nabaz-e-punjab.com

ਮੁਹਾਲੀ ਨਗਰ ਨਿਗਮ ਵੱਲੋਂ ਫੇਜ਼-4 ਤੋਂ ਫੇਜ਼-5 ਵਾਲੇ ਪਾਸੇ ਬਰਸਾਤੀ ਪਾਣੀ ਦੀ ਨਿਕਾਸੀ ਲਈ ਲਾਂਘਾ ਬਣਾਉਣ ਦਾ ਕੰਮ ਰੋਕਿਆ

ਬਰਸਾਤੀ ਪਾਣੀ ਦੀ ਨਿਕਾਸੀ ਲਈ ਪਹਿਲਾਂ ਫੇਜ਼-5 ਵਿੱਚ ਕੀਤੀ ਜਾਵੇ ਕਾਜਵੇਅ ਦੀ ਉਸਾਰੀ: ਭਾਜਪਾ ਕੌਂਸਲਰ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 25 ਜੂਨ:
ਨਗਰ ਨਿਗਮ ਵੱਲੋਂ ਸਥਾਨਕ ਫੇਜ਼-4 ਵਿੱਚ ਬੋਗਨਵਿਲਿਆ ਪਾਰਕ ਅਤੇ ਐਚ ਐਮ ਕਵਾਟਰਾਂ ਦੇ ਵਿਚਾਲੇ ਪੈਂਦੀ ਸੜਕ ਤੇ ਕਵਾਟਰਾਂ ਵਾਲੇ ਪਾਸੇ ਬਰਸਾਤੀ ਪਾਣੀ ਦੀ ਨਿਕਾਸੀ ਲਈ ਸੜਕ ਦਾ ਲੈਵਲ ਨੀਵਾਂ ਕਰਵਾ ਕੇ ਫੇਜ਼-5 ਵਾਲੇ ਪਾਸੇ ਪਾਣੀ ਕੱਢਣ ਲਈ ਸ਼ੁਰੂ ਕਰਵਾਇਆ ਗਿਆ ਕੰਮ ਮਿਉੱਸਪਲ ਕੌਸਲਰ ਸ੍ਰੀ ਅਸ਼ੋਕ ਝਾਅ ਦੀ ਅਗਵਾਈ ਵਿੱਚ ਇੱਕਠੇ ਹੋਏ ਫੇਜ਼-5 ਦੇ ਵਸਨੀਕਾਂ ਵਲੋੱ ਇਹ ਕਹਿ ਕੇ ਰੁਕਵਾ ਦਿੱਤਾ ਗਿਆ ਕਿ ਪਹਿਲਾਂ ਨਗਰ ਨਿਗਮ ਵਲੋੱ ਫੇਜ਼-5 ਦੇ ਗੁਰਦੁਆਰਾ ਸਾਹਿਬ ਤੋਂ ਅੱਗੇ ਪਾਣੀ ਨਿਕਾਸੀ ਲਈ ਬਣਾਏ ਜਾਣ ਵਾਲੇ ਕਾਜ ਵੇ ਦਾ ਕੰਮ ਸ਼ੁਰੂ ਕਰਵਾਇਆ ਜਾਵੇ ਅਤੇ ਉਸ ਤੋਂ ਬਾਅਦ ਫੇਜ਼-4 ਤੋੱ ਫੇਜ਼-5 ਵੱਲ ਆਉਣ ਵਾਲੇ ਪਾਣੀ ਦੇ ਲੈਵਲਿੰਗ ਦਾ ਕੰਮ ਸ਼ੁਰੂ ਕੀਤਾ ਜਾਵੇ।
ਇਸ ਸਬੰਧੀ ਫੇਜ਼-5 ਦੇ ਵਸਨੀਕਾਂ ਦਾ ਕਹਿਣਾ ਸੀ ਕਿ ਪਿਛਲੇ ਸਾਲ ਬਰਸਾਤਾਂ ਦੌਰਾਨ ਫੇਜ਼ -5 ਵਿੱਚਲੇ ਮਕਾਨਾਂ ਵਿੱਚ ਕਈ ਕਈ ਫੁੱਟ ਪਾਣੀ ਦਾਖਿਲ ਹੋਣ ਕਾਰਨ ਲੋਕਾਂ ਦਾ ਭਾਰੀ ਨੁਕਸਾਨ ਹੋਇਆ ਸੀ ਅਤੇ ਨਿਗਮ ਵੱਲੋਂ ਫੇਜ਼-5 ਵਿੱਚ ਇੱਕਤਰ ਹੋਣ ਵਾਲੇ ਪਾਣੀ ਦੀ ਨਿਕਾਸੀ ਲਈ ਕਾਜਵੇਅ ਬਣਾਉਣ ਦਾ ਕੰਮ ਸ਼ੁਰੂ ਕੀਤੇ ਬਿਨਾਂ ਫੇਜ਼-4 ਵਿੱਚ ਸੜਕ ਤੇ ਨੀਵਾਂ ਕਰਨ ਦਾ ਕੰਮ ਆਰੰਭ ਦਿੱਤਾ ਗਿਆ ਹੈ। ਵਸਨੀਕਾਂ ਨੇ ਕਿਹਾ ਕਿ ਜੇਕਰ ਬਰਸਾਤ ਆ ਗਈ ਤਾਂ ਇਸ ਕਾਰਣ ਫੇਜ਼ 5 ਵਿੱਚ ਪਹਿਲਾਂ ਦੇ ਮੁਕਾਬਲੇ ਕਿਤੇ ਵੱਧ ਪਾਣੀ ਇੱਕਠਾ ਹੋ ਜਾਵੇਗਾ। ਜਿਸਦਾ ਨੁਕਸਾਨ ਫੇਜ਼-5 ਦੇ ਵਸਨੀਕਾਂ ਨੂੰ ਸਹਿਣਾ ਪਵੇਗਾ।
ਇਸ ਮੌਕੇ ਉੱਥੇ ਫੇਜ਼-4 ਦੇ ਕੁਝ ਵਸਨੀਕ ਵੀ ਇੱਕਤਰ ਹੋ ਗਏ ਜਿਹਨਾਂ ਦੀ ਮੰਗ ਸੀ ਕਿ ਇਹ ਕੰਮ ਸ਼ੁਰੂ ਕਰਵਾਇਆ ਜਾਵੇ ਤਾਂ ਜੋ ਆਉਣ ਵਾਲੀ ਬਰਸਾਤ ਦੌਰਾਨ ਇੱਥੇ ਕਿਸੇ ਨੁਕਸਾਨ ਤੋੱ ਬਚਿਆ ਜਾ ਸਕੇ। ਮੌਕੇ ਤੇ ਪਹੁੰਚੇ ਨਿਗਮ ਅਧਿਕਾਰੀਆਂ ਨੇ ਉਥੇ ਇੱਕਤਰ ਹੋਏ ਲੋਕਾਂ ਨੂੰ ਇਹ ਕਹਿ ਕੇ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਇਹ ਕੰਮ ਵਸਨੀਕਾਂ ਦੀ ਭਲਾਈ ਲਈ ਹੀ ਕੀਤਾ ਜਾ ਰਿਹਾ ਹੈ ਅਤੇ ਇਸਨੂੰ ਜਾਰੀ ਰਹਿਣ ਦਿੱਤਾ ਜਾਵੇ ਪਰੰਤੂ ਬਾਅਦ ਵਿੱਚ ਲੋਕ ਰੋਹ ਨੂੰ ਵੇਖਦਿਆਂ ਉਹਨਾਂ ਵੱਲੋਂ ਕੰਮ ਰੋਕ ਦਿੱਤਾ ਗਿਆ।
ਇਸ ਮੌਕੇ ਭਾਜਪਾ ਕੌਸਲਰਾਂ ਅਸ਼ੋਕ ਝਾਅ ਅਤੇ ਅਰੁਣ ਸ਼ਰਮਾ ਨੇ ਕਿਹਾ ਕਿ ਨਿਗਮ ਨੂੰ ਚਾਹੀਦਾ ਸੀ ਕਿ ਪਹਿਲਾਂ ਫੇਜ਼-5 ਵਿੱਚ ਇੱਕਤਰ ਹੋਣ ਵਾਲੇ ਬਰਸਾਤੀ ਪਾਣੀ ਦੀ ਨਿਕਾਸੀ ਲਈ ਕਾਜ ਵੇ ਦਾ ਕੰਮ ਮੁਕੰਮਲ ਕਰਵਾਏ ਅਤੇ ਬਾਅਦ ਵਿੱਚ ਫੇਜ਼-5 ਵਿੱਚ ਆਉਣ ਵਾਲੇ ਪਾਣੀ ਲਈ ਰਾਹ ਪੱਧਰਾ ਕਰੇ ਪਰੰਤੂ ਵਾਰ ਵਾਰ ਕਹਿਣ ਦੇ ਬਾਵਜੂਦ ਨਿਗਮ ਵਲੋੱ ਹੁਣ ਤੱਕ ਕਾਜ ਵੇ ਦਾ ਕੰਮ ਸ਼ੁਰੂ ਨਹੀਂ ਕੀਤਾ ਗਿਆ ਹੈ ਅਤੇ ਫੇਜ਼-4 ਤੋਂ ਆਉਂਦੀ ਸੜਕ ਨੂੰ ਨੀਵਾਂ ਕਰਵਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ। ਜਿਸ ਦਾ ਸਥਾਨਕ ਵਸਨੀਕਾਂ ਵੱਲੋਂ ਕਾਫੀ ਵਿਰੋਧ ਕੀਤਾ ਜਾ ਰਿਹਾ ਹੈ।
ਉਧਰ, ਇਸ ਸਬੰਧੀ ਸੰਪਰਕ ਕਰਨ ’ਤੇ ਨਗਰ ਨਿਗਮ ਦੇ ਐਕਸੀਅਨ ਨਰਿੰਦਰ ਸਿੰਘ ਦਾਲਮ ਨੇ ਕਿਹਾ ਕਿ ਅੱਜ ਬਰਸਾਤੀ ਪਾਣੀ ਦੀ ਨਿਕਾਸੀ ਲਈ ਹੀ ਸ਼ੁਰੂ ਕਰਵਾਇਆ ਗਿਆ ਸੀ ਅਤੇ ਇੰਜਨੀਅਰਿੰਗ ਕਾਲਜ ਚੰਡੀਗੜ੍ਹ ਦੀ ਟੀਮ ਵੱਲੋਂ ਕੀਤੇ ਸਰਵੇ ਦੇ ਆਧਾਰ ’ਤੇ ਪਾਣੀ ਦੀ ਨਿਕਾਸੀ ਲਈ ਲੈਵਲਿੰਗ ਦਾ ਕੰਮ ਸ਼ੁਰੂ ਕੀਤਾ ਗਿਆ ਸੀ। ਉਹਨਾਂ ਦੱਸਿਆ ਕਿ ਫੇਜ਼-5 ਦੇ ਗੁਰਦੁਆਰਾ ਸਾਹਿਬ ਦੇ ਨੇੜੇ ਕਾਜ ਵੇ ਬਣਾਉਣ ਲਈ ਠੇਕੇਦਾਰ ਨੂੰ ਕੰਮ ਅਲਾਟ ਕੀਤਾ ਜਾ ਚੁੱਕਿਆ ਹੈ ਅਤੇ ਉਸਦਾ ਕੰਮ ਵੀ ਭਲਕੇ ਮੰਗਲਵਾਰ ਨੂੰ ਸ਼ੁਰੂ ਕਰਵਾਇਆ ਜਾ ਰਿਹਾ ਹੈ। ਜਿਸਦੇ ਨਾਲ ਹੀ ਇਹ ਕੰਮ ਵੀ ਸ਼ੁਰੂ ਕਰਵਾ ਦਿੱਤਾ ਜਾਵੇਗਾ ਤਾਂ ਜੋ ਬਰਸਾਤਾਂ ਤੋਂ ਪਹਿਲਾਂ ਇਸ ਨੂੰ ਮੁਕੰਮਲ ਕੀਤਾ ਜਾ ਸਕੇ।

Load More Related Articles
Load More By Nabaz-e-Punjab
Load More In General News

Check Also

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ ਨਬਜ਼-ਏ-ਪੰਜਾਬ, ਮੁਹਾਲੀ, 9 ਜਨਵਰੀ: ਇ…