ਮੁਹਾਲੀ ਪੁਲੀਸ ਨੇ ਅੌਰਤ ਦੇ ਅੰਨੇ ਕਤਲ ਦੀ ਗੁੱਥੀ ਸੁਲਝਾਈ, ਪਤੀ ਗ੍ਰਿਫ਼ਤਾਰ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 18 ਮਈ:
ਪਿੰਡ ਮਟੌਰ ਦੇ ਮਕਾਨ ਨੰਬਰ-63 ਸੈਕਟਰ-70 ਗਰਾਉਂਡ ਫਲੌਰ ਵਿੱਚ ਰੂਪਾ ਦੇਵੀ ਦੀ ਲਾਸ਼ ਬਰਾਮਦ ਹੋਈ ਸੀ ਜੋ ਕਿ ਅੰਨਾ ਕਤਲ ਸੀ। ਇਸ ਅੰਨੇ ਕਤਲ ਕੇਸ ਸਬੰਧੀ ਮੁਕੱਦਮਾ ਨੰਬਰ 88 ਮਿਤੀ 05-05-18 ਅ/ਧ 302 ਆਈ.ਪੀ.ਸੀ ਥਾਣਾ ਮਟੋਰ ਨਾ-ਮਲੂਮ ਦੋਸ਼ੀ ਦੇ ਦਰਜ ਰਜਿਸਟਰ ਹੋਇਆ ਸੀ। ਇਸ ਕਤਲ ਅੰਨੇ ਕੇਸ ਨੂੰ ਟ੍ਰੇਸ ਕਰਨ ਲਈ ਜ਼ਿਲ੍ਹਾ ਪੁਲੀਸ ਮੁਖੀ ਕੁਲਦੀਪ ਸਿੰਘ ਚਾਹਲ ਦੇ ਹੁਕਮਾਂ ਅਨੁਸਾਰ ਜ਼ਿਲ੍ਹਾ ਸੀਆਈਏ ਸਟਾਫ਼ ਮੁਹਾਲੀ ਦੇ ਇੰਚਾਰਜ ਇੰਸਪੈਕਟਰ ਤਰਲੋਚਨ ਸਿੰਘ ਅਤੇ ਐਸਆਈ ਰਜੀਵ ਕੁਮਾਰ ਮੁੱਖ ਅਫ਼ਸਰ ਥਾਣਾ ਮਟੋਰ ਦੀ ਸਾਂਝੀ ਟੀਮ ਵੱਲੋਂ ਵੱਖ-ਵੱਖ ਥਿਊਰੀਆਂ ’ਤੇ ਤਫਤੀਸ਼ ਕਰਦਿਆਂ ਅਤੇ ਵਾਰਦਾਤ ਦੇ ਮੌਕਾ ਵਕੂਆ ਤੋਂ ਮਿਲੇ ਸਬੂਤਾ ਮੁਤਾਬਕ ਕੜੀ ਨਾਲ ਕੜੀ ਜੋੜਦਿਆਂ ਉਕਤ ਕਤਲ ਕੇਸ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਮ੍ਰਿਤਕ ਅੌਰਤ ਦੇ ਪਤੀ ਰਮੇਸ਼ ਯਾਦਵ ਵਾਸੀ ਪਿੰਡ ਅਤੇ ਡਾਕਖਾਨਾ ਕੁਮਾਰਖੰਡ ਜ਼ਿਲ੍ਹਾ ਮਧੇਪੁਰਾ (ਬਿਹਾਰ) ਹਾਲ ਵਾਸੀ ਮਕਾਨ ਨੰਬਰ-63 ਸੈਕਟਰ-70 ਮਟੌਰ ਨੂੰ ਗ੍ਰਿਫ਼ਤਾਰ ਕਰਕੇ ਇਸ ਕਤਲ ਦੀ ਗੁੱਥੀ ਨੂੰ ਸੁਲਝਾਉਣ ਵਿੱਚ ਸਫ਼ਲਤਾ ਹਾਸਲ ਕੀਤੀ ਗਈ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਮੁਹਾਲੀ ਕਪਤਾਨ ਪੁਲੀਸ (ਜਾਂਚ) ਹਰਬੀਰ ਸਿੰਘ ਅਟਵਾਲ ਅਤੇ ਉਪ ਕਪਤਾਨ ਪੁਲੀਸ (ਜਾਂਚ) ਕੰਵਲਪ੍ਰੀਤ ਸਿੰਘ ਚਾਹਲ ਨੇ ਦੱਸਿਆ ਹੈ ਕਿ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਰਮੇਸ਼ ਯਾਦਵ ਪਾਸੋਂ ਡੰੂਘਾਈ ਨਾਲ ਤਫਤੀਸ਼ ਕਰਨ ਤੋ ਪਤਾ ਲੱਗਾ ਹੈ ਕਿ ਉਸ ਦੀ ਘਰ ਵਾਲੀ ਰੂਪਾ ਦੇਵੀ ਕਰੀਬ 1 ਸਾਲ 6 ਮਹੀਨੇ ਤੋਂ ਘਰੋਂ ਕਿਸੇ ਹੋਰ ਵਿਅਕਤੀ ਨਾਲ ਭੱਜੀ ਹੋਈ ਸੀ। ਜਿਸ ਦੇ ਹੋਰ ਤਿੰਨ ਬੱਚੇ ਵੀ ਸਨ। ਦੋਸ਼ੀ ਰਮੇਸ਼ ਯਾਦਵ ਨੇ ਰੂਪਾ ਦਾ ਚਾਲ-ਚਲਣ ਠੀਕ ਨਾ ਹੋਣ ਕਾਰਨ ਮਿਤੀ 02-05-18 ਰਾਤ ਵਕਤ ਕਰੀਬ 8:15 ਵੱਜੇ ਰੂਪਾ ਦੇਵੀ ਦਾ ਕਤਲ ਕਰ ਦਿੱਤਾ ਸੀ। ਦੋਸ਼ੀ ਰਮੇਸ਼ ਯਾਦਵ ਵਾਰਦਾਤ ਕਰਨ ਉਪਰੰਤ ਫਰਾਰ ਚਲਿਆ ਆ ਰਿਹਾ ਸੀ। ਤਫਤੀਸ਼ ਦੌਰਾਨ ਦੋਸ਼ੀ ਨੇ ਇਸ ਕਤਲ ਬਾਰੇ ਮੰਨਿਆ ਹੈ ਕਿ ਉਸ ਨੇ ਆਪਣੀ ਘਰਵਾਲੀ ਰੂਪਾ ਦੇਵੀ ਦਾ ਕਤਲ ਉਸਦਾ ਗਲਾ ਘੁੱਟ ਕੇ ਉਸ ਦੇ ਹੱਥ ਚੁੰਨੀ ਨਾਲ ਬੰਨ ਕੇ ਕੀਤਾ ਸੀ। ਮੁਲਜ਼ਮ ਪਾਸੋਂ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ।
ਜ਼ਿਕਰਯੋਗ ਹੈ ਕਿ ਮਟੌਰ ਪੁਲੀਸ ਨੇ ਬੀਤੀ 5 ਮਈ ਨੂੰ ਮਟੌਰ ਪਿੰਡ ਵਿੱਚ ਸਥਿਤ ਇੱਕ ਕਿਰਾਏ ਦੇ ਮਕਾਨ ’ਚੋਂ ਰੂਪਾ ਦੇਵੀ ਦੀ ਗਲੀ ਸੜੀ ਲਾਸ਼ ਬਰਾਮਦ ਕੀਤੀ ਗਈ ਸੀ। ਇਸ ਸਬੰਧੀ ਗੁਆਂਢੀਆਂ ਨੇ ਕਮਰੇ ’ਚੋਂ ਬਦਬੂ ਆਉਣ ’ਤੇ ਇਲਾਕੇ ਦੇ ਕੌਂਸਲਰ ਹਰਪਾਲ ਸਿੰਘ ਚੰਨਾ ਅਤੇ ਮਟੌਰ ਥਾਣੇ ਦੇ ਐਸਐਚਓ ਰਾਜੀਵ ਕੁਮਾਰ ਨੂੰ ਇਤਲਾਹ ਦਿੱਤੀ ਸੀ ਅਤੇ ਪੁਲੀਸ ਨੇ ਕਮਰੇ ਦਾ ਤਾਲਾ ਤੋੜ ਕੇ ਅੰਦਰੋਂ ਲਾਸ਼ ਬਰਾਮਦ ਕੀਤੀ ਸੀ।

Load More Related Articles
Load More By Nabaz-e-Punjab
Load More In Crime & Police

Check Also

ਵਿਜੀਲੈਂਸ ਵੱਲੋਂ ਪਰਲਜ਼ ਗਰੁੱਪ ਦੇ ਮਾਲਕ ਨਿਰਮਲ ਸਿੰਘ ਭੰਗੂ ਦੀ ਪਤਨੀ ਵੀ ਗ੍ਰਿਫ਼ਤਾਰ

ਵਿਜੀਲੈਂਸ ਵੱਲੋਂ ਪਰਲਜ਼ ਗਰੁੱਪ ਦੇ ਮਾਲਕ ਨਿਰਮਲ ਸਿੰਘ ਭੰਗੂ ਦੀ ਪਤਨੀ ਵੀ ਗ੍ਰਿਫ਼ਤਾਰ ਨਬਜ਼-ਏ-ਪੰਜਾਬ, ਮੁਹਾਲੀ,…