Share on Facebook Share on Twitter Share on Google+ Share on Pinterest Share on Linkedin ਮੌਤ ਦੇ ਖੱਡਿਆਂ ਤੋਂ ਸਾਵਧਾਨ ਰਹਿਣ ਮੁਹਾਲੀ ਵਾਸੀ: ਗੁਰਮੇਲ ਮੋਜੋਵਾਲ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 5 ਨਵੰਬਰ: ਮੁਹਾਲੀ ਸ਼ਹਿਰ ਕਹਿਣ ਨੂੰ ਪੰਜਾਬ ਦਾ ਇਕ ਆਧੁਨਿਕ ਸ਼ਹਿਰ ਹੈ। ਜਿੱਥੇ ਹਰ ਤਰ੍ਹਾਂ ਦੀਆਂ ਸਹੂਲਤਾਂ ਪ੍ਰਦਾਨ ਕਰਨ ਦਾ ਢੰਡੋਰਾ ਪਿੱਟਿਆ ਜਾ ਰਿਹਾ ਹੈ, ਪ੍ਰੰਤੂ ਜ਼ਮੀਨੀ ਹਕੀਕਤ ਕੁਝ ਹੋਰ ਹੈ। ਸ਼ਹਿਰ ਦੀਆਂ ਜ਼ਿਆਦਾਤਰ ਸੜਕਾਂ ਅਤੇ ਫੁੱਟਪਾਥਾਂ ਦੀ ਹਾਲਤ ਤਰਸਯੋਗ ਬਣੀ ਹੋਈ ਹੈ। ਟੀ ਪੁਆਇੰਟਾਂ ਦੇ ਮੋੜਾਂ ’ਤੇ ਖੱਡੇ ਬਣੇ ਹੋਏ ਹਨ ਅਤੇ ਕਈ ਥਾਵਾਂ ’ਤੇ ਸੜਕਾਂ ਅਤੇ ਫੁੱਟਪਾਥਾਂ ਵਾਲੀ ਥ ਧਸੀ ਹੋਈ ਹੈ। ਇਨ੍ਹਾਂ ਥਾਵਾਂ ’ਤੇ ਕਦੇ ਵੀ ਕੋਈ ਵੀ ਜਾਨਲੇਵਾ ਹਾਦਸਾ ਵਾਪਰ ਸਕਦਾ ਹੈ। ਪਿਛਲੇ ਦਿਨੀਂ ਭਗਤ ਪੂਰਨ ਸਿੰਘ ਵਾਤਾਵਰਨ ਸੰਭਾਲ ਸੁਸਾਇਟੀ ਦੀ ਟੀਮ ਵੱਲੋੱ ਸੁਸਾਇਟੀ ਦੇ ਪ੍ਰਧਾਨ ਗੁਰਮੇਲ ਸਿੰਘ ਮੋਜੋਵਾਲ ਦੀ ਅਗਵਾਈ ਵਿੱਚ ਫੇਜ਼-10 ਅਤੇ ਫੇਜ਼-11 ਦਾ ਦੌਰਾ ਕੀਤਾ। ਫੇਜ਼-10 ਦੇ ਸਿਲਵੀ ਪਾਰਕ ਕੋਲ ਜੋ ਸੜਕ ਲੰਘਦੀ ਹੈ ਉਥੇ ਮੈਲਟਡ ਰੋਡ ਅਤੇ ਫੁੱਟਪਾਥ ਦੇ ਵਿਚਕਾਰ ਇੱਕ ਥਾਂ ਤੋਂ ਸੜਕ ਲੱਗਭੱਗ ਤਿੰਨ ਫੁੱਟ ਡੁੰਘੀ ਧਸੀ ਪਈ ਹੈ। ਲੱਗਭੱਗ ਮਹੀਨਾ ਹੋ ਗਿਆ ਹੈ, ਕਿਸੇ ਵੀ ਸਰਕਾਰੀ ਅਧਿਕਾਰੀ ਦੀ ਸਵੱਲੀ ਨਜ਼ਰ ਨਹੀਂ ਪਈ। ਕਿਉਂਕਿ ਇਹ ਸੜਕ ਦਿਨ-ਰਾਤ ਚੱਲਦੀ ਹੈ। ਇਸ ਲਈ ਕਦੇ ਵੀ ਕੋਈ ਅਣਸੁਖਾਵੀਂ ਘਟਨਾ ਵਾਪਰ ਸਕਦੀ ਹੈ। ਟੀਮ ਨੇ ਸਮੁੱਚੇ ਫੇਜ਼-10 ਅਤੇ ਫੇਜ਼-11 ਦਾ ਦੌਰਾ ਕੀਤਾ। ਲੱਗਭੱਗ ਸੈਕੜੇ ਥਾਵਾਂ ਤੋੱ ਫੁੱਟਪਾਥ ਧੱਸੇ ਪਏ ਹਨ। ਦੂਸਰੇ ਫੇਜਾਂ/ਸੈਕਟਰਾਂ ਦੀ ਵੀ ਇਹੀ ਹਾਲਤ ਹੈ। ਹੁਣ ਜਦੋਂ ਮੁਹਾਲੀ ਨਿਵਾਸੀ ਕਰੋੜਾਂ ਰੁਪਇਆ ਪ੍ਰਾਪਟੀ ਟੈਕਸ ਦੇ ਰੂਪ ਵਿੱਚ ਭਰ ਰਹੇ ਹਨ ਤਾਂ ਹੁਣ ਸੜਕਾਂ ਦੀ ਹਾਲਤ ਏਨੀ ਖਸਤਾ ਕਿਉਂ ਹੈ। ਕੀ ਕਾਰਪੋਰੇਸਨ ਅਧਿਕਾਰੀ ਇਸ ਗੱਲ ਵੱਲ ਧਿਆਨ ਦੇਣਗੇ? ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਸੁਸਾਇਟੀ ਦੇ ਪ੍ਰਧਾਨ ਮੋਜੋਵਾਲ ਨੇ ਕਿਹਾ ਕਿ ਜੇ ਕਾਰਪੋਰੇਸਨ ਅਧਿਕਾਰੀਆਂ ਨੇ ਧਿਆਨ ਨਾ ਦਿੱਤਾ ਤਾਂ ਕਾਰਪੋਰੇਸਨ ਵਿਰੁੱਧ ਸੰਘਰਸ ਤੋੱ ਗੁਰੇਜ ਨਹੀੱ ਕੀਤਾ ਜਾਵੇਗਾ। ਇਸ ਮੌਕੇ ਸੁਸਾਇਟੀ ਦੇ ਸੀਨੀਅਰ ਮੀਤ ਪ੍ਰਧਾਨ ਹਰਮੀਤ ਸਿੰਘ ਗਿੱਲ, ਧਰਮਪਾਲ ਹੁਸ਼ਿਆਰਪੁਰੀ, ਫਕੀਰ ਚੰਦ, ਹਰਬੰਸ ਸਿੰਘ, ਬਲਬੀਰ ਸਿੰਘ 48-ਸੀ, ਸਤਨਾਮ ਸਿੰਘ ਸੱਤਾ, ਰਣਜੀਤ ਸਿੰਘ ਜੱਲਾ ਅਤੇ ਅਮਰੀਕ ਸਿੰਘ ਮਹਿਤਾ ਹਾਜਰ ਸਨ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