Share on Facebook Share on Twitter Share on Google+ Share on Pinterest Share on Linkedin ਮੁਹਾਲੀ ਅਦਾਲਤ ਨੇ ਪੰਜਾਬ ਵਿਜੀਲੈਂਸ ਵੱਲੋਂ ਗ੍ਰਿਫ਼ਤਾਰ ਏਡੀਸੀ, ਬੀਡੀਪੀਓ ਤੇ ਪੰਚਾਇਤ ਸਕੱਤਰ ਨੂੰ ਜੇਲ੍ਹ ਭੇਜਿਆ ਝਿਊਰਹੇੜੀ ਮਾਮਲਾ: ਪੰਜਾਬ ਵਿਜੀਲੈਂਸ ਦੀ ਜਾਂਚ ਹੋਇਆ ਕਰੋੜਾਂ ਰੁਪਏ ਦੀ ਘਪਲੇਬਾਜ਼ੀ ਦਾ ਖੁਲਾਸਾ ਪੰਚਾਇਤ ਵਿਭਾਗ ਦੇ ਉੱਚ ਅਧਿਕਾਰੀਆਂ ਨੇ ਸਰਪੰਚ ਨੇ ਮਿਲ ਕੇ ਖੂਬ ਖਾਧੀ ਮਲਾਈ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 22 ਫਰਵਰੀ: ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਝਿਊਰਹੇੜੀ ਮਾਮਲੇ ਵਿੱਚ ਗ੍ਰਿਫ਼ਤਾਰ ਵਧੀਕ ਡਿਪਟੀ ਕਮਿਸ਼ਨਰ (ਏਡੀਸੀ) ਗੁਰਵਿੰਦਰ ਸਿੰਘ ਸਰਾਓ, ਬਲਾਕ ਵਿਕਾਸ ਤੇ ਪੰਚਾਇਤ ਅਫ਼ਸਰ (ਬੀਡੀਪੀਓ) ਮਾਲਵਿੰਦਰ ਸਿੰਘ ਸਿੱਧੂ ਅਤੇ ਪੰਚਾਇਤ ਸਕੱਤਰ ਰਵਿੰਦਰ ਸਿੰਘ ਨੂੰ ਦੋ ਦਿਨ ਦਾ ਪੁਲੀਸ ਰਿਮਾਂਡ ਖ਼ਤਮ ਹੋਣ ’ਤੇ ਅੱਜ ਮੁਹਾਲੀ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਅਦਾਲਤ ਨੇ ਮੁਲਜ਼ਮ ਅਧਿਕਾਰੀਆਂ ਨੂੰ ਜੇਲ੍ਹ ਭੇਜ ਦਿੱਤਾ। ਵਿਜੀਲੈਂਸ ਦੇ ਦੱਸਣ ਅਨੁਸਾਰ ਬੀਡੀਪੀਓ ਅਤੇ ਪੰਚਾਇਤ ਸਕੱਤਰ ਪਹਿਲਾਂ ਹੀ ਮੁਅੱਤਲੀ ਅਧੀਨ ਚਲ ਰਹੇ ਸੀ। ਅਕਾਲੀ-ਭਾਜਪਾ ਸਰਕਾਰ ਵੱਲੋਂ ਮੁਹਾਲੀ ਕੌਮਾਂਤਰੀ ਹਵਾਈ ਅੱਡੇ ਦਾ ਵਿਸਥਾਰ ਕਰਨ ਲਈ ਪਿੰਡ ਝਿਊਰਹੇੜੀ ਦੀ 306 ਏਕੜ ਜ਼ਮੀਨ ਐਕਵਾਇਰ ਕੀਤੀ ਸੀ। ਜਿਸ ਵਿੱਚ ਕਰੀਬ 36 ਏਕੜ ਪੰਚਾਇਤ ਦੇਹ ਸ਼ਾਮਲ ਹੈ। ਜਿਸ ਦਾ ਮੁਆਵਜ਼ਾ 1.50 ਕਰੋੜ ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ 54,16,87,500 ਰੁਪਏ ਜਾਰੀ ਕੀਤਾ ਗਿਆ ਸੀ। ਇਹ ਰਕਮ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਦੇ ਡਾਇਰੈਕਟਰ ਦੀ ਨਿਗਰਾਨੀ ਹੇਠ ਰੱਖੀ ਗਈ ਸੀ ਪਰ ਸਾਲ 2013 ਵਿੱਚ ਸਰਪੰਚ ਗੁਰਪਾਲ ਸਿੰਘ ਨੇ ਪੰਚਾਇਤ ਵੱਲੋਂ ਪਾਸ ਮਤੇ ਦੇ ਉਲਟ ਵਿਭਾਗ ਦੇ ਅਧਿਕਾਰੀਆਂ, ਮੁਲਾਜ਼ਮਾਂ ਅਤੇ ਹੋਰਨਾਂ ਨੇ ਰਲ ਕੇ ਵੱਖ-ਵੱਖ ਥਾਵਾਂ ’ਤੇ ਜ਼ਮੀਨ ਖਰੀਦਣ ਵਿੱਚ ਘਪਲੇਬਾਜ਼ੀ ਕੀਤੀ ਗਈ। ਪੰਚਾਇਤ ਵਿਭਾਗ ਦੇ ਉੱਚ ਅਧਿਕਾਰੀਆਂ ਨੇ ਸਰਪੰਚ ਨਾਲ ਮਿਲ ਕੇ ਖੂਬ ਮਲਾਈ ਖਾਧੀ ਹੈ। ਇਸ ਮਾਮਲੇ ਵਿੱਚ ਬੀਤੇ ਦਿਨੀਂ ਵਿਜੀਲੈਂਸ ਵੱਲੋਂ ਵਧੀਕ ਡਿਪਟੀ ਕਮਿਸ਼ਨਰ ਗੁਰਬਿੰਦਰ ਸਿੰਘ ਸਰਾਓ, ਬੀਡੀਪੀਓ ਮਾਲਵਿੰਦਰ ਸਿੰਘ ਸਿੱਧੂ ਅਤੇ ਪੰਚਾਇਤ ਸਕੱਤਰ ਰਵਿੰਦਰ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਜਦੋਂ ਇਹ ਘਪਲੇਬਾਜ਼ੀ ਹੋਈ ਉਦੋਂ ਉਕਤ ਅਧਿਕਾਰੀ ਮੁਹਾਲੀ ਵਿੱਚ ਤਾਇਨਾਤ ਸਨ। ਵਿਜੀਲੈਂਸ ਅਨੁਸਾਰ ਇਨ੍ਹਾਂ ਨੇ ਜ਼ਮੀਨ ਖਰੀਦਣ ਸਬੰਧੀ ਸਰਕਾਰੀ ਹਦਾਇਤਾਂ ਤੋਂ ਜਾਣੂ ਹੁੰਦੇ ਹੋਏ ਵੀ ਆਪਣੇ ਨਿੱਜੀ ਲਾਭ ਲਈ ਜ਼ਮੀਨ ਕੁਲੈਕਟਰ ਰੇਟ ਅਤੇ ਮਾਰਕੀਟ ਰੇਟਾਂ ਤੋਂ ਬਹੁਤ ਉਚੇ ਰੇਟ ’ਤੇ ਖਰੀਦ ਕੇ ਸਰਕਾਰ ਅਤੇ ਗਰਾਮ ਪੰਚਾਇਤ ਨੂੰ ਭਾਰੀ ਨੁਕਸਾਨ ਪਹੁੰਚਾਇਆ ਗਿਆ। ਇਸ ਸਬੰਧੀ ਉਕਤ ਮੁਲਜ਼ਮਾਂ ਏਡੀਸੀ, ਬੀਡੀਪੀਓ ਅਤੇ ਪੰਚਾਇਤ ਸਕੱਤਰ ਸਮੇਤ ਸੁਰਿੰਦਰ ਸਿੰਘ ਉਰਫ਼ ਸੁਰਿੰਦਰ ਖਾਨ ਵਾਸੀ ਮੂਲੇਪੁਰ, ਜ਼ਿਲ੍ਹਾ ਫਤਹਿਗੜ੍ਹ ਸਾਹਿਬ, ਮੁਹੰਮਦ ਸੁਹੇਲ ਚੌਹਾਨ ਵਾਸੀ ਸੈਕਟਰ-79, ਮੁਹਾਲੀ, ਦਰਸ਼ਨ ਸਿੰਘ ਵਾਸੀ ਹੱਲੋਮਾਜਰਾ (ਯੂਟੀ), ਸਵਰਨ ਸਿੰਘ ਪਿੰਡ ਟਿਵਾਣਾ ਤਹਿਸੀਲ ਡੇਰਾਬੱਸੀ ਅਤੇ ਦਰਸ਼ਨ ਸਿੰਘ ਵਾਸੀ ਕੰਵਰਪੁਰ (ਊਕਸੀ ਜੱਟਾਂ) ਜ਼ਿਲ੍ਹਾ ਪਟਿਆਲਾ ਦੇ ਖ਼ਿਲਾਫ਼ ਧਾਰਾ 409, 420, 465, 467, 471, 120-ਬੀ ਅਤੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀ ਧਾਰਾ 13 (1) (ਡੀ) ਤੇ 13 (2) ਤਹਿਤ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਵਿਜੀਲੈਂਸ ਬਿਊਰੋ ਦੇ ਐਸਐਸਪੀ ਪਰਮਜੀਤ ਸਿੰਘ ਵਿਰਕ ਨੇ ਦੱਿÎਸਆ ਕਿ ਗਰਾਮ ਪੰਚਾਇਤ ਵੱਲੋਂ ਮਤਾ ਪਾਸ ਕਰਕੇ ਮੁਆਵਜ਼ੇ ਦੀ ਰਾਸ਼ੀ ਨਾਲ ਪੰਚਾਇਤ ਦੀ ਹਦੂਦ ਨਾਲ ਲਗਦੇ ਸ਼ਹਿਰੀ ਖੇਤਰ ਵਿੱਚ ਬੂਥ ਅਤੇ ਸ਼ੋਅਰੂਮ ਸਾਈਟ ਸਰਕਾਰ ਵੱਲੋਂ ਨਿਰਧਾਰਿਤ ਨੀਤੀ ਅਤੇ ਸ਼ਰਤਾਂ ਅਨੁਸਾਰ ਖਰੀਦਣ ਲਈ ਤਜਵੀਜ਼ ਬੀਡੀਪੀਓ ਖਰੜ ਰਾਹੀਂ ਸਰਕਾਰ ਨੂੰ ਭੇਜਣ ਬਾਰੇ ਲਿਖਿਆ ਗਿਆ। ਬੀਡੀਪੀਓ ਵੱਲੋਂ 24 ਸਤੰਬਰ 2015 ਨੂੰ ਡੀਡੀਪੀਓ ਨੂੰ ਰਿਪੋਰਟ ਭੇਜੀ ਗਈ ਅਤੇ ਉਨ੍ਹਾਂ 6 ਅਕਤੂਬਰ 2015 ਨੂੰ ਇਹ ਤਜਵੀਜ਼ ਡਿਵੀਨਲ ਡਿਪਟੀ ਡਾਇਰੈਕਟਰ ਪਟਿਆਲਾ ਨੂੰ ਭੇਜੀ ਦਿੱਤੀ। ਜਿਨ੍ਹਾਂ ਨੇ 9 ਨਵੰਬਰ 2015 