nabaz-e-punjab.com

ਮੁਹਾਲੀ ਪੁਲੀਸ ਵੱਲੋਂ ਜੈਨ ਮੋਬਾਈਲ ਸੈਂਟਰ ਬਲਟਾਣਾ ਦੇ ਮਾਲਕ ਅਜੇ ਜੈਨ ਦੇ ਕਾਤਲ ਗ੍ਰਿਫ਼ਤਾਰ: ਚਾਹਲ

ਜੇਲ੍ਹ ਵਿੱਚ ਬੰਦ ਮੁਲਜ਼ਮ ਨੇ ਸਪਾਰੀ ਦੇ ਕੇ ਕਰਵਾਇਆ ਸੀ ਅਜੇ ਜੈਨ ਦਾ ਕਤਲ

ਨਸ਼ਿਆਂ ਵਿਰੁੱਧ ਵਿੱਢੀ ਮੁਹਿੰਮ ਤਹਿਤ ਮੁਹਾਲੀ ਪੁਲੀਸ ਵੱਲੋਂ ਇੱਕ ਕਿੱਲੋ ਹੈਰੋਇਨ ਬਰਾਮਦ

ਅਮਰਜੀਤ ਸਿੰਘ ਸੋਢੀ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 12 ਅਗਸਤ:
ਮੁਹਾਲੀ ਪੁਲੀਸ ਨੇ ਜੈਨ ਮੋਬਾਈਲ ਸੈਂਟਰ ਬਲਟਾਣਾ ਦੇ ਮਾਲਕ ਅਜੈ ਜੈਨ ਦੇ ਅੰਨ੍ਹੇ ਕਤਲ ਦੀ ਗੁੱਥੀ ਸੁਲਝਾਉਦਿਆਂ ਕਾਤਲਾਂ ਨੂੰ ਗ੍ਰਿਫ਼ਤਾਰ ਕਰਨ ਵਿੱਚ ਸਫ਼ਲਤਾ ਹਾਸਲ ਕੀਤੀ ਹੈ। ਬੀਤੀ 14-07-17 ਨੂੰ ਅ/ਧ 307,34 ਅਤੇ ਆਰਮਜ ਐਕਟ ਤਹਿਤ ਥਾਣਾ ਬਲੌਂਗੀ ਵਿੱਚ ਨਾਮਜ਼ਦ ਰੋਹਿਤ ਮਦੋਕ ਪੁੱਤਰ ਨਰਿੰਦਰ ਵਾਸੀ ਬਲਟਾਣਾ ਹਾਲ ਅੰਬਾਲਾ ਤੋਂ ਪੁੱਛਗਿੱਛ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਮਿਤੀ 27-04-17 ਨੂੰ ਬਲਟਾਣਾ ਬਜਾਰ ਵਿੱਚ ਅਜੈ ਜੈਨ ਪੁੱਤਰ ਮਹਾਵੀਰ ਜੈਨ ਮਾਲਕ ਜੈਨ ਮੋਬਾਈਲ ਸੈਂਟਰ ਮੇਨ ਮਾਰਕੀਟ ਬਲਟਾਣਾ ਨੂੰ ਮੋਟਰ ਸਾਈਕਲ ਸਵਾਰਾ ਵੱਲੋਂ ਗੋਲੀਆ ਮਾਰ ਕੇ ਕਤਲ ਕੀਤਾ ਸੀ। ਜਿਸ ਸਬੰਧੀ ਮੁਕੱਦਮਾ ਨੰਬਰ 158 ਮਿਤੀ 28-04-2017 ਨੂੰ ਧਾਰਾ 302,34 ਅਤੇ ਅਸਲਾ ਐਕਟ ਥਾਣਾ ਜ਼ੀਰਕਪੁਰ ਦਰਜ ਕੀਤਾ ਸੀ। ਇਸ ਕੇਸ ਨੂੰ ਵੀ ਮੁਹਾਲੀ ਦੇ ਐਸਪੀ ਜਾਂਚ ਹਰਬੀਰ ਸਿੰਘ ਅਟਵਾਲ ਅਤੇ ਜ਼ਿਲ੍ਹਾ ਸੀਆਈਏ ਸਟਾਫ਼ ਮੁਹਾਲੀ ਦੇ ਇੰਚਾਰਜ ਇੰਸਪੈਕਟਰ ਤਰਲੋਚਨ ਸਿੰਘ ਦੀ ਨਿਗਰਾਨੀ ਵਾਲੀ ਟੀਮ ਨੇ ਸੁਲਝਾਇਆ ਹੈ।
