Nabaz-e-punjab.com

ਮੁਹਾਲੀ ਨਿਗਮ ਦੇ ਕਮਿਸ਼ਨਰ ਵੱਲੋਂ ਟੀਡੀਆਈ ਨੇੜੇ ਬਿਜ਼ਨਸ ਸੈਂਟਰ ਵਿੱਚ ‘ਲੇਬਲ ਚਿਤਵਨ’ ਸ਼ੋਅਰੂਮ ਦਾ ਉਦਘਾਟਨ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 17 ਮਾਰਚ:
ਮੁਹਾਲੀ ਨਗਰ ਨਿਗਮ ਦੇ ਕਮਿਸ਼ਨਰ ਭੁਪਿੰਦਰਪਾਲ ਸਿੰਘ ਨੇ ਐਤਵਾਰ ਨੂੰ ਇੱਥੇ ਟੀਡੀਆਈ ਸਿਟੀ ਮੁਹਾਲੀ ਨੇੜੇ ਬਿਜ਼ਨਸ ਸੈਂਟਰ ਵਿੱਚ ‘ਲੇਬਲ ਚਿਤਵਨ’ ਸ਼ੋਅਰੂਮ ਦਾ ਉਦਘਾਟਨ ਕੀਤਾ। ਉਨ੍ਹਾਂ ਨੌਜਵਾਨ ਫੈਸ਼ਨ ਡਿਜ਼ਾਈਨਰ ਚਿਤਵਨ ਦੇ ਆਪਣੇ ਲੇਬਲ ਅਧੀਨ ਫੈਸ਼ਨ ਡਿਜ਼ਾਈਨ ਉਦਯੋਗ ਵਿੱਚ ਨਵੀਆਂ ਲੀਹਾਂ ਪਾਉਣ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਮੌਜੂਦਾ ਸਮੇਂ ਵਿੱਚ ਫੈਸ਼ਨ ਨੇ ਨੌਜਵਾਨ ਵਰਗ ਵਿੱਚ ਇੱਕ ਅਜੀਬ ਕਿਸਮ ਦਾ ਬਦਲਾਅ ਲਿਆਂਦਾ ਹੈ।
ਡਿਜ਼ਾਈਨਰ ਚਿਤਲਨ ਨੇ ਕਿਹਾ ਕਿ ਉਨ੍ਹਾਂ ਦਾ ਸੁਪਨਾ ਸੀ ਕਿ ਉਹ ਫੈਸ਼ਨ ਉਦਯੋਗ ਵਿੱਚ ਸ਼ਾਮਲ ਹੋਵੇ। ਇਸ ਖੇਤਰ ਵਿੱਚ ਅੱਗੇ ਵਧਣ ਲਈ ਉਨ੍ਹਾਂ ਦੇ ਸਹੁਰਾ ਪਰਿਵਾਰ ਪੂਰਾ ਸਹਿਯੋਗ ਦਿੱਤਾ। ਜਿਨ੍ਹਾਂ ਦੇ ਆਸ਼ੀਰਵਾਦ ਨਾਲ ਅੱਜ ਉਹ ਆਪਣਾ ਹੁਨਰ ਦੁਨੀਆ ਨੂੰ ਦਿਖਾ ਸਕੀ ਹੈ। ਇੱਕ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਕਿਹਾ ਕਿ ਅੱਜ ਕੱਲ੍ਹ ਚੰਡੀਗੜ੍ਹ ਦੇ ਨਾਲ ਨਾਲ ਏਰੀਆ ਵਿੱਚ ਵੱਡਾ ਵਿਕਾਸ ਹੋ ਰਿਹਾ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਮੁਹਾਲੀ ਇਲਾਕਾ ਫੈਸ਼ਨ ਦੇ ਹੱਬ ਵਜੋਂ ਉੱਭਰੇਗਾ।
ਇਸ ਤੋਂ ਪਹਿਲਾਂ ਫੈਸ਼ਨ ਦੀ ਦੁਨੀਆਂ ਦੀਆਂ ਪ੍ਰਸਿੱਧ ਮਾਡਲਾਂ ਸ੍ਰੀਮਤੀ ਦੁੱਗਲ ਵਰਮਾ, ਸ੍ਰੀਮਤੀ ਇੰਡੀਆ 2018 ਰਨਰ ਅੱਪ, ਸ੍ਰੀਮਤੀ ਨੇਹਾ ਜੁਲਕਾ, ਪੰਜਾਬ ਪ੍ਰਾਈਡ ਆਫ਼ ਨੇਸ਼ਨ 2016 ਸ਼ਾਮਲ ਹੋਏ। ਇਸ ਮੌਕੇ ਨੇਹਾ ਖੁੱਲਰ ਸ੍ਰੀਮਤੀ ਚੰਡੀਗੜ੍ਹ 2018 ਸਮੇਤ ਹੋਰ ਮਾਡਲਾਂ ਨਾਲ ਫੈਸ਼ਨ ਸ਼ੋਅ ਕੀਤਾ ਗਿਆ ਅਤੇ ਵੱਖ ਵੱਖ ਮਾਡਲਾਂ ਨੇ ਮੌਜੂਦਾ ਭਾਰਤੀ ਅਤੇ ਪੱਛਮੀ ਪੁਸ਼ਾਕਾਂ ਪਹਿਨ ਕੇ ਆਪਣੇ ਜਲਬੇ ਬਿਖੇਰੇ। ਸੁੰਦਰ ਲਿਬਾਸ ਵਿੱਚ ਰੈਂਪ ’ਤੇ ਵਾਕ ਕਰਦਿਆਂ ਇਨ੍ਹਾਂ ਮਾਡਲਾਂ ਨੇ ਆਪਣੀਆਂ ਮਸਤ ਅਦਾਵਾਂ ਨਾਲ ਦਰਸ਼ਕਾਂ ਦਾ ਭਰਪੂਰ ਮਨੋਰੰਜਨ ਕੀਤਾ।
ਇਸ ਮੌਕੇ ਡਾ. ਮਨਵਿੰਦਰ ਸਿੰਘ, ਸ੍ਰੀਮਤੀ ਹਰਪ੍ਰੀਤ ਕੌਰ, ਡਾ. ਅਰਸ਼ਵਿੰਦਰ ਸਿੰਘ, ਇੰਜ ਪ੍ਰਭਜੋਤ ਸਿੰਘ, ਉੱਘੇ ਗੀਤਕਾਰ ਭੁਪਿੰਦਰ ਮਟੌਰੀਆ, ਪੰਜਾਬ ਸਕੂਲ ਸਿੱਖਿਆ ਬੋਰਡ ਦੀ ਡਾਇਰੈਕਟਰ (ਅਕਾਦਮਿਕ) ਸ੍ਰੀਮਤੀ ਮਨਜੀਤ ਕੌਰ, ਸਾਬਕਾ ਲੋਕ ਸੰਪਰਕ ਅਫ਼ਸਰ ਹਰਿੰਦਰਪਾਲ ਸਿੰਘ ਹੈਰੀ ਸਮੇਤ ਵੱਡੀ ਗਿਣਤੀ ਵਿੱਚ ਪਤਵੰਤੇ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ

ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਨਬਜ਼-ਏ-ਪੰਜਾਬ, ਮੁਹਾਲੀ, 15 ਨਵੰਬਰ…