ਡੇਂਗੂ ਦੀ ਦਸਤਕ: ਮੁਹਾਲੀ ਨਗਰ ਨਿਗਮ ਵੱਲੋਂ ਸ਼ਹਿਰ ਵਿੱਚ ਫੌਗਿੰਗ ਸ਼ੁਰੂ

ਨਗਰ ਨਿਗਮ ਨੇ 5 ਵਾਹਨ ਮਾਊਂਟਡ ਮਸ਼ੀਨਾਂ ਤੇ ਦੋ ਸ਼ੋਲਡਰ ਮਾਊਂਟਡ ਮਸ਼ੀਨਾਂ ਨਾਲ ਕੀਤੀ ਫੌਗਿੰਗ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 23 ਸਤੰਬਰ:
ਮੁਹਾਲੀ ਵਿੱਚ ਡੇਂਗੂ ਦੀ ਦਸਤਕ ਤੋਂ ਬਾਅਦ ਮੁਹਾਲੀ ਨਗਰ ਨਿਗਮ ਨੇ ਪ੍ਰਭਾਵਿਤ ਇਲਾਕੇ ਸਮੇਤ ਸਮੁੱਚੇ ਸ਼ਹਿਰ ਵਿੱਚ ਫੌਗਿੰਗ ਸ਼ੁਰੂ ਕਰ ਦਿੱਤੀ ਹੈ। ਇੱਥੋਂ ਦੇ ਫੇਜ਼-7 ਦੇ ਪ੍ਰਭਾਵਿਤ ਖੇਤਰ ਵਿੱਚ 350 ਘਰਾਂ ਦੀ ਜਾਂਚ ਦੌਰਾਨ 35 ਘਰਾਂ ਵਿੱਚ ਡੇਂਗੂ ਦਾ ਲਾਰਵਾ ਮਿਲਿਆ ਹੈ। ਨਗਰ ਨਿਗਮ ਨੇ ਇਹ ਦਾਅਵਾ ਕੀਤਾ ਹੈ ਕਿ ਡੇਂਗੂ, ਚਿਕਨਗੁਨੀਆ ਅਤੇ ਮਲੇਰੀਆ ਦੇ ਫੈਲਾਅ ਨੂੰ ਰੋਕਣ ਲਈ ਅਪਰੈਲ ਮਹੀਨੇ ਤੋਂ ਸ਼ਹਿਰ ਵਿੱਚ ਲਗਾਤਾਰ ਫੌਗਿੰਗ ਕਰਵਾਈ ਜਾ ਰਹੀ ਹੈ ਅਤੇ ਇਸ ਕੰਮ ਲਈ ਨਗਰ ਨਿਗਮ ਦੀਆਂ ਜੀਪੀਐਸ ਪ੍ਰਣਾਲੀ ਵਾਲੇ ਪੰਜ ਵਾਹਨ ਮਾਊਂਟਡ ਮਸ਼ੀਨਾਂ ਪੂਰੇ ਸ਼ਹਿਰ ਨੂੰ ਮਹੀਨੇ ਵਿੱਚ ਲਗਪਗ ਤਿੰਨ ਵਾਰ ਕਵਰ ਕਰਦੀਆਂ ਹਨ।
ਇਹ ਜਾਣਕਾਰੀ ਦਿੰਦਿਆਂ ਨਗਰ ਨਿਗਮ ਦੇ ਕਮਿਸ਼ਨਰ ਡਾ. ਕਮਲ ਗਰਗ ਨੇ ਦੱਸਿਆ ਕਿ ਪੰਜ ਵਾਹਨ ਮਾਊਂਟਡ ਮਸ਼ੀਨਾਂ ਤੋਂ ਇਲਾਵਾ ਨਗਰ ਨਿਗਮ ਕੋਲ ਦੋ ਸ਼ੋਲਡਰ ਮਾਊਂਟਡ ਮਸ਼ੀਨਾਂ ਵੀ ਹਨ, ਜਿਨ੍ਹਾਂ ਰਾਹੀਂ ਸਲੱਮ ਏਰੀਆ ਵਿੱਚ ਫੌਗਿੰਗ ਕਰਵਾਈ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਜਿਹੜੀਆਂ ਥਾਵਾਂ ਉੱਤੇ ਵੱਡੀਆਂ ਮਸ਼ੀਨਾਂ ਨਹੀਂ ਜਾ ਸਕਦੀਆਂ, ਉਨ੍ਹਾਂ ਥਾਵਾਂ ਉੱਤੇ ਸ਼ੋਲਡਰ ਮਾਊਂਟਡ ਮਸ਼ੀਨਾਂ ਨਾਲ ਫੌਗਿੰਗ ਕਰਵਾਈ ਜਾਂਦੀ ਹੈ।
ਕਮਿਸ਼ਨਰ ਨੇ ਦੱਸਿਆ ਕਿ ਨਗਰ ਨਿਗਮ ਵੱਲੋਂ ਸੈਨੀਟੇਸ਼ਨ ਸ਼ਾਖਾ ਦੇ ਕਰਮਚਾਰੀਆਂ ਦੀਆਂ ਚਾਰ ਟੀਮਾਂ ਬਣਾਈਆਂ ਗਈਆਂ ਹਨ, ਜਿਸ ਵਿੱਚ ਚੀਫ਼ ਸੈਨੇਟਰੀ ਇੰਸਪੈਕਟਰ, ਸੈਨੇਟਰੀ ਇੰਸਪੈਕਟਰ ਅਤੇ ਸੈਨੇਟਰੀ ਸੁਪਰਵਾਈਜ਼ਰ ਸ਼ਾਮਲ ਹਨ। ਇਹ ਟੀਮਾਂ ਆਪੋ-ਆਪਣੇ ਏਰੀਏ ਵਿੱਚ ਸਿਹਤ ਵਿਭਾਗ ਦੇ ਅਧਿਕਰੀਆਂ ਨਾਲ ਤਾਲਮੇਲ ਕਰਕੇ ਡੇਂਗੂ ਦੇ ਲਾਰਵੇ ਦੀ ਚੈਕਿੰਗ ਕਰਦੀਆਂ ਹਨ ਅਤੇ ਜਿਸ ਥਾਂ ਮੱਛਰਾਂ ਦਾ ਲਾਰਵਾ ਪਾਇਆ ਜਾਂਦਾ ਹੈ, ਉਸ ਥਾਂ ਨਾਲ ਸਬੰਧਤ ਵਿਅਕਤੀ ਦਾ ਮੌਕੇ ’ਤੇ ਹੀ ਚਲਾਨ ਕਰ ਦਿੱਤਾ ਜਾਂਦਾ ਹੈ ਅਤੇ ਹੁਣ ਤੱਕ ਕੁੱਲ 153 ਡੇਂਗੂ ਦੇ ਚਲਾਨ ਕੀਤੇ ਗਏ।