ਅੱਜ ਇੱਥੇ ਜ਼ਿਲ੍ਹਾ ਪੁਲੀਸ ਮੁਹਾਲੀ ਸ੍ਰੀ ਕੁਲਦੀਪ ਸਿੰਘ ਚਾਹਲ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਰੋਹਿਤ ਮਦੋਕ ਜੋ ਕਿ ਅਪਣੀ ਘਰਵਾਲੀ ਰੀਨਾ ਨੂੰ ਗੋਲੀਆ ਮਾਰਨ ਕਾਰਨ ਸੈਂਟਰਲ ਜੇਲ੍ਹ ਪਟਿਆਲਾ ਵਿੱਚ ਬੰਦ ਸੀ। ਜਿਥੇ ਉਸ ਦੀ ਜਾਣ ਪਹਿਚਾਣ ਜੇਲ੍ਹ ਪਟਿਆਲਾ ਵਿੱਚ ਹੀ ਬੰਦ ਅਮਿਤ ਕੁਮਾਰ ਮਲਿਕ ਉਰਫ਼ ਭੂਰਾ ਪੱਤਰ ਯਸਪਾਲ ਮਲਿਕ ਵਾਸੀ ਸਰਨਾਬਲੀ ਯੂ.ਪੀ ਦਾ ਰਹਿਣ ਵਾਲਾ ਹੈ ਅਤੇ ਗੈਂਗਸਟਰ ਹੈ ਜਿਸ ਦੇ ਖਿਲਾਫ ਕਤਲ ਡਕੈਤੀ ਆਦਿ ਕਰੀਬ 17 ਮੁਕੱਦਮੇ ਦਰਜ ਹਨ ਹੋਈ ਸੀ ਅਤੇ ਜੇਲ੍ਹ ਵਿੱਚ ਹੀ ਰੋਹਿਤ ਮਦੋਕ ਨੇ ਅਮਿਤ ਕੁਮਾਰ ਮਲਿਕ ਉਰਫ ਭੂਰਾ ਨਾਲ ਅਜੈ ਜੈਨ ਪੁੱਤਰ ਮਹਾਵੀਰ ਜੈਨ ਮਾਲਕ ਜੈਨ ਮੋਬਾਇਲ ਸੈਂਟਰ ਮੇਨ ਮਾਰਕੀਟ ਬਲਟਾਣਾ ਨੂੰ ਕਤਲ ਕਰਨ ਸਬੰਧੀ ਆਪਸ ਵਿੱਚ ਗੱਲਬਾਤ ਹੋਈ ਸੀ। ਜੋ ਰੋਹਿਤ ਮਦੋਕ ਨੇ 14 ਲੱਖ ਰੁਪਏ ਵਿੱਚ ਅਜੇ ਜੈਨ ਨੂੰ ਕਤਲ ਕਰਨ ਸਬੰਧੀ ਸਪਾਰੀ ਦਿੱਤੀ ਸੀ ਜੋ ਕਿ ਰੋਹਿਤ ਮਦੋਕ ਨੇ ਅਪਣੇ ਪਿਤਾ ਨਰਿੰਦਰ ਮਦੋਕ ਰਾਹੀ ਵੱਖ-2 ਥਾਵਾਂ ਤੇ ਅਮਿਤ ਭੂਰੇ ਦੇ ਸਾਥੀਆ ਨੂੰ ਸਪਾਰੀ ਦੇ ਪੈਸੇ ਦਿੱਤੇ ਸੀ।
ਸ੍ਰੀ ਚਾਹਲ ਨੇ ਦੱਸਿਆ ਕਿ ਅਮਿਤ ਕੁਮਾਰ ਮਲਿਕ ਉਰਫ਼ ਭੂਰਾ ਨੇ ਅੱਗੇ ਸੁਸੀਲ ਫੌਜ ਵਾਸੀ ਬਦੌੜਾ ਥਾਣਾ ਰੋਹਟਾ ਯੂ.