ਮੁਹਾਲੀ ਪੁਲੀਸ ਨੇ ਸੈਕਟਰ-71 ਤੋਂ ਵਰਿੰਦਰ ਸਿੰਘ ਨੂੰ ਅਗਵਾ ਕਰਨ ਦੇ ਦੋਸ਼ ਵਿੱਚ 5 ਮੁਲਜ਼ਮ ਗ੍ਰਿਫ਼ਤਾਰ

ਮੁਲਜ਼ਮਾਂ ਕੋਲੋਂ ਵਾਰਦਾਤ ਸਮੇਂ ਵਰਦੀ ਗਈ ਕਾਰ ਤੇ ਪੰਚਕੂਲਾ ਤੋਂ ਖੋਹੀ ਵਰਨਾ ਕਾਰ ਵੀ ਕੀਤੀ ਬਰਾਮਦ
ਪਿੰਡ ਸਨੇਟਾ ਸਥਿਤ ਪੈਟਰੋਲ ਪੰਪ ਦੇ ਕਰਿੰਦੇ ਤੋਂ ਹਥਿਆਰਾਂ ਦੀ ਨੋਕ ’ਤੇ ਖੋਹੇ ਸੀ 60 ਹਜ਼ਾਰ ਰੁਪਏ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 13 ਜੂਨ:
ਜ਼ਿਲ੍ਹਾ ਪੁਲਿਸ ਮੁਖੀ ਕੁਲਦੀਪ ਸਿੰਘ ਚਾਹਲ ਨੇ ਜ਼ਿਲ੍ਰਾ ਪ੍ਰਬੰਧਕੀ ਕੰਪਲੈਕਸ ਸਥਿਤ ਆਪਣੇ ਦਫਤਰ ਵਿਖੇ ਸੱਦੀ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਮੁਹਾਲੀ ਪੁਲਿਸ ਨੇ ਸੈਕਟਰ 71 ਮੁਹਾਲੀ ਤੋਂ ਵਰਿੰਦਰ ਸਿੰਘ ਵਾਸੀ ਪਿੰਡ ਪਰਖਾਣ (ਸ੍ਰੀ ਮੁਕਤਸਰ ਸਾਹਿਬ) ਨੂੰ ਅਗਵਾ ਕਰਨ ਵਾਲੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਕੋਲੋਂ ਅਸਲਾ ਅਤੇ ਅਗਵਾ ਕਰਨ ਲਈ ਵਰਤੀ ਗਈ ਕਾਰ ਬਰਾਮਦ ਕੀਤੀ ਗਈ ਹੈ। ਇਸ ਤੋਂ ਇਲਾਵਾ ਪੁਲੀਸ ਨੇ ਪੰਚਕੂਲਾ ਤੋਂ ਖੋਹੀ ਵਰਨਾ ਕਾਰ ਵੀ ਬਰਾਮਦ ਕੀਤੀ ਹੈ।
ਜ਼ਿਲ੍ਹਾ ਪੁਲੀਸ ਮੁਖੀ ਨੇ ਦੱਸਿਆ ਕਿ ਹਰਬੀਰ ਸਿੰਘ ਅਟਵਾਲ ਕਪਤਾਨ ਪੁਲੀਸ (ਜਾਂਚ), ਕੰਵਲਪ੍ਰੀਤ ਸਿੰਘ ਚਾਹਲ ਉਪ ਕਪਤਾਨ ਪੁਲੀਸ (ਜਾਂਚ) ਅਤੇ ਆਲਮ ਵਿਜੇ ਸਿੰਘ ਉਪ ਕਪਤਾਨ ਪੁਲੀਸ ਸਿਟੀ-1 ਮੁਹਾਲੀ ਦੀ ਨਿਗਰਾਨੀ ਹੇਠ 11 ਜੂਨ 464,465,323,342,307,148,149 ਆਈਪੀਸੀ ਅਤੇ ਅਸਲਾ ਐਕਟ ਥਾਣਾ ਮਟੌਰ ਜਿਸ ਵਿੱਚ ਵਰਿੰਦਰ ਪੁੱਤਰ ਜਗਸੀਰ ਸਿੰਘ ਵਾਸੀ ਪਿੰਡ ਪਰਖਾਣ ਵਾਲਾ ਥਾਣਾ ਮਲੋਟ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਜਿਸ ਨੂੰ ਸੈਕਟਰ-71 ਮੁਹਾਲੀ ਤੋਂ ਅਗਵਾ ਕੀਤਾ ਗਿਆ ਸੀ। ਮੁਲਜ਼ਮਾਂ ਦੀ ਪੈੜ ਨੱਪਣ ਲਈ ਜ਼ਿਲ੍ਹਾ ਸੀ.