Nabaz-e-punjab.com

ਮੁਹਾਲੀ ਐਨਵਾਰਨਮੈਟ ਸੁਸਾਇਟੀ ਸੈਕਟਰ-70 ਕਰੇਗੀ ਪਾਰਕਾਂ ਦੀ ਕਾਇਆਂ-ਕਲਪ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 27 ਜੁਲਾਈ:
ਇੱਥੋਂ ਦੇ ਸੈਕਟਰ-70 ਦੇ ਸਪੈਸ਼ਲ ਪਾਰਕ ਵਿੱਚ ਅੱਜ ਮੁਹਾਲੀ ਐਨਵਾਰਨਮੈਟ ਸੁਸਾਇਟੀ ਵੱਲੋਂ ਪਾਰਕਾਂ ਦੀ ਸਾਫ ਸਫ਼ਾਈ ਨੂੰ ਲੈ ਕੇ ਇਕ ਸਾਦਾ ਸਮਾਰੋਹ ਕੀਤਾ ਗਿਆ। ਜਿਸ ਵਿੱਚ ਸੁਸਾਇਟੀ ਦੇ ਪੈਟਰਨ ਡਾ. ਦਲੇਰ ਸਿੰਘ ਮੁਲਤਾਨੀ ਨੇ ਦੱਸਿਆ ਕਿ ਐਮਸੀ ਵੱਲੋਂ ਰੈਜ਼ੀਡੈਂਟ ਵੈਲਫੇਅਰ ਐਸੋਸੀਏਸ਼ਨਾਂ ਨੂੰ ਜਿਵੇਂ ਪਾਰਕ ਠੇਕੇ ’ਤੇ ਦਿੱਤੇ ਹਨ। ਉਸੇ ਤਰ੍ਹਾਂ ਐਨਵਾਰਨਮੈਟ ਸੁਸਾਇਟੀ ਵੀ ਪਾਰਕਾਂ ਦਾ ਠੇਕਾ ਲਵੇਗੀ। ਇਸ ਮੰਤਵ ਲਈ ਘਾਹ ਕੱਟਣ ਵਾਲੀ ਮਸ਼ੀਨ ਲਾਅਨ ਮੂਵਰ ਜਿਸ ਦੀ ਕੀਮਤ 50 ਹਜ਼ਾਰ ਹੈ। ਦਾ ਉਦਘਾਟਨ ਇਕ ਬਜ਼ੁਰਗ ਸ੍ਰੀ ਗੁਪਤਾ ਨੇ ਕੀਤਾ।
ਕੇਐਨਐਸ ਸੋਢੀ ਪ੍ਰਧਾਨ ਅਤੇ ਉਨ੍ਹਾਂ ਦੀ ਪਤਨੀ ਤੇ ਵਾਰਡ ਨੰਬਰ-22 ਤੋਂ ਕੌਂਸਲਰ ਸ੍ਰੀਮਤੀ ਸੁਰਜੀਤ ਕੌਰ ਵੱਲੋਂ ਇਕ ਲਾਇਬ੍ਰੇਰੀ ਦੇ ਬਾਹਰ ਵੱਡਾ ਟੇਬਲ ਸਮੇਤ ਛੇ ਕੁਰਸੀਆਂ ਅਪਣੇ ਦੋਹਤੇ ਦੇ ਜਨਮ ਦਿਨ ’ਤੇ ਦਾਨ ਕੀਤਾ। ਸ੍ਰੀ ਸੋਢੀ ਜੋ ਆਰਟੀਆਈ ਐਕਟਵਿਸਟ ਵੀ ਹਨ ਨੇ ਦੱਸਿਆ ਕਿ ਪਾਰਕਾਂ ਦੀ ਮਾੜੀ ਹਾਲਤ ਨੂੰ ਲੈ ਕੇ ਪੀਐਲਆਈ ਵੀ ਕੀਤੀ ਹੋਈ ਹੈ ਅਤੇ ਪਾਰਕਾਂ ਦੀ ਮਾੜੀ ਰੱਖ ਰਖਾਓ ਨੂੰ ਲੈ ਕੇ ਕੰਨਟਰੈਟਰਾਂ ਨੂੰ ਤਸੱਲੀਬਖ਼ਸ਼ ਸਰਟੀਫਿਕੇਟ ਵੀ ਨਹੀਂ ਦਿੱਤਾ।
ਡਾ. ਮੁਲਤਾਨੀ ਵੱਲੋਂ ਕੁੱਤਿਆਂ ਦੀ ਸਮੱਸਿਆ ਨੂੰ ਸਰਕਾਰ ਵੱਲੋਂ ਪ੍ਰੋਟੈਕਸ਼ਨ ਆਫ਼ ਕੂਰਾਅਲਟੀ ਟੂ ਐਨੀਮਲ ਐਕਟ ਵਿੱਚ ਸੋਧ ਦੀ ਕਰਦੇ ਹੋਏ ਆਵਾਰਾ ਕੁੱਤੇ ਮਾਰਨ ਦੀ ਇਜਾਜਤ ਦੇਣ ਦੀ ਮੰਗ ਕੀਤੀ। ਜਨਰਲ ਸਕੱਤਰ ਲਾਭ ਸਿੰਘ ਸਿੱਧੂ ਨੇ ਦੱਸਿਆ ਕਿ ਪਾਰਕ ਵਿੱਚ ਸੁਸਾਇਟੀ ਵੱਲੋਂ ਵਾਟਰ ਕੂਲਰ ਵੀ ਲਗਾ ਦਿਤਾ ਗਿਆ ਹੈ। ਇਸ ਮੌਕੇ ਸੁਸਾਇਟੀ ਮੈਂਬਰ ਬਲਕਰਨ ਸਿੰਘ ਭਾਟੀ ਗੁਰਦੀਪ ਢੀਂਡਸਾ, ਹਰਵਿੰਦਰ ਸਿੰਘ, ਹਾਕਮ ਸਿੰਘ, ਇਕਬਾਲ ਚੀਮਾ, ਮਹਿੰਦਰ ਘੋਤੜਾ, ਮਿੰਟੂ ਮਾਨ, ਹਰਪਾਲ ਗਿੱਲ, ਵਕੀਲ ਨਿਰਮਲ ਸੱਗੂ ਤੇ ਬਹੁਤ ਸਾਰੇ ਇਲਾਕੇ ਦੇ ਪਤਵੰਤੇ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

ਸਹਾਇਕ ਪ੍ਰੋਫੈਸਰਾਂ ਤੇ ਲਾਇਬ੍ਰੇਰੀਅਨ ਨੇ ਡਾਇਰੈਕਟਰ ਉਚੇਰੀ ਸਿੱਖਿਆ ਦਾ ਦਫ਼ਤਰ ਘੇਰਿਆ

ਸਹਾਇਕ ਪ੍ਰੋਫੈਸਰਾਂ ਤੇ ਲਾਇਬ੍ਰੇਰੀਅਨ ਨੇ ਡਾਇਰੈਕਟਰ ਉਚੇਰੀ ਸਿੱਖਿਆ ਦਾ ਦਫ਼ਤਰ ਘੇਰਿਆ ਮਹਿਲਾ ਪ੍ਰੋਫ਼ੈਸਰਾਂ ਸਮ…