nabaz-e-punjab.com

ਮੁਹਾਲੀ ਨਗਰ ਨਿਗਮ ਨੇ 2021-22 ਲਈ 146.63 ਕਰੋੜ ਬਜਟ ਦਾ ਪ੍ਰਸਤਾਵ ਪੰਜਾਬ ਸਰਕਾਰ ਨੂੰ ਭੇਜਿਆ

ਬਿਜਲੀ ਟੈਕਸ ਤੋਂ 5 ਕਰੋੜ, ਪ੍ਰਾਪਰਟੀ ਟੈਕਸ ਤੋਂ 25 ਕਰੋੜ, ਤਹਿਬਾਜ਼ਾਰੀ ਤੋਂ 60 ਲੱਖ ਆਮਦਨ ਹੋਣ ਦੀ ਆਸ

ਨਗਰ ਨਿਗਮ ਦੇ ਕਮਿਸ਼ਨਰ ਕਮਲ ਕੁਮਾਰ ਗਰਗ ਨੇ ਤਿਆਰ ਕੀਤੀ ਬਜਟ ਤਜਵੀਜ਼

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 31 ਮਾਰਚ:
ਮੁਹਾਲੀ ਨਗਰ ਨਿਗਮ ਵੱਲੋਂ ਸਾਲ 2021-22 ਲਈ 146.63 ਕਰੋੜ ਰੁਪਏ ਦੇ ਬਜਟ ਦਾ ਪ੍ਰਸਤਾਵ ਤਿਆਰ ਕਰਕੇ ਸਥਾਨਕ ਸਰਕਾਰਾਂ ਵਿਭਾਗ ਨੂੰ ਤਜਵੀਜ਼ ਮਨਜ਼ੂਰੀ ਲਈ ਭੇਜੀ ਗਈ ਹੈ। ਇਸ ਵਾਰ ਬਜਟ ਵਿੱਚ ਕੁੱਲ ਖਰਚਾ 146.63 ਲੱਖ ਹੋਣ ਦਾ ਅਨੁਮਾਨ ਲਗਾਇਆ ਗਿਆ ਹੈ। ਇਸ ਵਿੱਚ ਸ਼ਹਿਰ ਦੇ ਵਿਕਾਸ ਲਈ 109.90 ਕਰੋੜ ਖ਼ਰਚਣ ਸਮੇਤ ਐਮਰਜੈਂਸੀ ਖ਼ਰਚਿਆਂ ਲਈ 4.73 ਕਰੋੜ ਅਤੇ ਸਥਾਪਿਤ ਖ਼ਰਚਿਆਂ ਲਈ 32.20 ਕਰੋੜ ਦੀ ਵਿਵਸਥਾ ਕੀਤੀ ਗਈ ਹੈ। ਉਧਰ, ਇਸ ਸਾਲ ਨਗਰ ਨਿਗਮ ਨੂੰ ਕੁੱਲ 137.71 ਕਰੋੜ ਰੁਪਏ ਦੀ ਆਮਦਨ ਹੋਣ ਦਾ ਅਨੁਮਾਨ ਲਗਾਇਆ ਗਿਆ ਹੈ ਜਦੋਂਕਿ ਪਿਛਲੇ ਸਾਲ ਦੀ 11 ਕਰੋੜ ਦੀ ਰਾਸ਼ੀ ਬਚੀ ਹੋਈ ਹੈ। ਨਿਗਮ ਦੀ ਆਮਦਨ ਵਿੱਚ ਆਪਣੇ ਸਰੋਤਾਂ ਤੋਂ 112.71 ਕਰੋੜ ਰੁਪਏ ਅਤੇ ਗਮਾਡਾ ਤੋਂ 25 ਕਰੋੜ ਰੁਪਏ ਮਿਲਣ ਦਾ ਅਨੁਮਾਨ ਹੈ ਅਤੇ ਪ੍ਰਸਤਾਵਿਤ ਖਰਚੇ ਤੋਂ ਬਾਅਦ ਅਗਲੇ ਸਾਲ ਲਈ 2.08 ਕਰੋੜ ਰੁਪਏ ਬਚਣ ਦੀ ਆਸ ਹੈ।
