nabaz-e-punjab.com

ਮੁਹਾਲੀ ਪੁਲੀਸ ਵੱਲੋਂ ਫਿਰੌਤੀ ਲੈ ਕੇ ਕਤਲ ਕਰਨ ਵਾਲੇ ਗੈਂਗ ਦੇ 3 ਮੈਂਬਰ ਭਾਰੀ ਮਾਤਰਾ ਵਿੱਚ ਅਸਲੇ ਸਣੇ ਕਾਬੂ

ਬਲੌਂਗੀ ਵਿੱਚ ਕੁੱਝ ਦਿਨ ਪਹਿਲਾਂ ਬਿਜਨਸ਼ਮੈਨ ਨੌਜਵਾਨ ਹੀਰਾ ਨੂੰ ਗੋਲੀਆਂ ਮਾਰ ਕੇ ਜ਼ਖ਼ਮੀ ਕਰਨ ਦਾ ਮਾਮਲਾ ਵੀ ਸੁਲਝਿਆ

ਅਮਨਦੀਪ ਸਿੰਘ ਸੋਢੀ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 12 ਅਗਸਤ:
ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੇ ਸੀਨੀਅਰ ਕਪਤਾਨ ਪੁਲੀਸ ਕੁਲਦੀਪ ਸਿੰਘ ਚਾਹਲ ਆਈਪੀਐਸ ਨੇ ਅੱਜ ਇੱਥੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਕਪਤਾਨ ਪੁਲੀਸ (ਜਾਂਚ) ਹਰਬੀਰ ਸਿੰਘ ਅਟਵਾਲ ਅਤੇ ਉਪ-ਕਪਤਾਨ ਪੁਲੀਸ (ਜਾਂਚ) ਗੁਰਵਿੰਦਰ ਸਿੰਘ ਅਤੇ ਉਪ-ਕਪਤਾਨ ਪੁਲੀਸ ਖਰੜ ਦੀਪ ਕਮਲ ਵੱਲੋਂ ਜ਼ਿਲ੍ਹੇ ਅੰਦਰ ਮਾੜੇ ਅਨਸਰਾ ਖਿਲਾਫ ਵਿੱਡੀ ਮੁਹਿੰਮ ਤਹਿਤ ਮਿਤੀ 11-08-2017 ਨੂੰ ਜ਼ਿਲ੍ਹਾ ਸੀਆਈਏ ਸਟਾਫ਼ ਮੁਹਾਲੀ ਦੇ ਇੰਚਾਰਜ ਇੰਸਪੈਕਟਰ ਤਰਲੋਚਨ ਸਿੰਘ ਅਤੇ ਅਰਮਦੀਪ ਸਿੰਘ ਐਸ.ਐਚ.ੳ ਬਲੌਂਗੀ ਦੀ ਸਾਂਝੀ ਕਾਰਵਾਈ ਹੇਠ ਫਿਰੌਤੀ (ਸੁਪਾਰੀ ਕਿੱਲਰ) ਲੈ ਕੇ ਕਤਲ ਕਰਨ ਵਾਲੇ ਗੈਂਗ ਦੇ ਤਿੰਨ ਮੈਂਬਰਾਂ ਨੂੰ ਭਾਰੀ ਮਾਤਰਾ ਵਿੱਚ ਅਸਲਾ ਐਮੂਨੇਸ਼ਨ ਸਮੇਤ ਮੁਕੱਦਮਾ ਨੰਬਰ 54 ਮਿਤੀ 14-07-2017 ਅ/ਧ 307,34 ਆਈ.ਪੀ.ਸੀ 25 ਆਰਮਜ ਐਕਟ ਥਾਣਾ ਬਲੌਂਗੀ ਵਿੱਚ ਦਰਜ ਮੁਕੱਦਮੇ ਦੇ ਸਬੰਧ ਵਿੱਚ ਗ੍ਰਿਫ਼ਤਾਰ ਕੀਤਾ ਗਿਆ।
