Share on Facebook Share on Twitter Share on Google+ Share on Pinterest Share on Linkedin ਮੁਹਾਲੀ ਮੀਡੀਆ ਅਤੇ ਸ਼ਹਿਰ ਵਾਸੀਆਂ ਨੇ ਲਗਾਇਆ ਕੜੀ ਚਾਵਲ ਦਾ ਲੰਗਰ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 9 ਅਗਸਤ: ਮੁਹਾਲੀ ਦੇ ਵੱਡੀ ਗਿਣਤੀ ਵਿੱਚ ਪੱਤਰਕਾਰ ਭਾਈਚਾਰੇ ਅਤੇ ਸ਼ਹਿਰ ਵਾਸੀਆਂ ਦੇ ਸਹਿਯੋਗ ਨਾਲ ਫੇਜ਼-2 ਵਿੱਚ ਅੱਜ 5ਵਾਂ ਕੜੀ ਚਾਵਲ ’ਤੇ ਖੀਰ ਪੂਰੀ ਦਾ ਲੰਗਰ ਲਗਾਇਆ ਗਿਆ। ਪੱਤਰਕਾਰ ਭਾਈਚਾਰੇ ਵੱਲੋਂ ਇਹ ਲੰਗਰ ਹਰ ਸਾਲ ਲਗਾਇਆ ਜਾਂਦਾ ਹੈ ਅਤੇ ਇਸ ਵਾਰ ਲਗਾਏ ਲੰਗਰ ਦੌਰਾਨ ਮਾਤਾ ਰਾਣੀ ਦੇ ਭਜਨਾਂ ਰਾਹੀਂ ਖ਼ੁਸ਼ੀ ਦਾ ਮਾਹੌਲ ਬਣਾਇਆ ਗਿਆ। ਲੰਗਰ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਬਾਬਾ ਜੀ ਰਜਿੰਦਰ ਸਿੰਘ ਛੱਤਵਾਲ ਵੱਲੋਂ ਅਰਦਾਸ ’ਤੇ ਗੁਰੂ ਵੰਦਨਾ ਕੀਤੀ ਗਈ ਅਤੇ ਅਰਦਾਸ ਤੋਂ ਬਾਅਦ ਪੱਤਰਕਾਰਾਂ ’ਤੇ ਇਲਾਕਾ ਵਾਸੀਆਂ ਵੱਲੋਂ ਸੰਗਤਾਂ ਲਈ ਵੱਖ-ਵੱਖ ਤਰ੍ਹਾਂ ਦੇ ਲੰਗਰਾਂ ਰਾਹੀਂ ਸੰਗਤਾਂ ਦੀ ਸੇਵਾ ਕੀਤੀ ਗਈ। ਇਸ ਲੰਗਰ ਵਿੱਚ ਫੇਜ਼-2 ਟੈਕਸੀ ਸਟੈਂਡ ਵਾਲਿਆਂ ਦਾ ਵੀ ਅਹਿਮ ਸਹਿਯੋਗ ਰਿਹਾ। ਇਸ ਮੌਕੇ ਮੋਹਾਲੀ ਪ੍ਰੈਸ ਕਲੱਬ ਦੇ ਪ੍ਰਧਾਨ ਗੁਰਦੀਪ ਬੈਨੀਪਾਲ, ਸਾਬਕਾ ਪ੍ਰਧਾਨ ਸੁਖਦੇਵ ਪਟਵਾਰੀ, ਪ੍ਰੈਸ ਕਲੱਬ ਐਸਏਐਸ ਨਗਰ ਦੇ ਪ੍ਰਧਾਨ ਹਿਲੇਰੀ ਵਿਕਟਰ, ਜਨਰਲ ਸਕੱਤਰ ਪ੍ਰਦੀਪ ਸਿੰਘ ਹੈਪੀ, ਕੈਸ਼ੀਅਰ ਮਨੋਜ ਜੋਸ਼ੀ, ਭੁਪਿੰਦਰ ਬੱਬਰ, ਰਾਜੀਵ ਤਨੇਜਾ, ਸੰਦੀਪ ਸੰਨੀ, ਮੋਹਿਤ ਅਹੁਜਾ, ਜਸਵਿੰਦਰ ਸਿੰਘ, ਪਵਨ ਤਨੇਜਾ, ਜੀ.ਐਸ. ਸੰਧੂ, ਚੰਦਰ ਮੋਹਨ ਗੋਇਲ, ਜਸਬੀਰ ਸਿੰਘ ਜੱਸੀ, ਅਮਰਜੀਤ ਸਿੰਘ, ਗੁਰਦੁਆਰਾ ਤਾਲਮੇਲ ਕਮੇਟੀ ਮੁਹਾਲੀ ਦੇ ਪ੍ਰਧਾਨ ਜੋਗਿੰਦਰ ਸਿੰਘ ਸੌਂਧੀ ਤੋਂ ਇਲਾਵਾ ਸਮਾਜ ਸੇਵੀ ਅਨੀਤਾ ਰਾਣੀ, ਪਾਰਵਤੀ, ਦਵਿੰਦਰ ਕੌਰ, ਡਾ. ਜੱਸੀ, ਰੁਪਿੰਦਰ ਸਿੰਘ, ਵਿਕਾਸ ਮਲਹੋਤਰਾ ਸਮੇਤ ਕਈ ਲੋਕਾਂ ਨੇ ਆਪਣੀ ਹਾਜ਼ਰੀ ਭਰੀ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