Nabaz-e-punjab.com

ਮੁਹਾਲੀ ਵਿੱਚ ਨਵੇਂ ਸਾਲ ਦੇ ਪਹਿਲੇ ਦਿਨ ਅੱਠ ਬੱਚਿਆਂ ਨੇ ਮਾਰੀ ਪਹਿਲੀ ਕਿਲਕਾਰੀ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 1 ਜਨਵਰੀ:
ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੁਹਾਲੀ) ਵਿੱਚ ਨਵੇਂ ਸਾਲ 2020 ਦੇ ਪਹਿਲੇ ਦਿਨ ਬੁੱਧਵਾਰ ਨੂੰ ਅੱਠ ਬੱਚਿਆਂ ਨੇ ਪਹਿਲੀ ਕਿਲਕਾਰੀ ਮਾਰੀ। ਜਿਨ੍ਹਾਂ ਵਿੱਚ ਦੋ ਲੜਕੀਆਂ ਅਤੇ ਛੇ ਲੜਕੇ ਹਨ। ਜਿਨ੍ਹਾਂ ਵਿੱਚ ਇੱਥੋਂ ਦੇ ਫੇਜ਼-6 ਸਥਿਤ ਜ਼ਿਲ੍ਹਾ ਪੱਧਰੀ ਸਰਕਾਰੀ ਹਸਪਤਾਲ ਵਿੱਚ 6 ਬੱਚਿਆਂ ਨੇ ਜਨਮ ਲਿਆ ਹੈ ਜਦੋਂਕਿ ਗਰੇਸੀਅਨ ਸੁਪਰ ਸਪੈਸ਼ਲਿਟੀ ਹਸਪਤਾਲ ਸੈਕਟਰ-69 ਅਤੇ ਸ੍ਰੀ ਹਰਿਕ੍ਰਿਸ਼ਨ ਸਾਹਿਬ ਚੈਰੀਟੇਬਲ ਟਰੱਸਟ ਵੱਲੋਂ ਚਲਾਏ ਜਾ ਰਹੇ ਸੋਹਾਣਾ ਹਸਪਤਾਲ ਵਿੱਚ ਇਕ-ਇਕ ਬੱਚੇ ਨੇ ਜਨਮ ਲਿਆ। ਇਹ ਸਾਰੇ ਬੱਚੇ ਪੂਰੀ ਤਰ੍ਹਾਂ ਤੰਦਰੁਸਤ ਹਨ।
ਗਰੇਸ਼ੀਅਨ ਹਸਪਤਾਲ ਦੀ ਬੱਚਿਆਂ ਦੀਆਂ ਬਿਮਾਰੀਆਂ ਦੀ ਮਾਹਰ ਡਾਕਟਰ ਪ੍ਰਗਿਆ ਗੋਇਲ ਨੇ ਇਸ ਪੱਤਰਕਾਰ ਨੂੰ ਦੱਸਿਆ ਕਿ ਮੁਹਾਲੀ ਦੇ ਫੇਜ਼-9 ਦੀ ਵਸਨੀਕ ਓਮਾ ਦੇਵੀ ਨੇ ਅੱਜ ਬੇਟੇ ਨੂੰ ਜਨਮ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਇਹ ਬਿਲਕੁਲ ਨਾਰਮਲ ਡਲਿਵਰੀ ਸੀ ਅਤੇ ਨਵਜੰਮੇ ਬੱਚੇ ਦਾ ਭਾਰ ਤਿੰਨ ਕਿੱਲੋ ਹੈ। ਉਨ੍ਹਾਂ ਦੱਸਿਆ ਕਿ ਡਲਿਵਰੀ ਤੋਂ ਬਾਅਦ ਬੱਚਾ ਅਤੇ ਜੱਚਾ ਦੋਵੇਂ ਬਿਲਕੁਲ ਤੰਦਰੁਸਤ ਹਨ।
ਇਸੇ ਤਰ੍ਹਾਂ ਸੋਹਾਣਾ ਹਸਪਤਾਲ ਦੇ ਮੁੱਖ ਪ੍ਰਸ਼ਾਸਨਿਕ ਅਧਿਕਾਰੀ ਆਦਰਸ਼ ਕੁਮਾਰ ਸੂਰੀ ਨੇ ਦੱਸਿਆ ਕਿ ਮੁਹਾਲੀ ਦੀ ਵਸਨੀਕ ਮਮਤਾ ਰਾਣੀ ਨੇ ਹਸਪਤਾਲ ਵਿੱਚ ਅੱਜ ਇੱਕ ਬੇਟੇ ਨੂੰ ਜਨਮ ਦਿੱਤਾ ਹੈ। ਬੱਚੇ ਦਾ ਭਾਰ ਤਿੰਨ ਕਿੱਲੋ ਦੇ ਕਰੀਬ ਹੈ। ਇਸ ਬੱਚੇ ਨੇ ਅੱਜ ਸਵੇਰੇ 10.35 ਵਜੇ ਜਨਮ ਲਿਆ ਹੈ। ਡਲਿਵਰੀ ਤੋਂ ਬਾਅਦ ਬੱਚਾ ਤੇ ਜੱਚਾ ਦੋਵੇਂ ਬਿਲਕੁਲ ਤੰਦਰੁਸਤ ਹਨ। ਸਰਕਾਰੀ ਹਸਪਤਾਲ ਦੇ ਐਸਐਮਓ ਡਾ. ਮਨਜੀਤ ਸਿੰਘ ਨੇ ਦੱਸਿਆ ਕਿ ਸਰਕਾਰੀ ਹਸਪਤਾਲ ਫੇਜ਼-6 ਵਿੱਚ ਨਵੇਂ ਸਾਲ ਦੇ ਪਹਿਲੇ ਦਿਨ 6 ਬੱਚਿਆਂ ਨੇ ਜਨਮ ਲਿਆ ਹੈ। ਜਿਨ੍ਹਾਂ ’ਚੋਂ ਚਾਰ ਮੁੰਡੇ ਅਤੇ ਦੋ ਕੁੜੀਆਂ ਹਨ। ਇਹ ਸਾਰੀਆਂ ਡਲਿਵਰੀਆਂ ਅੱਧੀ ਰਾਤ 12 ਵਜੇ ਤੋਂ ਬਾਅਦ ਅਤੇ ਹੁਣ ਤੱਕ ਦੀਆਂ ਹਨ। ਉਨ੍ਹਾਂ ਦੱਸਿਆ ਕਿ ਨਵ ਜੰਮੇ ਬੱਚੇ ਅਤੇ ਉਨ੍ਹਾਂ ਦੀਆਂ ਮਾਵਾਂ ਬਿਲਕੁਲ ਤੰਦਰੁਸਤ ਹਨ। ਉਨ੍ਹਾਂ ਨੂੰ ਅਗਲੇ ਇਕ ਦੋ ਦਿਨਾਂ ਵਿੱਚ ਛੁੱਟੀ ਦੇ ਕੇ ਘਰ ਭੇਜ ਦਿੱਤਾ ਜਾਵੇਗਾ।

Load More Related Articles
Load More By Nabaz-e-Punjab
Load More In General News

Check Also

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ ਨਬਜ਼-ਏ-ਪੰਜਾਬ, ਮੁਹਾਲੀ, 9 ਜਨਵਰੀ: ਇ…