਹੋਰਨਾਂ ਥਾਵਾਂ ਦੇ ਵਸਨੀਕ), ਫੇਜ਼ 3 ਬੀ 2 ਵਿੱਚ 40 (29 ਮੁਹਾਲੀ, 7ਚੰਡੀਗੜ੍ਹ ਅਤੇ 4 ਹੋਰਨਾਂ ਥਾਵਾਂ ਦੇ ਵਸਨੀਕ), ਫੇਜ਼ 4 ਵਿੱਚ 23 (16 ਮੁਹਾਲੀ, 06 ਚੰਡੀਗੜ੍ਹ ਅਤੇ 1 ਹੋਰਨਾਂ ਥਾਵਾਂ ਦੇ ਵਸਨੀਕ), ਫੇਜ਼ 5 ਵਿੱਚ 31 (29 ਮੁਹਾਲੀ ਅਤੇ 2 ਚੰਡੀਗੜ੍ਹ ਦੇ ਵਸਨੀਕ), ਫੇਜ਼ 6 ਵਿੱਚ 63 (47 ਮੁਹਾਲੀ 8 ਚੰਡੀਗੜ੍ਹ ਅਤੇ 8 ਹੋਰਨਾਂ ਥਾਵਾਂ ਦੇ ਵਸਨੀਕ), ਫੇਜ਼ 7 ਵਿੱਚ 141 (90 ਮੁਹਾਲੀ, 45 ਚੰਡੀਗੜ੍ਹ ਅਤੇ 6 ਹੋਰਨਾਂ ਥਾਵਾਂ ਦੇ ਵਸਨੀਕ), ਫੇਜ਼ 8 ਵਿੱਚ 25 (11 ਮੁਹਾਲੀ, 6 ਚੰਡੀਗੜ੍ਹ ਅਤੇ 8 ਹੋਰਨਾਂ ਥਾਵਾਂ ਦੇ ਵਸਨੀਕ), ਫੇਜ਼ 9 ਵਿੱਚ 99 (84 ਮੁਹਾਲੀ 7 ਚੰਡੀਗੜ੍ਹ ਅਤੇ 8 ਹੋਰਨਾਂ ਥਾਵਾਂ ਦੇ ਵਸਨੀਕ), ਫੇਜ਼ 10 ਵਿੱਚ 58 (40 ਮੁਹਾਲੀ, 15 ਚੰਡੀਗੜ੍ਹ ਅਤੇ 3 ਹੋਰਨਾਂ ਥਾਵਾਂ ਦੇ ਵਸਨੀਕ) ਅਤੇ ਫੇਜ਼ 11 ਵਿੱਚ 96 (91 ਮੁਹਾਲੀ ਅਤੇ 5 ਚੰਡੀਗੜ੍ਹ ਦੇ ਵਸਨੀਕ) ਵਿਅਕਤੀਆਂ ਦੀ ਸੂਚੀ ਨੂੰ ਮੰਜੂਰੀ ਦਿੱਤੀ ਗਈ ਹੈ।
ਇਸ ਤੋੱ ਇਲਾਵਾ ਸੈਕਟਰ 66 ਵਿੱਚ 7, ਸੈਕਟਰ 67 ਵਿੱਚ 7, ਸੈਕਟਰ 68 ਵਿੱਚ 14, ਸੈਕਟਰ 69 ਵਿੱਚ 22, ਸੈਕਟਰ 70 ਵਿੱਚ 32, ਸੈਕਟਰ 71 ਵਿੱਚ 28, ਸੈਕਟਰ 76 ਵਿੱਚ 2, ਸੈਕਟਰ 78 ਵਿੱਚ 1, ਸੈਕਟਰ 79 ਵਿੱਚ 9, ਸੈਕਟਰ 80 ਵਿੱਚ 7, ਸ਼ਾਹੀ ਮਾਜਰਾ ਵਿੱਚ 34, ਮਟੌਰ ਵਿੱਚ 13, ਕੁੰਭੜਾ ਵਿੱਚ 19 ਅਤੇ ਸੋਹਾਣਾ ਵਿੱਚ 37 ਵਿਅਕਤੀਆਂ ਦੀ ਸੂਚੀ ਨੂੰ ਮੰਜੂਰੀ ਦਿੱਤੀ ਗਈ ਹੈ।
