nabaz-e-punjab.com

ਮੁਹਾਲੀ ਪੁਲੀਸ ਵੱਲੋਂ ਚੋਰੀ ਦੇ ਸਮਾਨ ਸਣੇ ਦੋ ਮੁਲਜ਼ਮ ਗ੍ਰਿਫ਼ਤਾਰ

ਅਮਰਜੀਤ ਸਿੰਘ ਸੋਢੀ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 15 ਜੁਲਾਈ
ਮੁਹਾਲੀ ਦੇ ਕਪਤਾਨ ਪੁਲੀਸ (ਇੰਵੈਸਟੀਗੇਸ਼ਨ) ਹਰਬੀਰ ਸਿੰਘ ਅਟਵਾਲ ਨੇ ਦੱਸਿਆ ਕਿ ਜ਼ਿਲ੍ਹਾ ਸੀ.ਆਈ.ਏ.ਸਟਾਫ ਮੁਹਾਲੀ ਨੇ 2 ਮੁਲਾਜ਼ਮ ਨੂੰ ਗ੍ਰਿਫ਼ਤਾਰ ਕਰਕੇ ਉਹਨਾਂ ਪਾਸੋਂ ਚੋਰੀ ਦਾ ਇੱਕ ਮੋਟਰ ਸਾਈਕਲ, 2 ਏਅਰ ਕੰਡੀਸ਼ਨਰ, 4 ਗੈਸ ਸਿਲੰਡਰ ਅਤੇ ਇੱਕ ਐਲਸੀਡੀ ਬਰਾਮਦ ਕਰਵਾਉਣ ਵਿੱਚ ਸਫ਼ਲਤਾ ਹਾਸਲ ਕੀਤੀ ਹੈ। ਐਸਪੀ ਨੇ ਦੱਸਿਆ ਕਿ ਕੁਲਦੀਪ ਸਿੰਘ ਚਾਹਲ, ਆਈ.ਪੀ.ਐਸ. ਸੀਨੀਅਰ ਕਪਤਾਨ ਪੁਲੀਸ ਦੇ ਹੁਕਮਾਂ ਅਨੁਸਾਰ ਜ਼ਿਲ੍ਹਾ ਮੁਹਾਲੀ ਅੰਦਰ ਮਾੜੇ ਅਨਸਰਾਂ ਦੇ ਖ਼ਿਲਾਫ਼ ਵਿੱਢੀ ਗਈ ਮੁਹਿੰਮ ਤਹਿਤ ਬੀਤੇ ਦਿਨੀਂ ਇੰਸਪੈਕਟਰ ਤਰਲੋਚਨ ਸਿੰਘ ਇੰਚਾਰਜ ਸੀ.ਆਈ.ਏ.ਸਟਾਫ ਮੁਹਾਲੀ ਦੀ ਨਿਗਰਾਨੀ ਹੇਠ ਸ:ਥ: ਗੁਰਪ੍ਰਤਾਪ ਸਿੰਘ ਸਮੇਤ ਸੀ.ਆਈ.ਏ.ਸਟਾਫ ਦੀ ਟੀਮ ਦੇ ਚੈਕਿੰਗ ਦੇ ਸਬੰਧ ਵਿੱਚ ਪੈਟਰੋਲ ਪੰਪ ਫੇਜ਼-9 ਵਿਖੇ ਮੌਜੂਦ ਸੀ, ਥਾਣੇਦਾਰ ਗੁਰਪ੍ਰਤਾਪ ਸਿੰਘ ਨੂੰ ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ਪ੍ਰਦੇਸੀ ਕੁਮਾਰ ਉਰਫ ਪ੍ਰਦੇਸੀ ਪੁੱਤਰ ਪਰਕਿਸਨ ਸਿੰਘ ਕੌਮ ਰਾਜਪੂਤ ਵਾਸੀ ਪਿੰਡ ਕੰਗਾਲ ਥਾਣਾ ਚੋਈਸਾ ਜਿਲਾ ਮੱਧੇਪੁਰ (ਬਿਹਾਰ) ਹਾਲ ਵਾਸੀ ਝੂੰਗੀਆ ਚੌਂਪੜੀਆਂ ਸੈਕਟਰ 52 ਚੰਡੀਗੜ੍ਹ ਨੇੜੇ ਵਾਈ.ਪੀ.ਐਸ. ਚੌਂਕ ਮੁਹਾਲੀ (2) ਦੀਪਕ ਕੁਮਾਰ ਉਰਫ ਸੰਦੇਸ ਪੁੱਤਰ ਸਤੀਹਰ ਕੁਮਾਰ ਕੌਮ ਬਾਣੀਆ ਵਾਸੀ ਪਿੰਡ ਪਥਰਾ ਜਿਲਾ ਖਗਰੀਆ (ਬਿਹਾਰ) ਹਾਲ ਵਾਸੀ ਮਕਾਨ ਨੰਬਰ 856 ਟੀਨ ਕਲੌਨੀ ਸੈਕਟਰ 52 ਚੰਡੀਗੜ੍ਹ ਜੋ ਕਿ ਚੋਰੀਆਂ ਕਰਨ ਦੇ ਆਦੀ ਹਨ ਅਤੇ ਅੱਜ ਵੀ ਇੱਕ ਮੋਟਰ ਸਾਈਕਲ ਮਾਰਕਾ ਸਪਲੈਂਡ ਪਰ ਸਵਾਰ ਹੋ ਕੇ ਕਿਸੇ ਵਾਰਦਾਤ ਨੂੰ ਅੰਜਾਮ ਦੇਣ ਦੀ ਫਰਾਕ ਵਿੱਚ ਹਨ।
