nabaz-e-punjab.com

ਨਿਯਮਾਂ ਦੀ ਉਲੰਘਣਾ ਕਰ ਰਹੀ ਹੈ ਮੁਹਾਲੀ-ਖਰੜ ਫਲਾਈ ਓਵਰ ਬਣਾਉਣ ਵਾਲੀ ਕੰਪਨੀ: ਨਰਿੰਦਰ ਰਾਣਾ

ਮਲਕੀਤ ਸਿੰਘ ਸੈਣੀ
ਨਬਜ਼-ਏ-ਪੰਜਾਬ ਬਿਊਰੋ, ਖਰੜ, 17 ਜੁਲਾਈ:
ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਜ਼ਿਲ੍ਹਾ ਮੁਹਾਲੀ ਦੇ ਮੀਤ ਪ੍ਰਧਾਨ ਨਰਿੰਦਰ ਰਾਣਾ ਨੇ ਮੁਹਾਲੀ ਤੋਂ ਖਰੜ ਤੱਕ ਫਲਾਈ ਓਵਰ ਬਣਾਉਣ ਵਾਲੀ ਕੰਪਨੀ ਤੇ ਨਿਯਮਾਂ ਦੀ ਅਣਦੇਖੀ ਕਰਨ ਅਤੇ ਸ਼ਰਤਾਂ ਦੀ ਉਲੰਘਣਾ ਕਰਨ ਦੇ ਦੋਸ਼ ਲਗਾਏ ਹਨ। ਅੱਜ ਡੀਸੀ ਮੁਹਾਲੀ ਨੂੰ ਉਹਨਾਂ ਵੱਲੋਂ ਦਿੱਤੇ ਗਏ ਪੱਤਰ ਵਿੱਚ ਲਿਖਿਆ ਹੈ ਕਿ ਇਸ ਫਲਾਈ ਓਵਰ ਨੂੰ ਬਣਾਉਣ ਦਾ ਕੰਮ ਪਿਛਲੇ ਲਗਭਗ ਦੋ ਸਾਲਾਂ ਤੋਂ ਚੱਲ ਰਿਹਾ ਹੈ ਪਰ ਪਹਿਲੇ ਦਿਨ ਤੋਂ ਹੀ ਕੰਪਨੀ ਵੱਲੋਂ ਸ਼ਰਤਾਂ ਅਤੇ ਕਾਨੂੰਨ ਦੀ ਪ੍ਰਕ੍ਰਿਆ ਨੂੰ ਪੂਰਾ ਨਾ ਕਰਦੇ ਹੋਏ ਕੰਮ ਕੀਤਾ ਜਾ ਰਿਹਾ ਹੈ। ਨਰਿੰਦਰ ਰਾਣਾ ਵੱਲੋਂ ਇਸ ਪੱਤਰ ਵਿੱਚ ਡੀ ਸੀ ਮੁਹਾਲੀ ਦੇ ਧਿਆਨ ਵਿੱਚ ਲਿਆਂਦਾ ਗਿਆ ਹੈ ਕਿ ਇਸ ਕੰਪਨੀ ਵੱਲੋਂ ਫਲਾਈਓਵਰ ਬਣਾਉਣ ਤੋਂ ਪਹਿਲਾ ਕੁਝ ਜਰੂਰੀ ਪ੍ਰਕਿਰਿਆ ਪੂਰੀ ਕਰਨੀ ਸੀ। ਸ਼ਰਤਾਂ ਨੂੰ ਪੂਰਾ ਕਰਨਾ ਜ਼ਰੂਰੀ ਸੀ ਜਿਸ ਵਿੱਚ ਇਸ ਪੁਲ ਦੇ ਨਿਰਮਾਣ ਤੋਂ ਪਹਿਲਾਂ ਇਕ ਚੌੜਾ ਸਾਈਡ ਸਲਿਪ ਰੋਡ ਨੂੰ ਬਣਾਉਣਾ, ਇਸ ਰੋਡ ਵਿੱਚ ਖੱਡੇ ਨਾ ਹੋਣਾ, ਮੋੜ ਤੇ ਰਿਫਲੈਕਟਰ, ਰਾਤ ਦੇ ਸਮੇਂ ਫਲਡ ਲਾਈਟਾਂ ਆਦਿ ਦੀ ਸ਼ਰਤਾਂ ਨੂੰ ਪੂਰਾ ਕਰਨਾ ਕੰਪਨੀ ਦੀ ਜ਼ਿੰਮੇਵਾਰੀ ਬਣਦੀ ਸੀ ਪਰ ਉਸ ਵੱਲੋਂ ਇਸ ਜ਼ਿੰਮੇਵਾਰੀ ਨੂੰ ਸਮੇਂ ਰਹਿੰਦੇ ਪੂਰਾ ਨਹੀਂ ਕੀਤਾ ਗਿਆ ਅਤੇ ਇਸ ਪ੍ਰੋਜੈਕਟ ਦੇ ਸ਼ੁਰੂ ਹੋਣ ਤੋਂ ਪਹਿਲਾ ਬਿਜਲੀ ਦੇ ਖੰਭਿਆਂ ਨੂੰ ਸਾਈਡ ਤੇ ਕੀਤਾ ਜਾਣਾ ਸੀ ਪਰ ਹੁਣ ਤੱਕ ਇਹਨਾਂ ਖੰਭਿਆ ਨੂੰ ਵੀ ਪੂਰੀ ਤਰ੍ਹਾਂ ਸੜਕ ਤੋਂ ਨਹੀ ਹਟਾਇਆ ਗਿਆ ਹੈ। ਜਦੋਂਕਿ ਫਲਾਈਓਵਰ ਬਨਾਉਣ ਵਾਲੀ ਦੀ ਲਾਪਰਵਾਈ ਦੇ ਕਾਰਨ ਇੱਥੇ ਦੇ ਵਸਨੀਕ ਚਾਵਲਾ ਦੀ ਸੜਕ ਹਾਦਸੇ ਵਿੱਚ ਮੌਤ ਹੋ ਗਈ ਹੈ।
ਇਸ ਸਬੰਧ ਵਿੱਚ ਕਈ ਵਾਰ ਮੀਡੀਆ ਵਿੱਚ ਖ਼ਬਰਾਂ ਵੀ ਛਪਣ ਤੋਂ ਬਾਅਦ ਵੀ ਫਲਾਈ ਓਵਰ ਬਨਾਉਣ ਵਾਲੀ ਕੰਪਨੀ ਦੇ ਕੰਮ ਵਿੱਚ ਹੁਣ ਤੱਕ ਕੋਈ ਸੁਧਾਰ ਨਹੀ ਹੋਇਆ ਹੈ। ਜਿਸ ਨਾਲ ਇੱਥੋਂ ਜਾਣ ਵਾਲੇ ਲੋਕਾਂ ਨੂੰ ਜਾਮ ਦੇ ਨਾਲ ਨਾਲ ਸੜਕ ਤੇ ਉੜਦੀ ਧੂਲ ਮਿੱਟੀ ਅਤੇ ਬਰਸਾਤ ਦੇ ਮੌਸਮ ਵਿੱਚ ਚਿਕੜ ਦੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸ੍ਰੀ ਰਾਣਾ ਨੇ ਡੀਸੀ ਮੁਹਾਲੀ ਤੋਂ ਮੰਗ ਕੀਤੀ ਹੈ ਕਿ ਮੌਕੇ ਦਾ ਮੁਆਇਨਾ ਕੀਤਾ ਜਾਵੇ ਕੰਪਨੀ ਵੱਲੋਂ ਅਣਗੋਲਿਆਂ ਕੀਤੀਆ ਸਰਤਾਂ ਨੂੰ ਵੇਖਦੇ ਹੋਏ ਕੰਪਨੀ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇ ਤਾਂ ਜੋ ਆਉਣ ਵਾਲੇ ਸਮੇੱ ਵਿੱਚ ਕਿਸੇ ਹੋਰ ਰਾਹਗੀਰ ਦੀ ਜਾਨ ਬਚਾਈ ਜਾ ਸਕੇ।

Load More Related Articles
Load More By Nabaz-e-Punjab
Load More In General News

Check Also

ਪੰਜਾਬ ਦੀਆਂ ਮੰਡੀ ਬੋਰਡ ਦੀ ਆਮਦਨ ਵਧਾਉਣ ਤੇ ਹੋਰ ਕਾਰਜਾਂ ਦੀ ਸਮੀਖਿਆ, ਜ਼ਰੂਰੀ ਹਦਾਇਤਾਂ ਜਾਰੀ

ਪੰਜਾਬ ਦੀਆਂ ਮੰਡੀ ਬੋਰਡ ਦੀ ਆਮਦਨ ਵਧਾਉਣ ਤੇ ਹੋਰ ਕਾਰਜਾਂ ਦੀ ਸਮੀਖਿਆ, ਜ਼ਰੂਰੀ ਹਦਾਇਤਾਂ ਜਾਰੀ ਮੀਟਿੰਗ ਵਿੱਚ…