Nabaz-e-punjab.com

ਮੁਹਾਲੀ ਕੋਰਟ ਕੰਪਲੈਕਸ ਵਿੱਚ ਖੂਨਦਾਨ ਕੈਂਪ, 200 ਵਕੀਲਾਂ ਨੇ ਕੀਤਾ ਖੂਨਦਾਨ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 5 ਨਵੰਬਰ:
ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਦੇ ਸਬੰਧ ਵਿੱਚ ਜ਼ਿਲ੍ਹਾ ਬਾਰ ਐਸੋਸੀਏਸ਼ਨ ਮੁਹਾਲੀ ਵੱਲੋਂ ਵਿਸ਼ਵਾਸ ਫਾਊਡੇਸ਼ਨ, ਐਚਡੀਐਫ਼ਸੀ ਬੈਂਕ ਅਤੇ ਰੈੱਡ ਕਰਾਸ ਸੁਸਾਇਟੀ ਮੁਹਾਲੀ ਦੇ ਸਹਿਯੋਗ ਨਾਲ ਅੱਜ ਜ਼ਿਲ੍ਹਾ ਕੋਰਟ ਕੰਪਲੈਕਸ ਮੁਹਾਲੀ ਵਿੱਚ ਖੂਨਦਾਨ ਕੈਂਪ ਲਗਾਇਆ ਗਿਆ। ਇਸ ਕੈਪ ਦਾ ਉਦਘਾਟਨ ਵਿਵੇਕ ਪੁਰੀ ਜ਼ਿਲ੍ਹਾ ਤੇ ਸੈਸ਼ਨ ਜੱਜ ਮੁਹਾਲੀ ਮੁਹਾਲੀ ਨੇ ਕੀਤਾ ਅਤੇ ਉਨ੍ਹਾਂ ਇਸ ਕੈਪ ਵਿੱਚ ਮੁੱਖ ਮਹਿਮਾਨ ਵਜੋਂ ਸਮੱੁਚੀ ਜੁਡੀਸ਼ੀਅਲ ਟੀਮ ਸਮੇਤ ਸ਼ਿਰਕਤ ਕੀਤੀ ਅਤੇ ਖੂਨਦਾਨ ਕਰਨ ਵਾਲਿਆਂ ਨੂੰ ਹੱਲਾਸ਼ੇਰੀ ਦਿੱਤੀ ਅਤੇ ਸਰਟੀਫਿਕੇਟ ਵੰਡੇ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਮਨਪ੍ਰੀਤ ਸਿੰਘ ਚਾਹਲ ਨੇ ਦੱਸਿਆ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਵਸ ਨੂੰ ਸਮਰਪਿਤ ਇਸ ਕੈਂਪ ਵਿਚ ਜੱਜਾਂ, ਵਕੀਲਾਂ, ਕਲਰਕਾਂ ਅਤੇ ਕੋਰਟ ਦੇ ਮਲਾਜ਼ਮਾਂ ਸਮੇਤ ਹਰੇਕ ਵਰਗ ਦੇ ਲੋਕਾਂ ਵੱਲੋਂ ਵੱਧ ਚੜ੍ਹ ਕੇ ਹਿਸਾ ਲਿਆ ਗਿਆ ਅਤੇ ਖੂਨਦਾਨ ਕੀਤਾ ਗਿਆ। ਉਨਾਂ ਦੱਸਿਆ ਕਿ ਪੀਜੀਆਈ ਦੇ ਡਾਕਟਰਾਂ ਦੀ ਨਿਗਰਾਨੀ ਹੇਠ ਲੱਗੇ ਇਸ ਕੈਂਪ ਵਿੱਚ ਕਰੀਬ 200 ਵਿਆਕਤਾਂ ਨੇ ਖੂਨਦਾਨ ਕੀਤਾ। ਉਨ੍ਹਾ ਇਸ ਖੂਨਦਾਨ ਕੈਪ ਵਿਚ ਭਾਗ ਲੈਣ ਵਾਲਿਆਂ ਅਤੇ ਸਹਿਯੋਗ ਕਰਨ ਵਾਲੀਆਂ ਸਾਰੀਆਂ ਸ਼ਖ਼ਸੀਅਤਾਂ ਦਾ ਧੰਨਵਾਦ ਕੀਤਾ।
