Nabaz-e-punjab.com

ਮੁਹਾਲੀ ਨਗਰ ਨਿਗਮ ਦੀ ਟੀਮ ਨੇ ਦੁਧਾਰੂ ਪਸ਼ੂ ਫੜ ਕੇ ਗਊਸ਼ਾਲਾ ਵਿੱਚ ਛੱਡੇ

ਸਿਆਸੀ ਬਦਲਾਖੋਰੀ ਦਾ ਸ਼ਿਕਾਰ ਮੁਅੱਤਲ ਕਰਮਚਾਰੀ ਸੀਨੀਅਰ ਅਧਿਕਾਰੀਆਂ ਦੇ ਹਾੜੇ ਕੱਢਣ ਲਈ ਮਜਬੂਰ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 28 ਸਤੰਬਰ:
ਮੁਹਾਲੀ ਨਗਰ ਨਿਗਮ ਦੇ ਕਰਮਚਾਰੀਆਂ ਨੇ ਇੱਥੋਂ ਦੇ ਸੈਕਟਰ-71 ਦੇ ਰਿਹਾਇਸ਼ੀ ਬਲਾਕ ਵਿੱਚ ਘੁੰਮਦੇ ਕਈ ਪਸ਼ੂਆਂ ਨੂੰ ਫੜ ਕੇ ਗਊਸ਼ਾਲਾ ਵਿੱਚ ਛੱਡਿਆ ਗਿਆ। ਇਹ ਕਾਰਵਾਈ ਇਲਾਕੇ ਦੇ ਕਾਂਗਰਸੀ ਕੌਂਸਲਰ ਅਮਰੀਕ ਸਿੰਘ ਸੋਮਲ ਦੀ ਸ਼ਿਕਾਇਤ ’ਤੇ ਕੀਤੀ ਗਈ। ਕੌਂਸਲਰ ਨੇ ਦੱਸਿਆ ਕਿ ਉਨ੍ਹਾਂ ਨੇ ਦੇਖਿਆ ਕਿ ਕੁਝ ਪਸ਼ੂ ਟੋਲੀ ਬੰਨ੍ਹ ਕੇ ਰਿਹਾਇਸ਼ੀ ਖੇਤਰ ਵਿੱਚ ਗਲੀਆਂ ਵਿੱਚ ਘੁੰਮ ਰਹੇ ਹਨ ਅਤੇ ਲੋਕਾਂ ਦੇ ਘਰਾਂ ਮੂਹਰੇ ਹਰਿਆਲੀ ਨੂੰ ਤਹਿਸ ਨਹਿਸ਼ ਕਰ ਰਹੇ ਹਨ। ਉਨ੍ਹਾਂ ਨੇ ਨਗਰ ਨਿਗਮ ਦਫ਼ਤਰ ਵਿੱਚ ਫੋਨ ਕਰਕੇ ਪਸ਼ੂਆਂ ਬਾਰੇ ਇਤਲਾਹ ਦਿੱਤੀ ਅਤੇ ਸੂਚਨਾ ਮਿਲਦੇ ਹੀ ਕਰਮਚਾਰੀ ਵਾਹਨ ਲੈ ਕੇ ਪਹੁੰਚ ਗਏ ਅਤੇ ਛੇ ਪਸ਼ੂਆਂ ਨੂੰ ਫੜ ਕੇ ਗੱਡੀ ਵਿੱਚ ਲੱਦ ਲਿਆ।
ਕੌਂਸਲਰ ਸ੍ਰੀ ਸੋਮਲ ਨੇ ਦੱਸਿਆ ਕਿ ਕਾਬੂ ਕੀਤੇ ਪਸ਼ੂਆਂ ਵਿੱਚ 4 ਦੁਧਾਰੂ ਗਊਆਂ ਅਤੇ ਦੋ ਵੱਛੀਆਂ ਸ਼ਾਮਲ ਹਨ। ਜਿਨ੍ਹਾਂ ਨੂੰ ਪਿੰਡ ਮਟੌਰ ਦੇ ਪਸ਼ੂ ਪਾਲਕਾਂ ਨੇ ਹਰਾ ਘਾਹ ਚਰਨ ਲਈ ਰਿਹਾਇਸ਼ੀ ਖੇਤਰ ਵਿੱਚ ਖੁੱਲ੍ਹਾ ਛੱਡਿਆ ਗਿਆ ਸੀ। ਇਸ ਦੌਰਾਨ ਪਸ਼ੂ ਪਾਲਕਾਂ ਵੱਲੋਂ ਆਪਣੇ ਪਸ਼ੂਆਂ ਨੂੰ ਧੱਕੇ ਨਾਲ ਛੁਡਾ ਲਿਜਾਉਣ ਦੇ ਖ਼ਦਸ਼ੇ ਨੂੰ ਮੁੱਖ ਰੱਖਦਿਆਂ ਉਨ੍ਹਾਂ ਮਟੌਰ ਥਾਣੇ ਦੇ ਐਸਐਚਓ ਨਾਲ ਤਾਲਮੇਲ ਕੀਤਾ ਅਤੇ ਪੀਸੀਆਰ ਦੇ ਜਵਾਨਾਂ ਦੀ ਮਦਦ ਨਾਲ ਸ਼ਹਿਰ ’ਚੋਂ ਕਾਬੂ ਕੀਤੇ ਪਸ਼ੂਆਂ ਨੂੰ ਗਊਸ਼ਾਲਾ ਵਿੱਚ ਲਿਜਾ ਕੇ ਛੱਡਿਆ ਗਿਆ। ਇਸ ਤੋਂ ਪਹਿਲਾਂ ਵੀ ਪਸ਼ੂ ਪਾਲਕ ਸ਼ਰ੍ਹੇਆਮ ਦਿਨ ਵਿੱਚ ਆਪਣੇ ਪਾਲਤੂ ਪਸ਼ੂਆਂ ਨੂੰ ਹਰਾ ਘਾਹ ਚਰਨ ਲਈ ਰਿਹਾਇਸ਼ੀ ਬਲਾਕ ਅਤੇ ਪਾਰਕਾਂ ਵਿੱਚ ਖੁੱਲ੍ਹਾ ਛੱਡ ਦਿੱਤਾ ਜਾਂਦਾ ਹੈ ਅਤੇ ਨਗਰ ਨਿਗਮ ਵੱਲੋਂ ਫੜੇ ਗਏ ਪਸ਼ੂਆਂ ਨੂੰ ਧੱਕੇ ਨਾਲ ਛੁਡਾ ਕੇ ਲੈ ਜਾਂਦੇ ਹਨ। ਇਸ ਤਰ੍ਹਾਂ ਦੀਆਂ ਹੁਣ ਤੱਕ ਕਈ ਘਟਨਾਵਾਂ ਵਾਪਰ ਚੁੱਕੀਆਂ ਹਨ।
ਅਜਿਹੇ ਹੀ ਇਕ ਮਾਮਲੇ ਵਿੱਚ ਸਿਆਸੀ ਬਦਲਾਖੋਰੀ ਦੇ ਚੱਲਦਿਆਂ ਨਗਰ ਨਿਗਮ ਦੇ ਕਰਮਚਾਰੀ ਕੇਸਰ ਸਿੰਘ ਨੂੰ ਮੁਅੱਤਲ ਕੀਤਾ ਹੋਇਆ ਹੈ। ਇਸ ਕਰਮਚਾਰੀ ਦਾ ਕਸੂਰ ਸਿਰਫ਼ ਏਨਾ ਸੀ ਕਿ ਉਸ ਨੇ ਹਿੰਮਤ ਕਰਕੇ ਇਕ ਰਸੂਖ ਵਾਲੇ ਵਿਅਕਤੀ ਦੇ ਪਾਰਕ ਵਿੱਚ ਘੁੰਮ ਰਹੇ ਪਾਲਤੂ ਪਸ਼ੂਆਂ ਨੂੰ ਫੜਨ ਦੀ ਕੋਸ਼ਿਸ਼ ਕੀਤੀ ਸੀ। ਹੁਣ ਇਹ ਕਾਰਵਾਈ ਆਪਣੀ ਬਹਾਲੀ ਲਈ ਅਧਿਕਾਰੀਆਂ ਦੇ ਤਰਲੇ ਕੱਢ ਰਿਹਾ ਹੈ ਪ੍ਰੰਤੂ ਸਿਆਸੀ ਦਬਾਅ ਕਾਰਨ ਉਸ ਨੂੰ ਬਹਾਲ ਨਹੀਂ ਕੀਤਾ ਜਾ ਰਿਹਾ ਹੈ।

Load More Related Articles
Load More By Nabaz-e-Punjab
Load More In General News

Check Also

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ ਨਬਜ਼-ਏ-ਪੰਜਾਬ, ਮੁਹਾਲੀ, 9 ਜਨਵਰੀ: ਇ…