ਨਗਰ ਨਿਗਮ ਦੇ ਕਮਿਸ਼ਨਰ ਕਮਲ ਕੁਮਾਰ ਗਰਗ ਵੱਲੋਂ ਜਾਰੀ ਬਜਟ ਤਜਵੀਜ਼ਾਂ ਅਨੁਸਾਰ ਨਗਰ ਨਿਗਮ ਨੂੰ ਹੋਣ ਵਾਲੀ ਆਮਦਨ ਵਿੱਚ ਪੰਜਾਬ ਮਿਉਂਸਪਲ ਫੰਡ ਤੋਂ 60 ਕਰੋੜ ਰੁਪਏ, ਬਿਜਲੀ ਟੈਕਸ ਤੋਂ 5 ਕਰੋੜ ਰੁਪਏ, ਪ੍ਰਾਪਰਟੀ ਟੈਕਸ ਤੋਂ 25 ਕਰੋੜ ਰੁਪਏ, ਤਹਿਬਾਜ਼ਾਰੀ ਤੋਂ 60 ਲੱਖ ਰੁਪਏ, ਕਮਿਊਨਿਟੀ ਹਾਲਾਂ ਦੀ ਬੁਕਿੰਗ ਤੋਂ 60 ਲੱਖ ਰੁਪਏ, ਐਡਵਰਟਾਈਜਮੈਂਟ ਟੈਕਸ ਦੇ 11 ਕਰੋੜ ਰੁਪਏ, ਪਾਣੀ ਅਤੇ ਸੀਵਰੇਜ ਦੇ 1.10 ਕਰੋੜ ਰੁਪਏ, ਲਾਇਸੈਂਸ ਫੀਸ ਦੇ 30 ਲੱਖ ਰੁਪਏ, ਕੈਟਲ ਪਾਉਂਡ ਦੇ 10 ਲੱਖ ਰੁਪਏ, ਸਲਾਟਰ ਹਾਊਸ 1 ਲੱਖ ਰੁਪਏ, ਬਿਲਡਿੰਗ ਐਪਲੀਕੇਸ਼ਨ ਫੀਸ 75 ਲੱਖ ਰੁਪਏ, ਨਾਨ ਕੰਸਟਰੱਕਸ਼ਨ ਫੀਸ 1 ਕਰੋੜ ਰੁਪਏ ਅਤੇ ਮਿਲੀ ਜੱੁਲੀ ਆਮਦਨ ਦੇ 1.25 ਕਰੋੜ ਰੁਪਏ ਸ਼ਾਮਲ ਹਨ।
ਨਗਰ ਨਿਗਮ ਦੇ ਖ਼ਰਚਿਆਂ ਵਿੱਚ ਜਨਰਲ ਬ੍ਰਾਂਚ ਦੇ 2.20 ਕਰੋੜ ਰੁਪਏ, ਟੈਕਸ ਅਤੇ ਲਾਇਸੈਂਸ ਬ੍ਰਾਂਚ ਦੇ 1.50 ਕਰੋੜ ਰੁਪਏ, ਫਾਇਰ ਬ੍ਰਿਗੇਡ ਸ਼ਾਖਾ ਦੇ 1.10 ਕਰੋੜ ਰੁਪਏ, ਸਫ਼ਾਈ ਸ਼ਾਖਾ ਦੇ 5.70 ਕਰੋੜ ਰੁਪਏ,ਵਾਟਰ ਸਪਲਾਈ ਦੇ 1 ਕਰੋੜ ਰੁਪਏ, ਵਰਕਸ ਬ੍ਰਾਂਚ ਦੇ 5.50 ਕਰੋੜ ਰੁਪਏ, ਹੋਰ ਖ਼ਰਚਿਆਂ ਦੇ 5.60 