Share on Facebook Share on Twitter Share on Google+ Share on Pinterest Share on Linkedin ਮੁਹਾਲੀ ਅਦਾਲਤ ਵੱਲੋਂ ਦੋ ਸੁਪਾਰੀ ਕਿੱਲਰਾਂ ਦਾ 6 ਰੋਜ਼ਾ ਪੁਲੀਸ ਰਿਮਾਂਡ ਮੁਲਜ਼ਮ ਸੁਰੇਸ਼ ਸ਼ਰਾਬ ਦਾ ਕਾਰੋਬਾਰੀ, ਗੁਜਰਾਤ ਵਿੱਚ ਕਰਦਾ ਸੀ ਸ਼ਰਾਬ ਦੀ ਤਸਕਰੀ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 25 ਫਰਵਰੀ: ਇੱਥੋਂ ਦੇ ਫੇਜ਼-11 ਸਥਿਤ ਕਿਸਾਨ ਮੰਡੀ ਨੇੜੇ ਟਰੈਫ਼ਿਕ ਲਾਈਟ ਚੌਂਕ ’ਤੇ ਸੋਮਵਾਰ ਦੇਰ ਸ਼ਾਮ ਦਮਨ ਦਿਊ (ਯੂਟੀ) ਪੁਲੀਸ ਅਤੇ ਦੋਹਰੇ ਕਤਲ ਕੇਸ ਵਿੱਚ ਲੋੜੀਂਦੇ ਮੁਲਜ਼ਮਾਂ ਵਿੱਚ ਹੋਈ ਝੜਪ ਮਾਮਲੇ ਵਿੱਚ ਗ੍ਰਿਫ਼ਤਾਰ ਦੋ ਸੁਪਾਰੀ ਕਿੱਲਰਾਂ ਸੁਰੇਸ਼ ਕੁਮਾਰ ਉਰਫ਼ ਸੁੱਖਾ ਵਾਸੀ ਦਮਨ ਅਤੇ ਸਲੀਮ ਉਰਫ਼ ਸਾਜਿਦ ਅਲੀ ਵਾਸੀ ਮੁਜ਼ੱਫ਼ਰਨਗਰ (ਯੂਪੀ) ਨੂੰ ਅੱਜ ਮੁਹਾਲੀ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਅਦਾਲਤ ਨੇ ਦੋਵੇਂ ਮੁਲਜ਼ਮਾਂ ਨੂੰ 6 ਦਿਨ ਦੇ ਪੁਲੀਸ ਰਿਮਾਂਡ ’ਤੇ ਭੇਜ ਦਿੱਤਾ। ਇਸ ਤੋਂ ਪਹਿਲਾਂ ਮੁਲਜ਼ਮਾਂ ਦਾ ਸਰਕਾਰੀ ਹਸਪਤਾਲ ਵਿੱਚ ਉਨ੍ਹਾਂ ਦੇ ਖ਼ਿਲਾਫ਼ ਥਾਣਾ ਫੇਜ਼-11 ਵਿੱਚ ਆਈਪੀਸੀ ਦੀ ਧਾਰਾ 307, 353 ਅਤੇ 186 ਤਹਿਤ ਵੱਖਰਾ ਕੇਸ ਦਰਜ ਕੀਤਾ ਗਿਆ ਹੈ। ਸੁਰੇਸ਼ ਸ਼ਰਾਬ ਦਾ ਠੇਕੇਦਾਰ ਹੈ। ਥਾਣਾ ਫੇਜ਼-11 ਦੇ ਐਸਐਚਓ ਕੁਲਬੀਰ ਸਿੰਘ ਕੰਗ ਅਤੇ ਜਾਂਚ ਅਧਿਕਾਰੀ ਨਿਰਮਲ ਸਿੰਘ ਨੇ ਦੱਸਿਆ ਕਿ ਪੁਲੀਸ ਦੀ ਗੋਲੀ ਲੱਗਣ ਕਾਰਨ ਮੁਲਾਜ਼ਮਾਂ ਦਾ ਇਕ ਸਾਥੀ ਤੁਸ਼ਾਰ ਜ਼ਖ਼ਮੀ ਹੋ ਗਿਆ ਸੀ। ਜਿਸ ਨੂੰ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਡਾਕਟਰਾਂ ਮੁਤਾਬਕ ਤੁਸ਼ਾਰ ਦੀ ਹਾਲਤ ਖ਼ਤਰੇ ਤੋਂ ਬਾਹਰ ਹੈ। ਉਸ ਦੇ ਗੋਡੇ ’ਤੇ ਗੋਲੀ ਲੱਗੀ ਹੈ। ਪੁਲੀਸ ਮਾਮਲੇ ਦੀ ਵੱਖ-ਵੱਖ ਪਹਿਲੂਆਂ ’ਤੇ ਜਾਂਚ ਕਰ ਰਹੀ ਹੈ ਅਤੇ ਤੁਸ਼ਾਰ ਦੀ ਭੂਮਿਕਾ ਦੀ ਜਾਂਚ ਕੀਤੀ ਜਾ ਰਹੀ ਹੈ। ਪੁਲੀਸ ਅਨੁਸਾਰ ਸੁਰੇਸ਼ ਆਪਣੇ ਸਹੁਰੇ ਘਰ ਗੁਜਰਾਤ ਵਿੱਚ ਰਹਿੰਦਾ ਹੈ ਜਦੋਂਕਿ ਸਲੀਮ ਵੀ ਗੁਜਰਾਤ ਵਿੱਚ ਹੀ ਰਹਿੰਦਾ ਹੈ। ਹਾਲਾਂਕਿ ਗੁਜਰਾਤ ਵਿੱਚ ਸ਼ਰਾਬ ਦੀ ਵਿੱਕਰੀ ’ਤੇ ਪੂਰਨ ਪਾਬੰਦੀ ਲੱਗੀ ਹੋਈ ਹੈ ਪ੍ਰੰਤੂ ਇਸ ਦੇ ਬਾਵਜੂਦ ਸੁਰੇਸ਼ ਪੈਸਿਆਂ ਦੇ ਲਾਲਚ ਵਿੱਚ ਚੋਰੀ ਛਿਪੇ ਗੁਜਰਾਤ ਵਿੱਚ ਸ਼ਰਾਬ ਦੀ ਤਸਕਰੀ ਕਰਦਾ ਹੈ। ਮੁਲਜ਼ਮਾਂ ਦੇ ਖ਼ਿਲਾਫ਼ ਕਤਲ, ਲੁੱਟ-ਖੋਹ ਸਮੇਤ ਵੱਖ-ਵੱਖ ਜੁਰਮਾਂ ਤਹਿਤ ਕਰੀਬ 24 ਅਪਰਾਧਿਕ ਕੇਸ ਦਰਜ ਹਨ। ਜਿਨ੍ਹਾਂ ’ਚੋਂ ਚਾਰ ਕੇਸ ਪੁਲੀਸ ਨਾਲ ਮੱੁਠਭੇੜ ਕਰਨ ਦੇ ਹਨ। ਪੁਲੀਸ ਨੇ ਜਦੋਂ ਵੀ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਤਾਂ ਉਨ੍ਹਾਂ ਨੇ ਪੁਲੀਸ ਨਾਲ ਲੜਾਈ ਝਗੜਾ ਕੀਤਾ ਹੈ। ਇਹ ਦੋਵੇਂ ਸੁਪਾਰੀ ਕਿਲਰ ਸੂਰਤ ਦੇ ਨਾਮੀ ਸਕਰੈਪ ਟਰੇਡਰ ਅਜੈ ਪਾਟਿਲ ਅਤੇ ਉਸ ਦੇ ਸਾਥੀ ਧੀਰਜ ਪਾਟਿਲ ਦੇ ਦੋਹਰੇ ਕਤਲ ਮਾਮਲੇ ਵਿੱਚ ਨਾਮਜ਼ਦ ਸਨ। ਇਨ੍ਹਾਂ ਦੋਵਾਂ ’ਤੇ ਇਕ ਇਕ ਲੱਖ ਰੁਪਏ ਦਾ ਇਨਾਮ ਰੱਖਿਆ ਹੋਇਆ ਸੀ। ਥਾਣਾ ਮੁਖੀ ਸ੍ਰੀ ਕੰਗ ਨੇ ਦੱਸਿਆ ਕਿ ਪੁਲੀਸ ਰਿਮਾਂਡ ਹਾਸਲ ਕਰਕੇ ਪੁਲੀਸ ਜਾਂਚ ਵਿੱਚ ਜੱੁਟ ਗਈ ਹੈ। ਮੁਲਜ਼ਮਾਂ ਕੋਲੋਂ ਪਤਾ ਕੀਤਾ ਜਾ ਰਿਹਾ ਹੈ। ਮੁਹਾਲੀ ਸਮੇਤ ਪੰਜਾਬ ਵਿੱਚ ਉਹ ਕਿਸ ਮੰਤਵ ਲਈ ਆਏ ਸਨ। ਉਨ੍ਹਾਂ ਦੀ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਯੋਜਨਾ ਤਾਂ ਨਹੀਂ ਸੀ। ਇਸ ਤੋਂ ਇਲਾਵਾ ਮੁਲਜ਼ਮਾਂ ਦੇ ਗਰੋਹ ਅਤੇ ਉਨ੍ਹਾਂ ਨਾਲ ਹੋਰ ਕਿਹੜੇ ਅਪਰਾਧੀ ਸ਼ਾਮਲ ਹਨ, ਬਾਰੇ ਵੀ ਪੁੱਛਗਿੱਛ ਕੀਤੀ ਜਾ ਰਹੀ ਹੈ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