ਇਸ ਕੈਪ ਵਿੱਚ ਜਿੱਥੇ ਵਕੀਲਾਂ ਨੇ ਵੱਧ ਚੜ੍ਹ ਕੇ ਹਿਸਾ ਲਿਆ। ਉੱਥੇ ਸਿਵਲ ਜੱਜ ਮੋਹਿਤ ਬਾਂਸਲ, ਅਮਿੱਤ ਬਖ਼ਸ਼ੀ ਸਮੇਤ ਹੋਰ ਜੱਜਾਂ, ਸਰਕਾਰੀ ਵਕੀਲਾਂ, ਪੁਲੀਸ ਮੁਲਜ਼ਮਾਂ, ਜ਼ਿਲ੍ਹਾ ਬਾਰ ਐਸੋਸੀਏਸ਼ਨ ਦੇ ਮੈਬਰਾਂ, ਕਲਰਕਾਂ, ਕੋਰਟ ਮੁਲਜ਼ਮਾਂ ਅਤੇ ਬਹੁਤ ਸਾਰੇ ਵਲੰਟੀਅਰਾਂ ਵੱਲੋਂ ਵੀ ਖੂਨਦਾਨ ਕੀਤਾ ਗਿਆ। ਇਸ ਮੌਕੇ ਵਿਸ਼ਵਾਸ ਫਾਊਡੇਸ਼ਨ ਦੀ ਸਕੱਤਰ ਸਾਧਵੀ ਨੀਲਿਮਾ ਵੱਲੋਂ ਖੂਨਦਾਨੀਆਂ ਨੂੰ ਖਾਸ ਤੋਹਫੇ ਵੰਡੇ ਗਏ ਅਤੇ ਬਾਰ ਮੈਬਰਾਂ ਦਾ ਸਨਮਾਨ ਕੀਤਾ ਗਿਆ।
ਇਸ ਮੌਕੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਹਾਇਕ ਕਮਿਸ਼ਨਰ ਯਸ਼ਪਾਲ ਸ਼ਰਮਾ ਨੇ ਸਿਰਕਤ ਕੀਤੀ ਅਤੇ ਖੂਨਦਾਨੀਆਂ ਦੀ ਹੌਸਲਾ ਅਫ਼ਜਾਈ ਕੀਤੀ। ਇਸ ਸਰਲ ਵਿਸ਼ਵਾਸ, ਕਮਲੇਸ਼ ਕੁਮਾਰ ਕੌਸ਼ਲ, ਜ਼ਿਲ੍ਹਾ ਅਟਾਰਨੀ ਸੰਜੀਵ ਬੱਤਰਾ, ਅਨਿਲ ਕੌਸ਼ਿਕ, ਹਰਜਿੰਦਰ ਸਿੰਘ ਬੈਦਵਾਨ, ਨਰਪਿੰਦਰ ਸਿੰਘ ਰੰਗੀ, ਤਾਰਾ ਚੰਦ ਗੁਪਤਾ, ਹਰਬੰਤ ਸਿੰਘ, ਮੋਹਨ ਲਾਲ ਸੇਤੀਆ, ਨਰਿੰਦਰ ਸਿੰਘ ਚਤਾਮਲੀ, ਗੁਰਪ੍ਰੀਤ ਸਿੰਘ ਖੱਟੜਾ, ਨਵਦੀਪ ਸਿੰਘ ਬਿੱਟਾ, ਸਨੇਹਪ੍ਰੀਤ ਸਿੰਘ, ਗੀਤਾਂਜਲੀ ਬਾਲੀ, ਨਵਦੀਪ ਸਿੰਘ ਬਿੱਟਾ, ਸੰਦੀਪ ਲੱਖਾ, ਹਰਕਿਸ਼ਨ ਸਿੰਘ, ਬਲਜਿੰਦਰ ਸਿੰਘ ਸੈਣੀ, ਗੁਰਵਿੰਦਰ ਸਿੰਘ ਸੋਹੀ, ਸੁਨੀਲ ਪਰਾਸ਼ਰ, ਰੋਮੇਸ਼ ਅਰੋੜਾ, ਗੁਰਦੇਵ ਸਿੰਘ ਸੈਣੀ, ਦਵਿੰਦਰ ਵੱਤਸ, ਨਟਰਾਜਨ ਕੌਸ਼ਲ, ਗੁਰਵਿੰਦਰ ਸਿੰਘ ਅੌਲਖ, ਰਣਜੀਤ ਰਾਏ, ਗਗਨਦੀਪ ਸਿੰਘ ਸੋਹਾਣਾ, ਅਮਰਜੀਤ ਸਿੰਘ ਰੁਪਾਲ, ਸਿਮਰਨਦੀਪ ਸਿੰਘ, ਅਕਸ਼ ਚੇਤਲ, ਸੰਜੀਵ ਮੈਣੀ, ਰਸ਼ਪਾਲ ਸਿੰਘ, ਇਕਬਾਲ ਸਿੰਘ ਵੀ ਹਾਜ਼ਰ ਸਨ।

Load More Related Articles
Load More By Nabaz-e-Punjab
Load More In Court

Check Also

ਹਾਈ ਕੋਰਟ ਵੱਲੋਂ ਭਾਜਪਾ ਦੇ ਮੇਅਰ ਜੀਤੀ ਸਿੱਧੂ ਨੂੰ ਵੱਡੀ ਰਾਹਤ, ਕੌਂਸਲਰ ਵਜੋਂ ਮੈਂਬਰਸ਼ਿਪ ਬਹਾਲ

ਹਾਈ ਕੋਰਟ ਵੱਲੋਂ ਭਾਜਪਾ ਦੇ ਮੇਅਰ ਜੀਤੀ ਸਿੱਧੂ ਨੂੰ ਵੱਡੀ ਰਾਹਤ, ਕੌਂਸਲਰ ਵਜੋਂ ਮੈਂਬਰਸ਼ਿਪ ਬਹਾਲ ਨਬਜ਼-ਏ-ਪੰਜ…