ਆਈ.ਏ ਸਟਾਫ਼ ਮੁਹਾਲੀ ਅਤੇ ਥਾਣਾ ਮਟੌਰ ਦੀ ਸਾਂਝੀ ਟੀਮ ਗਠਿਤ ਕੀਤੀ ਗਈ ਸੀ। ਇਸ ਟੀਮ ਵੱਲੋਂ ਰਮਨਦੀਪ ਸਿੰਘ ਉਰਫ਼ ਭਾਊ ਵਾਸੀ ਪਿੰਡ ਖੰਡੂਰ ਥਾਣਾ ਮੱਖੂ ਜ਼ਿਲ੍ਹਾ ਫਿਰੋਜਪੁਰ, ਸ਼ੁਭਨਵਦੀਪ ਸਿੰਘ ਉੱਰਫ ਸ਼ੁੱਭ ਵਾਸੀ ਪਿੰਡ ਮੰਡਿਆਲਾ ਥਾਣਾ ਚਾਟੀਵਿੰਡ ਤਹਿ ਅਤੇ ਜ਼ਿਲ੍ਹਾ ਅੰਮ੍ਰਿਤਸਰ ਸਾਹਿਬ, ਜਸਪ੍ਰੀਤ ਸਿੰਘ ਉਰਫ਼ ਜੱਸੂ ਵਾਸੀ ਪਿੰਡ ਕੇਸਰੀ, ਥਾਣਾ ਸਾਹਾ ਜ਼ਿਲ੍ਹਾ ਅੰਬਾਲਾ (ਹਰਿਆਣਾ), ਗੁਰਵਿੰਦਰ ਸਿੰਘ ਉਰਫ਼ ਗੁਰੀ (ਬਿੰਦਰੀ) ਵਾਸੀ ਪਿੰਡ ਕੇਸਰੀ, ਥਾਣਾ ਸਾਹਾ ਜ਼ਿਲ੍ਹਾ ਅੰਬਾਲਾ (ਹਰਿਆਣਾ) ਅਤੇ ਦਿਨੇਸ਼ ਕੁਮਾਰ ਵਾਸੀ ਪਿੰਡ ਹਰਪਾਲੂ ਤਾਲ ਜ਼ਿਲ੍ਹਾ ਚੂਰੂ (ਰਾਜਸਥਾਨ) ਨੂੰ ਬੀਤੇ ਦਿਨੀਂ 12 ਜੂਨ ਨੂੰ ਰਾਧਾ ਸੁਆਮੀ ਚੌਂਕ ਮੁਹਾਲੀ ਤੋਂ ਗ੍ਰਿਫ਼ਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਗਈ ਅਤੇ ਇਹਨਾਂ ਮੁਲਜ਼ਮਾਂ ਪਾਸੋਂ 2 ਪਿਸਤੌਲ .315 ਬੋਰ ਸਮੇਤ 10 ਜਿੰਦਾ ਕਾਰਤੂਸ, ਅਤੇ 1 ਪਿਸਤੌਲ .32 ਬੋਰ ਸਮੇਤ 6 ਜਿੰਦਾ ਕਾਰਤੂਸ, ਇੱਕ ਕਿਰਪਾਨ ਅਤੇ ਉਕਤ ਵਾਰਦਾਤ ਲਈ ਵਰਤੀ ਆਈ ਟਵੰਟੀ ਕਾਰ ਬਰਾਮਦ ਕੀਤੀ ਹੈ।
ਸ੍ਰੀ ਚਾਹਲ ਨੇ ਦੱਸਿਆ ਕਿ ਉਕਤ ਗ੍ਰਿਫ਼ਤਾਰ ਕੀਤੇ ਗਏ ਦੋਸ਼ੀ ਫਿਰੋਤੀਆ ਮੰਗਣ ਅਤੇ ਲੁੱਟਾਂ-ਖੋਹਾ ਦੀਆਂ ਵਾਰਦਾਤਾ ਕਰਨ ਵਾਲੇ ਸੰਪਤ ਨਹਿਰਾ ਗਿਰੋਹ ਦੇ ਮੈਂਬਰ ਹਨ, ਇਹਨਾਂ ਗ੍ਰਿਫਤਾਰ ਕੀਤੇ ਦੋਸ਼ੀਆ ਨੇ ਪੁੱਛਗਿੱਛ ਦੋਰਾਨ ਮੰਨਿਆ ਹੈ ਕਿ ਇਹਨਾਂ ਨੇ ਇੱਕ ਵਰਨਾ ਕਾਰ ਨੰਬਰੀ ਐਚ ਆਰ 01-ਏ- 