ਪੀ ਜੋ ਕਿ ਮੌਜੂਦਾ ਮਿਲਰਟੀ ਰੈਜ਼ੀਮੈਂਟ 105 ਏ ਡੀ ਅੰਬਾਲਾ ਡਿਊਟੀ ਕਰਦਾ ਸੀ, ਨਾਲ ਗੱਲ ਕੀਤੀ। ਜਿਸ ਤੇ ਸੁਸ਼ੀਲ ਫੌਜੀ ਨੇ ਅੱਗੇ ਨੀਰਜ ਉਰਫ਼ ਬਾਵਾ ਵਾਸੀ ਪਿੰਡ ਅੱਟਾ ਥਾਣਾ ਰੋਟਾ ਯੂ ਪੀ, ਅਜੈ ਉਰਫ਼ ਹੈਪੀ ਵਾਸੀ ਦਵਾਥਵਾ ਥਾਣਾ ਸਰਦਨਾ ਜ਼ਿਲ੍ਹਾ ਮੇਰਠ ਯੂ.ਪੀ ਅਤੇ ਨਰੇਸ ਵਾਸੀ ਨੋਇਡਾ ਨੂੰ ਸੁਪਾਰੀ ਦੇ 4 ਲੱਖ ਰੁਪੲ ਦੇ ਕਿ ਅਜੇ ਜੈਨ ਉਕਤ ਦਾ ਗੋਲੀ ਮਰਵਾ ਕੇ ਕਤਲ ਕਰਵਾ ਦਿੱਤਾ ਸੀ। ਮੁਲਜ਼ਮ ਅਮਿਤ ਕੁਮਾਰ ਮਲਿਕ ਉਰਫ ਭੂਰਾ ਨੂੰ ਗ੍ਰਿਫ਼ਤਾਰ ਕਰਕੇ ਉਸ ਦੇ ਹਿੱਸੇ ਆਈ ਰਕਮ 1 ਲੱਖ 40 ਹਜਾਰ ਰੁਪਏ, ਸੁਸ਼ੀਲ ਫੌਜੀ ਨੂੰ ਗ੍ਰਿਫ਼ਤਾਰ ਕਰਕੇ ਉਸ ਦੇ ਹਿੱਸੇ ਆਈ ਰਕਮ 60 ਹਜ਼ਾਰ ਅਤੇ ਸੁਪਾਰੀ ਦੀ ਰਕਮ ’ਚੋਂ ਕੁੱਲ 2 ਲੱਖ ਰੁਪਏ ਬਰਾਮਦ ਕੀਤੇ ਹਨੇ ਇਸ ਤੋਂ ਬਿਨਾ ਸੁਸ਼ੀਲ ਫੌਜੀ ਤੋਂ ਅਜੈ ਜੈਨ ਦੇ ਕਾਗਜ ਪੱਤਰ ਵੀ ਬਰਾਮਦ ਕੀਤੇ ਗਏ ਅਤੇ ਇਸ ਮੁਕੱਦਮਾ ਵਿੱਚ ਦੇ ਪਿਤਾ ਨੂੰ ਸੁਪਾਰੀ ਕਿਲਿੰਗ ਦੇ ਪੈਸੇ ਦੇਣ ਸਬੰਧੀ ਉਸ ਨੂੰ ਵੀ ਮੁਕੱਦਮਾ ਉਕਤ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਹੈ। ਮੁਲਜ਼ਮ ਨੀਰਜ ਉਰਫ਼ ਬਾਵਾ ਅਤੇ ਅਜੇ ਹੈਪੀ ਖ਼ਿਲਾਫ਼ ਪਹਿਲਾ ਵੀ ਲੁੱਟਾ ਖੋਹਾ, ਕਤਲ ਅਤੇ ਸੰਗੀਨ ਜੁਰਮ ਸਬੰਧੀ ਯੂ.ਪੀ ਦੇ ਵੱਖ-ਵੱਖ ਥਾਣਿਆਂ ਵਿੱਚ ਕਾਫੀ ਮੁਕੱਦਮੇ ਦਰਜ ਹਨ ਅਤੇ ਦੂਸਰੇ ਮੁਲਜਮਾ ਨੂੰ ਗ੍ਰਿਫ਼ਤਾਰ ਕਰਨ ਲਈ ਚਾਰ ਪਾਰਟੀਆਂ ਬਣਾ ਕੇ ਛਾਪੇਮਾਰੀ ਕੀਤੀ ਜਾ ਰਹੀ ਹੈ।
