ਮੁਹਾਲੀ ਪੁਲੀਸ ਵੱਲੋਂ ਕਾਰਾਂ ਖੋਹਣ ਵਾਲੇ ਚਾਰ ਮੁਲਜ਼ਮ ਗ੍ਰਿਫ਼ਤਾਰ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 3 ਜਨਵਰੀ:
ਜ਼ਿਲ੍ਹਾ ਸੀਆਈਏ ਸਟਾਫ਼ ਮੁਹਾਲੀ ਨੇ ਕਾਰਾਂ ਖੋਹਣ ਵਾਲੇ ਗਰੋਹ ਦਾ ਪਰਦਾਫਾਸ਼ ਕਰਕੇ ਵੱਖ-ਵੱਖ ਮਾਮਲੇ ਵਿੱਚ ਲੋੜੀਂਦੇ ਚਾਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਅੱਜ ਇੱਥੇ ਪੱਤਰਕਾਰ ਸੰਮੇਲਨ ਦੌਰਾਨ ਮੁਹਾਲੀ ਦੇ ਐੱਸਐੱਸਪੀ ਡਾ. ਸੰਦੀਪ ਗਰਗ ਨੇ ਦੱਸਿਆ ਕਿ ਐਸਪੀ (ਡੀ) ਅਮਨਦੀਪ ਸਿੰਘ ਬਰਾੜ, ਡੀਐਸਪੀ (ਡੀ) ਗੁਰਸ਼ੇਰ ਸਿੰਘ ਸੰਧੂ ਦੀ ਨਿਗਰਾਨੀ ਹੇਠ ਜ਼ਿਲ੍ਹਾ ਸੀਆਈਏ ਸਟਾਫ਼ ਮੁਹਾਲੀ ਦੇ ਇੰਚਾਰਜ ਇੰਸਪੈਕਟਰ ਸ਼ਿਵ ਕੁਮਾਰ ਦੀ ਅਗਵਾਈ ਵਾਲੀ ਟੀਮ ਨੇ ਮੁਲਜ਼ਮ ਜਸ਼ਨਪ੍ਰੀਤ ਸਿੰਘ ਉਰਫ਼ ਜਸ਼ਨ ਅਤੇ ਕਰਨਵੀਰ ਸਿੰਘ ਉਰਫ਼ ਕਿਰਨ ਵਾਸੀਅਨ ਪਿੰਡ ਰਾਏਪੁਰ ਕਲਾਂ (ਮੁਹਾਲੀ) ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਨ੍ਹਾਂ ਵਿਅਕਤੀਆਂ ’ਤੇ ਬੀਤੇ ਦਿਨੀਂ ਗੁਰਵਿੰਦਰ ਸਿੰਘ ਵਾਸੀ ਪਿੰਡ ਮੌਲੀ ਬੈਦਵਾਨ ਦੀ ਕੁੱਟਮਾਰ ਕਰਕੇ ਉਸ ਦੀ ਸਵਿਫ਼ਟ ਕਾਰ ਖੋਹਣ ਦਾ ਦੋਸ਼ ਹੈ। ਇਸ ਸਬੰਧੀ ਮੁਲਜ਼ਮਾਂ ਖ਼ਿਲਾਫ਼ ਅੱਜ ਹੀ ਧਾਰਾ 379 ਤਹਿਤ ਸੈਂਟਰਲ ਥਾਣਾ ਫੇਜ਼-8 ਵਿੱਚ ਪਰਚਾ ਦਰਜ ਕੀਤਾ ਗਿਆ ਹੈ। ਮੁਲਜ਼ਮਾਂ ਕੋਲੋਂ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ, ਪੁਲੀਸ ਨੂੰ ਹੋਰ ਵੀ ਖੁਲਾਸੇ ਹੋਣ ਦੀ ਉਮੀਦ ਹੈ।
