ਮੁਹਾਲੀ ਪੁਲੀਸ ਵੱਲੋਂ ਨਸ਼ੀਲੇ ਪਦਾਰਥਾਂ ਸਮੇਤ ਮੁਲਜ਼ਮ ਗ੍ਰਿਫ਼ਤਾਰ, ਪੁਲੀਸ ਨਾਲ ਧੱਕਾ ਮੁੱਕੀ ਦੀ ਕੋਸ਼ਿਸ਼

ਮੁਲਜ਼ਮ ਕੋਲੋਂ 9 ਵੱਡੇ ਤੇ 46 ਛੋਟੇ ਹੁੱਕੇ, 59 ਚਿਲਮਾਂ ਤੇ ਪਾਬੰਦੀਸ਼ੁਦਾ ਤੰਬਾਕੂ ਦੀ ਵੱਡੀ ਖੇਪ ਬਰਾਮਦ

ਟਰਾਈਸਿਟੀ ਵਿੱਚ ਪੀਜੀ, ਸਕੂਲਾਂ\ਕਾਲਜਾਂ ਦੇ ਵਿਦਿਆਰਥੀਆਂ ਨੂੰ ਸਪਲਾਈ ਕਰਦਾ ਸੀ ਨਸ਼ੀਲੇ ਪਦਾਰਥ

ਹਰਸ਼ਬਾਬ ਸਿੱਧੂ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 22 ਜਨਵਰੀ:
ਮੁਹਾਲੀ ਪੁਲੀਸ ਵੱਲੋਂ ਐਸਐਸਪੀ ਸਤਿੰਦਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਨਸ਼ੀਲੇ ਪਦਾਰਥਾਂ ਦੀ ਵਿਕਰੀ ਅਤੇ ਵਰਤੋਂ ਖ਼ਿਲਾਫ਼ ਵਿੱਢੀ ਵਿਸ਼ੇਸ਼ ਮੁਹਿੰਮ ਦੇ ਤਹਿਤ ਇਕ ਵਿਅਕਤੀ ਨੂੰ ਨਸ਼ੀਲੇ ਪਦਾਰਥਾਂ ਸਮੇਤ ਗ੍ਰਿਫ਼ਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਇਸ ਸਬੰਧੀ ਮੁਲਜ਼ਮ ਹੇਮ ਚੰਦ ਵਾਸੀ ਫੇਜ਼-10 ਦੇ ਖ਼ਿਲਾਫ਼ ਸੈਂਟਰਲ ਥਾਣਾ ਫੇਜ਼-8 ਵਿੱਚ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਅੱਜ ਇੱਥੇ ਮੁਹਾਲੀ ਦੇ ਐਸਪੀ (ਸਿਟੀ) ਹਰਵਿੰਦਰ ਸਿੰਘ ਵਿਰਕ ਨੇ ਦੱਸਿਆ ਕਿ ਡੀਐਸਪੀ (ਸਿਟੀ-2) ਦੀਪਕੰਵਲ ਦੀ ਨਿਗਰਾਨੀ ਹੇਠ ਸੈਂਟਰਲ ਥਾਣਾ ਫੇਜ਼-8 ਦੇ ਐਸਐਚਓ ਰਾਜੇਸ਼ ਅਰੋੜਾ ਦੀ ਅਗਵਾਈ ਵਾਲੀ ਟੀਮ ਨੇ ਹੋਟਲ ਮੈਜਿਸਟਰੇਟ ਫੇਜ਼-9 ਨੇੜੇ ਨਾਕਾਬੰਦੀ ਦੌਰਾਨ ਉੱਥੋਂ ਲੰਘ ਰਹੀ ਹਾਂਡਾ ਅਮੇਜ ਗੱਡੀ ਨੂੰ ਸ਼ੱਕ ਦੇ ਆਧਾਰ ’ਤੇ ਰੋਕ ਕੇ ਤਲਾਸ਼ੀ ਲਈ ਤਾਂ ਗੱਡੀ ’ਚੋਂ 2 ਵੱਡੇ ਅਤੇ 2 ਛੋਟੇ ਹੁੱਕੇ ਸਮੇਤ ਪਾਬੰਦੀਸ਼ੁਦਾ ਤੰਬਾਕੂ ਫਲੈਵਰ ਸਮੱਗਰੀ ਬਰਾਮਦ ਕੀਤੀ ਗਈ। ਕਾਰ ਵਿੱਚ ਹੇਮ ਚੰਦ ਸਵਾਰ ਸੀ। ਜਿਸ ਨੇ ਪੁੱਛਗਿੱਛ ਦੌਰਾਨ ਦੱਸਿਆ ਕਿ ਉਹ ਖ਼ੁਦ ਵੀ ਹੁੱਕੇ ਦਾ ਸੇਵਨ ਕਰਦਾ ਹੈ ਅਤੇ ਟਰਾਈਸਿਟੀ ਵਿੱਚ ਵੱਖ-ਵੱਖ ਪੀਜੀ ਹਾਊਸਿਜ਼, ਸਮਾਗਮਾਂ ਅਤੇ ਪਾਰਟੀਆਂ ਸਮੇਤ ਸਕੂਲਾਂ ਕਾਲਜਾਂ ਦੇ ਵਿਦਿਆਰਥੀਆਂ ਨੂੰ ਵੀ ਸਪਲਾਈ ਕਰਦਾ ਹੈ। ਪੁਲੀਸ ਦੇ ਦੱਸਣ ਅਨੁਸਾਰ ਮੁਲਜ਼ਮ ਨੇ ਦੱਸਿਆ ਕਿ ਉਹ ਫੇਜ਼-10 ਵਿੱਚ ਕਿਰਾਏ ਦੇ ਮਕਾਨ ਵਿੱਚ ਰਹਿੰਦਾ ਹੈ ਅਤੇ ਆਨ ਡਿਮਾਂਡ ਫੋਨ ’ਤੇ ਹੁੱਕਾ ਅਤੇ ਹੋਰ ਨਸ਼ੀਲੇ ਪਦਾਰਥ ਮੁਹੱਈਆ ਕਰਵਾਉਂਦਾ ਹੈ। ਇਸ ਤੋਂ ਇਲਾਵਾ ਉਹ ਆਪਣੇ ਕਿਰਾਏ ਦੇ ਮਕਾਨ ਵਿੱਚ ਵੀ ਹੁੱਕਾ ਪੀਣ ਦੇ ਸੌਕੀਨਾਂ ਨੂੰ ਉੱਥੇ ਬਿਠਾ ਕੇ ਹੁੱਕੇ ਦਾ ਸੇਵਨ ਕਰਵਾਉਂਦਾ ਹੈ।
ਐਸਪੀ ਵਿਰਕ ਨੇ ਦੱਸਿਆ ਕਿ ਪੁੱਛਗਿੱਛ ਦੌਰਾਨ ਮੁਲਜ਼ਮ ਦੀ ਨਿਸ਼ਾਨਦੇਹੀ ’ਤੇ ਕਿਰਾਏ ਦੇ ਮਕਾਨ ’ਚੋਂ ਵੱਡੀ ਮਾਤਰਾ ਵਿੱਚ ਹੁੱਕਾ ਅਤੇ ਇਸ ਵਿੱਚ ਵਰਤੇ ਜਾਣ ਵਾਲੇ ਤੰਬਾਕੂ ਅਤੇ ਹੋਰ ਪਾਬੰਦੀਸ਼ੁਦਾ ਸਮੱਗਰੀ ਬਰਾਮਦ ਕੀਤੀ ਗਈ ਹੈ, ਜੋ ਉਸ ਨੇ ਆਪਣੇ ਘਰ ਦੇ ਨਾਲ ਵਾਲੇ ਮਕਾਨ ਵਿੱਚ ਸਟੋਰ ਕਰਕੇ ਰੱਖੇ ਹੋਏ ਸੀ। ਘਰ ਦੀ ਤਲਾਸ਼ੀ ਦੌਰਾਨ ਮੁਲਾਜ਼ਮ ਨੇ ਪੁਲੀਸ ਕਰਮਚਾਰੀਆਂ ਨਾਲ ਗਾਲੀ ਗਲੋਚ ਅਤੇ ਧੱਕਾ ਮੁੱਕੀ ਵੀ ਕੀਤੀ ਗਈ ਅਤੇ ਪੁਲੀਸ ਦੀ ਡਿਊਟੀ ਵਿੱਚ ਵਿਘਨ ਪਾਉਣ ਦੀ ਕੋਸ਼ਿਸ਼ ਕੀਤੀ ਗਈ। ਜਿਸ ਕਾਰਨ ਮੁਲਜ਼ਮ ਖ਼ਿਲਾਫ਼ ਧਾਰਾ 353 ਅਤੇ 186 ਦੇ ਜੁਰਮ ਦਾ ਵਾਧਾ ਕੀਤਾ ਗਿਆ।
ਮੁਲਜ਼ਮ ਕੋਲੋਂ ਬਰਾਮਦ ਕੀਤੇ ਨਸ਼ੀਲੇ ਪਦਾਰਥਾਂ ਦਾ ਵੇਰਵਾ: 9 ਵੱਡੇ ਹੁੱਕੇ, 46 ਛੋਟੇ ਹੁੱਕੇ, 59 ਚਿਲਮਾਂ, 45 ਪੈਕਟ ਹੁੱਕਾ ਫੋਆਇਲ, ਪਲਾਸਟਿਕ ਨੌਜ਼ਲ 4 ਪੈਕਟ (ਇੱਕ ਪੈਕਟ ਵਿੱਚ 50 ਪੀਸ), 38 ਡੱਬੀਆਂ ਤੰਬਾਕੂ, ਸਿਲਵਰ ਫੋਆਇਲ 6 ਪੈਕਟ, ਸ਼ੀਸ਼ਾ ਸਮੋਕਿੰਗ ਯੂਟੈਨਸਿਲ ਸਮੇਤ ਤੰਬਾਕੂ ਫਲੈਵਰ 4 ਡੱਬੇ, ਸ਼ੀਸ਼ਾ 3 ਐਸ ਐਕਸਟੀਵਾਈ, ਤੰਬਾਕੂ ਫਲੈਵਰ 4 ਡੱਬੇ, ਸਮੋਕਲੀਨ ਸਮੇਤ ਤੰਬਾਕੂ ਫਲੈਵਰ 3 ਡੱਬੇ, ਸਟਾਰ ਲਕਸ ਸਮੇਤ ਤੰਬਾਕੂ ਫਲੈਵਰ 2 ਪੀਸ, ਸਿਲਵਰ ਪੇਪਰ 2, ਮਿਸਟਰ ਸ਼ੀਸ਼ਾ ਸਮੇਤ ਤੰਬਾਕੂ ਫਲੈਵਰ 1 ਡੱਬਾ, ਰੋਇਲ ਗੋਲ ਸਮੇਤ ਤੰਬਾਕੂ ਫਲੈਵਰ 1 ਡੱਬਾ, ਰੋਇਲ ਸਮੋਕ ਨਾਈਟ ਕੂਇਨ ਸਮੇਤ ਤੰਬਾਕੂ ਫਲੈਵਰ 1 ਡੱਬਾ, ਟੀਐਸਬੀ ਸਮੇਤ ਤੰਬਾਕੂ ਫਲੈਵਰ 1 ਡੱਬਾ, ਕਲਾਉਡ ਸਮੇਤ ਤੰਬਾਕੂ ਫਲੈਵਰ 1 ਡੱਬਾ।

Load More Related Articles

Check Also

ਨੰਬਰਦਾਰਾਂ ਦੀਆਂ ਹੱਕੀ ਮੰਗਾਂ ਤੇ ਸਮੱਸਿਆਵਾਂ ਦੇ ਹੱਲ ਲਈ ਯੋਗ ਪੈਰਵੀ ਕਰਨ ਦਾ ਮਤਾ ਪਾਸ

ਨੰਬਰਦਾਰਾਂ ਦੀਆਂ ਹੱਕੀ ਮੰਗਾਂ ਤੇ ਸਮੱਸਿਆਵਾਂ ਦੇ ਹੱਲ ਲਈ ਯੋਗ ਪੈਰਵੀ ਕਰਨ ਦਾ ਮਤਾ ਪਾਸ ਭਗਤ ਆਸਾ ਰਾਮ ਜੀ ਦ…