ਐਸਪੀ ਅਟਵਾਲ ਨੇ ਦੱਸਿਆ ਕਿ ਇਤਲਾਹ ਦੇ ਆਧਾਰ ਪਰ ਇਹਨਾਂ ਦੋਸ਼ੀਆਂ ਵਿਰੁੱਧ ਮੁਕੱਦਮਾ ਨੰਬਰ 58 ਮਿਤੀ 13.07.2017 ਅ/ਧ 379,457,380,34 ਹਿੰ:ਦੰ: ਥਾਣਾ ਫੇਸ-8 ਮੋਹਾਲੀ ਦਰਜ ਰਜਿਸਟਰ ਕੀਤਾ ਗਿਆ ਅਤੇ ਦੌਰਾਨੇ ਚੈਕਿੰਗ ਇਹਨਾਂ ਦੋਵਾਂ ਦੋਸੀਆਂ ਨੂੰ ਸਮੇਤ ਸਪਲੈਂਡਰ ਮੋਟਰਸਾਈਕਲ ਨੰਬਰ ਪੀ.ਬੀ.10 ਪੀ.ਕੇ-5477 ਰੰਗ ਕਾਲਾ ਦੇ ਕਾਬੂ ਕਰਕੇ ਮੁਕੱਦਮਾ ਵਿੱਚ ਗ੍ਰਿਫਤਾਰ ਕੀਤਾ ਗਿਆ। ਇਹਨਾਂ ਗ੍ਰਿਫਤਾਰ ਕੀਤੇ ਗਏ ਦੋਸ਼ੀਆਂ ਨੂੰ ਅਦਾਲਤ ਵਿਖੇ ਪੇਸ਼ ਕਰਕੇ ਇੱਕ ਦਿਨ ਦਾ ਰਿਮਾਂਡ ਹਾਸਲ ਕੀਤਾ ਗਿਆ ਸੀ, ਦੌਰਾਨੇ ਰਿਮਾਂਡ ਦੋਸ਼ੀਆਂ ਨੇ ਪੁੱਛਗਿੱਛ ਦੌਰਾਨ ਮੰਨਿਆ ਹੈ ਕਿ ਅਰਸਾ ਕਰੀਬ ਦੋ/ਢਾਈ ਮਹੀਨੇ ਪਹਿਲਾਂ ਇਹਨਾਂ ਨੇ ਆਪਣੇ ਇੱਕ ਹੋਰ ਸਾਥੀ ਨਾਲ ਮਿਲ ਕੇ ਵਾਈ.ਪੀ.ਐਸ.ਚੌਂਕ ਫੇਸ-8 ਮੋਹਾਲੀ ਦੇ ਨੇੜੇ ਸ਼ਰਾਬ ਦੇ ਠੇਕੇ ਦੇ ਅਹਾਤੇ ਵਿੱਚੋਂ ਰਾਤ ਨੂੰ ਪਾੜ ਲਗਾ ਕੇ ਅਹਾਤੇ ਵਿਚੋੱ 2 ਏ.ਸੀ. ਡੇਢ/ਡੇਢ ਟਨ ਦੇ ਵਿੰਡੋ, 4 ਗੈਸ ਸਿਲੰਡਰ, 01 ਐਲ.ਸੀ.ਡੀ ਚੋਰੀ ਕੀਤੇ ਸਨ। ਅਹਾਤੇ ਵਿੱਚੋਂ ਪਾੜ ਲਗਾ ਕਰ ਦੋਸੀਆਂ ਵੱਲੋਂ ਚੋਰੀ ਕੀਤਾ ਇਹ ਸਮਾਨ ਦੋਸੀਆਂ ਦੀ ਨਿਸ਼ਾਨਦੇਹੀ ਪਰ ਬਰਾਮਦ ਹੋ ਚੁੱਕਾ ਹੈ। ਦੌਰਾਨੇ ਪੁੱਛਗਿੱਛ ਦੋਸੀਆਂ ਪਾਸੋਂ ਬਰਾਮਦ ਹੋਇਆ ਉਕਤ ਸਪਲੈਂਡਰ ਮੋਟਰਸਾਈਕਲ ਵੀ ਚੋਰੀ ਦਾ ਹੋਣਾ ਪਾਇਆ ਗਿਆ ਹੈ। ਉਕਤ ਗ੍ਰਿਫ਼ਤਾਰ ਕੀਤੇ ਗਏ ਦੋਵੇਂ ਮੁਲਜ਼ਮ 20/21 ਸਾਲ ਦੀ ਉਮਰ ਦੇ ਹਨ ਅਤੇ ਨਸ਼ਾ ਕਰਨ ਦੇ ਆਦੀ ਹਨ। ਮੁਲਜ਼ਮਾਂ ਪਾਸੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਮੁਕੱਦਮਾ ਦੀ ਤਫਤੀਸ਼ ਜਾਰੀ ਹੈ।

Load More Related Articles
Load More By Nabaz-e-Punjab
Load More In Crime & Police

Check Also

ਪੰਜਾਬ ਪੁਲੀਸ ਵੱਲੋਂ ਗੈਂਗਸਟਰ ਦਵਿੰਦਰ ਬੰਬੀਹਾ ਗੈਂਗ ਦੇ ਦੋ ਕਾਰਕੁਨ ਅਸਲੇ ਸਣੇ ਗ੍ਰਿਫ਼ਤਾਰ

ਪੰਜਾਬ ਪੁਲੀਸ ਵੱਲੋਂ ਗੈਂਗਸਟਰ ਦਵਿੰਦਰ ਬੰਬੀਹਾ ਗੈਂਗ ਦੇ ਦੋ ਕਾਰਕੁਨ ਅਸਲੇ ਸਣੇ ਗ੍ਰਿਫ਼ਤਾਰ ਵਿਦੇਸ਼ੀ ਮੂਲ ਦੇ …