ਲੜਕੀਆਂ ਤੇ ਅੌਰਤਾਂ ਦੀ ਸੁਰੱਖਿਆ ਲਈ ‘ਹਾਈ ਐਕਸ਼ਨ’ ਵਿੱਚ ਮੁਹਾਲੀ ਨਗਰ ਨਿਗਮ

ਅੌਰਤਾਂ ਨੂੰ ਨਿਰਭੈ ਬਣਾਉਣ ਲਈ ਮਾਰਕੀਟਾਂ ਵਿੱਚ ਲੱਗਣਗੇ 4.5 ਕਰੋੜ ਦੀ ਲਾਗਤ ਨਾਲ 100 ਸੀਸੀਟੀਵੀ ਕੈਮਰੇ

ਅੌਰਤਾਂ ਦੇ ਆਉਣ ਜਾਣ ਵਾਲੇ ਇਲਾਕਿਆਂ ਦੀ ਨਿਸ਼ਾਨਦੇਹੀ ਕਰਕੇ ਲਗਾਏ ਜਾਣਗੇ ਕੈਮਰੇ : ਜੀਤੀ ਸਿੱਧੂ

ਅੌਰਤਾਂ ਦੀ ਰੱਖਿਆ ਅਤੇ ਹੋਰ ਵੱਖ-ਵੱਖ ਅਪਰਾਧਾਂ ਨੂੰ ਠੱਲ੍ਹ ਪਾਉਣ ਲਈ ਵੀ ਕੰਮ ਆਉਣਗੇ ਸਰਵੇਲੈਂਸ ਕੈਮਰੇ: ਜੀਤੀ ਸਿੱਧੂ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 21 ਅਕਤੂਬਰ:
ਮੁਹਾਲੀ ਨਗਰ ਨਿਗਮ ਵੱਲੋਂ ਛੇਤੀ ਹੀ ਅੌਰਤਾਂ ਅਤੇ ਲੜਕੀਆਂ ਦੀ ਸੁਰੱਖਿਆ ਲਈ ਉਨ੍ਹਾਂ ਸਾਰੀਆਂ ਥਾਵਾਂ ’ਤੇ 100 ਤੋਂ ਵੱਧ ਸੀਸੀਟੀਵੀ ਕੈਮਰੇ ਲਗਾਏ ਜਾਣਗੇ, ਜਿਨ੍ਹਾਂ ਇਲਾਕਿਆਂ ਵਿੱਚ ਅੌਰਤਾਂ ਅਤੇ ਲੜਕੀਆਂ ਦਾ ਆਉਣ ਜਾਣ ਸਭ ਤੋਂ ਜ਼ਿਆਦਾ ਰਹਿੰਦਾ ਹੈ। ਕੇਂਦਰ ਸਰਕਾਰ ਵੱਲੋਂ ਨਿਰਭਯਾ ਸਕੀਮ ਦੇ ਤਹਿਤ ਨਗਰ ਨਿਗਮ ਇਸ ਲਈ ਕੁਝ ਹੱਦ ਤੱਕ ਫੰਡ ਵੀ ਮੁਹੱਈਆ ਕਰਵਾਏ ਜਾ ਰਹੇ ਹਨ। ਇਸ ਤਰ੍ਹਾਂ ਨਗਰ ਨਿਗਮ ਅੌਰਤਾਂ ਦੀ ਸੁਰੱਖਿਆ ਲਈ ‘ਹਾਈ ਐਕਸ਼ਨ ਮੋਡ’ ਵਿੱਚ ਆ ਗਈ ਹੈ ਅਤੇ ਕੇਂਦਰ ਸਰਕਾਰ ਦੀ ਮਦਦ ਤੋਂ ਇਲਾਵਾ ਆਪਣੇ ਪੱਧਰ ’ਤੇ ਵੀ ਸਾਢੇ ਚਾਰ ਕਰੋੜ ਰੁਪਏ ਇਸ ਮੰਤਵ ਲਈ ਖਰਚ ਕੀਤਾ ਜਾਵੇਗਾ।
ਇਹ ਫੈਸਲਾ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿੱਚ ਲਿਆ ਗਿਆ। ਜਿਸ ਵਿੱਚ ਸੀਨੀਅਰ ਡਿਪਟੀ ਮੇਅਰ ਅਮਰੀਕ ਸਿੰਘ ਸੋਮਲ, ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ, ਕਮਿਸ਼ਨਰ ਕਮਲ ਗਰਗ, ਡੀਐਸਪੀ (ਟਰੈਫ਼ਿਕ) ਸਮੇਤ ਹੋਰ ਅਧਿਕਾਰੀ ਸ਼ਾਮਲ ਹੋਏ।
