ਮੁਹਾਲੀ ਜ਼ਿਲ੍ਹੇ ਦੇ ਸਿਹਤ ਬੁਨਿਆਦੀ ਢਾਂਚੇ ਵਿੱਚ ਵਾਧਾ ਹੋਇਆ: ਗਿਰੀਸ਼ ਦਿਆਲਨ

ਮੈਕਸ ਹਸਪਤਾਲ ਵਿੱਚ ਮੌਲੀਕੀਊਲਰ ਲੈਬ ਆਰਟੀਪੀਸੀਆਰ ਟੈਸਟ ਕਰਨ ਵਾਲੀ ਪਹਿਲੀ ਨਿੱਜੀ ਹਸਪਤਾਲ ਆਧਾਰਿਤ ਲੈਬ

24 ਘੰਟੇ ਕਾਰਜਸ਼ੀਲ ਰਹੇਗੀ ਲੈਬ, ਸਰਕਾਰੀ ਰੇਟ ਅਨੁਸਾਰ ਹੋਣਗੇ ਆਰਟੀਪੀਸੀਆਰ ਟੈਸਟ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 10 ਮਈ:
ਮੁਹਾਲੀ ਦੇ ਡਿਪਟੀ ਕਮਿਸ਼ਨਰ ਗਿਰੀਸ਼ ਦਿਆਲਨ ਨੇ ਅੱਜ ਇੱਥੋਂ ਦੇ ਮੈਕਸ ਹਸਪਤਾਲ ਵਿਖੇ ਮੌਲੀਕੀਊਲਰ ਲੈਬ ਦਾ ਉਦਘਾਟਨ ਕਰਦਿਆਂ ਕਿਹਾ ਕਿ ਇਸ ਪ੍ਰਮੁੱਖ ਨਿੱਜੀ ਹਸਪਤਾਲ ਦੇ ਅਹਾਤੇ ਵਿੱਚ ਮੌਲੀਕੀਊਲਰ ਲੈਬ ਸਥਾਪਿਤ ਕੀਤੇ ਜਾਣ ਨਾਲ ਮੁਹਾਲੀ ਜ਼ਿਲ੍ਹੇ ਦੇ ਸਿਹਤ ਬੁਨਿਆਦੀ ਢਾਂਚੇ ਵਿੱਚ ਵਾਧਾ ਹੋਇਆ ਹੈ। ਇਸ ਨਵੀਂ ਅਪਗ੍ਰੇਡ ਸਹੂਲਤ ਵਿੱਚ ਇਕ ਅਤਿ-ਆਧੁਨਿਕ ਡਾਇਗਨੌਸਟਿਕ ਲੈਬ ਉਪਲੱਬਧ ਹੈ ਜੋ ਟ੍ਰਾਈਸਿਟੀ ਵਿੱਚ ਆਰਟੀਪੀਸੀਆਰ ਟੈਸਟ ਕਰਨ ਵਾਲੀ ਪਹਿਲੀ ਨਿੱਜੀ ਹਸਪਤਾਲ ਆਧਾਰਿਤ ਲੈਬ ਹੋਵੇਗੀ। ਇਹ ਮੈਕਸ ਹਸਪਤਾਲ ਵੱਲੋਂ ਕੀਤੀ ਗਈ ਵੱਡੀ ਪਹਿਲਕਦਮੀ ਹੈ ਜੋ 24 ਘੰਟਿਆਂ ਦੇ ਅੰਦਰ-ਅੰਦਰ ਕੋਵਿਡ ਰਿਪੋਰਟ ਪ੍ਰਾਪਤ ਕਰਨ ਵਿੱਚ ਸਹਾਇਤਾ ਕਰੇਗੀ ਜਦੋਂਕਿ ਪਹਿਲਾਂ ਰਿਪੋਰਟ ਵਿੱਚ 48 ਘੰਟਿਆਂ ਤੋਂ ਵੱਧ ਸਮਾਂ ਲੱਗਦਾ ਸੀ। ਕੋਵਿਡ ਟੈੱਸਟਾਂ ਲਈ ਆਰਟੀਪੀਸੀਆਰ ਦੇ ਨਮੂਨੇ ਪਹਿਲਾਂ ਇਸ ਹਸਪਤਾਲ ਵੱਲੋਂ ਜਾਂਚ ਲਈ ਦਿੱਲੀ ਭੇਜੇ ਜਾਂਦੇ ਸਨ।
