Share on Facebook Share on Twitter Share on Google+ Share on Pinterest Share on Linkedin ਮੁਹਾਲੀ ਪੁਲੀਸ ਵੱਲੋਂ ਮੁਲਜ਼ਮ ਤੇ ਉਸ ਦੀ ਮਹਿਲਾ ਦੋਸਤ ਗ੍ਰਿਫ਼ਤਾਰ, ਚੋਰੀ ਦੇ 8 ਮੋਟਰ ਸਾਈਕਲਾਂ ਬਰਾਮਦ ਐਸ਼ ਪ੍ਰਸਤੀ ਲਈ ਪੈਸਿਆਂ ਦਾ ਜੁਗਾੜ ਕਰਨ ਲਈ ਵਾਹਨ ਚੋਰੀ ਕਰਨ ਦੇ ਰਾਹ ਪਿਆ ਨੌਜਵਾਨ ਜੋੜਾ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 31 ਦਸੰਬਰ: ਮੁਹਾਲੀ ਪੁਲੀਸ ਨੇ ਅੱਜ ਚੰਡੀਗੜ੍ਹ ਦੇ ਇੱਕ ਨੌਜਵਾਨ ਖੁਸ਼ਹਾਲ ਵਾਲੀਆ ਨੂੰ ਵੁਸ ਦੀ ਮਹਿਲਾ ਦੋਸਤ ਜੈਸਮੀਨ ਨਾਲ ਵਾਹਨ ਚੋਰੀ ਕਰਨ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲੀਸ ਨੇ ਮੁਲਜ਼ਮਾਂ ਦੀ ਨਿਸ਼ਾਨਦੇਹੀ ’ਤੇ ਚੋਰੀ ਦੇ ਅੱਠ ਮੋਟਰ ਸਾਈਕਲ ਵੀ ਬਰਾਮਦ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਨੌਜਵਾਨ ਜੋੜੇ ਦੇ ਖ਼ਿਲਾਫ਼ ਫੇਜ਼-11 ਥਾਣੇ ਵਿੱਚ ਧਾਰਾ 379 ਅਤੇ 411 ਤਹਿਤ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਮੁਲਜ਼ਮਾਂ ਨੂੰ ਸੋਮਵਾਰ ਨੂੰ ਮੁਹਾਲੀ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਫੇਜ਼-11 ਥਾਣੇ ਦੇ ਐਸਐਚਓ ਸੁਖਦੇਵ ਸਿੰਘ ਨੇ ਦੱਸਿਆ ਕਿ ਮੁਲਜ਼ਮਾਂ ਦੀ ਨਿਸ਼ਾਨਦੇਹੀ ’ਤੇ ਬਰਾਮਦ ਕੀਤੇ ਮੋਟਰ ਸਾਈਕਲਾਂ ਮੁਹਾਲੀ ਦੇ ਵੱਖ ਵੱਚ ਖੇਤਰਾਂ ’ਚੋਂ ਚੋਰੀ ਕੀਤੇ ਗਏ ਸਨ। ਪੁਲੀਸ ਨੇ ਮੁਲਜ਼ਮਾਂ ਦਾ ਹਾਂਡਾ ਸਿਟੀ ਮੋਟਰ ਸਾਈਕਲ ਵੀ ਜ਼ਬਤ ਕਰ ਲਿਆ ਹੈ। ਉਨ੍ਹਾਂ ਦੱਸਿਆ ਕਿ ਐਸਐਸਪੀ ਕੁਲਦੀਪ ਸਿੰਘ ਚਾਹਲ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਨਵੇਂ ਸਾਲ ਦੀ ਆਮਦ ’ਤੇ ਹੁੱਲਣਬਾਜ਼ਾਂ ’ਤੇ ਬਾਜ ਅੱਖ ਰੱਖਣ ਲਈ ਪੂਰੇ ਇਲਾਕੇ ਵਿੱਚ ਨਾਕੇਬੰਦੀ ਕੀਤੀ ਹੋਈ ਸੀ। ਇਸ ਦੌਰਾਨ ਹੀਰੋ ਹਾਂਡਾ ਮੋਟਰ ਸਾਈਕਲ ਸਵਾਰ ਨੌਜਵਾਨ ਤੇ ਉਸ ਦੀ ਦੋਸਤ ਨੂੰ ਰੋਕ ਕੇ ਕਾਗਜ਼ਾਤ ਦਿਖਾਉਣ ਲਈ ਕਿਹਾ ਤਾਂ ਚਾਲਕ ਮੌਕੇ ’ਤੇ ਪੁਲੀਸ ਨੂੰ ਕੋਈ ਵੀ ਕਾਗਜ਼ ਨਹੀਂ ਦਿਖਾ ਸਕਿਆ। ਜਦੋਂ ਸ਼ੱਕ ਦੇ ਆਧਾਰ ’ਤੇ ਪੁਲੀਸ ਨੇ ਥਾਣੇ ਲਿਆ ਕੇ ਸਖ਼ਤੀ ਨਾਲ ਪੁੱਛਗਿੱਛ ਕੀਤੀ ਤਾਂ ਮੁਲਜ਼ਮਾਂ ਨੇ ਮੰਨਿਆ ਕਿ ਇਹ ਮੋਟਰ ਸਾਈਕਲ ਚੋਰੀ ਦਾ ਹੈ। ਖੁਸ਼ਹਾਲ ਨੇ ਦੱਸਿਆ ਕਿ ਮੁਲਜ਼ਮ ਲੜਕੀ ਉਸ ਦੀ ਦੋਸਤ ਹੈ ਅਤੇ ਉਸ ਦੇ ਕਹਿਣ ’ਤੇ ਹੀ ਮੋਟਰ ਸਾਈਕਲ ਚੋਰੀ ਕਰਨ ਦਾ ਧੰਦਾ ਸ਼ੁਰੂ ਕੀਤਾ ਸੀ ਤਾਂ ਜੋ ਐਸ ਪ੍ਰਸਤੀ ਲਈ ਪੈਸਿਆਂ ਦੀ ਘਾਟ ਨਾ ਰਹੇ। ਜਾਂਚ ਅਧਿਕਾਰੀ ਗੁਰਨਾਮ ਸਿੰਘ ਨੇ ਦੱਸਿਆ ਕਿ ਜਦੋਂ ਨੌਜਵਾਨ ਜੋੜਾ ਵਾਹਨ ਚੋਰੀ ਦੀ ਯੋਜਨਾ ਬਣਾਉਂਦਾ ਸੀ ਤਾਂ ਲੜਕੀ ਦੀ ਨਜ਼ਰ ਵਾਹਨ ਮਾਲਕ ਦੇ ਉੱਤੇ ਰਹਿੰਦੀ ਸੀ ਜਦੋਂ ਕਿ ਉਸ ਦਾ ਦੋਸਤ ਖੁਸ਼ਹਾਲ ਮਾਸਟਰ ਕੀ (ਸਪੈਸ਼ਲ ਚਾਬੀ) ਨਾਲ ਮੋਟਰ ਸਾਈਕਲ ਨੂੰ ਲੱਗਿਆ ਲੌਕ ਖੋਲ੍ਹ ਕੇ ਚੋਰੀ ਕਰਦੇ ਸੀ। ਜੇਕਰ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇਣ ਲੱਗਿਆ ਵਾਹਨ ਮਾਲਕ ਆ ਜਾਂਦਾ ਸੀ ਕਿ ਮੁਲਜ਼ਮ ਲੜਕੀ ਆਪਣੇ ਸਾਥੀ ਨੌਜਵਾਨ ਨੂੰ ਚੋਕੰਨਾ ਕਰ ਦਿੰਦੀ ਸੀ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