ਜੀਤੀ ਸਿੱਧੂ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਅੌਰਤਾਂ ਦੀ ਸੁਰੱਖਿਆ ਦੇ ਮੱਦੇਨਜ਼ਰ ਠੋਸ ਕਦਮ ਚੁੱਕੇ ਗਏ ਹਨ, ਪ੍ਰੰਤੂ ਇਸ ਦੇ ਬਾਵਜੂਦ ਅੌਰਤਾਂ ਵਿਰੁੱਧ ਅਤਿਆਚਾਰ ਕਾਫ਼ੀ ਜ਼ਿਆਦਾ ਵੱਧ ਰਿਹਾ ਹੈ। ਵਿਸ਼ਵੀਕਰਨ ਕਾਰਨ ਪੜ੍ਹੀਆਂ ਲਿਖੀਆਂ ਅੌਰਤਾਂ ਇਸ ਸਮੇਂ ਸੁਸਾਇਟੀ ਵਿੱਚ ਪੁਰਸ਼ਾਂ ਨਾਲ ਹਰ ਖੇਤਰ ਵਿੱਚ ਬਰਾਬਰੀ ’ਤੇ ਕੰਮ ਕਰ ਰਹੀਆਂ ਹਨ ਅਤੇ ਸਿੱਖਿਆ ਸਮੇਤ ਕਈ ਖੇਤਰਾਂ ਵਿੱਚ ਅੌਰਤਾਂ ਮੋਹਰੀ ਹਨ। ਇਸ ਦੇ ਬਾਵਜੂਦ ਅੌਰਤਾਂ ਤੇ ਲੜਕੀਆਂ ਨਾਲ ਛੇੜਖਾਨੀ ਅਤੇ ਦੁਰਵਿਹਾਰ ਦੀਆਂ ਘਟਨਾਵਾਂ/ਵਾਰਦਾਤਾਂ ਵਾਪਰ ਰਹੀਆਂ ਹਨ, ਜੋ ਗੰਭੀਰ ਚਿੰਤਾ ਦਾ ਵਿਸ਼ਾ ਹੈ।
ਮੇਅਰ ਜੀਤੀ ਸਿੱਧੂ ਨੇ ਕਿਹਾ ਕਿ ਇਨ੍ਹਾਂ ਹਾਲਾਤਾਂ ਨੂੰ ਦੇਖਦੇ ਹੋਏ ਭਾਰਤ ਸਰਕਾਰ ਵੱਲੋਂ ਨਿਰਭਯ ਫੰਡ ਸਥਾਪਿਤ ਕੀਤਾ ਗਿਆ ਹੈ। ਜਿਸ ਰਾਹੀਂ ਅੌਰਤਾਂ ਦੀ ਸੁਰੱਖਿਆ ਲਈ ਸ਼ਹਿਰਾਂ ਵਿੱਚ ਸਰਵੇਲੈਂਸ ਇਨਫਰਾਸਟਰੱਕਚਰ (Surveillance 9nfrastructure) ਨੂੰ ਅਪਗਰੇਡ ਕਰਨ ਦਾ ਪ੍ਰਸਤਾਵ ਹੈ। ਇਸ ਲਈ ਸਰਕਾਰ ਵੱਲੋਂ ਪੰਜਾਬ ਅਰਬਨ ਲੋਕਲ ਬਾਡੀਜ਼ ਸਰਵੇਲੈਂਸ ਗਰਿੱਡ ਫੌਰ ਵਿਮੈਨ ਸੇਫਟੀ (Punjab ”rban Local 2odies Surveillance 7rid for Women Safety), ਪਨਗਰਿੱਡ-ਡਬਲਿਊ ਐੱਸ (P”N7R94-WS)’’ ਸਕੀਮ ਬਣਾਈ ਗਈ ਹੈ। ਜਿਸ ਦੇ ਤਹਿਤ ਲੜਕੀਆਂ ਦੇ ਕਾਲਜ, ਯੂਨੀਵਰਸਿਟੀ, ਵਿੱਦਿਅਕ ਅਦਾਰੇ ਤੇ ਮਾਰਕੀਟਾਂ ਵਾਲੀਆਂ ਥਾਵਾਂ ’ਤੇ ਸੀਸੀਟੀਵੀ ਕੈਮਰੇ ਲਗਾਏ ਜਾਣੇ ਹਨ। ਇਸ ਸਕੀਮ ਦੇ ਪਹਿਲੇ ਪੜਾਅ ਵਿੱਚ 100 ਸੀਸੀਟੀਵੀ ਕੈਮਰੇ ਮੁਹਾਲੀ ਸ਼ਹਿਰ ਵਿੱਚ ਲਗਾਏ ਜਾਣਗੇ। ਇਨ੍ਹਾਂ ਕੈਮਰਿਆਂ ਦੀ ਨਿਗਰਾਨੀ ਪੰਜਾਬ ਪੁਲੀਸ, ਵੱਖ-ਵੱਖ ਲਾਅ ਐਨਫੋਰਸਮੈਂਟ ਏਜੰਸੀਆਂ ਅਤੇ ਰਾਜ ਸਰਕਾਰ ਅਥਾਰਟੀ ਵੱਲੋਂ ਕੀਤੀ ਜਾਵੇਗੀ, ਜਿਸ ਨਾਲ ਅੌਰਤਾਂ ਦੀ ਸੁਰੱਖਿਆ ਵਿੱਚ ਕਾਫ਼ੀ ਵਾਧਾ ਹੋਵੇਗਾ।
