Nabaz-e-punjab.com

ਮੁਹਾਲੀ ਪੁਲੀਸ ਨੇ ਦੋ ਚੌਕੀਦਾਰਾਂ ਦੇ ਅੰਨ੍ਹੇ ਕਤਲ ਕੇਸ ਦੀ ਗੁੱਥੀ ਸੁਲਝਾਈ, 1 ਮੁਲਜ਼ਮ ਗ੍ਰਿਫ਼ਤਾਰ

ਨਾਜਾਇਜ਼ ਸਬੰਧਾਂ ਕਾਰਨ 8 ਤੇ 9 ਜੁਲਾਈ ਦੀ ਦਰਮਿਆਨੀ ਰਾਤ ਨੂੰ ਦੋ ਚੌਕੀਦਾਰਾਂ ਦੀ ਕੀਤੀ ਗਈ ਸੀ ਹੱਤਿਆ

ਖਾਹਮਖਾਹ ਮਾਰਿਆ ਫਾਰਮ ਹਾਊਸ ਦਾ ਚੌਕੀਦਾਰ ਫਜਲਦੀਪ, ਕੁੱਤਾ ਭੌਂਕਣ ’ਤੇ ਨਾ ਜਾਗਦਾ ਤਾਂ ਸ਼ਾਇਦ ਬਚ ਜਾਂਦੀ ਜਾਨ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 11 ਜੁਲਾਈ:
ਮੁਹਾਲੀ ਪੁਲੀਸ ਨੇ ਪਿੰਡ ਛੱਤ ਦੇ ਇਕ ਫਾਰਮ ਹਾਊਸ ਵਿੱਚ ਦੋ ਚੌਕੀਦਾਰਾਂ ਦੇ ਅੰਨੇ ਕਤਲ ਕੇਸ ਦੀ ਗੁੱਥੀ ਨੂੰ ਸੁਲਝਾਉਣ ਦਾ ਦਾਅਵਾ ਕਰਦਿਆਂ ਇਕ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ ਹੈ। ਬੀਤੀ 8 ਤੇ 9 ਜੁਲਾਈ ਦੀ ਦਰਮਿਆਨੀ ਰਾਤ ਨੂੰ ਕਥਿਤ ਨਾਜਾਇਜ਼ ਸਬੰਧਾਂ ਕਾਰਨ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੀ। ਅੱਜ ਇੱਥੇ ਐਸਐਸਪੀ ਹਰਚਰਨ ਸਿੰਘ ਭੁੱਲਰ ਨੇ ਦੱਸਿਆ ਕਿ ਮ੍ਰਿਤਕ ਚੌਕੀਦਾਰ ਦੇ ਪੁੱਤਰ ਰਾਜੇਸ਼ ਖਾਨ ਵਾਸੀ ਪਿੰਡ ਛੱਤ ਨੇ ਪੁਲੀਸ ਨੂੰ ਇਤਲਾਹ ਦਿੱਤੀ ਸੀ ਕਿ ਉਸ ਦੇ ਪਿਤਾ ਫਜਲਦੀਪ (62) ਅਤੇ ਅਜੈ ਕੁਮਾਰ (32) ਦਾ ਕਿਸੇ ਨੇ ਕਤਲ ਕਰ ਦਿੱਤਾ ਹੈ। ਇਸ ਸਬੰਧੀ ਜ਼ੀਰਕਪੁਰ ਥਾਣੇ ਵਿੱਚ ਅਣਪਛਾਤੇ ਵਿਅਕਤੀਆਂ ਦੇ ਖ਼ਿਲਾਫ਼ ਧਾਰਾ 302 ਤੇ 34 ਅਧੀਨ ਕੇਸ ਦਰਜ ਕੀਤਾ ਗਿਆ ਸੀ।
ਸ੍ਰੀ ਭੁੱਲਰ ਨੇ ਦੱਸਿਆ ਕਿ ਫਜਲਦੀਨ ਪਿੰਡ ਛੱਤ ਦੇ ਆਰਐਮ ਸਿੰਗਲਾ ਦੇ ਫਾਰਮ ਹਾਉੂਸ ਵਿੱਚ ਚੌਕੀਦਾਰੀ ਕਰਦਾ ਸੀ। ਇਸ ਫਾਰਮ ਹਾਊਸ ਦੇ ਨੇੜੇ ਹੀ ਇਕਬਾਲ ਸਿੰਘ ਵਾਸੀ ਪਿੰਡ ਛੱਤ ਦੀ ਜ਼ਮੀਨ ਹੈ, ਜੋ ਰਜਿੰਦਰ ਸਿੰਘ ਵਾਸੀ ਪਿੰਡ ਨਰਾਇਣਗੜ੍ਹ ਝੁੰਗੀਆਂ ਨੇ ਠੇਕੇ ’ਤੇ ਲਈ ਹੋਈ ਹੈ। ਇੱਥੇ ਉਸ ਨੇ ਮੱਝਾਂ ਅਤੇ ਗਊਆਂ ਰੱਖੀਆਂ ਹੋਈਆਂ ਹਨ। ਅਜੈ ਕੁਮਾਰ ਵਾਸੀ ਪਿੰਡ ਰਾਘਵਪੁਰ (ਬਿਹਾਰ) ਨੂੰ ਪਸ਼ੂਆਂ ਦੀ ਦੇਖਭਾਲ ਲਈ ਨੌਕਰ ਰੱਖਿਆ ਹੋਇਆ ਸੀ। ਫਾਰਮ ਅਤੇ ਜ਼ਮੀਨ ਨੇੜੇ ਹੋਣ ਕਾਰਨ ਫਜਲਦੀਨ ਅਤੇ ਅਜੈ ਕੁਮਾਰ ਗੱਲਾਂ-ਬਾਤਾਂ ਕਰਨ ਜਾਂ ਮੋਟਰ ਤੋਂ ਆਦਿ ਪਾਣੀ ਲੈਣ ਚਲਿਆ ਜਾਂਦਾ ਸੀ। ਬੀਤੀ 9 ਜੁਲਾਈ ਨੂੰ ਸਵੇਰੇ ਰਾਜੇਸ਼ ਖਾਨ ਨੇ ਆਪਣੇ ਪਿਤਾ ਫਜਲਦੀਨ ਲਈ ਫਾਰਮ ਹਾਊਸ ’ਤੇ ਚਾਹ ਲੈ ਕੇ ਗਿਆ ਤਾਂ ਉਸ ਦੇ ਪਿਤਾ ਦੀ ਖੂਨ ਨਾਲ ਲੱਥਪੱਥ ਲਾਸ਼ ਇਕਬਾਲ ਸਿੰਘ ਦੀ ਮੋਟਰ ਦੇ ਨੇੜੇ ਪਈ ਸੀ ਅਤੇ ਅਜੈ ਕੁਮਾਰ ਦੀ ਲਾਸ਼ ਵੀ ਇਸੇ ਮੋਟਰ ਦੇ ਨੇੜੇ ਮੰਜੇ ’ਤੇ ਖੂਨ ਨਾਲ ਲੱਥਪੱਥ ਪਈ ਸੀ।
ਐਸਐਸਪੀ ਨੇ ਦੱਸਿਆ ਕਿ ਇਸ ਦੋਹਰੇ ਅੰਨੇ ਕਤਲ ਕੇਸ ਸਬੰਧੀ ਮੌਕਾ ਦਾ ਜਾਇਜ਼ਾ ਲੈਣ ਉਪਰੰਤ ਐਸਪੀ (ਡੀ) ਵਰੁਣ ਸ਼ਰਮਾ ਦੀ ਅਗਵਾਈ ਹੇਠ ਡੀਐਸਪੀ (ਡੀ) ਗੁਰਦੇਵ ਸਿੰਘ ਧਾਲੀਵਾਲ, ਡੀਐਸਪੀ ਸਰਕਲ ਡੇਰਾਬੱਸੀ ਗੁਰਬਖ਼ਸ਼ੀਸ਼ ਸਿੰਘ ਅਤੇ ਜ਼ਿਲ੍ਹਾ ਸੀਆਈਏ ਸਟਾਫ਼ ਦੇ ਇੰਚਾਰਜ ਇੰਸਪੈਕਟਰ ਸਤਵੰਤ ਸਿੰਘ ਸਿੱਧੂ, ਥਾਣਾ ਜ਼ੀਰਕਪੁਰ ਦੇ ਐਸਐਚਓ ਗੁਰਚਰਨ ਸਿੰਘ ਅਤੇ ਇੰਸਪੈਕਟਰ ਜੋਗਿੰਦਰ ਸਿੰਘ ’ਤੇ ਆਧਾਰਿਤ ਵਿਸ਼ੇਸ਼ ਜਾਂਚ ਟੀਮ ਦਾ ਗਠਨ ਕਰਕੇ ਮੁਲਜ਼ਮਾਂ ਦੀ ਪੈੜ ਨੱਪਣ ਲਈ ਵੱਖ-ਵੱਖ ਪਹਿਲੂਆਂ ’ਤੇ ਜਾਂਚ ਕੀਤੀ ਗਈ। ਇਸ ਦੌਰਾਨ ਉਕਤ ਟੀਮ ਨੇ ਮੁਲਜ਼ਮ ਅਸ਼ੋਕ ਕੁਮਾਰ ਵਾਸੀ ਪਿੰਡ ਸਕਰਵਿਹਾਰ (ਬਿਹਾਰ) ਨੂੰ ਗ੍ਰਿਫ਼ਤਾਰ ਕਰ ਲਿਆ। ਜੋ ਮੌਜੂਦਾ ਸਮੇਂ ਵਿੱਚ ਪਰਮਜੀਤ ਸਿੰਘ ਵਾਸੀ ਪਿੰਡ ਛੱਤ ਦੀ ਮੋਟਰ ’ਤੇ ਰਹਿੰਦਾ ਸੀ। ਜਦੋਂਕਿ ਬਾਕੀ ਮੁਲਜ਼ਮ ਸੰਤੋਸ਼ ਕੁਮਾਰ, ਸੂਰਜ ਕੁਮਾਰ, ਕ੍ਰਿਸ ਵਾਸੀ ਬਿਹਾਰ ਹਾਲੇ ਪੁਲੀਸ ਦੀ ਗ੍ਰਿਫ਼ਤ ਤੋਂ ਬਾਹਰ ਹਨ। ਜਿਨ੍ਹਾਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।
ਸ੍ਰੀ ਭੁੱਲਰ ਨੇ ਦੱਸਿਆ ਕਿ ਮੁਲਜ਼ਮ ਅਸ਼ੋਕ ਕੁਮਾਰ ਨੇ ਪੁੱਛਗਿੱਛ ਦੌਰਾਨ ਮੰਨਿਆ ਕਿ ਮ੍ਰਿਤਕ ਅਜੈ ਕੁਮਾਰ ਦੇ ਉਸ ਦੀ ਘਰ ਵਾਲੀ ਨਾਲ ਨਾਜਾਇਜ਼ ਸਬੰਧ ਸਨ। ਜਿਸ ਨੂੰ ਉਸ ਨੇ ਇੱਥੋਂ ਚਲੇ ਜਾਣ ਲਈ ਆਖਿਆ ਸੀ, ਪ੍ਰੰਤੂ ਉਹ ਆਪਣੀਆਂ ਹਰਕਤਾਂ ਤੋਂ ਬਾਜ ਨਹੀਂ ਆਇਆ। ਜਿਸ ਕਰਕੇ ਉਸ ਨੇ ਆਪਣੇ ਭਾਣਜਿਆਂ ਨਾਲ ਸਲਾਹ-ਮਸ਼ਵਰਾ ਕਰਕੇ ਅਣਖ ਦੀ ਖ਼ਾਤਰ ਬੀਤੀ 8 ਤੇ 9 ਜੁਲਾਈ ਦੀ ਦਰਮਿਆਨੀ ਰਾਤ ਨੂੰ ਅਜੈ ਕੁਮਾਰ ਦਾ ਕਤਲ ਕਰ ਦਿੱਤਾ ਪ੍ਰੰਤੂ ਕੁੱਤੇ ਭੌਂਕਣ ਦੀ ਆਵਾਜ਼ ਸੁਣ ਕੇ ਜਦੋਂ ਫਜਲਦੀਨ ਨੇ ਨੇੜੇ ਆ ਕੇ ਲਲਕਾਰਾ ਮਾਰਿਆ ਤਾਂ ਉਸ ਦੇ ਭਾਣਜੇ ਕ੍ਰਿਸ਼ ਨੇ ਫਜਲਦੀਨ ਨੂੰ ਜੱਫਾ ਮਾਰ ਕੇ ਜ਼ਮੀਨ ’ਤੇ ਸੁੱਟ ਲਿਆ ਅਤੇ ਉਸ ਦੇ ਸਿਰ ਵਿੱਚ ਇੱਟਾਂ ਮਾਰ ਕੇ ਉਸ ਦਾ ਵੀ ਕਤਲ ਕਰ ਦਿੱਤਾ।

Load More Related Articles
Load More By Nabaz-e-Punjab
Load More In General News

Check Also

Excise and Taxation Department, Punjab Initiates Comprehensive GST Registration Drive for Dealers

Excise and Taxation Department, Punjab Initiates Comprehensive GST Registration Drive for …