ਰਾਹੀਂ ਡਿਪਟੀ ਡਾਇਰੈਕਟਰ (ਭੌਂ ਤੇ ਵਿਕਾਸ) ਨੂੰ ਮਨਜ਼ੂਰੀ ਲਈ ਭੇਜੀ। ਜਿਨ੍ਹਾਂ ਤਜਵੀਜ਼ ਉੱਤੇ ਇਤਰਾਜਾਂ ਉਠਾਏ ਗਏ। ਇਹ ਤਜਵੀਜ ਇਤਰਾਜ਼ਾਂ ਦੀ ਪੂਰਤੀ ਕਰਨ ਲਈ ਡੀਡੀਪੀਓ ਮੁਹਾਲੀ ਨੂੰ 5 ਜਨਵਰੀ 2016 ਨੂੰ ਭੇਜੀ ਗਈ ਅਤੇ 6 ਜੂਨ 2016 ਤੱਕ 9 ਚਿਤਾਵਨੀ ਪੱਤਰ ਲਿਖਣ ਦੇ ਬਾਵਜੂਦ ਵੀ ਇਸ ਤਜਵੀਜ ਸਬੰਧੀ ਇਤਰਾਜ ਪੂਰੇ ਕਰਕੇ ਇਹ ਤਜਵੀਜ ਵਾਪਸ ਸਰਕਾਰ ਦੀ ਪ੍ਰਵਾਨਗੀ ਲਈ ਨਹੀਂ ਭੇਜੀ ਗਈ। ਵਿਜੀਲੈਂਸ ਜਾਂਚ ਅਨੁਸਾਰ ਇਸ ਤਜਵੀਜ ਨੂੰ ਡੀਡੀਪੀਓ ਜੀਐਸ ਸਰਾਓ ਨੇ ਬਿਨਾਂ ਕਿਸੇ ਕਾਰਨ ਆਪਣੇ ਦਫ਼ਤਰ ਵਿੱਚ ਦਬਾ ਕੇ ਰੱਖਿਆ। ਜਿਸ ਕਰਕੇ ਜ਼ਮੀਨ ਖਰੀਦ ਕਰਨ ਲਈ ਸਰਕਾਰ ਵੱਲੋਂ ਗਰਾਮ ਪੰਚਾਇਤ ਝਿਊਰਹੇੜੀ ਨੂੰ ਕੋਈ ਲਿਖਤੀ ਪ੍ਰਬੰਧਕੀ ਪ੍ਰਵਾਨਗੀ ਨਹੀਂ ਦਿੱਤੀ ਗਈ। ਇਸ ਦੌਰਾਨ ਪੰਚਾਇਤ ਵੱਲੋਂ ਪੰਚਾਇਤ ਵਿਭਾਗ ਦੇ ਡਾਇਰੈਕਟਰ ਦੀ ਸਲਾਹ ’ਤੇ ਇਕ ਨਵਾਂ ਮਤਾ 1 ਫਰਵਰੀ 2016 ਨੂੰ ਪਾਸ ਕਰਕੇ ਸਿੱਧੇ ਤੌਰ ’ਤੇ ਉਨ੍ਹਾਂ ਨੂੰ ਭੇਜਿਆ ਗਿਆ। ਮਤੇ ਵਿੱਚ ਐਕਵਾਇਰ ਕੀਤੀ ਪੰਚਾਇਤੀ ਜ਼ਮੀਨ ਦੇ ਮੁਆਵਜੇ ਦੀ ਪ੍ਰਾਪਤ ਹੋਈ ਰਾਸੀ ਨਾਲ ਪੇਂਡੂ ਖੇਤਰ ਵਿੱਚ ਵਾਹੀਯੋਗ ਜ਼ਮੀਨ ਅਤੇ ਕੁਝ ਕਮਰਸ਼ੀਅਲ ਸੋਅਰੂਮ ਸ਼ਹਿਰੀ ਖੇਤਰ ਵਿੱਚ ਖਰੀਦ ਕਰਨ ਲਈ 15 ਕਰੋੜ ਰੁਪਏ ਦੀ ਰਾਸ਼ੀ ਮਨਜ਼ੂਰ ਕਰਨ ਲਈ ਲਿਖਿਆ ਗਿਆ। ਇਸ ਰਾਸ਼ੀ ਨਾਲ ਝਿਊਰਹੇੜੀ ਪੰਚਾਇਤ ਵੱਲੋਂ ਪਿੰਡ ਕੈਦੀਪੁਰ ਅਤੇ ਕਰੀਮਪੁਰਾ ਵਿੱਚ 25 ਏਕੜ ਵਾਹੀਯੋਗ ਜ਼ਮੀਨ ਖਰੀਦਣ ਸਬੰਧੀ ਤਿੰਨ ਸੌਦੇ 6 ਅਪਰੈਲ ਅਤੇ 27 ਅਪਰੈਲ 2016 ਰਾਹੀਂ ਕੀਤੇ ਗਏ। ਜ਼ਮੀਨ ਦਾ ਸੌਦਾ ਸੁਰਿੰਦਰ ਸਿੰਘ ਉਰਫ਼ ਸੁਰਿੰਦਰ ਖਾਨ ਵਾਸੀ ਮੁਲੇਪੁਰ ਜ਼ਿਲ੍ਹਾ ਫਤਹਿਗੜ੍ਹ ਅਤੇ ਉਸਦੇ ਭਾਂਣਜੇ ਮੁਹੰਮਦ ਸੁਹੇਲ ਚੌਹਾਨ ਸੈਕਟਰ-79 ਅਤੇ ਬਲਦੇਵ ਸਿੰਘ ਵਾਸੀ ਵਜੀਦਪੁਰ ਡੇਰਾਬੱਸੀ ਨਾਂ ਦੇ ਦਲਾਲਾਂ ਵੱਲੋਂ ਕਰਵਾਇਆ ਗਿਆ। ਵਿਜੀਲੈਂਸ ਅਨੁਸਾਰ 6 ਅਪਰੈਲ 2016 ਰਾਹੀਂ ਜਗਜੀਤ ਸਿੰਘ, ਸਵਰਨ ਕੌਰ, ਹਰਭਜਨ ਕੌਰ ਅਤੇ ਨਵਨੀਤ ਸਿੰਘ ਵੱਲੋਂ ਪਿੰਡ ਕਰੀਮਪੁਰਾ ਅਤੇ ਪਿੰਡ ਕੰਦੀਪੁਰ ਦੀ ਜੋ 165 ਕਨਾਲ 18 ਮਰਲੇ ਜ਼ਮੀਨ ਝਿਊਰਹੇੜੀ ਪੰਚਾਇਤ ਨੂੰ ਵੇਚੀ ਗਈ। ਇਸ ਜ਼ਮੀਨ ਦਾ ਸੌਦਾ 29, 50,000 ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਤੈਅ ਹੋਇਆ। ਇਸੇ ਹਿਸਾਬ ਨਾਲ ਵੇਚਦਾਰ ਧਿਰ ਨੂੰ ਦਾਇਗੀ ਕੀਤੀ ਗਈ ਜੋ ਕੁੱਲ 6,11,75,625 ਰੁਪਏ ਬਣਦੀ ਸੀ। ਜਦੋਂਕਿ ਖਰੀਦਦਾਰ ਧਿਰ ਝਿਊਰਹੇੜੀ ਪੰਚਾਇਤ ਵੱਲੋਂ ਇਹ ਜ਼ਮੀਨ 54 ਲੱਖ ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਖਰੀਦੀ ਦਿਖਾ ਕੇ 11,19,82,500 ਰੁਪਏ ਦਾ ਖਰਚ ਸਟੈਂਪ ਡਿਊਟੀ ਅਤੇ ਹੋਰ ਖਰਚਿਆਂ ਤੋਂ ਬਿਨਾਂ ਕੀਤਾ ਦਿਖਾਇਆ ਗਿਆ। ਇਸ ਤਰ੍ਹਾਂ ਜ਼ਮੀਨ ਖਰੀਦ ਵਿੱਚ 5,08, 06, 875 ਰੁਪਏ ਦਾ ਘਪਲਾ ਕੀਤਾ ਗਿਆ। ਇੰਝ ਹੀ ਹਰਪਾਲ ਸਿੰਘ ਵੱਲੋਂ ਪੰਚਾਇਤ ਨੂੰ 36 ਕਨਾਲ 1 1/3 ਮਰਲੇ ਜ਼ਮੀਨ 27 ਅਪਰੈਲ 2016 ਨੂੰ ਵੇਚੀ ਗਈ। ਜ਼ਮੀਨ ਦਾ ਸੌਦਾ 