Nabaz-e-punjab.com

ਮੁਹਾਲੀ ਅਦਾਲਤ ਦੇ ਵਕੀਲਾਂ ਵੱਲੋਂ ਮੁਕੰਮਲ ਹੜਤਾਲ, ਅਦਾਲਤੀ ਕੰਮ ਕਾਜ ਪ੍ਰਭਾਵਿਤ

ਦਿੱਲੀ ਤੀਸ ਹਜ਼ਾਰੀ ਅਦਾਲਤ ਵਿੱਚ ਵਕੀਲਾਂ ’ਤੇ ਹੋਏ ਹਮਲੇ ਦਾ ਮਾਮਲਾ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 4 ਨਵੰਬਰ:
ਦਿੱਲੀ ਤੀਸ ਹਜ਼ਾਰੀ ਅਦਾਲਤ ਦੇ ਬਾਹਰ ਵਾਹਨ ਪਾਰਕਿੰਗ ਨੂੰ ਲੈ ਕੇ ਦਿੱਲੀ ਪੁਲੀਸ ਵੱਲੋਂ ਵਕੀਲਾਂ ’ਤੇ ਲਾਠੀਚਾਰਜ ਅਤੇ ਗੋਲੀ ਚਲਾਉਣ ਦੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਜ਼ਿਲ੍ਹਾ ਬਾਰ ਐਸੋਸੀਏਸ਼ਨ ਵੱਲੋਂ ਅੱਜ ਮੁਕੰਮਲ ਹੜਤਾਲ ਕਰਕੇ ਜ਼ਿਲ੍ਹਾ ਅਦਾਲਤ ਦੇ ਬਾਹਰ ਰੋਸ ਪ੍ਰਦਰਸ਼ਨ ਕੀਤਾ ਗਿਆ। ਜਿਸ ਕਾਰਨ ਅਦਾਲਤੀ ਕੰਮ ਕਾਜ ਪ੍ਰਭਾਵਿਤ ਹੋਇਆ। ਦੱਸਿਆ ਗਿਆ ਹੈ ਕਿ ਅਦਾਲਤ ਵਿੱਚ ਕੇਸਾਂ ਦੀ ਸੁਣਵਾਈ ਮੌਕੇ ਵਕੀਲਾਂ ਦੇ ਪੇਸ਼ ਨਾ ਹੋਣ ਕਾਰਨ ਵੱਖ ਵੱਖ ਕੇਸਾਂ ਵਿੱਚ ਅੱਗੇ ਤਰੀਕਾਂ ਹੀ ਪਈਆਂ ਹਨ।
ਜ਼ਿਲ੍ਹਾ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਮਨਪ੍ਰੀਤ ਸਿੰਘ ਚਾਹਲ ਨੇ ਦਿੱਲੀ ਵਿੱਚ ਵਕੀਲਾਂ ’ਤੇ ਹੋਏ ਹਮਲੇ ਦੀ ਸਖ਼ਤ ਨਿਖੇਧੀ ਕਰਦਿਆਂ ਕਿਹਾ ਕਿ ਦਿੱਲੀ ਪੁਲੀਸ ਦੀ ਇਹ ਕਾਰਵਾਈ ਲੋਕਤੰਤਰ ਦੇ ਖ਼ਿਲਾਫ਼ ਹੈ। ਉਨ੍ਹਾਂ ਨਿਹੱਥੇ ਵਕੀਲਾਂ ’ਤੇ ਨਾ ਸਿਰਫ਼ ਹਮਲਾ ਕੀਤਾ ਗਿਆ ਸਗੋਂ ਗੋਲੀ ਵੀ ਚਲਾਈ ਗਈ। ਉਨ੍ਹਾਂ ਕਿਹਾ ਕਿ ਪੁਲੀਸ ਕਰਮਚਾਰੀਆਂ ਨੇ ਮਿੱਥ ਕੇ ਵਕੀਲਾਂ ਨੂੰ ਬੁਰੀ ਤਰ੍ਹਾਂ ਕੁੱਟਿਆਂ ਗਿਆ ਹੈ। ਉਨ੍ਹਾਂ ਕਿਹਾ ਕਿ ਪਿਛਲੇ ਕੁਝ ਸਮੇਂ ਤੋਂ ਵਕੀਲਾਂ ਉੱਤੇ ਹਮਲਿਆਂ ਦੇ ਵਧੇ ਹਨ। ਜਿਸ ਨੂੰ ਭਵਿੱਖ ਵਿੱਚ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਬਾਰ ਐਸੋਸੀਏਸ਼ਨ ਦਿੱਲੀ ਦੇ ਵਕੀਲਾਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੀ ਹੈ। ਜ਼ਿਕਰਯੋਗ ਹੈ ਕਿ ਦਿੱਲੀ ਵਿੱਚ ਵਕੀਲਾਂ ’ਤੇ ਹੋਏ ਹਮਲੇ ਵਿੱਚ ਕਈ ਵਕੀਲ ਜ਼ਖ਼ਮੀ ਹੋ ਗਏ ਹਨ। ਇਸ ਸਬੰਧੀ ਪੰਜਾਬ ਤੇ ਹਰਿਆਣਾ ਬਾਰ ਕੌਂਸਲ ਵੱਲੋਂ ਅੱਜ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਵਿੱਚ ਮੁਕੰਮਲ ਹੜਤਾਲ ਦਾ ਸੱਦਾ ਦਿੱਤਾ ਗਿਆ ਸੀ। ਇਸੇ ਦੌਰਾਨ ਵਕੀਲਾਂ ਨੇ ਅਦਾਲਤ ਦੇ ਬਾਹਰ ਰੋਸ ਪ੍ਰਦਰਸ਼ਨ ਕੀਤਾ ਗਿਆ।
ਇਸ ਮੌਕੇ ਸੰਯੁਕਤ ਸਕੱਤਰ ਗੀਤਾਂਜਲੀ ਬਾਲੀ, ਅਨਿਲ ਕੌਸ਼ਿਕ, ਹਰਜਿੰਦਰ ਸਿੰਘ ਬੈਦਵਾਨ, ਨਰਪਿੰਦਰ ਸਿੰਘ ਰੰਗੀ, ਤਾਰਾ ਚੰਦ ਗੁਪਤਾ, ਹਰਬੰਤ ਸਿੰਘ, ਹਰਮੋਹਨ ਸਿੰਘ ਪਾਲ, ਮੋਹਨ ਲਾਲ ਸੇਤੀਆ, ਗੁਰਦੇਵ ਸਿੰਘ ਸੈਣੀ, ਰਣਜੀਤ ਰਾਏ, ਨਰਿੰਦਰ ਸਿੰਘ ਚਤਾਮਲੀ, ਗੁਰਪ੍ਰੀਤ ਸਿੰਘ ਖੱਟੜਾ, ਨਵਦੀਪ ਸਿੰਘ ਬਿੱਟਾ, ਸਨੇਹਪ੍ਰੀਤ ਸਿੰਘ, ਸੰਦੀਪ ਲੱਖਾ, ਹਰਕਿਸ਼ਨ ਸਿੰਘ, ਬਲਜਿੰਦਰ ਸਿੰਘ ਸੈਣੀ, ਗੁਰਵਿੰਦਰ ਸਿੰਘ ਸੋਹੀ, ਦਰਸ਼ਨ ਲਾਲ ਚੌਧਰੀ, ਸੁਨੀਲ ਪਰਾਸ਼ਰ, ਰਮੇਸ਼ ਅਰੋੜਾ, ਦਵਿੰਦਰ ਵੱਤਸ, ਨਟਰਾਜਨ ਕੌਸ਼ਲ, ਗੁਰਵਿੰਦਰ ਸਿੰਘ ਅੌਲਖ, ਗਗਨਦੀਪ ਸਿੰਘ ਸੋਹਾਣਾ, ਅਮਰਜੀਤ ਸਿੰਘ ਰੁਪਾਲ, ਸਿਮਰਨਜੀਤ ਕੌਰ ਗਿੱਲ ਵੀ ਹਾਜ਼ਰ ਸਨ।

Load More Related Articles
Load More By Nabaz-e-Punjab
Load More In Court

Check Also

ਹਾਈ ਕੋਰਟ ਵੱਲੋਂ ਭਾਜਪਾ ਦੇ ਮੇਅਰ ਜੀਤੀ ਸਿੱਧੂ ਨੂੰ ਵੱਡੀ ਰਾਹਤ, ਕੌਂਸਲਰ ਵਜੋਂ ਮੈਂਬਰਸ਼ਿਪ ਬਹਾਲ

ਹਾਈ ਕੋਰਟ ਵੱਲੋਂ ਭਾਜਪਾ ਦੇ ਮੇਅਰ ਜੀਤੀ ਸਿੱਧੂ ਨੂੰ ਵੱਡੀ ਰਾਹਤ, ਕੌਂਸਲਰ ਵਜੋਂ ਮੈਂਬਰਸ਼ਿਪ ਬਹਾਲ ਨਬਜ਼-ਏ-ਪੰਜ…