ਇੰਜ ਹੀ ਬੀਤੀ 23 ਦਸੰਬਰ ਨੂੰ ਇੱਕ ਈਓਨ ਕਾਰ ਖੋਹਣ ਦੇ ਮਾਮਲੇ ਵਿੱਚ ਪੁਲੀਸ ਨੇ ਮੁਲਜ਼ਮ ਸੰਦੀਪ ਕੁਮਾਰ ਵਾਸੀ ਹਰਿਦੁਆਰ (ਉੱਤਰਾਖੰਡ) ਨੂੰ ਗ੍ਰਿਫ਼ਤਾਰ ਕਰਕੇ ਉਸ ਦੇ ਕਬਜ਼ੇ ’ਚੋਂ ਈਓਨ ਕਾਰ ਵੀ ਬਰਾਮਦ ਕੀਤੀ ਗਈ ਹੈ ਜਦੋਂਕਿ ਉਸ ਦੇ ਇੱਕ ਹੋਰ ਦਿਨੇਸ਼ ਕੁਮਾਰ ਦੀ ਭਾਲ ਕੀਤੀ ਜਾ ਰਹੀ ਹੈ।
ਐੱਸਐੱਸਪੀ ਗਰਗ ਨੇ ਦੱਸਿਆ ਕਿ ਪੀੜਤ ਗੌਰਵ ਸ਼ਰਮਾ ਵਾਸੀ ਫੇਜ਼-7 ਵਾਰਦਾਤ ਵਾਲੀ ਰਾਤ ਨੂੰ ਕਰੀਬ 10 ਵਜੇ ਆਪਣੇ ਘਰ ਵਾਪਸ ਆ ਰਿਹਾ ਸੀ, ਉਸ ਨੇ ਸ਼ਰਾਬ ਪੀਤੀ ਹੋਈ ਸੀ। ਜਦੋਂ ਗੋਰਵ ਸ਼ਰਮਾ ਸੈਕਟਰ-34 ਦੀ ਮੁੱਖ ਸੜਕ ’ਤੇ ਰੋਡ ਚੌਕ ਨੇੜੇ ਪੁੱਜਾ ਤਾਂ ਉਹ ਗੱਡੀ ਚਲਾਉਣ ਦੇ ਹਾਲਤ ਵਿੱਚ ਨਹੀਂ ਸੀ। ਉਸ ਨੇ ਆਪਣੀ ਗੱਡੀ ਚੌਕ ਨੇੜੇ ਸਾਇਡ ’ਤੇ ਲਗਾ ਕੇ 2 ਵਿਅਕਤੀਆਂ ਜੋ ਕਿ ਪਹਿਲਾਂ ਹੀ ਉੱਥੇ ਸ਼ਰਾਬੀ ਹਾਲਾਤ ਵਿੱਚ ਖੜੇ ਸਨ, ਨੂੰ ਘਰ ਪਹੁੰਚਾਉਣ ਲਈ ਕਿਹਾ ਅਤੇ ਉਸ ਬਦਲੇ ਪੈਸੇ ਦੇਣ ਦੀ ਗੱਲ ਕੀਤੀ।
ਉਕਤ ਵਿਅਕਤੀਆਂ ਨੇ ਪੀੜਤ ਦੀ ਗੱਲ ਮੰਨਦੇ ਹੋਏ ਉਸ ਦੀ ਕਾਰ ਫੇਜ਼-7 ਵੱਲ ਲੈ ਕੇ ਚੱਲ ਪਏ ਪ੍ਰੰਤੂ ਜਦੋਂ ਵਾਈਪੀਐਸ ਚੌਕ ਨੇੜੇ ਪੁੱਜੇ ਤਾਂ ਮੁਲਜ਼ਮਾਂ ਦਾ ਮਨ ਬੇਈਮਾਨ ਹੋ ਗਿਆ। ਉਨ੍ਹਾਂ ਨੇ ਗੌਰਵ ਸ਼ਰਮਾ ਨੂੰ ਕਾਰ ’ਚੋਂ ਹੇਠਾਂ ਸੁੱਟ ਦਿੱਤਾ ਅਤੇ ਉਸ ਦੀ ਕਾਰ ਭਜਾ ਕੇ ਲੈ ਗਏ। ਇਸ ਸਬੰਧੀ ਬੀਤੀ 26 ਦਸੰਬਰ ਨੂੰ ਧਾਰਾ 379-ਬੀ, 34 ਤਹਿਤ ਸੈਂਟਰਲ ਥਾਣਾ ਫੇਜ਼-8 ਵਿੱਚ ਕੇਸ ਦਰਜ ਕਰਕੇ ਮੁਲਜ਼ਮਾਂ ਦੀ ਭਾਲ ਸ਼ੁਰੂ ਕਰ ਦਿੱਤੀ। ਪੁਲੀਸ ਨੇ ਸੰਦੀਪ ਕੁਮਾਰ ਨੂੰ ਗ੍ਰਿਫ਼ਤਾਰ ਕਰਕੇ ਈਓਨ ਕਾਰ ਵੀ ਬਰਾਮਦ ਕਰ ਲਈ ਹੈ ਜਦੋਂਕਿ ਮੁਲਜ਼ਮ ਦਾ ਦੂਜਾ ਸਾਥੀ ਦਿਨੇਸ਼ ਕੁਮਾਰ ਹਾਲੇ ਪੁਲੀਸ ਦੀ ਗ੍ਰਿਫ਼ਤ ਤੋਂ ਬਾਹਰ ਹੈ।
ਮੁਹਾਲੀ ਦੇ ਐੱਸਐੱਸਪੀ ਡਾ. ਸੰਦੀਪ ਗਰਗ ਨੇ ਦੱਸਿਆ ਕਿ ਪੁਲੀਸ ਨੇ ਇੱਕ ਹੋਰ ਮੁਲਜ਼ਮ ਖੁਸ਼ਹਾਲ ਸਿੰਘ ਵਾਸੀ ਪਿੰਡ ਖੰਟ (ਖਮਾਣੋਂ) ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਮੁਲਜ਼ਮ ਕੋਲੋਂ ਕਾਰਾਂ ਵੀ ਬਰਾਮਦ ਕੀਤੀਆਂ ਹਨ। ਮੁੱਢਲੀ ਪੁੱਛਗਿੱਛ ਤੋਂ ਬਾਅਦ ਇਸ ਗਰੋਹ ਦੇ ਦੋ ਹੋਰ ਮੈਂਬਰਾਂ ਰਣਬੀਰ ਸਿੰਘ ਉਰਫ਼ ਮਿੱਠੂ ਅਤੇ ਜੋਤੀ ਨੂੰ ਨਾਮਜ਼ਦ ਕੀਤਾ ਗਿਆ ਹੈ। ਇਨ੍ਹਾਂ ਤਿੰਨਾਂ ਵਿਅਕਤੀਆਂ ਨੇ ਮਿਲ ਕੇ ਪਿਛਲੇ 2 ਮਹੀਨਿਆਂ ਵਿੱਚ 5 ਵਿਅਕਤੀਆਂ ਨੂੰ ਸ਼ਿਕਾਰ ਬਣਾਇਆ ਹੈ। ਉਕਤ ਵਿਅਕਤੀਆਂ ਨੇ ਪੀੜਤ ਜਸ਼ਨਪ੍ਰੀਤ ਸਿੰਘ ਕੋਲੋਂ ਲਿ

ਫ਼ਟ ਲੈਣ ਦੇ ਬਹਾਨੇ ਉਸ ਦੀ ਕਾਰ ਅਤੇ ਨਗਦੀ ਖੋਹੀ ਸੀ। ਇਸ ਸਬੰਧੀ ਖਰੜ ਸਦਰ ਥਾਣੇ ਵਿੱਚ ਬੀਤੀ 29 ਦਸੰਬਰ ਨੂੰ ਧਾਰਾ 379ਬੀ, 323 ਤੇ 34 ਅਧੀਨ ਕੇਸ ਦਰਜ ਕੀਤਾ ਗਿਆ ਸੀ।