5601 ਦੇਵੀ ਲਾਲ ਪਾਰਕ ਪੰਚਕੂਲਾ (ਹਰਿਆਣਾ) ਤੋ ਹਥਿਆਰਾ ਦੀ ਨੋਕ ਪਰ ਖੋਹੀ ਸੀ। ਜਿਸ ਸਬੰਧੀ ਮਿਤੀ 12 ਜੂਨ ਨੂੰ ਆਈਪੀਸੀ ਦੀ ਧਾਰਾ 392 ਅਤੇ ਅਸਲਾ ਐਕਟ ਥਾਣਾ ਸੈਕਟਰ-5 ਪੰਚਕੂਲਾ ਦਰਜ ਰਜਿਸਟਰ ਹੈ। ਮੁਲਜ਼ਮਾਂ ਪਾਸੋਂ ਵਰਨਾ ਕਾਰ ਵੀ ਬਰਾਮਦ ਕੀਤੀ ਗਈ ਹੈ ਅਤੇ ਮੁਲਜ਼ਮਾਂ ਨੇ ਮੁੱਢਲੀ ਪੁੱਛਗਿੱਛ ਦੌਰਾਨ ਮੰਨਿਆ ਕਿ ਇਹਨਾਂ ਨੇ ਪਿੰਡ ਸਨੇਟਾ ਦੇ ਪਟ੍ਰੋਲ ਪੰਪ ਤੋ ਹਥਿਆਰਾ ਦੀ ਨੋਕ ਪਰ 60 ਹਜਾਰ ਰੁਪਏ ਖੋਹੇ ਸਨ, ਜਿਸ ਸਬੰਧੀ ਮੁੱ:ਨੰ 120 ਮਿਤੀ 11-06-18 ਅ/ਧ 382 ਆਈ.ਪੀ.ਸੀ, 25-54-59 ਅਸਲਾ ਐਕਟ ਥਾਣਾ ਸੋਹਾਣਾ ਦਰਜ ਰਜਿਸਟਰ ਹੈ ਇਸ ਤੋਂ ਇਲਾਵਾ ਮੁਲਜ਼ਮਾਂ ਨੇ ਪੁੱਛਗਿੱਛ ਦੌਰਾਨ ਦੱਸਿਆ ਕਿ ਇਹਨਾਂ ਨੇ ਸੈਕਟਰ-7 ਪੰਚਕੂਲਾ ਤੋਂ ਕਿਸੇ ਵਿਅਕਤੀ ਨੂੰ ਅਗਵਾ ਵੀ ਕਰਨਾ ਸੀ। ਮੁਲਜ਼ਮਾਂ ਪਾਸੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਮੁੱਕਦਮਾ ਦੀ ਤਫਤੀਸ਼ ਜਾਰੀ ਹੈ। ਇਸ ਮੌਕੇ ਐਸਪੀ (ਜਾਂਚ) ਹਰਬੀਰ ਸਿੰਘ ਅਟਵਾਲ, ਡੀਐਸਪੀ ਆਲਮ ਵਿਜੇ ਸਿੰਘ, ਜ਼ਿਲ੍ਹਾ ਸੀਆਈਏ ਦੇ ਇੰਚਾਰਜ ਇੰਸਪੈਕਟਰ ਤਰਲੋਚਨ ਸਿੰਘ, ਮੁੱਖ ਥਾਣਾ ਅਫ਼ਸਰ ਮਟੌਰ ਰਾਜੀਵ ਕੁਮਾਰ ਵੀ ਮੌਜੂਦ ਸਨ।

Load More Related Articles
Load More By Nabaz-e-Punjab
Load More In General News

Check Also

Excise and Taxation Department, Punjab Initiates Comprehensive GST Registration Drive for Dealers

Excise and Taxation Department, Punjab Initiates Comprehensive GST Registration Drive for …