ਮੇਅਰ ਜੀਤੀ ਸਿੱਧੂ ਨੇ ਦੱਸਿਆ ਕਿ ਇਸ ਸਬੰਧੀ ਪ੍ਰਾਜੈਕਟ ਰਿਪੋਰਟ ਤਿਆਰ ਕੀਤੀ ਗਈ ਹੈ, ਇਸ ਦੇ ਤਹਿਤ ਸ਼ਹਿਰ ਵਿੱਚ ਪਹਿਲੇ ਪੜਾਅ ਅਧੀਨ ਫੇਜ਼-7 ਤੇ ਫੇਜ਼-3ਬੀ2 ਦੀ ਮਾਰਕੀਟ ਅਤੇ ਫੇਜ਼-5 ਵਿੱਚ ਕੁੜੀਆਂ ਦੇ ਆਈਟੀਆਈ ਨੇੜੇ 100 ਕੈਮਰੇ ਲਗਾਏ ਜਾ ਰਹੇ ਹਨ, ਜਿਨ੍ਹਾਂ ’ਚੋਂ 80 ਫਿਕਸ ਹੋਣਗੇ ਅਤੇ 20 ਮੂਵਿੰਗ ਕੈਮਰੇ ਹੋਣਗੇ, ਜਿਨ੍ਹਾਂ ਦੀ ਕੁੱਲ ਕੀਮਤ 4.50 ਕਰੋੜ ਰੁਪਏ ਹੋਵੇਗੀ।
ਮੇਅਰ ਜੀਤੀ ਸਿੱਧੂ ਨੇ ਕਿਹਾ ਕਿ ਜਿਥੇ ਜਿਥੇ ਕੈਮਰੇ ਲੱਗਣੇ ਜਾ ਰਹੇ ਹਨ ਉੱਥੇ ਨਾ ਸਿਰਫ਼ ਅੌਰਤਾਂ ਦੇ ਖਿਲਾਫ ਹੋਣ ਵਾਲੇ ਅਪਰਾਧਾਂ ਨੂੰ ਠੱਲ੍ਹ ਪਾਉਣ ਵਿੱਚ ਮਦਦ ਮਿਲੇਗੀ ਸਗੋਂ ਹੋਰ ਅਪਰਾਧਾਂ ਜਿਵੇਂ ਮਾਰਕੀਟਾਂ ਵਿੱਚ ਚੋਰੀ ਚਕਾਰੀ ਅਤੇ ਲੜਾਈ ਝਗੜਿਆਂ ਦੀ ਸਰਵੇਲੈਂਸ ਵੀ ਹੋਵੇਗੀ ਅਤੇ ਇਨ੍ਹਾਂ ਉੱਤੇ ਵੀ ਕਾਬੂ ਪਾਇਆ ਜਾ ਸਕੇਗਾ। ਉਨ੍ਹਾਂ ਕਿਹਾ ਕਿ ਅਪਰਾਧਕ ਪ੍ਰਵਿਰਤੀ ਵਾਲੇ ਲੋਕਾਂ ਨੂੰ ਹੁਣ ਖ਼ੁਦ ਚੌਕਸ ਰਹਿਣਾ ਪਵੇਗਾ ਕਿਉਂਕਿ ਨਿਰਭਯਾ ਸਕੀਮ ਦੇ ਤਹਿਤ ਸੀਸੀਟੀਵੀ ਕੈਮਰੇ ਲੱਗਣ ਉਪਰੰਤ ਉਨ੍ਹਾਂ ਉੱਤੇ ਪੁਲੀਸ ਦੀ ਚੌਕਸ ਨਜ਼ਰ ਹੋਰ ਵੀ ਵਧ ਜਾਵੇਗੀ।

Load More Related Articles

Check Also

ਮੈਰੀਟੋਰੀਅਸ ਟੀਚਰਜ਼ ਯੂਨੀਅਨ ਨੇ ਪੰਜਾਬ ਸਰਕਾਰ ਦੇ ਝੂਠੇ ਲਾਰਿਆਂ ਦੀ ਪੰਡ ਫੂਕੀ, ਨਾਅਰੇਬਾਜ਼ੀ

ਮੈਰੀਟੋਰੀਅਸ ਟੀਚਰਜ਼ ਯੂਨੀਅਨ ਨੇ ਪੰਜਾਬ ਸਰਕਾਰ ਦੇ ਝੂਠੇ ਲਾਰਿਆਂ ਦੀ ਪੰਡ ਫੂਕੀ, ਨਾਅਰੇਬਾਜ਼ੀ ਕੈਬਨਿਟ-ਸਬ ਕਮੇ…