23,50,000 ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਹੋਇਆ। ਇਸੇ ਹਿਸਾਬ ਨਾਲ ਵੇਚਦਾਰ ਧਿਰ ਨੂੰ ਅਦਾਇਗੀ ਕੀਤੀ ਗਈ ਜੋ ਕੁੱਲ 1,05,94,093 ਰੁਪਏ ਬਣਦੀ ਸੀ ਜਦੋਂਕਿ ਖਰੀਦਦਾਰ ਧਿਰ ਝਿਊਰਹੇੜੀ ਪੰਚਾਇਤ ਵੱਲੋਂ ਇਹ ਜ਼ਮੀਨ 54 ਲੱਖ ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਖਰੀਦੀ ਦਿਖਾ ਕੇ ਇਸ ’ਤੇ 2,43,43,85 ਰੁਪਏ ਦਾ ਖਰਚ ਸਟੈਂਪ ਡਿਊਟੀ ਅਤੇ ਹੋਰ ਖਰਚਿਆਂ ਤੋਂ ਬਿਨਾਂ ਕੀਤਾ ਦਿਖਾ ਕੇ 1,37,49,781 ਰੁਪਏ ਦਾ ਘਪਲਾ ਕੀਤਾ ਗਿਆ। ਉਧਰ, ਪਿੰਡ ਕਰੀਮਪੁਰਾ ਅਤੇ ਪਿੰਡ ਕੰਦੀਪੁਰਾ ਵਿੱਚ ਜੋ 25 ਕਿੱਲੇ 9 ਮਰਲੇ ਜ਼ਮੀਨ ਗਰਾਮ ਪੰਚਾਇਤ ਝਿਊਰਹੇੜੀ ਦੇ ਨਾਂ ’ਤੇ ਖਰੀਦ ਕੀਤੀ ਗਈ। ਉਸ ਜ਼ਮੀਨ ਦੀ ਖਰੀਦ ਵਿੱਚ 5,08,06,975 ਰੁਪਏ ਦੇ ਨਾਲ 1,37,49,781 ਰੁਪਏ ਕੁੱਲ 6,45,56,656 ਰੁਪਏ ਦਾ ਘਪਲਾ ਕੀਤਾ ਗਿਆ। ਇਸ ਜ਼ਮੀਨ ਸਬੰਧੀ ਡਿਪਟੀ ਕਮਿਸ਼ਨਰ ਫਤਹਿਗੜ੍ਹ ਸਾਹਿਬ ਵੱਲੋਂ ਐਸਡੀਐਮ ਬਸੀ ਪਠਾਣਾਂ ਰਾਹੀਂ ਦਿੱਤੀ ਰਿਪੋਰਟ ਵਿੱਚ ਲਿਖਿਆ ਹੈ ਕਿ ਪਿੰਡ ਕੰਦੀਪੁਰ ਅਤੇ ਕਰੀਮਪੁਰਾ ਵਿੱਚ ਇੱਕ ਜਾਂ ਦੋ ਕਿੱਲੇ ਜ਼ਮੀਨ ਦਾ ਮਾਰਕੀਟ ਰੇਟ ਤਕਰੀਬਨ 15 ਤੋਂ 17 ਲੱਖ ਰੁਪਏ ਪ੍ਰਤੀ ਏਕੜ ਹੈ ਅਤੇ ਜੇਕਰ 15 ਏਕੜ ਜਾਂ ਇਸ ਤੋਂ ਵੱਧ ਜ਼ਮੀਨ ਦਾ ਟੱਕ ਖਰੀਦਿਆ ਜਾਂ ਵੇਚਿਆ ਜਾਂਦਾ ਹੈ ਤਾਂ ਮਾਰਕੀਟ ਰੇਟ 20 ਤੋਂ 25 ਲੱਖ ਰੁਪਏ ਪ੍ਰਤੀ ਏਕੜ ਵਿਚਕਾਰ ਹੈ। ਉਨ੍ਹਾਂ ਪਿੰਡ ਕਰੀਮਪੁਰਾ ਅਤੇ ਪਿੰਡ ਕੰਦੀਪੁਰ ਦੀ ਜ਼ਮੀਨ ਦਾ ਕੁਲੈਕਟਰ ਰੇਟ ਸਾਲ 2016-17 ਲਈ 9.77 ਲੱਖ ਰੁਪਏ ਪ੍ਰਤੀ ਏਕੜ ਦੱਸਿਆ ਹੈ। ਪਿੰਡ ਸਨੌਲੀ ਵਿੱਚ 3 ਅਪਰੈਲ 2017 ਨੂੰ 6700 ਵਰਗ ਗਜ਼ ਜ਼ਮੀਨ 10,11,70,000/- ਰੁਪਏ ਵਿੱਚ ਗਰਾਮ ਪੰਚਾਇਤ ਝਿਊਰਹੇੜੀ ਦੇ ਨਾਂ ’ਤੇ ਖਰੀਦੀ ਗਈ। ਜਿਸ ਵਿੱਚ ਵੀ ਡੇਢ ਕਰੋੜ ਰੁਪਏ ਦੀ ਘਪਲੇਬਾਜ਼ੀ ਸਾਹਮਣੇ ਆਈ ਹੈ। ਇਹ ਸੰਪਤੀ ਖਰੀਦਣ ਲਈ ਅਸਲ ਨਾਲੋਂ ਵੱਧ ਰਕਮ ਦਸਤਾਵੇਜ਼ਾਂ ਵਿੱਚ ਦਿਖਾਈ ਗਈ। ਰਕਮ ਵੇਚਦਾਰਾਂ ਤੋਂ ਦਰਸ਼ਨ ਸਿੰਘ ਵਾਸੀ ਪਿੰਡ ਕੰਵਰਪੁਰ (ਉਕਸੀ ਜੱਟਾਂ) ਤਹਿਸੀਲ ਰਾਜਪੁਰਾ (ਜੋ ਸਰਪੰਚ ਗੁਰਪਾਲ ਸਿੰਘ ਦਾ ਸਾਢੂ ਹੈ) ਰਾਹੀਂ ਮੁਲਜ਼ਮ ਗੁਰਪਾਲ ਸਿੰਘ ਸਰਪੰਚ ਨੇ ਵਾਪਸ ਲੈ ਕੇ ਹੋਰਾਂ ਨਾਲ ਮਿਲ ਕੇ ਹੜ੍ਹੱਪ ਲਈ। ਪਿੰਡ ਸਨੌਲੀ ਵਿੱਚ ਜ਼ਮੀਨ ਖਰੀਦਣ ਸਮੇਂ ਡੀਡੀਪੀਓ ਜੀਐਸ ਸਰਾਓ ਨੂੰ ਬੀਡੀਪੀਓ ਖਰੜ ਵੱਲੋਂ ਪੰਚਾਇਤ ਦੇ ਮਤੇ ਅਨੁਸਾਰ 28 ਮਾਰਚ 2017 ਰਾਹੀਂ 6700 ਵਰਗ ਗਜ ਵਪਾਰਕ ਜਗ੍ਹਾ ਖਰੀਦਣ ਸਬੰਧੀ ਇੱਕ ਪੱਤਰ ਲਿਖਿਆ ਗਿਆ ਲੇਕਿਨ ਬੀਡੀਪੀਓ ਜਤਿੰਦਰ ਸਿੰਘ ਢਿੱਲੋਂ ਅਤੇ ਸਰਪੰਚ ਗੁਰਪਾਲ ਸਿੰਘ ਨੇ ਮਨਜ਼ੂਰੀ ਲੈਣ ਤੋਂ ਪਹਿਲਾਂ ਹੀ 3 ਅਪਰੈਲ 2017 ਨੂੰ 6 ਵਿਘੇ 14 ਬਿਸਵੇ ਜ਼ਮੀਨ ਪਿੰਡ ਸਨੌਲੀ ਵਿੱਚ ਖਰੀਦ ਲਈ। ਇਨ੍ਹਾਂ ਨੇ ਇਸ ਤੋਂ ਪਹਿਲਾਂ ਹੀ 28 ਫਰਵਰੀ 2017 ਨੂੰ ਲਗਭਗ 9.5 ਕਰੋੜ ਦੀ ਅਦਾਇਗੀ ਬਿਆਨੇ ਵਜੋਂ ਆਪਣੇ ਹੀ ਪੱਧਰ ’ਤੇ ਬਿਨਾਂ ਸਰਕਾਰ ਦੀ ਮਨਜ਼ੂਰੀ ਦੇ ਕਰ ਦਿੱਤੀ। ਡੀਡੀਪੀਓ ਸਰਾਓ ਨੇ ਮਿਲੀਭੁਗਤ ਕਰਕੇ ਜ਼ਮੀਨ ਨੂੰ ਖਰੀਦਣ ਸਬੰਧੀ ਮਨਜ਼ੂਰੀ ਜ਼ਮੀਨ ਖਰੀਦੇ ਜਾਣ ਤੋਂ ਬਾਅਦ 5 ਅਪਰੈਲ ਨੂੰ ਦੇ ਦਿੱਤੀ ਜਦੋਂ ਕਿ ਉਸ ਨੂੰ ਅਜਿਹੀ ਮਨਜ਼ੂਰੀ ਦੇਣ ਦਾ ਕੋਈ ਅਧਿਕਾਰ ਹੀ ਨਹੀਂ ਸੀ ਅਤੇ ਉਸ ਕੋਲ ਪਹਿਲਾਂ ਹੀ ਝਿਊਰਹੇੜੀ ਪੰਚਾਇਤ ਲਈ ਜ਼ਮੀਨ ਖਰੀਦਣ ਸਬੰਧੀ ਇੱਕ ਹੋਰ ਤਜਵੀਜ਼ ਲੰਮੇ ਸਮੇਂ ਤੋਂ ਇਤਰਾਜਾਂ ਦੀ ਪੂਰਤੀ ਲਈ ਲੰਬਿਤ ਪਈ ਸੀ। ਇਸ ਮਾਮਲੇ ਵਿੱਚ ਝਿਊਰਹੇੜੀ ਦੇ ਸਰਪੰਚ ਗੁਰਪਾਲ ਸਿੰਘ, ਉਸ ਸਮੇਂ ਦੇ ਡੀਡੀਪੀਓ ਗੁਰਬਿੰਦਰ ਸਿੰਘ ਸਰਾਓ, ਬੀਡੀਪੀਓ ਜਤਿੰਦਰ ਸਿੰਘ ਢਿੱਲੋਂ, ਪੰਚਾਇਤ ਸਕੱਤਰ ਰਵਿੰਦਰ ਸਿੰਘ ਨੇ ਵਿਭਾਗ ਵੱਲੋਂ ਜਾਰੀ ਹਦਾਇਤਾਂ ਦੀ ਉਲੰਘਣਾ ਕਰਕੇ ਆਪਣੇ ਨਿੱਜੀ ਲਾਭ ਲਈ ਸਰਪੰਚ ਦੇ ਸਾਢੂ ਦਰਸ਼ਨ ਸਿੰਘ ਵਾਸੀ ਕੰਵਰਪੁਰ ਤਹਿਸੀਲ ਰਾਜਪੁਰਾ, ਦਰਸ਼ਨ ਸਿੰਘ ਵਾਸੀ ਹੱਲੋਮਾਜਰਾ ਅਤੇ ਸਵਰਨ ਸਿੰਘ ਪਿੰਡ ਟਿਵਾਣਾ ਨਾਲ ਮਿਲੀਭੁਗਤ ਕਰਕੇ ਇਹ ਜ਼ਮੀਨ ਕੁਲੈਕਟਰ ਅਤੇ ਮਾਰਕੀਟ ਰੇਟਾਂ ਤੋਂ ਬਹੁਤ ਉੱਚੇ ਭਾਅ ’ਤੇ ਖਰੀਦਕੇ ਸਰਕਾਰ ਅਤੇ ਪੰਚਾਇਤ ਨੂੰ ਭਾਰੀ ਵਿੱਤੀ ਨੁਕਸਾਨ ਪਹੁੰਚਾ ਕੇ ਘਪਲੇਬਾਜ਼ੀ ਕੀਤੀ। ਇਨ੍ਹਾਂ ਨੇ ਇਸ ਖਰੀਦੀ 6700 ਵਰਗ ਗਜ ਜਗ੍ਹਾ ਵਿੱਚ ਪਹਿਲਾਂ ਤੋਂ ਬਣੇ 2 ਮੰਜ਼ਲਾਂ ਮਕਾਨ ਅਤੇ ਇਸ ਦੁਆਲੇ ਕੀਤੀ ਗਈ ਚਾਰਦੀਵਾਰੀ ਦਾ ਵਸੀਕੇ ਵਿੱਚ ਵੀ ਕੋਈ ਜ਼ਿਕਰ ਨਹੀਂ ਕੀਤਾ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