ਕਰੋੜ ਰੁਪਏ, ਪੈਨਸ਼ਨ ਫੰਡ ਦੇ 8.50 ਕਰੋੜ ਰੁਪਏ ਅਤੇ ਨਿਗਮ ਦੇ ਵਿਸ਼ੇਸ਼ ਖ਼ਰਚਿਆਂ ਦੇ 1 ਕਰੋੜ ਰੁਪਏ ਤੋਂ ਇਲਾਵਾ ਟਿਊਬਵੈੱਲਾਂ ਦੇ ਬਿਜਲੀ ਦੇ ਬਿੱਲਾਂ ਦੇ 14.50 ਕਰੋੜ ਰੁਪਏ, ਸੀਵਰ ਅਤੇ ਪਾਣੀ ਦੀਆਂ ਲਾਈਨਾਂ ਦੇ ਰੱਖ ਰਖਾਓ ਤੇ 1.50 ਕਰੋੜ ਰੁਪਏ, ਡਾਇਰੈਕਟਰੇਟ ਖਰਚੇ 1 ਕਰੋੜ ਰੁਪਏ, ਕੂੜੇ ਦੀ ਸਾਂਭ ਸੰਭਾਲ ਤੇ 21 ਕਰੋੜ ਰੁਪਏ, ਸਟਰੀਟ ਲਾਈਟਾਂ ਦੇ ਰੱਖ ਰਖਾਓ ਤੇ 9.50 ਕਰੋੜ ਰੁਪਏ, ਫਾਇਰ ਸੈਸ ਦੇ 1 ਕਰੋੜ ਰੁਪਏ, ਕੈਂਸਰ ਸੈਸ ਦੇ 50 ਲੱਖ ਰੁਪਏ, ਆਡਿਟ ਫੀਸ ਦੇ 40 ਲੱਖ ਰੁਪਏ, ਨਗਰ ਨਿਗਮ ਦਫ਼ਤਰ ਦੀ ਇਮਾਰਤ ਦੇ ਰੱਖ ਰਖਾਓ ਤੇ 1 ਕਰੋੜ ਰੁਪਏ, ਸਟਰੀਟ ਲਾਈਟਾਂ ਦੇ ਬਿਜਲੀ ਬਿਲ ਦੇ 5.30 ਕਰੋੜ ਰੁਪਏ, ਟਾਇਲਟ ਬਲਾਕਾਂ ਦੇ ਰੱਖ-ਰਖਾਓ ਤੇ 7 ਕਰੋੜ ਰੁਪਏ ਅਤੇ ਏਬੀਸੀ ਪ੍ਰੋਗਰਾਮ ਦੇ 40 ਲੱਖ ਰੁਪਏ ਖ਼ਰਚ ਕੀਤੇ ਜਾਣੇ ਹਨ। ਇਸ ਤੋਂ ਇਲਾਵਾ ਸ਼ਹਿਰ ਦੇ ਵੱਖ-ਵੱਖ ਵਿਕਾਸ ਕਾਰਜਾਂ ਲਈ 46.80 ਕਰੋੜ ਰੁਪਏ ਖ਼ਰਚਣ ਦੀ ਤਜਵੀਜ਼ ਤਿਆਰ ਕੀਤੀ ਗਈ ਹੈ।

Load More Related Articles
Load More By Nabaz-e-Punjab
Load More In General News

Check Also

ਕੁੰਭੜਾ ਕਤਲ-ਕਾਂਡ: ਐੱਸਐੱਸਪੀ ਦਫ਼ਤਰ ਦੇ ਘਿਰਾਓ ਲਈ ਆਮ ਲੋਕਾਂ ਦੀ ਲਾਮਬੰਦੀ ਜ਼ੋਰਾਂ ’ਤੇ ਸ਼੍ਰੋਮਣੀ ਅਕਾਲੀ ਦਲ …