ਇਸ ਮੌਕੇ ਵਿਵੇਨ ਸਿੰਘ ਗਿੱਲ (ਵੀਪੀ ਅਪਰੇਸ਼ਨ ਮੈਕਸ ਮੁਹਾਲੀ ਅਤੇ ਬਠਿੰਡਾ) ਨੇ ਦੱਸਿਆ ਕਿ ਉੱਤਰੀ ਭਾਰਤ ਦੀ ਪ੍ਰਮੁੱਖ ਸਿਹਤ ਸੰਭਾਲ ਸੰਸਥਾ ਮੈਕਸ ਸੁਪਰ ਸਪੈਸ਼ਲਿਟੀ ਹਸਪਤਾਲ ਮੁਹਾਲੀ ਨੇ ਆਪਣੀ ਨਵੀਂ ਵਿਕਸਤ ਮੌਲੀਕੀਊਲਰ ਲੈਬ ਦੀ ਸ਼ੁਰੂਆਤ ਕੀਤੀ ਹੈ। ਨਵੀਂ ਲੈਬ ਦੀ ਸਥਾਪਨਾ 26 ਦਿਨਾਂ ਦੇ ਥੋੜੇ ਸਮੇਂ ਵਿੱਚ ਕੀਤੀ ਗਈ ਹੈ। ਜਿਸ ਵਿੱਚ ਬੁਨਿਆਦੀ ਢਾਂਚੇ ਦੀ ਉਸਾਰੀ, ਐੱਨਏਬੀਐੱਲ ਪ੍ਰਵਾਨਗੀ ਲੈਣਾ, ਸਟਾਫ਼ ਨੂੰ ਸਿਖਲਾਈ ਦੇਣ ਲਈ ਆਈਸੀਐਮਆਰ ਦੀ ਮਨਜ਼ੂਰੀ ਲੈਣੀ ਸ਼ਾਮਲ ਹੈ। ਉਨ੍ਹਾਂ ਇਹ ਵੀ ਕਿਹਾ ਕਿ ਲੈਬ 24 ਘੰਟੇ ਕਾਰਜਸ਼ੀਲ ਰਹੇਗੀ ਅਤੇ ਆਰਟੀਪੀਸੀਆਰ ਟੈੱਸਟਾਂ ਲਈ ਸਰਕਾਰੀ ਰੇਟ ਲਾਗੂ ਹੋਣਗੇ।

Load More Related Articles

Check Also

ਪਾਵਰਕੌਮ ਮੁਲਾਜ਼ਮਾਂ, ਪੈਨਸ਼ਨਰਾਂ ਤੇ ਠੇਕਾ ਮੁਲਾਜ਼ਮਾਂ ਨੇ ਨਿੱਜੀਕਰਨ ਵਿਰੁੱਧ ਸੰਘਰਸ਼ ਦਾ ਵਿਗਲ ਵਜਾਇਆ

ਪਾਵਰਕੌਮ ਮੁਲਾਜ਼ਮਾਂ, ਪੈਨਸ਼ਨਰਾਂ ਤੇ ਠੇਕਾ ਮੁਲਾਜ਼ਮਾਂ ਨੇ ਨਿੱਜੀਕਰਨ ਵਿਰੁੱਧ ਸੰਘਰਸ਼ ਦਾ ਵਿਗਲ ਵਜਾਇਆ ਮੁਹਾਲੀ …