Nabaz-e-punjab.com

ਮੋਹਯਾਲ ਸਭਾ ਮਿਲਣ ਮੁਹਾਲੀ ਦਾ ਮਿਲਣੀ ਮੇਲਾ 23 ਦਸੰਬਰ ਨੂੰ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 10 ਦਸੰਬਰ:
ਮੋਹਯਾਲ ਸਭਾ ਮੁਹਾਲੀ ਦੀ ਮੀਟਿੰਗ ਪ੍ਰਧਾਨ ਵੀ ਕੇ ਵੈਦ ਦੀ ਅਗਵਾਈ ਵਿੱਚ ਹੋਈ। ਜਿਸ ਵਿੱਚ ਸਭਾ ਵੱਲੋਂ 23 ਦਸੰਬਰ ਨੂੰ ਸ੍ਰੀ ਰਾਧਾ ਕ੍ਰਿਸ਼ਨ ਮੰਦਰ ਫੇਜ਼-2 ਵਿੱਚ ਕਰਵਾਏ ਜਾ ਰਹੇ ਮੋਹਯਾਲ ਮਿਲਣ (ਮੇਲਾ) ਦੀਆਂ ਤਿਆਰੀਆਂ ਨੂੰ ਰੂਪ ਦਿੱਤਾ ਗਿਆ। ਇਸ ਮੌਕੇ ਸਮਾਗਮ ਦਾ ਕਾਰਡ ਜਾਰੀ ਕੀਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਵੀ.ਕੇ. ਵੈਦ ਨੇ ਦੱਸਿਆ ਕਿ ਇਸ ਸਮਾਗਮ ਵਿੱਚ ਮੋਹਯਾਲ ਬਿਰਾਦਰੀ ਨਾਲ ਸਬੰਧ ਰੱਖਦੇ 75 ਸਾਲਾਂ ਤੋਂ ਉਪਰ ਦੇ ਵਿਅਕਤੀਆਂ ਦਾ ਵਿਸ਼ੇਸ ਸਨਮਾਨ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਸਮਾਗਮ ਦੀ ਪ੍ਰਧਾਨਗੀ ਸਾਬਕਾ ਰਾਜਪਾਲ ਬੀਕੇਐਨ ਛਿੱਬਰ ਕਰਨਗੇ ਅਤੇ ਇਸ ਸਮਾਗਮ ਦੇ ਮੁੱਖ ਮਹਿਮਾਨ ਪੀ.ਕੇ. ਦੱਤਾ ਐਮਡੀ ਸਿਸਟੋਪਿਕ ਲੈਬੋਟਰੀ ਹੋਣਗੇ ਜਦੋਂਕਿ ਵੀ ਕੇ ਬਾਲੀ ਸਾਬਕਾ ਚੀਫ਼ ਜਸਟਿਸ ਕੇਰਲਾ ਹਾਈ ਕੋਰਟ, ਏਅਰ ਮਾਰਸਲ ਐਸਡੀ ਮੋਹਨ, ਲੈਫ਼. ਕਰਨਲ ਐਲ ਆਰ ਵੈਦ, ਯੋਗੇਸ਼ ਮਹਿਤਾ, ਇੰਜ ਐਲ ਪੀ ਬਾਲੀ, ਚੌਧਰੀ ਵਿਨੋਦ ਦੱਤ, ਡਾ. ਹਰਿੰਦਰ ਕੇ ਬਾਲੀ, ਰੀਤ ਮੋਹਨ ਵਿਸ਼ੇਸ ਮਹਿਮਾਨ ਹੋਣਗੇ।
ਇਸ ਮੌਕੇ ਐਸ.ਕੇ. ਬਖ਼ਸ਼ੀ, ਜੀ ਕੇ ਵੈਦ, ਸੰਦੀਪ ਵੈਦ, ਅਜੈ ਵੈਦ, ਪ੍ਰਦੀਪ ਦੱਤਾ, ਮਨੀਸ਼ ਦੱਤਾ (ਦੋਵੇਂ) ਜਸਵੀਰ ਸਿੰਘ ਭੀਮਾਲ, ਸੁਖਵਿੰਦਰ ਸਿੰਘ ਦੱਤਾ, ਰਜਿੰਦਰ ਸਿੰਘ ਦੱਤਾ, ਆਰ ਕੇ ਦੱਤਾ, ਅਵਤਾਰ ਸਿੰਘ ਦੱਤਾ, ਸ੍ਰੀਮਤੀ ਪਰਮਿੰਦਰ ਦੱਤਾ, ਸ੍ਰੀਮਤੀ ਪਰਮਜੀਤ ਵੈਦ, ਐਡਵੋਕੇਟ ਗੀਤਾਂਜ਼ਲੀ ਬਾਲੀ, ਨਰਗਿਸ ਬਖ਼ਸ਼ੀ, ਜਗੀਰ ਸਿੰਘ ਦੱਤਾ ਅਤੇ ਐਮ ਆਰ ਬਾਲੀ ਵੀ ਮੌਜੂਦ ਸਨ।

Load More Related Articles
Load More By Nabaz-e-Punjab
Load More In General News

Check Also

ਪੰਜਾਬ ਪੁਲੀਸ ਵੱਲੋਂ ਖਣਨ ਵਿਭਾਗ ਦੀ ਜਾਅਲੀ ਵੈੱਬਸਾਈਟ ਦਾ ਮਾਸਟਰਮਾਈਂਡ ਗ੍ਰਿਫ਼ਤਾਰ

ਪੰਜਾਬ ਪੁਲੀਸ ਵੱਲੋਂ ਖਣਨ ਵਿਭਾਗ ਦੀ ਜਾਅਲੀ ਵੈੱਬਸਾਈਟ ਦਾ ਮਾਸਟਰਮਾਈਂਡ ਗ੍ਰਿਫ਼ਤਾਰ ਜਾਅਲੀ ਖਣਨ ਰਸੀਦਾਂ ਤਿਆਰ…