ਉਧਰ, ਜ਼ਿਲ੍ਹਾ ਪੁਲੀਸ ਮੁਖੀ ਕੁਲਦੀਪ ਸਿੰਘ ਚਾਹਲ ਨੇ ਦੱਸਿਆ ਕਿ ਪੰਜਾਬ ਸਰਕਾਰ ਅਤੇ ਪੁਲੀਸ ਪ੍ਰਸ਼ਾਸਨ ਵੱਲੋਂ ਨਸ਼ਿਆਂ ਵਿਰੁੱਧ ਵਿੱਢੀ ਮੁਹਿੰਮ ਤਹਿਤ ਪੁਲੀਸ ਨੇ ਨਵਾਂ ਗਰਾਓ ਵਿਖੇ ਇੱਕ ਕਿੱਲੋ ਹੈਰੋਇਨ ਬਰਾਮਦ ਕਰਕੇ ਮੁਲਜ਼ਮਾਂ ਨੂੰ ਕਾਬੂ ਕੀਤਾ ਹੈ। ਉਨ੍ਹਾਂ ਦੱਸਿਆ ਕਿ ਪੁਲੀਸ ਨੇ ਗਸ਼ਤ ਦੌਰਾਨ ਕਰੋਰਾਂ ਨਾਡਾ ਰੋਡ ਨਵਾਂ ਗਰਾਓ ਗੁਰਜੀਤ ਸਿੰਘ ਉਰਫ਼ ਜੀਤਾ ਵਾਸੀ ਬੋਪਾਰਾਏ, ਜ਼ਿਲ੍ਹਾ ਅੰਮ੍ਰਿਤਸਰ ਅਤੇ ਗੁਰਚਰਨ ਸਿੰਘ ਉਰਫ਼ ਬੰਟੀ ਵਾਸੀ ਰਾਮ ਤੀਰਥ ਰੋਡ ਪਿੰਡ ਮਹਿਲ ਜ਼ਿਲ੍ਹਾ ਅੰਮ੍ਰਿਤਸਰ ਜੋ ਕਿ ਨਾਢਾ ਪੁਲ ਵੱਲੋਂ ਪੈਦਲ ਆ ਰਹੇ ਸਨ। ਜੋ ਪੁਲੀਸ ਪਾਰਟੀ ਦੀ ਗੱਡੀ ਨੂੰ ਦੇਖ ਕੇ ਝਾੜੀਆਂ ਵੱਲ ਪੇਸ਼ਾਬ ਕਰਨ ਦੇ ਬਹਾਨੇ ਲੁੱਕ ਕੇ ਬੈਠ ਗਏ ਸ਼ੱਕ ਦੇ ਆਧਾਰ ’ਤੇ ਇਨ੍ਹਾਂ ਨੂੰ ਕਾਬੂ ਕੀਤਾ ਗਿਆ ਅਤੇ ਤਲਾਸ਼ੀ ਦੌਰਾਨ ਗੁਰਜੀਤ ਉਰਫ਼ ਜੀਤਾ ਦੇ ਲੱਕ ਨਾਲ ਕੱਪੜੇ ਦੀ ਮਦਦ ਨਾਲ ਬੰਨ੍ਹਿਆਂ ਲਿਫ਼ਾਫ਼ਾ ਮੋਮੀ ਕਾਗਜ਼ ਜਿਸ ’ਚੋਂ 500 ਗਰਾਮ ਹੈਰੋਇਨ ਤੇ ਦੂਜੇ ਸਾਡੀ ਗੁਰਚਰਨ ਸਿੰਘ ਪਾਸੋਂ ਲਿਫ਼ਾਫ਼ੇ ’ਚੋਂ 500 ਗਰਾਮ ਹੈਰੋਇਨ ਬਰਾਮਦ ਕੀਤੀ ਗਈ। ਮੁਲਜ਼ਮਾਂ ਵਿਰੁੱਧ ਥਾਣਾ ਨਵਾਂ ਗਰਾਓ ਵਿੱਚ ਮੁਕੱਦਮਾ ਦਰਜ ਕੀਤਾ ਗਿਆ।

Load More Related Articles
Load More By Nabaz-e-Punjab
Load More In Crime & Police

Check Also

ਪੰਜਾਬ ਪੁਲੀਸ ਵੱਲੋਂ ਗੈਂਗਸਟਰ ਦਵਿੰਦਰ ਬੰਬੀਹਾ ਗੈਂਗ ਦੇ ਦੋ ਕਾਰਕੁਨ ਅਸਲੇ ਸਣੇ ਗ੍ਰਿਫ਼ਤਾਰ

ਪੰਜਾਬ ਪੁਲੀਸ ਵੱਲੋਂ ਗੈਂਗਸਟਰ ਦਵਿੰਦਰ ਬੰਬੀਹਾ ਗੈਂਗ ਦੇ ਦੋ ਕਾਰਕੁਨ ਅਸਲੇ ਸਣੇ ਗ੍ਰਿਫ਼ਤਾਰ ਵਿਦੇਸ਼ੀ ਮੂਲ ਦੇ …