ਸ੍ਰੀ ਚਾਹਲ ਨੇ ਦੱਸਿਆ ਕਿ ਇਸ ਮੁਕੱਦਮੇ ਵਿੱਚ ਸਭ ਤੋਂ ਪਹਿਲਾਂ ਰੋਹਿਤ ਮਦੋਕ ਵਾਸੀ ਬਲਟਾਣਾ ਨੂੰ ਜੇਲ੍ਹ ਵਿੱਚੋਂ ਪ੍ਰੋਡਕਸ਼ਨ ਵਰੰਟ ’ਤੇ ਲੈ ਕੇ ਕੀਤੀ ਪੁੱਛਗਿੱਛ ਮੰਨਿਆ ਹੈ ਕਿ ਉਸ ਕਤਲ ਦੀ ਕੋਸ਼ਿਸ਼ ਆਪਣੇ ਸਾਥੀ ਰਜਿੰਦਰ ਉਰਫ਼ ਜੋਕਰ ਰਾਹੀਂ ਆਪਣੇ ਸਾਥੀਆਂ ਦਾ ਪ੍ਰਬੰਧ ਕਰਕੇ ਹਰਵਿੰਦਰ ਹੀਰਾ ਵਾਸੀ ਬਲੌਂਗੀ ’ਤੇ ਗੋਲੀਆਂ ਚਲਾਈਆ ਸਨ। ਜਿਸ ਤੋਂ ਬਾਅਦ ਰਜਿੰਦਰ ਜੋਕਰ ਨੂੰ ਵੀ ਉਕਤ ਮੁਕੱਦਮਾ ਵਿੱਚ ਗ੍ਰਿਫ਼ਤਾਰ ਕੀਤਾ ਗਿਆ। ਜਿਸ ਨੇ ਪੁੱਛਗਿੱਛ ਵਿੱਚ ਦੱਸਿਆ ਕੀ ਇਹ ਗੋਲੀਆਂ ਉਸ ਨੇ ਵਿਪਨ ਕੁਮਾਰ ਵਾਸੀ ਨਨਹੇੜੀ, ਜ਼ਿਲ੍ਹਾ ਫਤਿਹਾਬਾਦ, ਹਰਿਆਣਾ, ਸੁਨੀਲ ਕੁਮਾਰ ਉਰਫ਼ ਸੀਲੂ ਉਰਫ ਸਿਲੀ ਵਾਸੀ ਸੇਰਾਵਾਲੀ (ਹਿਮਾਚਲ ਪ੍ਰਦੇਸ਼), ਹਰਦੀਪ ਸਿੰਘ ਉਰਫ਼ ਹੈਪੂ ਵਾਸੀ ਭਲਾਣ ਰਾਹੀ ਹਰਵਿੰਦਰ ਹੀਰਾ ਨੂੰ ਮਰਵਾਈਆ ਸਨ ਜੋ ਕਿ ਉਸ ਦਿਨ ਤੋਂ ਹੀ ਭਗੋੜੇ ਸਨ। ਜਿਹਨਾਂ ਨੂੰ ਗ੍ਰਿਫ਼ਤਾਰ ਕਰਨ ਲਈ ਵੱਖ ਵੱਖ ਪਾਰਟੀਆਂ ਬਣਾ ਕੇ ਬੜੀ ਮੁਸੱਕਤ ਨਾਲ ਉਕਤ ਮੁਲਜ਼ਮਾਂ ਨੂੰ ਚੱਪੜਚਿੜੀ ਨਦੀ ਦੇ ਨੇੜੇ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ।
