ਮੁਹਾਲੀ ਸਾਹਿਤਕ ਵਿੰਗ ਵੱਲੋਂ ਸ਼ਾਇਰ ਸਰਵਨ ਸਹੋਤਾ ਦੀ ਕਾਵਿ ਪੁਸਤਕ ‘ਸੰਗਮ ਅਨੋਖਾ’ ਲੋਕ ਅਰਪਣ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 26 ਸਤੰਬਰ:
ਰਾਣਾ ਹੈਂਡੀ ਕਰਾਫਟਸ ਇੰਟਰਨੈਸ਼ਨਲ (ਰਜਿ.) ਮੁਹਾਲੀ ਦੇ ਸਾਹਿਤਕ ਵਿੰਗ ਵੱਲੋਂ ਫੇਜ-10 ਵਿਖੇ ਸ਼ਾਇਰ ਸਰਵਣ ਸਿੰਘ ਸਹੋਤਾ ਦੀ ਕਾਵਿ ਪੁਸਤਕ ‘ਸੰਗਮ ਅਨੋਖਾ’ ਦਾ ਲੋਕ ਅਰਪਣ ਸਮਾਰੋਹ ਤੇ ਕਵੀ ਦਰਬਾਰ ਕਰਵਾਇਆ ਗਿਆ। ਇਸ ਸਮਾਗਮ ਦੀ ਪ੍ਰਧਾਨਗੀ ਉੱਘੇ ਸ਼ਾਇਰ ਵਰਿਆਮ ਸਿੰਘ ਬਟਾਲਵੀ, ਡਾ: ਸਚਿਨ ਗੁਪਤਾ ਅਤੇ ਡਾ. ਸ਼ਵੇਤਾ ਗੁਪਤਾ ਵੱਲੋੱ ਸਾਂਝੇ ਤੌਰ ਤੇ ਕੀਤੀ ਗਈ ਜਦੋੱ ਕਿ ਪੁਸਤਕ ਦੇ ਰਚੇਤਾ ਸ਼ਾਇਰ ਸਹੋਤਾ ਅਤੇ ਉਨ੍ਹਾਂ ਦੇ ਜੀਵਨ ਸਾਥੀ ਮੈਡਮ ਸ਼ਸ਼ੀ ਸਹੋਤਾ ਵੀ ਪ੍ਰਧਾਨਗੀ ਮੰਡਲ ਵਿੱਚ ਸ਼ਾਮਿਲ ਹੋਏ। ਪੁਸਤਕ ਤੇ ਡਾ. ਪੰਨਾ ਲਾਲ ਮੁਸਤਫਾਬਾਦੀ, ਬਲਦੇਵ ਪ੍ਰਦੇਸੀ, ਰਾਜ ਕੁਮਾਰ ਸਾਹੋਵਾਲੀਆ ਅਤੇ ਮੈਡਮ ਕਿਰਨ ਬੇਦੀ ਵੱਲੋੱ ਪੜ੍ਹੇ ਗਏ। ਪੁਸਤਕ ਸਬੰਧੀ ਸਾਹਿਤਕ ਵਿੰਗ ਦੇ ਪ੍ਰਧਾਨ ਵਰਿਆਮ ਬਟਾਲਵੀ ਅਤੇ ਡਾ. ਸਚਿਨ ਗੁਪਤਾ ਵੱਲੋੱ ਆਪੋ ਆਪਣੇ ਕੁੰਜੀਵਤ ਭਾਸ਼ਣ ਵਿੱਚ ਸ਼ਾਇਰ ਦੀ ਸ਼ਾਇਰੀ ਦੀ ਪ੍ਰਸ਼ੰਸ਼ਾ ਕੀਤੀ। ਗਾਇਕ ਮਲਕੀਤ ਕਲਸੀ ਵੱਲੋੱ ਨਵੇਲੀ ਕਾਵਿ ਪੁਸਤਕ ‘ਜੀਵਨ ਦੇ ਰੰਗ’ (ਜ਼ੋ ਕਿ ਸ਼ਾਇਰ ਬਲਦੇਵ ਪ੍ਰਦੇਸੀ ਦੀ ਕ੍ਰਿਤ ਹੈ) ਵਿੱਚੋਂ ‘ਕਦੇ ਤਾਂ ਹਟਾਇਆ ਕਰ ਮੱਥੇ ਉਤੋੱ ਤਿਊੜੀਆਂ’ ਗਾ ਕੇ ਆਪਣੀ ਬੁਲੰਦ ਆਵਾਜ ਦਾ ਮੁਜਾਹਰਾ ਕੀਤਾ।
ਕਵੀ ਦਰਬਾਰ ਦੇ ਦੌਰ ਵਿੱਚ ਅੱਗੇ ਬਲਦੇਵ ਪ੍ਰਦੇਸੀ ਵੱਲੋੱ ਆਪਣੀ ਨਵੇਲੀ ਰਚਨਾ ਗਾ ਕੇ ਚੰਗਾ ਰੰਗ ਬੰਨ੍ਹਿਆ। ਇਸ ਉਪਰੰਤ ਉੱਘੇ ਗਾਇਕ ਕੁਲਬੀਰ ਸੈਣੀ, ਅਮਰ ਵਿਰਦੀ, ਮਲਜੀਤ ਕਲਸੀ, ਭੁਪਿੰਦਰ ਮਟੋਰੀਆ, ਕਸ਼ਮੀਰ ਘੇਸਲ, ਸੁਰਿੰਦਰ ਕੌਰ ਭੋਗਲ, ਦਰਸ਼ਨ ਤਿਊਣਾ, ਡਾ. ਪ੍ਰੀਤਮ ਸੰਧੂ, ਗੀਤਕਾਰ ਰਣਜੋਧ ਰਾਣਾ ਅਤੇ ਸਮਾਜੀ ਸ਼ਾਇਰ ਅਮਰੀਕ ਸਿੰਘ ਬਹਿਲੋਪੁਰੀ ਨੇ ਤਾਜਾ ਤਰੀਨ ਰਚਨਾਵਾਂ ਤਰੰਨੁਮ ਵਿੱਚ ਸੁਣਾ ਕੇ ਕਵੀ ਦਰਬਾਰ ਦੇ ਮਾਹੌਲ ਨੂੰ ਗਰਮਾਇਆ। ਸ਼ਾਇਰ ਸਹੋਤਾ ਵੱਲੋਂ ਆਪਣੀ ਲੋਕ ਅਰਪਣ ਹੋਈ ਪੁਸਤਕ ਵਿੱਚੋੱ ਚੋਣਵੀਆਂ ਰਚਨਾਵਾਂ ਦਾ ਪਾਠ ਕਰਨ ਦੇ ਨਾਲ-ਨਾਲ ਪੁਸਤਕ ਪ੍ਰਯੋਜਨ ਵੀ ਬਾਖੂਬੀ ਪੇਸ਼ ਕੀਤਾ ਗਿਆ। ਮੰਚ ਸੰਚਾਲਨ ਦੀ ਭੂਮਿਕਾ ਰਾਜ ਕੁਮਾਰ ਸਾਹੋਵਾਲੀਆ ਵੱਲੋਂ ਨਿਭਾਈ ਗਈ।
ਸਮਾਗਮ ਵਿੱਚ ਹੋਰਨਾਂ ਤੋੱ ਇਲਾਵਾ ਡਾ. ਹਰਮਨਦੀਪ ਕੌਰ, ਡਾ. ਨਵਦੀਪ ਕੌਰ, ਅਨੁਸ਼ਕਾ, ਗੁਰਪ੍ਰੀਤ ਸਿੰਘ ਕਲਸੀ, ਹਰਪ੍ਰੀਤ ਸਿੰਘ, ਮਨਵਿੰਦਰ ਸਿੰਘ, ਜਸਕੰਵਲ ਕੌਰ, ਪੂਜਾ, ਡਾ. ਹਰਪ੍ਰੀਤ ਕੌਰ ਸੰਧੂ, ਰੈਨੂੰ ਸ਼ਰਮਾ, ਸੁਪ੍ਰਿਆ ਰਾਣਾ, ਡਾ. ਵੀ.ਐਸ. ਢਿੱਲੋੱ, ਅਰਵਿੰਦਰ ਸਿੰਘ ਭੋਗਲ, ਕੁਲਮੋਹਨ ਸਿੰਘ, ਦੀਪਕ, ਕੁਲਬੀਰ ਕੌਰ, ਰਜਿੰਦਰ ਕੌਰ, ਬਿਕਰਮ ਸਿੰਘ, ਮਨਜੀਤ ਕੌਰ, ਅੰਕੁਰ ਸ਼ਰਮਾ, ਮਨਪ੍ਰੀਤ ਕੌਰ, ਰਵਿੰਦਰ ਕੌਰ, ਮਿਨਾਕਸ਼ੀ ਕੌਸ਼ਲ, ਜੈਸਮੀਨ ਸਹੋਤਾ ਅਤੇ ਮਨਵੀਰ ਵੱਲੋਂ ਕਵੀ ਦਰਬਾਰ ਤੇ ਪੁਸਤਕ ਲੋਕ ਅਰਪਣ ਦਾ ਆਨੰਦ ਮਾਣਦੇ ਲੰਬਾ ਸਮਾਂ ਹਾਜਰੀ ਭਰੀ।

Load More Related Articles
Load More By Nabaz-e-Punjab
Load More In General News

Check Also

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ ਨਬਜ਼-ਏ-ਪੰਜਾਬ, ਮੁਹਾਲੀ, 9 ਜਨਵਰੀ: ਇ…