ਮੁਹਾਲੀ ਨੂੰ ਕਾਗਜ਼ੀ ਵਿਕਾਸ ਨਹੀਂ ਜ਼ਮੀਨੀ ਵਿਕਾਸ ਦੀ ਲੋੜ: ਸੰਜੀਵ ਵਸ਼ਿਸ਼ਟ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 15 ਫਰਵਰੀ:
ਪਿਛਲੇ ਡੇਢ ਦਹਾਕੇ ਤੋਂ ਵਿਧਾਇਕ ਚਲੇ ਆ ਰਹੇ ਬਲਬੀਰ ਸਿੱਧੂ ਵੱਲੋਂ ਜੇਕਰ ਇਨ੍ਹਾਂ 15 ਸਾਲਾਂ ਵਿੱਚ ਕਾਗ਼ਜ਼ੀ ਵਿਕਾਸ ਦੀ ਥਾਂ ਜ਼ਮੀਨੀ ਵਿਕਾਸ ਕੀਤਾ ਹੁੰਦਾ ਤਾਂ ਅੱਜ ਸ਼ਾਇਦ ਮੁਹਾਲੀ, ਚੰਡੀਗੜ੍ਹ ਵਾਂਗ ਇਕ ਖ਼ੂਬਸੂਰਤ ਸ਼ਹਿਰ ਹੁੰਦਾ ਪਰ ਕਾਂਗਰਸੀ ਵਿਧਾਇਕ ਨੇ ਲੋਕਾਂ ਨਾਲ ਵਿਕਾਸ ਦੇ ਝੂਠੇ ਲਾਰੇ ਹੀ ਲਗਾਏ। ਨਤੀਜਾ ਮੁਹਾਲੀ ਦਾ ਜ਼ਮੀਨੀ ਵਿਕਾਸ ਨਹੀਂ ਹੋ ਸਕਿਆਂ। ਅੱਜ ਵੀ ਲੋਕ ਬਲਬੀਰ ਸਿੱਧੂ ਵੱਲੋਂ ਪੰਜ ਸਾਲ ਪਹਿਲਾਂ ਕੀਤੇ ਵਾਅਦਿਆਂ ਨੂੰ ਦੁਬਾਰਾ ਫਿਰ ਦੁਹਰਾਉਦੇਂ ਹੋਏ ਵੇਖ ਰਹੇ ਹਨ। ਅੱਜ ਵੀ ਲੋਕਾਂ ਨੂੰ ਉਹੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜਿਨ੍ਹਾਂ ਨਾਲ ਉਹ ਪੰਜ ਸਾਲ ਪਹਿਲਾਂ ਜੂਝ ਰਹੇ ਸਨ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾਂ ਮੁਹਾਲੀ ਤੋਂ ਭਾਜਪਾ ਗੱਠਜੋੜ ਦੇ ਸਾਂਝੇ ਉਮੀਦਵਾਰ ਸੰਜੀਵ ਵਸ਼ਿਸ਼ਟ ਨੇ ਵੱਖ-ਵੱਖ ਫੇਜ਼ਾਂ ਵਿੱਚ ਚੋਣ ਮੀਟਿੰਗਾਂ ਨੂੰ ਸੰਬੋਧਨ ਕਰਦਿਆਂ ਕੀਤਾ। ਇਸ ਦੌਰਾਨ ਵਸ਼ਿਸ਼ਟ ਨੇ ਫੇਜ਼-3 ਦੀ ਮਾਰਕੀਟ ਵਿਚ ਡੋਰ ਟੂ ਡੋਰ ਚੋਣ ਪ੍ਰਚਾਰ ਵੀ ਕੀਤਾ।
ਵਸ਼ਿਸ਼ਟ ਨੇ ਮੋਹਾਲੀ ਸ਼ਹਿਰ ਦੇ ਬੁਰੇ ਹਾਲਤਾਂ ਸਬੰਧੀ ਗੱਲਬਾਤ ਕਰਦੇ ਹੋਏ ਕਿਹਾ ਕਿ ਮੁਹਾਲੀ ਦੇ ਲੋਕ ਅੱਜ ਵੀ ਆਵਾਰਾ ਜਾਨਵਰਾਂ ਅਤੇ ਕੁੱਤਿਆਂ ਤੋਂ ਦੁਖੀ ਹਨ। ਭਾਜਪਾ ਸਰਕਾਰ ਵਿੱਚ ਆਵਾਰਾ ਜਾਨਵਰਾਂ ਦੀ ਮੁਸ਼ਕਲ ਨੂੰ ਹੱਲ ਕਰਦੇ ਹੋਏ ਸਾਰੇ ਡੇਰੀ ਫਾਰਮ ਵੀ ਸ਼ਹਿਰ ਤੋਂ ਬਾਹਰ ਲਿਜਾਏ ਜਾਣਗੇ। ਇਸ ਦੇ ਨਾਲ ਹੀ ਮੁਹਾਲੀ ਦੀ ਮਾੜੀ ਕਾਨੂੰਨ ਵਿਵਸਥਾ ਨੂੰ ਸੁਧਾਰਨ ਲਈ ਮੁਹਾਲੀ ਦੇ ਐਂਟਰੀ ਪੁਆਇੰਟ, ਮਾਰਕੀਟ ਅਤੇ ਹੋਰ ਮਹੱਤਵਪੂਰਨ ਥਾਵਾਂ ਤੇ ਹਾਈ ਡੈਫੀਨੇਸ਼ਨ ਸੀਸੀਟੀਵੀ ਕੈਮਰੇ ਲਗਾਏ ਜਾਣਗੇ।
ਵਸ਼ਿਸ਼ਟ ਨੇ ਕਿਹਾ ਵੱਖ-ਵੱਖ ਸੈਕਟਰਾਂ ਵਿਚ ਅੱਜ ਵੀ ਧਾਰਮਿਕ ਅਤੇ ਸਮਾਜਿਕ ਆਯੋਜਨਾਂ ਲਈ ਭਵਨ ਨਿਰਮਾਣ ਲਈ ਜ਼ਮੀਨ ਨਹੀ ਦਿੱਤੀਆਂ ਗਈਆਂ। ਭਾਜਪਾ ਸਰਕਾਰ ਵਿੱਚ ਸਮਾਜਿਕ ਕੰਮਾਂ ਲਈ ਵੱਖ-ਵੱਖ ਭਵਨ ਨਿਰਮਾਣ ਕੀਤੇ ਜਾਣਗੇ। ਇਸ ਦੇ ਨਾਲ ਹੀ ਪਿੰਡਾਂ ਤੋਂ ਸ਼ਹਿਰ ਤੱਕ, ਸ਼ਹਿਰ ਦੇ ਹਰ ਫੇਜ਼ ਵਿੱਚ ਅਤੇ ਮੁਹਾਲੀ ਤੋਂ ਚੰਡੀਗੜ੍ਹ ਤੱਕ ਬੱਸ ਸਰਵਿਸ ਸ਼ੁਰੂ ਕਰਨ ਦਾ ਵੀ ਵਾਅਦਾ ਕੀਤਾ। ਉਨ੍ਹਾਂ ਕਿਹਾ ਕਿ ਭਾਰਤੀ ਜਨਤਾ ਪਾਰਟੀ ਸਿਰਫ਼ ਅਤੇ ਸਿਰਫ਼ ਵਿਕਾਸ ਦੇ ਮੁੱਦੇ ’ਤੇ ਹੀ ਚੋਣ ਲੜ ਰਹੀ ਹੈ। ਜਿਸ ਤਰਾਂ ਨਾਲ ਪਿਛਲੇ ਪੰਜ ਸਾਲਾਂ ਵਿਚ ਕਾਂਗਰਸ ਸਰਕਾਰ ਨੇ ਪੰਜਾਬ ਦਾ ਜੋ ਆਰਥਿਕ ਨੁਕਸਾਨ ਕੀਤਾ ਹੈ। ਉਸ ਨੂੰ ਸਿਰਫ਼ ਭਾਜਪਾ ਦੀ ਡਬਲ ਇੰਜਨ ਵਾਲੀ ਸਰਕਾਰ ਲਿਆ ਕੇ ਹੀ ਪੂਰਾ ਕੀਤਾ ਜਾ ਸਕਦਾ ਹੈ।