ਐਸਐਸਪੀ ਨੇ ਦੱਸਿਆ ਕਿ ਮੁਲਜ਼ਮ ਵਿਪਨ ਕੁਮਾਰ ਪਾਸੋਂ ਇੱਕ .32 ਬੋਰ ਪਿਸਤੌਲ ਅਤੇ 19 ਜ਼ਿੰਦਾ ਕਾਰਤੂਸ, 2 ਪਿਸਤੌਲ 315 ਬੋਰ ਅਤੇ 20 ਰੌਂਦ ਜ਼ਿੰਦਾ ਅਤੇ ਇੱਕ ਖੋਲ, ਸੁਨੀਲ ਉਰਫ਼ ਸਿਲੀ ਪਾਸੋਂ ਇੱਕ ਪਿਸਤੌਲ 32 ਬੋਰ ਅਤੇ 16 ਜ਼ਿੰਦਾ ਕਾਰਤੂਸ, ਇੱਕ ਪਿਸਤੌਲ 315 ਬੋਰ ਅਤੇ 19 ਜ਼ਿੰਦਾ ਕਾਰਤੂਸ ਅਤੇ ਇੱਕ ਖੋਲ ਕਾਰਤੂਸ ਬਰਾਮਦ ਕੀਤੇ ਗਏ ਅਤੇ ਹਰਦੀਪ ਸਿੰਘ ਉਰਫ਼ ਹੈਪੂ ਪਾਸੋ ਇੱਕ ਪਿਸਤੌਲ 30 ਬੋਰ ਅਤੇ 2 ਜ਼ਿੰਦਾ ਕਾਰਤੂਸ ਬਰਾਮਦ ਕੀਤੇ ਅਤੇ ਇਸ ਉਕਤ ਵਾਰਦਾਤ ਵਿੱਚ ਵਰਤਿਆ ਮੋਟਰ ਸਾਈਕਲ ਨੰਬਰੀ ਪੀ-ਬੀ-12ਬੀ-9438 ਮਾਰਕਾ ਬਲੈਕ ਪਲਟੀਨਾ ਵੀ ਬਰਾਮਦ ਕੀਤਾ ਹੈ। ਪੁੱਛਗਿੱਛ ਉਕਤ ਗੈਂਗ ਦੇ ਮੈਬਰਾ ਨੇ ਮੰਨਿਆ ਹੈ ਕਿ ਨੀਰਜ ਪੁੱਤਰ ਦਵਿੰਦਰ ਸਿੰਘ ਵਾਸੀ ਖੇੜੀ ਥਾਣਾ ਨੁਰਪੁਰਬੇਦੀ ਜਿਲ੍ਹਾ ਰੋਪੜ ਤੇ ਗੁਰਪ੍ਰੀਤ ਸਿੰਘ ਉਰਫ ਪ੍ਰੀਤੀ ਪੁੱਤਰ ਸੁੱਚਾ ਸਿੰਘ ਵਾਸੀ ਡਾਢੀ ਥਾਣਾ ਕੀਰਤਪੁਰ ਸਾਹਿਬ ਜਿਲ੍ਹਾ ਰੋਪੜ ਅਤੇ ਵਿੱਪਨ ਕੁਮਾਰ ਪੁੱਤਰ ਮਹਿੰਦਰ ਵਾਸੀ ਨਨਹੇੜੀ ਜਿਲ੍ਹਾ ਫਤਿਹਾਬਾਦ ਹਰਿਆਣਾ, ਸੁਨੀਲ ਕੁਮਾਰ ਨੇ ਰੋਪੜ ਵਿਖੇ ਸਰਕਾਰੀ ਕਾਲਜ ਵਿੱਚ ਚੰਨਪ੍ਰੀਤ ਸਿੰਘ ਪੁੱਤਰ ਬਲਵੀਰ ਸਿੰਘ ਵਾਸੀ ਭਾਉਵਾਲ ਥਾਣਾ ਨੂਰਪੁਰਬੇਦੀ ਨੂੰ ਕਾਫੀ ਗੋਲੀਆ ਮਾਰੀਆ ਸੀ ਜਿਸ ਸਬੰਧੀ ਮਿਤੀ 13-07-2017 ਅ/ਧ 307,148,149,506 ਆਈ.ਪੀ.ਸੀ 25/54/59 ਆਰਮ ਐਕਟ ਸਿਟੀ ਰੋਪੜ ਵਿਖੇ ਦਰਜ ਹੈ।
ਪੁਲੀਸ ਮੁਖੀ ਨੇ ਦੱਸਿਆ ਕਿ ਇਸ ਤੋਂ ਬਿਨਾਂ ਇਸ ਗੈਂਗ ਨੇ ਹਰਵਿੰਦਰ ਹੀਰਾ ਨੂੰ ਇਲਾਜ ਦੌਰਾਨ ਪੀ.ਜੀ.ਆਈ ਚੰਡੀਗੜ੍ਹ ਵਿੱਚ ਵੀ ਦੁਬਾਰਾ ਗੋਲੀ ਮਾਰਨ ਦੀ ਰੈਕੀ ਕੀਤੀ ਸੀ ਅਤੇ ਰੀਨਾ ਨੂੰ ਵੀ ਜੋ ਕੀ ਰੋਹਿਤ ਮਦੋਕ ਦੀ ਘਰਵਾਲੀ ਹੈ ਨੂੰ ਰੋਹਿਤ ਦੇ ਕਹਿਣ ’ਤੇ ਮਾਰਨ ਦੀ ਰੈਕੀ ਕੀਤੀ ਸੀ ਅਤੇ ਜਿਸ ਸਬੰਧੀ ਰੋਹਿਤ ਮਦੋਕ ਵੱਲੋਂ ਰੀਨਾ ਦਾ ਗੱਡੀ ਨੰਬਰ, ਮਾਰਕਾ ਅਤੇ ਫੋਟੋ ਇਹਨਾ ਉਕਤ ਦੋਸੀਆਂ ਨੂੰ ਵੱਟਸਐਪ ਤੇ ਭੇਜੀਆ ਸਨ। ਇਹਨਾ ਦੋਸੀਆਂ ਦੇ ਖਿਲਾਫ ਪਹਿਲਾ ਵੀ ਵੱਖ ਵੱਖ ਥਾਣਿਆ ਵਿੱਚ ਅਪਰਾਧਕ ਮਾਮਲੇ ਦਰਜ ਹਨ। ਇਸ ਤੋ ਬਿਨਾਂ ਵੀ ਤਿੰਨੇ ਮੁਲਜਮਾਂ ਨੇ ਭਾਰੀ ਮਾਤਰਾ ਵਿੱਚ ਅਸਲਾ ਐਮੂਨੇਸਨ ਲੈ ਕੇ ਹੋਰ ਵੀ ਇਸੇ ਤਰਾ ਦੀਆਂ ਸੁਪਾਰੀ ਕਿਲਿੰਗਾਂ ਅਤੇ ਹੋਰ ਹੀਨਿਅਸ ਕਰਾਇਮ ਕਰਨ ਦੀ ਤਾਕ ਵਿੱਚ ਸਨ ਅਤੇ ਇਸ ਤੋਂ ਬਿਨਾਂ ਇਹਨਾਂ ਤੋ ਹੋਰ ਵੀ ਅਹਿਮ ਸੁਰਾਗ ਲੱਗਣ ਦੀ ਸਭਾਵਨਾ ਹੈ।

Load More Related Articles
Load More By Nabaz-e-Punjab
Load More In Police

Check Also

50 ਗਰਾਮ ਹੈਰੋਇਨ ਸਮੇਤ ਦੋ ਮੁਲਜ਼ਮ ਗ੍ਰਿਫ਼ਤਾਰ, ਇਨੋਵਾ ਗੱਡੀ ਵੀ ਕੀਤੀ ਜ਼ਬਤ

50 ਗਰਾਮ ਹੈਰੋਇਨ ਸਮੇਤ ਦੋ ਮੁਲਜ਼ਮ ਗ੍ਰਿਫ਼ਤਾਰ, ਇਨੋਵਾ ਗੱਡੀ ਵੀ ਕੀਤੀ ਜ਼ਬਤ ਨਬਜ਼-ਏ-ਪੰਜਾਬ, ਮੁਹਾਲੀ, 14 ਦਸੰਬ…