ਐੱਸਐੱਸਪੀ ਨੇ ਦੱਸਿਆ ਕਿ ਇਸ ਸਬੰਧੀ ਮੁਹਾਲੀ ਦੇ ਐਸਪੀ (ਦਿਹਾਤੀ) ਨਵਰੀਤ ਸਿੰਘ ਵਿਰਕ, ਖਰੜ ਦੀ ਡੀਐਸਪੀ ਰੁਪਿੰਦਰਦੀਪ ਕੌਰ ਸੋਹੀ ਅਤੇ ਜ਼ਿਲ੍ਹਾ ਸੀਆਈਏ ਸਟਾਫ਼ ਮੁਹਾਲੀ ਦੇ ਇੰਚਾਰਜ ਇੰਸਪੈਕਟਰ ਸ਼ਿਵ ਕੁਮਾਰ ਦੀ ਅਗਵਾਈ ਹੇਠ ਵੱਖ-ਵੱਖ ਜਾਂਚ ਟੀਮਾਂ ਦਾ ਗਠਨ ਕੀਤਾ ਗਿਆ ਸੀ। ਪੁਲੀਸ ਨੇ ਡੇਟਿੰਗ ਐਪ ਰਾਹੀਂ ਭੋਲੇ ਭਾਲੇ ਲੋਕਾਂ ਤੋਂ ਕਾਰ ਖੋਹ ਕਰਨ ਵਾਲੇ ਤਿੰਨ ਮੈਂਬਰੀ ਗਰੋਹ ਦੇ ਇੱਕ ਮੁਲਜ਼ਮ ਨੂੰ ਕਾਬੂ ਕਰਕੇ ਉਸ ਤੋਂ ਏਸੈਂਟ ਅਤੇ ਸਵਿਫ਼ਟ ਕਾਰਾਂ ਬਰਾਮਦ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਪੁਲੀਸ ਅਨੁਸਾਰ ਮੁਲਜ਼ਮ ਕਾਰ ਵਿੱਚ ਸਵਾਰ ਹੋ ਕੇ ਡੇਟਿੰਗ ਐਪ ਅਤੇ ਕੋਨਟੈਕਟ ਕੀਤੇ ਵਿਅਕਤੀ ਨੂੰ ਮੁਹਾਲੀ, ਖਰੜ, ਘੜੂੰਆਂ ਅਤੇ ਲੁਧਿਆਣਾ ਖੇਤਰ ਵਿੱਚ ਸੁੰਨਸਾਨ ਥਾਂ ’ਤੇ ਸੱਦ ਕੇ ਜਾਂ ਕਾਰ ਵਿੱਚ ਬਿਠਾ ਕੇ ਲਿਫ਼ਟ ਲੈਂਦੇ ਸੀ ਅਤੇ ਰਸਤੇ ਵਿੱਚ ਉਸ ਨੂੰ ਡਰਾ ਧਮਕਾ ਕੇ ਕਾਰ ਅਤੇ ਮੋਬਾਈਲ ਫੋਨ ਖੋਹ ਕੇ ਫਰਾਰ ਹੋ ਜਾਂਦੇ ਸੀ। ਮੁਲਜ਼ਮ ਕੋਲੋਂ ਪੁੱਛਗਿੱਛ ਦੌਰਾ ਹੋਰ ਖੁਲਾਸੇ ਹੋਣ ਦੀ ਉਮੀਦ ਹੈ।

Load More Related Articles
Load More By Nabaz-e-Punjab
Load More In General News

Check Also

ਪਿੰਡਾਂ ਲਈ ਵੱਖਰੇ ਬਾਇਲਾਜ ਬਣਾਉਣ ਦੀ ਮੰਗ ਉੱਠੀ, ਅਕਾਲੀ ਦਲ ਨੇ ਚੁੱਕਿਆਂ ਮੁੱਦਾ

ਪਿੰਡਾਂ ਲਈ ਵੱਖਰੇ ਬਾਇਲਾਜ ਬਣਾਉਣ ਦੀ ਮੰਗ ਉੱਠੀ, ਅਕਾਲੀ ਦਲ ਨੇ ਚੁੱਕਿਆਂ ਮੁੱਦਾ ਅੰਗਰੇਜ਼ਾਂ ਵੇਲੇ ਸ਼ਹਿਰੀ ਕਾ…