ਮੁਹਾਲੀ ਪੁਲੀਸ ਨੇ ਟਰੈਵਲ ਏਜੰਟਾਂ ਦੀ ਵੈਰੀਫਿਕੇਸ਼ਨ ਲਈ ਵਿਸ਼ੇਸ਼ ਮੁਹਿੰਮ ਵਿੱਢੀ

ਨਬਜ਼-ਏ-ਪੰਜਾਬ, ਮੁਹਾਲੀ, 24 ਫਰਵਰੀ:
ਅਮਰੀਕਾ ਵੱਲੋਂ ਗੈਰਕਾਨੂੰਨੀ ਤਰੀਕੇ ਨਾਲ ਵਿਦੇਸ਼ ਗਏ ਭਾਰਤੀਆਂ ਨੂੰ ਡਿਪੋਰਟ ਕਰਕੇ ਵਾਪਸ ਭੇਜਣ ਤੋਂ ਬਾਅਦ ਪੰਜਾਬ ਪੁਲੀਸ ਵੀ ਐਕਸ਼ਨ ਵਿੱਚ ਆ ਗਈ ਹੈ। ਮੁਹਾਲੀ ਪੁਲੀਸ ਨੇ ਡੀਜੀਪੀ ਦੇ ਦਿਸ਼ਾ-ਨਿਰਦੇਸ਼ਾਂ ’ਤੇ ਐੱਸਐੱਸਪੀ ਦੀਪਕ ਪਾਰਿਕ ਦੀ ਨਿਗਰਾਨੀ ਹੇਠ ਮੁਹਾਲੀ ਜ਼ਿਲ੍ਹੇ ਵਿੱਚ ਟਰੈਵਲ ਏਜੰਟਾਂ ਦੇ ਲਾਇਸੈਂਸਾਂ ਦੀ ਵੈਰੀਫਿਕੇਸ਼ਨ ਕਰਨ ਅਤੇ ਉਨ੍ਹਾਂ ਦੀ ਕਥਿਤ ਗੈਰਕਾਨੂੰਨੀ ਗਤੀਵਿਧੀਆਂ ਖ਼ਿਲਾਫ਼ ਵਿਸ਼ੇਸ਼ ਮੁਹਿੰਮ ਵਿੱਢੀ ਗਈ ਹੈ। ਇਸ ਸਬੰਧੀ ਮੁਹਾਲੀ ਦੇ ਐਸਪੀ (ਦਿਹਾਤੀ) ਮਨਪ੍ਰੀਤ ਸਿੰਘ ਅਤੇ ਐਸਪੀ (ਸਿਟੀ) ਹਰਬੀਰ ਸਿੰਘ ਅਟਵਾਲ ਦੀ ਅਗਵਾਈ ਹੇਠ ਟਰੈਵਲ ਏਜੰਟਾਂ ਦੇ ਦਫ਼ਤਰਾਂ ਦੀ ਚੈਕਿੰਗ ਲਈ ਵੱਖ-ਵੱਖ ਟੀਮਾਂ ਬਣਾਈਆਂ ਗਈਆਂ ਹਨ।
ਸੋਮਵਾਰ ਦੇਰ ਸ਼ਾਮ ਮੁਹਾਲੀ ਦੇ ਐਸਪੀ (ਦਿਹਾਤੀ) ਮਨਪ੍ਰੀਤ ਸਿੰਘ ਅਤੇ ਐਸਪੀ (ਸਿਟੀ) ਹਰਬੀਰ ਸਿੰਘ ਅਟਵਾਲ ਨੇ ਦੱਸਿਆ ਕਿ ਚੈਕਿੰਗ ਦੌਰਾਨ ਮੁਹਾਲੀ ਸਬ-ਡਵੀਜ਼ਨ ਸ਼ਹਿਰੀ-1, ਸ਼ਹਿਰੀ-2, ਡੇਰਾਬੱਸੀ, ਖਰੜ-1, ਮੱੁਲਾਂਪੁਰ ਗਰੀਬਦਾਸ ਅਤੇ ਜ਼ੀਰਕਪੁਰ ਵਿੱਚ ਟਰੈਵਲ ਏਜੰਟਾਂ ਦੇ ਹੁਣ ਤੱਕ ਕੁੱਲ 201 ਦਫ਼ਤਰ ਰਜਿਸਟਰਡ ਪਾਏ ਗਏ ਹਨ। ਜਿਨ੍ਹਾਂ ’ਚੋਂ 89 ਦਫ਼ਤਰਾਂ ਦੀ ਚੈਕਿੰਗ ਕੀਤੀ ਗਈ, ਚੈਕਿੰਗ ਦੌਰਾਨ ਬਿਨਾਂ ਲਾਇਸੈਂਸ ਤੋਂ ਚੱਲ ਰਹੇ ਇਮੀਗਰੇਸ਼ਨ ਦਫ਼ਤਰਾਂ ਦੇ ਖ਼ਿਲਾਫ਼ ਧਾਰਾ 318 (4) ਬੀਐਨਐਸ ਅਤੇ 24 ਇਮੀਗਰੇਸ਼ਨ ਐਕਟ ਮਟੌਰ ਥਾਣੇ ਵਿੱਚ ਟਰੈਵਲ ਏਜੰਟ ਅਮਨਦੀਪ ਸਿੰਘ ਫੇਜ਼-1 ਥਾਣਾ ਵਿੱਚ ਦੀਪਕ ਕੁਮਾਰ ਪਰਚੇ ਦਰਜ ਕੀਤੇ ਗਏ ਹਨ।
ਇੰਜ ਹੀ ਰਵੀ ਕੁਮਾਰ ਦੇ ਬਿਆਨਾਂ ’ਤੇ ਵਿਕਰਮ ਸਿੰਘ ਵਿਰੁੱਧ ਡੇਰਾਬੱਸੀ ਥਾਣੇ ਵਿੱਚ ਪਰਚਾ ਦਰਜ ਕਰਕੇ ਉਸ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਸ ਮਾਮਲੇ ਵਿੱਚ ਮੁਲਜ਼ਮ ਏਜੰਟ ਨੇ ਰਵੀ ਕੁਮਾਰ ਦੇ ਭਰਾ ਰਣਦੀਪ ਸਿੰਘ ਨੂੰ 22 ਲੱਖ ਰੁਪਏ ਲੈ ਕੇ ਕੈਨੇਡਾ ਭੇਜਣ ਦਾ ਭਰੋਸਾ ਦਿੱਤਾ ਸੀ। ਅਪਰੈਲ ਵਿੱਚ ਉਸ ਨੂੰ ਵਿਦੇਸ਼ ਭੇਜਣ ਲਈ ਵੱਖ-ਵੱਖ ਮੁਲਕਾਂ ਵਿੱਚ ਘੁਮਾਉਂਦਾ ਰਿਹਾ। ਇਸ ਦੌਰਾਨ ਸ਼ਿਕਾਇਤ ਕਰਤਾ ਦੇ ਭਰਾ ਦੀ ਇਲਾਜ ਸਮੇਂ ਕੰਬੋਡੀਆਂ ਦੇਸ਼ ਵਿੱਚ ਮੌਤ ਹੋ ਗਈ।
ਪੁਲੀਸ ਅਧਿਕਾਰੀਆਂ ਨੇ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਕਿਸੇ ਵਿਅਕਤੀ ਦੇ ਨੋਟਿਸ ਵਿੱਚ ਕੋਈ ਜਾਅਲੀ ਇਮੀਗਰੇਸ਼ਨ ਸਬੰਧੀ ਜਾਂ ਕੋਈ ਹੋਰ ਗੈਰਕਾਨੂੰਨੀ ਗਤੀਵਿਧੀ ਬਾਰੇ ਇਤਲਾਹ ਮਿਲਦੀ ਹੈ ਤਾਂ ਉਹ ਤੁਰੰਤ ਪੁਲੀਸ ਹੈਲਪਲਾਈਨ 112 ਜਾਂ ਸਬੰਧਤ ਥਾਣੇ ਨੂੰ ਜਾਣਕਾਰੀ ਦੇਣ ਤਾਂ ਜੋ ਅਪਰਾਧੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾ ਸਕੇ।

Load More Related Articles
Load More By Nabaz-e-Punjab
Load More In General News

Check Also

ਪਿੰਡ ਲੰਬਿਆਂ ਦੀ ਬਹੁ-ਕਰੋੜੀ ਜ਼ਮੀਨ ਲੀਜ਼ ਨੀਤੀ ਤਹਿਤ ਹੜੱਪਣ ਦਾ ਕੀਤਾ ਪਰਦਾਫਾਸ਼

ਪਿੰਡ ਲੰਬਿਆਂ ਦੀ ਬਹੁ-ਕਰੋੜੀ ਜ਼ਮੀਨ ਲੀਜ਼ ਨੀਤੀ ਤਹਿਤ ਹੜੱਪਣ ਦਾ ਕੀਤਾ ਪਰਦਾਫਾਸ਼ ਉਜਾੜੇ ਤੋਂ ਬਾਅਦ ਪਿੰਡ ਵਾਸੀ…