ਕੇਵੀਕੇ ਮੁਹਾਲੀ ਵੱਲੋਂ ਕਿਸਾਨਾਂ ਲਈ ਆਨਲਾਈਨ ਰਾਸ਼ਟਰੀ ਬਾਗਬਾਨੀ ਮੇਲੇ ਦਾ ਪ੍ਰਸਾਰਨ

ਮੇਲੇ ਦਾ ਮੁੱਖ ਉਦੇਸ਼ ਕਿਸਾਨਾਂ ਨੂੰ ਬਾਗਬਾਨੀ ਫ਼ਸਲਾਂ ਪ੍ਰਤੀ ਰੁਚੀ ਵਧਾਉਣਾ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 9 ਫਰਵਰੀ:
ਕੇ.ਵੀ.ਕੇ. ਮੁਹਾਲੀ ਵੱਲੋ ਜ਼ਿਲ੍ਹੇ ਦੇ ਕਿਸਾਨਾਂ ਲਈ ਭਾਰਤੀ ਕ੍ਰਿਸ਼ੀ ਅਨੁਸੰਧਾਨ ਪ੍ਰੀਸ਼ਦ, ਨਵੀ ਦਿੱਲੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਰਾਸ਼ਟਰੀ ਬਾਗਬਾਨੀ ਖੋਜ ਸੰਸਥਾਨ ਬੰਗਲੌਰ ਦੁਆਰਾ ਕਰਵਾਏ ਜਾ ਰਹੇ ਆਨਲਾਈਨ ਰਾਸ਼ਟਰੀ ਬਾਗਬਾਨੀ ਮੇਲੇ ਦਾ ਸਿੱਧਾ ਪ੍ਰਸਾਰਨ ਮਿਤੀ 9.02.2021 ਨੂੰ ਆਪਣੇ ਦਫ਼ਤਰ ਵਿਖੇ ਕੀਤਾ ਗਿਆ। ਇਸ ਅੌਨਲਾਈਨ ਮੇਲੇ ਦਾ ਮੁੱਖ ਉਦੇਸ਼ ਕਿਸਾਨਾਂ ਨੂੰ ਬਾਗਬਾਨੀ ਫ਼ਸਲਾਂ ਪ੍ਰਤੀ ਰੁਚੀ ਵਧਾਉਣਾ ਅਤੇ ਇਹਨਾਂ ਫ਼ਸਲਾਂ ਦੀ ਕਾਸ਼ਤ ਨੂੰ ਨਵੀਆਂ ਵਿਗਿਆਨਿਕ ਤਕਨੀਕਾਂ ਦੇ ਸਹਾਰੇ ਪ੍ਰਚਲਿੱਤ ਕਰਨਾ ਸੀ।
ਇਸ ਮੌਕੇ ਕੇਵੀਕੇ ਮੁਹਾਲੀ ਦੇ ਸਹਿਯੋਗੀ ਨਿਰਦੇਸ਼ਕ, ਡਾ. ਪਰਮਿੰਦਰ ਸਿੰਘ ਨੇ ਕਿਸਾਨਾਂ ਦਾ ਸਵਾਗਤ ਕਰਦੇ ਹੋਏ ਅੱਜ ਦੇ ਸਮੇਂ ਵਿੱਚ ਫ਼ਸਲੀ ਵਿਭਿੰਨਤਾ ਵਿੱਚ ਬਾਗਬਾਨੀ ਫ਼ਸਲਾਂ ਜਿਵੇਂ ਕਿ ਫਲ-ਫੁੱਲ ਅਤੇ ਸਬਜ਼ੀਆਂ ਦੀ ਅਹਿਮੀਅਤ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ। ਇਸ ਪ੍ਰੋਗਰਾਮ ਦੇ ਇੰਚਾਰਜ ਅਤੇ ਸੰਚਾਲਕ, ਡਾ. ਮੁਨੀਸ਼ ਸ਼ਰਮਾ, ਸਹਾਇਕ ਪ੍ਰੋਫੈਸਰ (ਬਾਗਬਾਨੀ) ਨੇ ਜ਼ਿਲ੍ਹੇ ਦੇ ਕਿਸਾਨਾਂ ਨੂੰ ਮੇਲੇ ਦੀ ਮੁੱਢਲੀ ਜਾਣਕਾਰੀ ਦਿੰਦੇ ਹੋਏ ਜ਼ਿਲ੍ਹੇ ਦੀਆਂ ਮੁੱਖ ਫ਼ਸਲਾਂ (ਜਿਵੇਂ ਅਮਰੂਦ, ਆਲੂ, ਪਿਆਜ਼, ਫੁੱਲ ਗੋਭੀ, ਕੱਦੂ ਜਾਤੀ ਦੀ ਸਬਜ਼ੀਆਂ) ਦੀ ਸਮੱਸਿਆਵਾਂ ਅਤੇ ਉਨ੍ਹਾਂ ਦੇ ਹੱਲ ਵਿੱਚ ਇਸ ਮੇਲੇ ਦੀ ਅਹਿਮੀਅਤ ਬਾਰੇ ਦੱਸਿਆ।
ਇਸ ਮੇਲੇ ਵਿੱਚ ਸੰਸਥਾਨ ਦੁਆਰਾ ਜਾਰੀ ਕੀਤੀਆਂ ਸਬਜ਼ੀਆਂ ਦੀਆਂ ਨਵੀਆਂ ਕਿਸਮਾਂ, ਉਨ੍ਹਾਂ ਦੀ ਕਾਸ਼ਤ ਸਬੰਧੀ ਨਵੀਆਂ ਤਕਨੀਕਾਂ, ਕੀੜੇ-ਬਿਮਾਰੀਆਂ ਦੀ ਰੋਕਥਾਮ ਦੇ ਉਪਰਾਲੇ, ਸਾਂਭ-ਸੰਭਾਲ, ਨਵੀ ਮਸ਼ੀਨਰੀ ਅਤੇ ਮੁੱਲ ਵਾਧੇ ਲਈ ਨਵੀਆਂ ਤਕਨੀਕਾਂ ਦੀ ਪ੍ਰਦਰਸ਼ਨੀ ਅਤੇ ਲੈਕਚਰਾਂ ਰਾਹੀ ਜਾਣਕਾਰੀ ਦਿੱਤੀ ਗਈ। ਇਸ ਪ੍ਰੋਗਰਾਮ ਵਿੱਚ ਪੀਏਯੂ ਦੇ ਕੀਟ ਵਿਗਿਆਨੀ ਡਾ.ਯੁਵਰਾਜ ਸਿੰਘ ਨੇ ਕਿਸਾਨਾਂ ਨੂੰ ਮਧੂ-ਮੱਖੀ ਪਾਲਣ ਤੋਂ ਵੱਧ ਤੋਂ ਵੱਧ ਮੁਨਾਫ਼ਾ ਲੈਣ ਦੀਆਂ ਤਕਨੀਕਾਂ ਉੱਤੇ ਚਾਨਣਾ ਪਾਇਆ।

Load More Related Articles
Load More By Nabaz-e-Punjab
Load More In General News

Check Also

ਖਜ਼ਾਨਾ ਮੰਤਰੀ ਨਾਲ ਮੀਟਿੰਗ ਮੁਲਤਵੀ ਹੋਣ ਕਾਰਨ ਵੈਟਰਨਰੀ ਅਫ਼ਸਰਾਂ ਨੇ ਕਾਲੇ ਬਿੱਲੇ ਲਗਾ ਕੇ ਰੋਸ ਪ੍ਰਗਟਾਇਆ

ਖਜ਼ਾਨਾ ਮੰਤਰੀ ਨਾਲ ਮੀਟਿੰਗ ਮੁਲਤਵੀ ਹੋਣ ਕਾਰਨ ਵੈਟਰਨਰੀ ਅਫ਼ਸਰਾਂ ਨੇ ਕਾਲੇ ਬਿੱਲੇ ਲਗਾ ਕੇ ਰੋਸ ਪ੍ਰਗਟਾਇਆ ਜੇ…