ਸ੍ਰੀ ਗਰਗ ਨੇ ਦੱਸਿਆ ਕਿ ਨਗਰ ਨਿਗਮ ਅਧੀਨ ਆਉਂਦੇ ਛੇ ਪਿੰਡਾਂ ਵਿੱਚ ਪਾਣੀ ਵਾਲੇ ਟੋਭੇ ਹਨ, ਉਨ੍ਹਾਂ ਵਿੱਚ ਡੇਂਗੂ ਦੇ ਲਾਰਵੇ ਦੀ ਰੋਕਥਾਮ ਲਈ ਐਂਟੀ ਲਾਰਵਾਸਾਈਡ ਦੀ ਵਰਤੋਂ ਕੀਤੀ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ‘ਡੇਂਗੂ ਫਰੀ ਪੰਜਾਬ’ ਐਪ ਡਾਊਨਲੋਡ ਕਰਨ ਸਬੰਧੀ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ਅਤੇ ਲੋਕਾਂ ਨੂੰ ਡੇਂਗੂ, ਚਿਕਨਗੁਨੀਆ ਅਤੇ ਹੋਰ ਵੈਕਟਰ ਬੋਰਨ ਬਿਮਾਰੀਆਂ ਸਬੰਧੀ ਜਾਗਰੂਕ ਕਰਨ ਲਈ ਸ਼ਹਿਰ ਵਿੱਚ ਬੈਨਰ, ਪੋਸਟਰ ਅਤੇ ਪੈਂਫਲੈੱਟ ਵੀ ਬਾਕਾਇਦਾ ਵੰਡੇ ਜਾਂਦੇ ਹਨ।

Load More Related Articles

Check Also

AAP government has done nothing but fooled the people in the last three years: Sidhu

AAP government has done nothing but fooled the people in the last three years: Sidhu Congr…