Share on Facebook Share on Twitter Share on Google+ Share on Pinterest Share on Linkedin ਨਾਜਾਇਜ਼ ਕਬਜ਼ਿਆਂ ਦੇ ਨੋਟਿਸ ਦੇਣ ਵਿੱਚ ਪੱਖਪਾਤ ਕਰ ਰਿਹਾ ਹੈ ਮੁਹਾਲੀ ਨਗਰ ਨਿਗਮ: ਡਿਪਟੀ ਮੇਅਰ ਸੇਠੀ ਵੀਵੀਆਈਪੀ ਵਿਅਕਤੀਆਂ ਨੂੰ ਨੋਟਿਸ ਜਾਰੀ ਨਾ ਕਰਨ ਦਾ ਦੋਸ਼ ਲਗਾਇਆ, ਕਮਿਸ਼ਨਰ ਨੇ ਸਾਰੇ ਦੋਸ਼ ਨਕਾਰੇ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 14 ਫਰਵਰੀ: ਮੁਹਾਲੀ ਨਗਰ ਨਿਗਮ ਵੱਲੋਂ ਸ਼ਹਿਰ ਵਾਸੀਆਂ ਨੂੰ ਉਨ੍ਹਾਂ ਦੇ ਮਕਾਨਾਂ ਦੇ ਨਾਲ ਲੱਗਦੀ ਥਾਂ ’ਤੇ ਕੀਤੇ ਗਏ ਕਥਿਤ ਕਬਜ਼ਿਆਂ ਨੂੰ ਖਾਲੀ ਕਰਨ ਲਈ ਜਾਰੀ ਕੀਤੇ ਗਏ ਨੋਟਿਸਾਂ ਬਾਰੇ ਕਈ ਤਰ੍ਹਾਂ ਦੇ ਕਿੰਤੂ ਹੋ ਰਹੇ ਹਨ ਅਤੇ ਹੁਣ ਨਗਰ ਨਿਗਮ ਦੇ ਡਿਪਟੀ ਮੇਅਰ ਮਨਜੀਤ ਸਿੰਘ ਸੇਠੀ ਨੇ ਇਲਜਾਮ ਲਗਾਇਆ ਹੈ ਕਿ ਨਗਰ ਨਿਗਮ ਵੱਲੋਂ ਇਸ ਸਬੰਧੀ ਪੱਖਪਾਤ ਕੀਤਾ ਜਾ ਰਿਹਾ ਹੈ ਅਤੇ ਉੱਚੀ ਪਹੁੰਚ ਵਾਲੇ ਲੋਕਾਂ, ਵੱਡੇ ਅਧਿਕਾਰੀਆਂ, ਸਿਆਸੀ ਆਗੂਆਂ ਵੱਲੋਂ ਉਹਨਾਂ ਦੇ ਮਕਾਨਾਂ ਦੇ ਬਾਹਰ ਪੈਂਦੀ ਥਾਂ ਨੂੰ ਖਾਲੀ ਕਰਨ ਸਬੰਧੀ ਨੋਟਿਸ ਜਾਰੀ ਹੀ ਨਹੀਂ ਕੀਤੇ ਗਏ ਹਨ ਜਦੋਂਕਿ ਆਮ ਸ਼ਹਿਰੀਆਂ ਨੂੰ ਧੜਾਧੜ ਨੋਟਿਸ ਜਾਰੀ ਕੀਤੇ ਜਾ ਰਹੇ ਹਨ। ਸ੍ਰੀ ਮਨਜੀਤ ਸੇਠੀ ਨੇ ਕਿਹਾ ਕਿ ਉਹਨਾਂ ਦੀ ਜਾਣਕਾਰੀ ਵਿੱਚ ਇਹ ਗੱਲ ਆਈ ਹੈ ਕਿ ਨਗਰ ਨਿਗਮ ਦੇ ਸਟਾਫ਼ ਵੱਲੋਂ ਜਾਣ ਬੁੱਝ ਕੇ ਅਜਿਹੇ ਵੀ ਵੀ ਆਈ ਪੀ ਲੋਕਾਂ ਨੂੰ ਨੋਟਿਸ ਜਾਰੀ ਨਹੀਂ ਕੀਤੇ ਜਾ ਰਹੇ। ਉਹਨਾਂ ਕਿਹਾ ਕਿ ਸ਼ਹਿਰ ਵਿੱਚ ਅਜਿਹੇ ਕਈ ਵੀ ਵੀ ਆਈ ਪੀ (ਰਾਜਨੇਤਾ ਅਤੇ ਵੱਡੇ ਅਧਿਕਾਰੀ) ਰਹਿੰਦੇ ਹਨ ਜਿਨ੍ਹਾਂ ਵੱਲੋਂ ਆਪਣੇ ਮਕਾਨਾਂ ਦੇ ਨਾਲ ਲੱਗਦੇ ਪਾਰਕਾਂ ਤਕ ਵਿੱਚ ਕਬਜੇ ਕੀਤੇ ਹੋਏ ਹਨ ਅਤੇ ਇਹਨਾਂ ਥਾਂ ਤੇ ਪੱਕੀ ਵਾੜ ਕਰਕੇ ਆਮ ਲੋਕਾਂ ਨੂੰ ਇਸਦੇ ਆਪਣੇ ਮਕਾਨਾਂ ਦੇ ਬਾਹਰ ਪੈਂਦੀ ਥਾਂ ਤੇ ਜੰਗਲੇ ਆਦਿ ਲਗਾ ਕੇ ਕਬਜ਼ੇ ਕੀਤੇ ਹੋੲ ਹਨ ਪ੍ਰੰਤੂ ਇਨ੍ਹਾਂ ਵਿਅਕਤੀਆਂ ਦੇ ਖਿਲਾਫ ਕਾਰਵਾਈ ਨਹੀਂ ਹੁੰਦੀ ਅਤੇ ਨਿਗਮ ਵੱਲੋਂ ਆਮ ਸ਼ਹਿਰੀਆਂ ਨੂੰ ਨੋਟਿਸ ਦੇ ਦਿੱਤੇ ਜਾਂਦੇ ਹਨ। ਉਨ੍ਹਾਂ ਕਿਹਾ ਕਿ ਪਿਛਲੀ ਵਾਰ ਹੋਈ ਨਿਗਮ ਦੇ ਹਾਊਸ ਦੀ ਮੀਟਿੰਗ ਵਿੱਚ ਕਮਿਸ਼ਨਰ ਅਤੇ ਹੋਰਨਾਂ ਅਧਿਕਾਰੀਆਂ ਨੇ ਕਿਹਾ ਸੀ ਕਿ ਉਹ ਇਨ੍ਹਾਂ ਨਾਜਾਇਜ਼ ਕਬਜ਼ਿਆਂ ਨੂੰ ਪੂਰੀ ਤਰ੍ਹਾਂ ਖਤਮ ਕਰ ਦੇਣਗੇ ਬਸ਼ਰਤੇ ਕੌਂਸਲਰ ਉਨ੍ਹਾਂ ਨੂੰ ਪੂਰੇ ਅਧਿਕਾਰ ਦੇਣ ਅਤੇ ਇਸ ਕੰਮ ਵਿੱਚ ਦਖਲ ਅੰਦਾਜੀ ਨਾ ਹੋਵੇ ਜਿਸਤੋੱ ਬਾਅਦ ਪੂਰੇ ਹਾਊਸ ਨੇ ਸਰਵਸੰਮਤੀ ਨਾਲ ਅਧਿਕਾਰੀਆਂ ਨੂੰ ਖੁੱਲ ਕੇ ਕੰਮ ਕਰਨ ਲਈ ਕਿਹਾ ਸੀ ਪਰੰਤੂ ਲੱਗਦਾ ਹੈ ਕਿ ਇਹ ਅਧਿਕਾਰੀ ਉੱਚੀ ਪਹੁੰਚ ਵਾਲਿਆਂ ਨੂੰ ਨੋਟਿਸ ਜਾਰੀ ਕਰਨ ਤੋਂ ਘਬਰਾਉੱਦੇ ਹਨ ਅਤੇ ਇਸੇ ਕਾਰਨ ਇਸ ਕਾਰਵਾਈ ਵਿੱਚ ਪੱਖਪਾਤ ਕੀਤਾ ਜਾ ਰਿਹਾ ਹੈ। ਇਸ ਮੌਕੇ ਅਕਾਲੀ ਕੌਂਸਲਰ ਪਰਮਜੀਤ ਸਿੰਘ ਕਾਹਲੋਂ ਨੇ ਕਿਹਾ ਕਿ ਉਹਨਾਂ ਦੇ ਵਾਰਡ ਵਿੱਚ ਅਜਿਹੇ ਕਈ ਮਕਾਨ ਹਨ ਜਿਹਨਾਂ ਨੂੰ ਨਿਗਮ ਵਲੋੱ ਕੋਈ ਨੋਟਿਸ ਨਹੀਂ ਭੇਜਿਆ ਗਿਆ ਅਤੇ ਉਹਨਾਂ ਨੇ ਅੱਜ ਹੀ ਸੰਬੰਧਿਤ ਕਰਮਚਾਰੀ ਤੋੱ ਇਸ ਬਾਬਤ ਜਾਣਕਾਰੀ ਲੈਣ ਉਪਰੰਤ ਉਸਨੂੰ ਬਿਨਾ ਪੱਖਪਾਤ ਤੋੱ ਕਾਰਵਾਈ ਕਰਨ ਲਈ ਕਿਹਾ ਹੈ। ਉਹਨਾਂ ਕਿਹਾ ਕਿ ਨਿਗਮ ਦੀ ਕਾਰਵਾਈ ਇੱਕਸਾਰ ਹੋਣੀ ਚਾਹੀਦੀ ਹੈ ਅਤੇ ਇਸ ਤਰੀਕੇ ਨਾਲ ਕੀਤੀ ਜਾ ਰਹੀ ਪੱਖਪਾਤੀ ਕਾਰਵਾਈ ਨੂੰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਉਧਰ, ਦੂਜੇ ਪਾਸੇ ਨਗਰ ਨਿਗਮ ਦੇ ਕਮਿਸ਼ਨਰ ਭੁਪਿੰਦਰ ਪਾਲ ਸਿੰਘ ਨੇ ਇਨ੍ਹਾਂ ਇਲਜਾਮਾਂ ਨੂੰ ਬੇਬੁਨਿਆਦ ਦੱਸਦਿਆਂ ਕਹਿੰਦੇ ਹਨ ਕਿ ਅਜਿਹੀ ਕੋਈ ਗੱਲ ਨਹੀਂ ਹੈ ਅਤੇ ਨਗਰ ਨਿਗਮ ਵੱਲੋਂ ਇਸ ਸਬੰਧੀ ਕਿਸੇ ਕਿਸਮ ਦਾ ਪੱਖਪਾਤ ਨਹੀਂ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਨੋਟਿਸਾਂ ਤੋਂ ਇਲਾਵਾ ਅਖ਼ਬਾਰਾਂ ਵਿੱਚ ਜਨਤਕ ਨੋਟਿਸ ਵੀ ਦਿੱਤੇ ਗਏ ਹਨ ਅਤੇ ਨਿਗਮ ਵੱਲੋਂ ਪਾਲਸੀ ਵੀ ਵੈਬਸਾਈਟ ਤੇ ਪਾ ਦਿੱਤੀ ਗਈ ਹੈ ਤਾਂ ਜੋ ਸ਼ਹਿਰ ਵਾਸੀ ਉਨ੍ਹਾਂ ਵੱਲੋਂ ਕੀਤੇ ਗਏ ਨਾਜਇਜ਼ ਕਬਜ਼ਿਆਂ ਨੂੰ ਖੁਦ ਹੀ ਖਤਮ ਕਰ ਲੈਣ ਅਤੇ ਨਗਰ ਨਿਗਮ ਨੂੰ ਇਹ ਕਬਜ਼ੇ ਹਟਾਉਣ ਲਈ ਕੀਤੀ ਜਾਣ ਵਾਲੀ ਕਾਰਵਾਈ ਦੀ ਲੋੜ ਹੀ ਨਾ ਪਵੇ। ਉਨ੍ਹਾਂ ਕਿਹਾ ਕਿ ਜੇਕਰ ਕਾਰਵਾਈ ਦੀ ਨੌਬਤ ਆਈ ਤਾਂ ਨਿਗਮ ਵੱਲੋਂ ਬਿਨਾ ਕਿਸੇ ਪੱਖਪਾਤ ਦੇ ਸਾਰੇ ਨਾਜਾਇਜ਼ ਕਬਜ਼ੇ ਦੂਰ ਕਰਵਾਏ ਜਾਣਗੇ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