nabaz-e-punjab.com

ਮੁਹਾਲੀ ਪੁਲੀਸ ਵੱਲੋਂ ਗਾਇਕ ਪਰਮੀਸ਼ ਵਰਮਾ ਮਾਮਲੇ ਵਿੱਚ ਗੈਂਗਸਟਰ ਦਿਲਪ੍ਰੀਤ ਬਾਬਾ ਗ੍ਰਿਫ਼ਤਾਰ

ਦਿਲਪ੍ਰੀਤ ਦਾ ਨਵਾਂ ਖੁਲਾਸਾ: ਆਪਣੇ ਪੁਰਾਣੇ ਦੁਸ਼ਮਣ ਗੈਂਗਸਟਰ ਪਿੰਡਰੀ ’ਤੇ ਕਰਨਾ ਸੀ ਹਮਲਾ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 17 ਜੁਲਾਈ:
ਗੈਂਗਸਟਰ ਦਿਲਪ੍ਰੀਤ ਸਿੰਘ ਉਰਫ਼ ਬਾਬਾ ਦੀ ਗ੍ਰਿਫ਼ਤਾਰੀ ਤੋਂ ਬਾਅਦ ਰੋਜ਼ਾਨਾ ਹੀ ਨਵੇਂ ਖੁਲਾਸੇ ਹੋ ਰਹੇ ਹਨ। ਪਤਾ ਲੱਗਾ ਹੈ ਕਿ ਦਿਲਪ੍ਰੀਤ ਨੇ ਪੁਲੀਸ ਕੋਲ ਮੰਨਿਆ ਹੈ ਕਿ ਉਸ ਨੇ ਆਪਣੇ ਪੁਰਾਣੇ ਅਤੇ ਸਕੂਲ ਸਮੇਂ ਦੇ ਦੁਸ਼ਮਣ ਗੈਂਗਸਟਰ ਪਰਮਿੰਦਰ ਸਿੰਘ ਉਰਫ਼ ਪਿੰਡਰੀ ਕੋਲੋਂ ਬਦਲਾ ਲੈਣ ਲਈ ਯੋਜਨਾ ਬਣਾਈ ਸੀ। ਪਿੰਡਰੀ ਇਸ ਵੇਲੇ ਰੋਪੜ ਜੇਲ੍ਹ ਵਿੱਚ ਨਜ਼ਰਬੰਦ ਹੈ। ਪੁਲੀਸ ਸੂਤਰਾਂ ਦੀ ਮੰਨੀਏ ਤਾਂ ਦਿਲਪ੍ਰੀਤ ਇਹ ਵੀ ਮੰਨ ਰਿਹਾ ਹੈ ਕਿ ਉਸ ਨੇ ਇਸ ਕੰਮ ਨੂੰ ਸਿਰੇ ਚਾੜ੍ਹਨ ਲਈ ਏਕੇ-47 ਰਾਈਫਲਾਂ ਵੀ ਹਾਸਲ ਕਰ ਲਈਆਂ ਸਨ। ਦਿਲਪ੍ਰੀਤ ਦੇ ਨਵੇਂ ਖੁਲਾਸੇ ਤੋਂ ਬਾਅਦ ਪੁਲੀਸ ਇਸ ਮਾਮਲੇ ਵਿੱਚ ਨਾਮਜਦ ਲੋਕਾਂ ਦੀ ਭਾਲ ਵਿੱਚ ਜੁਟ ਗਈ ਹੈ ਕਿਹਾ ਜਾ ਰਿਹਾ ਹੈ ਕਿ ਪੁਲੀਸ ਹੁਣ ਉਨ੍ਹਾਂ ਲੋਕਾਂ ਦੀ ਭਾਲ ਵਿੱਚ ਹੈ ਜਿਨ੍ਹਾਂ ਤੋਂ ਦਿਲਪ੍ਰੀਤ ਨੇ ਹਥਿਆਰ ਹਾਸਲ ਕੀਤੇ ਹਨ।
ਉਧਰ, ਪੰਜਾਬੀ ਗਾਇਕ ਪਰਮੀਸ਼ ਵਰਮਾ ’ਤੇ ਹੋਏ ਜਾਨਲੇਵਾ ਹਮਲੇ ਦੇ ਮਾਮਲੇ ਸਬੰਧੀ ਮੁਹਾਲੀ ਪੁਲੀਸ ਨੇ ਦਿਲਪ੍ਰੀਤ ਉਰਫ਼ ਬਾਬਾ ਨੂੰ ਪ੍ਰੋਡਕਸ਼ਨ ਵਰੰਟਾਂ ’ਤੇ ਗ੍ਰਿਫ਼ਤਾਰ ਕਰ ਲਿਆ ਹੈ। ਜਾਂਚ ਟੀਮ ਨੇ ਦਿਲਪ੍ਰੀਤ ਨੂੰ ਡਿਊਟੀ ਮੈਜਿਸਟਰੇਟ ਦੇ ਅੱਗੇ ਪੇਸ਼ ਕੀਤਾ ਗਿਆ। ਜਿੱਥੇ ਅਦਾਲਤ ਨੇ ਮੁਲਜ਼ਮ ਨੂੰ ਸੱਤ ਦਿਨ ਦੇ ਪੁਲੀਸ ਰਿਮਾਂਡ ’ਤੇ ਭੇਜ ਦਿੱਤਾ। ਬਾਬੇ ਨੂੰ ਚੰਡੀਗੜ੍ਹ ਪੁਲੀਸ ਦੀ ਐਂਬੂਲੈਂਸ ਵਿੱਚ ਮੁਹਾਲੀ ਲਿਆਂਦਾ ਗਿਆ। ਇੱਥੇ ਮੁਹਾਲੀ ਪੁਲੀਸ ਨੇ ਆਪਣੀ ਐਂਬੂਲੈਂਸ ਵਿੱਚ ਪਾ ਲਿਆ। ਪੁਲੀਸ ਮਾਮਲੇ ਦੀ ਵੱਖ ਵੱਖ ਪਹਿਲੂਆਂ ’ਤੇ ਜਾਂਚ ਕਰ ਰਹੀ ਹੈ।
ਸੀਨੀਅਰ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਦਿਲਪ੍ਰੀਤ ਸਿੰਘ ਢਾਹਾਂ ਦੇ ਗਿਰੋਹ ਦੇ ਮੈਂਬਰ ਉਸ ਹਮਲੇ ਲਈ ਅਸਲਾ ਤੇ ਗੋਲੀ-ਸਿੱਕਾ ਖ਼ਰੀਦ ਰਹੇ ਸਨ। ਉੱਝ ਇਹ ਹਾਲੇ ਪੱਕਾ ਪਤਾ ਲਾਉਣਾ ਬਾਕੀ ਹੈ ਕਿ ਕੀ ਗੈਂਗਸਟਰ ਕੋਲ ਸੱਚਮੁਚ ਰਾਈਫ਼ਲਾਂ ਸਨ ਜਾਂਨਹੀਂ। ਹਾਲਾਂਕਿ ਇਹ ਗੱਲ ਕਈ ਟੀਵੀ ਇੰਟਰਵਿਊਜ ਵਿੱਚ ਦਿਲਪ੍ਰੀਤ ਦੀ ਮਾਤਾ ਵੀ ਬਿਆਨ ਕਰ ਚੁੱਕੀ ਹੈ ਕਿ ਪਿੰਡਰੀ ਕਾਰਨ ਦਿਲਪ੍ਰੀਤ ਜੁਰਮ ਦੀ ਰਾਹ ’ਤੇ ਪਿਆ ਹੈ।
ਇੱਕ ਜਾਂਚ ਅਧਿਕਾਰੀ ਨੇ ਆਪਣਾ ਨਾਂਅ ਗੁਪਤ ਰੱਖੇ ਜਾਣ ਦੀ ਸ਼ਰਤ ਤੇ ਦੱਸਿਆ,‘‘ਦਿਲਪ੍ਰੀਤ ਨੇ ਦੱਸਿਆ ਹੈ ਕਿ ਰੋਪੜ ਜੇਲ੍ਹ ਵਿੱਚ ਇਸ ਵੇਲੇ ਕੈਦ ਇੱਕ ਹੋਰ ਗੈਂਗਸਟਰ ਪਰਮਿੰਦਰ ਸਿੰਘ ਉਰਫ਼ ਪਿੰਡਰੀ ਨਾਲ ਉਸ ਦੀ ਪੁਰਾਣੀ ਦੁਸ਼ਮਣੀ ਰਹੀ ਹੈ। ਉਸ ਨਾਲ ਉਸ ਨੇ ਕਈ ਹਿਸਾਬ-ਕਿਤਾਬ ਨਿਬੇੜਨ ਬਾਰੇ ਯੋਜਨਾ ਉਲੀਕੀ ਹੋਈ ਸੀ। ਇਹ ਦੋਵੇਂ ਢਾਹਾਂ ਪਿੰਡ ਦੇ ਹੀ ਹਨ ਤੇ ਪਿੰਡਰੀ ਨੇ ਪਹਿਲਾਂ ਕਿਸੇ ਵੇਲੇ ਦਿਲਪ੍ਰੀਤ ਤੇ ਹਮਲਾ ਕੀਤਾ ਸੀ। ਪੁਲੀਸ ਨੂੰ ਹੁਣ ਗੈਂਗਸਟਰ ਵੱਲੋਂ ਪੜਤਾਲ ਵਿੱਚ ਮੰਨੀਆਂ ਅਸਾਲਟ ਰਾਈਫ਼ਲਾਂ ਦੀ ਭਾਲ਼ ਹੈ ਇਸ ਲਈ ਦਿਲਪ੍ਰੀਤ ਦੇ ਕਈ ਅਹਿਮ ਠਿਕਾਣਿਆਂ ਤੇ ਛਾਪੇਮਾਰੀ ਕੀਤੇ ਜਾਣ ਦੀ ਖ਼ਬਰ ਵੀ ਹੈ।
ਪਿੰਡਰੀ ਖ਼ਿਲਾਫ਼ ਕਤਲ ਦੀ ਕੋਸ਼ਿਸ਼ ਸਮੇਤ ਹੋਰ ਕਈ ਅਪਰਾਧਕ ਮਾਮਲੇ ਦਰਜ ਹਨ। ਉਹ ਜ਼ਿਆਦਾਤਰ ਰੋਪੜ ਤੇ ਨੂਰਪੁਰ ਬੇਦੀ ਇਲਾਕੇ ਵਿੱਚ ਸਰਗਰਮ ਰਿਹਾ ਹੈ। ਉਸ ਨੇ ਗੈਂਗਸਟਰ ਲਾਰੈਂਸ ਬਿਸ਼ਨੋਈ ਦੀ ਵੀ ਮਦਦ ਕੀਤੀ ਸੀ, ਜੋ ਇਸ ਵੇਲੇ ਜੋਧਪੁਰ ਦੀ ਜੇਲ੍ਹ ਵਿੱਚ ਕੈਦ ਹੈ। ਉਹ 17ਜਨਵਰੀ, 2015 ਨੂੰ ਰੋਪੜ ਪੁਲੀਸ ਦੀ ਹਿਰਾਸਤ ਵਿੱਚੋਂ ਛੁੱਟ ਕੇ ਫ਼ਰਾਰ ਹੋ ਗਿਆ ਸੀ। ਪੁਲੀਸ ਨੂੰ ਇਹ ਵੀ ਸ਼ੱਕ ਹੈ ਕਿ ਦਿਲਪ੍ਰੀਤ ਸਿੰਘ ਢਾਹਾਂ ਤੋੱ ਜਿਹੜੀ ਸ਼ੁੱਧ ਹੈਰੋਇਨ ਬਰਾਮਦ ਹੋਈ ਹੈ, ਉਹ ਪਾਕਿਸਤਾਨ ਤੋਂ ਆਉੱਦੀ ਸੀ। ਫਿਰ ਉਹ ਪੰਜਾਬ ਤੇ ਹਰਿਆਣਾ ਦੇ ਵੱਖੋ-ਵੱਖਰੇ ਹਿੱਸਿਆਂ ਵਿੱਚ ਬਹੁਤ ਮਹਿੰਗੇ ਭਾਅ ਵੇਚੀ ਜਾਂਦੀ ਸੀ ਕਿਉਂਕਿ ਇਸ ਦਾ ਅਸਰ ਬਹੁਤ ਜ਼ਿਆਦਾ ਤਿੱਖਾ ਹੁੰਦਾ ਹੈ।

Load More Related Articles
Load More By Nabaz-e-Punjab
Load More In Crime & Police

Check Also

ਪੰਜਾਬ ਪੁਲੀਸ ਵੱਲੋਂ ਗੈਂਗਸਟਰ ਦਵਿੰਦਰ ਬੰਬੀਹਾ ਗੈਂਗ ਦੇ ਦੋ ਕਾਰਕੁਨ ਅਸਲੇ ਸਣੇ ਗ੍ਰਿਫ਼ਤਾਰ

ਪੰਜਾਬ ਪੁਲੀਸ ਵੱਲੋਂ ਗੈਂਗਸਟਰ ਦਵਿੰਦਰ ਬੰਬੀਹਾ ਗੈਂਗ ਦੇ ਦੋ ਕਾਰਕੁਨ ਅਸਲੇ ਸਣੇ ਗ੍ਰਿਫ਼ਤਾਰ ਵਿਦੇਸ਼ੀ ਮੂਲ ਦੇ …