ਮਿਲੀ ਜਾਣਕਾਰੀ ਅਨੁਸਾਰ ਇਹਨਾਂ ਤਮਾਮ ਰੇਹੜੀਆਂ ਵਾਲਿਆਂ ਨੂੰ ਲਾਈਸੰਸ ਹਾਸਿਲ ਕਰਨ ਲਈ ਨਗਰ ਨਿਗਮ ਕੋਲ ਰੇਹੜੀਆਂ ਲਗਾਉਣ ਸੰਬੰਧੀ ਸ਼ਰਤਾਂ ਦੀ ਪਾਲਣਾ ਕਰਨ ਸੰਬੰਧੀ ਬਾਕਾਇਦਾ ਐਫੀਡੇਵਿਟ ਜਮ੍ਹਾਂ ਕਰਵਾ ਕੇ ਆਪਣੀ ਮੰਜੂਰੀ ਦੇਣੀ ਹੋਵੇਗੀ ਅਤੇ ਸ਼ਰਤਾਂ ਦੀ ਪਾਲਣਾ ਨਾ ਕਰਨ ਤੇ ਉਹਨਾਂ ਦਾ ਲਾਈਸੰਸ ਰੱਦ ਕਰਨ ਦੀ ਵੀ ਤਜਵੀਜ ਰੱਖੀ ਗਈ ਹੈ। ਇਹਨਾਂ ਵਿਅਕਤੀਆਂ ਲਈ ਇਹ ਵੀ ਜਰੂਰੀ ਹੋਵੇਗਾ ਕਿ ਉਹ ਆਪਣੇ ਜੋਨ ਵਿੱਚ ਹੀ ਕੰਮ ਕਰਣਗੇ ਅਤੇ ਦੂਜੀ ਜੋਨ ਵਿੱਚ ਨਹੀਂ ਜਾਣਗੇ। ਅੱਜ ਦੀ ਮੀਟਿੰਗ ਵਿੱਚ ਨਿਗਮ ਦੇ ਕਮਿਸ਼ਨਰ ਰਾਜੇਸ਼ ਧੀਮਾਨ, ਜਾਇੰਟ ਕਮਿਸ਼ਨਰ ਸ੍ਰੀਮਤੀ ਅਵਨੀਤ ਕੌਰ ਕੌਂਸਲਰ ਕੁਲਜੀਤ ਸਿੰਘ ਬੇਦੀ ਅਤੇ ਆਰ.ਪੀ. ਸ਼ਰਮਾ, ਅਸ਼ਵਨੀ ਸ਼ਰਮਾ ਸੰਭਾਲਕੀ, ਸੁਖਮਿੰਦਰ ਸਿੰਘ ਬਰਨਾਲਾ (ਸਾਬਕਾ ਕੌਂਸਲਰ) ਅਲਬੇਲ ਸਿੰਘ ਸਿਆਣ, ਸੋਹਣ ਸਿੰਘ, ਰਵੀ ਕਾਮਰ, ਨਿਗਮ ਦੇ ਸੁਪਰਡੈਂਟ ਅਧਿਕਾਰੀ ਮਨਦੀਪ ਸਿੰਘ ਅਤੇ ਪੁਲੀਸ ਵਿਭਾਗ ਤੋਂ ਇੰਸਪੈਕਟਰ ਪੱਧਰ ਦਾ ਇੱਕ ਅਧਿਕਾਰੀ ਸ਼ਾਮਲ ਹੋਏ।

Load More Related Articles
Load More By Nabaz-e-Punjab
Load More In Uncategorized

Check Also

ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੀ ਸਕੱਤਰ ਵੱਲੋਂ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ

ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੀ ਸਕੱਤਰ ਵੱਲੋਂ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ ਨਬਜ਼-ਏ-ਪੰ…