ਸ੍ਰੀ ਵਸ਼ਿਸ਼ਟ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਪੰਜਾਬ ਨੂੰ ਕਰਜ਼ਾ ਮੁਕਤ ਕਰਨ ਦਾ ਵਾਅਦਾ ਕਰਕੇ ਗਏ ਹਨ। ਇਸ ਨਾਲ ਇਹ ਪ੍ਰਤੱਖ ਹੈ ਕਿ ਪ੍ਰਧਾਨ ਮੰਤਰੀ ਅਤੇ ਭਾਜਪਾ ਕੋਲ ਪੰਜਾਬ ਦੇ ਵਿਕਾਸ ਲਈ ਕੋਈ ਸਕਾਰਤਮਕ ਖਰੜਾ ਹੈ ਜਿਸ ਨਾਲ ਉਹ ਇਕ ਨਵੇਂ ਪੰਜਾਬ ਦੀ ਸਿਰਜਣਾ ਦੀ ਗੱਲ ਕਰ ਰਹੇ ਹਨ। ਇਸ ਮੌਕੇ ਸੰਜੀਵ ਵਸ਼ਿਸ਼ਟ ਨਾਲ ਵੱਡੀ ਗਿਣਤੀ ਵਿਚ ਭਾਜਪਾ ਵਰਕਰ ਮੌਜੂਦ ਸਨ।

Load More Related Articles

Check Also

ਯਾਦਗਾਰੀ ਹੋ ਨਿੱਬੜਿਆ ਵਿਰਾਸਤੀ ਅਖਾੜੇ ਵਿੱਚ ਲੱਗਿਆ ‘ਚੌਥਾ ਵਿਸਾਖੀ ਮੇਲਾ’

ਯਾਦਗਾਰੀ ਹੋ ਨਿੱਬੜਿਆ ਵਿਰਾਸਤੀ ਅਖਾੜੇ ਵਿੱਚ ਲੱਗਿਆ ‘ਚੌਥਾ ਵਿਸਾਖੀ ਮੇਲਾ’ ਨਬਜ਼-ਏ-ਪੰਜਾਬ, ਮੁਹਾਲੀ, 29 ਅਪਰ…