Nabaz-e-punjab.com

ਮੁਹਾਲੀ ਵਾਸੀਆਂ ਨੂੰ ‘ਕੋਵਾ ਐਪ’ ਰਾਹੀਂ ਆਰਡਰ ’ਤੇ ਮਿਲੇਗਾ ਕਰਿਆਨਾ ਤੇ ਹੋਰ ਜ਼ਰੂਰੀ ਵਸਤਾਂ: ਡੀਸੀ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 2 ਅਪਰੈਲ:
ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੁਹਾਲੀ) ਵਿੱਚ ਆਮ ਨਾਗਰਿਕਾਂ ਨੂੰ ਜ਼ਰੂਰੀ ਵਸਤਾਂ ਘਰ-ਘਰ ਪਹੁੰਚਾਉਣ ਦੀ ਦਿਸਾ ਵਿੱਚ ਇਕ ਕਦਮ ਹੋਰ ਅੱਗੇ ਵਧਾਉਂਦਿਆਂ ਮੁਹਾਲੀ ਪ੍ਰਸ਼ਾਸਨ ਨੇ ਸਥਾਨਕ ਕਰਿਆਨੇ ਸਟੋਰਾਂ ਦਾ ਡਾਟਾ ਸੂਬਾ ਸਰਕਾਰ ਦੀ ਕੋਵਾ ਐਪ ’ਤੇ ਰਜਿਸਟਰ/ਅਪਲੋਡ ਕਰ ਦਿੱਤਾ ਹੈ। ਇਹ ਜਾਣਕਾਰੀ ਮੁਹਾਲੀ ਦੇ ਡਿਪਟੀ ਕਮਿਸ਼ਨਰ ਗਿਰੀਸ਼ ਦਿਆਲਾਨ ਨੇ ਦਿੱਤੀ।
ਉਨ੍ਹਾਂ ਕਿਹਾ ਕਿ ਕੋਵਾ ਐਪ ਨੂੰ ਕੁਝ ਦਿਨ ਪਹਿਲਾਂ ਪੰਜਾਬ ਵਿੱਚ ਲੋਕਾਂ ਲਈ ਐਮਰਜੈਂਸੀ ਲਈ ਕਰਫਿਊ ਪਾਸ ਬਣਾਉਣ, ਸਮੂਹਕ ਇਕੱਠਾਂ ਬਾਰੇ ਜਾਣਕਾਰੀ ਦੇਣ, ਘਰਾਂ ਦੇ ਕੁਆਰੰਟਾਈਨ ਮਰੀਜ਼ਾਂ ਅਤੇ ਵਿਦੇਸ਼ੀ ਯਾਤਰੀਆਂ ਬਾਰੇ ਜਾਣਨ ਲਈ ਅਤੇ ਕੋਡ19 ਬਾਰੇ ਹੋਰ ਜਾਣਕਾਰੀ ਲਈ ਲਾਂਚ ਕੀਤਾ ਗਿਆ ਸੀ। ਕੋਵਾ ਐਪ ਵਿੱਚ ਇਕ ਹੋਰ ਵਿਸ਼ੇਸ਼ਤਾ ਸ਼ਾਮਲ ਕਰਦਿਆਂ, ਹੁਣ ਪੰਜਾਬ ਪ੍ਰਸ਼ਾਸਕੀ ਸੁਧਾਰਾਂ ਬਾਰੇ ਵਿਭਾਗ ਦੁਆਰਾ ਕੋਵਾ ਐਪ ਵਿੱਚ ਲੋਕਾਂ ਲਈ ਲੋੜੀਂਦੀਆਂ ਵਸਤਾਂ ਨਾਲ ਸਬੰਧਤ ਹੋਮ ਡਲਿਵਰੀ ਮੋਡੀਊਲ ਲਾਂਚ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਨੇ ਇਸ ਮੰਤਵ ਲਈ ਸਥਾਨਕ ਵਿਕਰੇਤਾਵਾਂ ਨਾਲ ਭਾਈਵਾਲੀ ਕੀਤੀ ਹੈ ਅਤੇ ਲੋਕ ਹੁਣ ਖ਼ੁਦ ਹੀ ਕੋਵਾ ਐਪ ਰਾਹੀਂ ਡਲਿਵਰੀ ਲਈ ਆਰਡਰ ਦੇ ਸਕਦੇ ਹਨ।
ਉਨ੍ਹਾਂ ਕਿਹਾ ਕਿ ਇਸ ਕਦਮ ਦਾ ਉਦੇਸ਼ ਨਾਗਰਿਕ ਸੇਵਾਵਾਂ ਦੀ ਸਪੁਰਦਗੀ ਵਿੱਚ ਸੁਧਾਰ ਲਿਆਉਣਾ ਅਤੇ ਲਾਕਡਾਊਨ ਦੌਰਾਨ ਨਾਗਰਿਕਾਂ ਦੇ ਤਜਰਬੇ ਨੂੰ ਆਸਾਨ ਬਣਾਉਣਾ ਹੈ। ਮੁਹਾਲੀ ਦੇ ਲੋਕ ਜਲਦੀ ਹੀ ਇਸ ਐਪ ਰਾਹੀਂ ਕਰਿਆਨੇ ਅਤੇ ਜ਼ਰੂਰੀ ਵਸਤਾਂ ਦੀ ਸਪੁਰਦਗੀ ਲਈ ਆਰਡਰ ਕਰ ਸਕਦੇ ਹਨ। ਲੋਕ ਕੋਵਾ ਐਪ ਨੂੰ ਡਾਊਨਲੋਡ ਕਰ ਸਕਦੇ ਹਨ ਅਤੇ ਘਰਾਂ ਵਿੱਚ ਹੀ ਜ਼ਰੂਰੀ ਚੀਜ਼ਾਂ ਦੀ ਸਪਲਾਈ ਲਈ ਹੋਮ ਡਲਿਵਰੀ ਮੋਡੀਊਲ ਦੀ ਵਰਤੋਂ ਕਰ ਸਕਦੇ ਹਨ। ਜ਼ਿਕਰਯੋਗ ਹੈ ਕਿ ਇਸ ਐਪ ਨੂੰ ਪੰਜਾਬ ਸਰਕਾਰ ਨੇ ਆਪਣੀ ਨਵੀਨਤਮ ਡਿਜੀਟਲ ਪੰਜਾਬ ਟੀਮ ਦੇ ਨਾਲ ਲਾਂਚ ਕੀਤਾ ਹੈ ਅਤੇ ਇਹ ਐਪ ਐਂਡਰਾਇਡ ਪਲੇਅਸਟੋਰ ਅਤੇ ਆਈਓਐਸ ਐਪਸਟੋਰ ’ਤੇ ਉਪਲਬਧ ਹੈ।

Load More Related Articles
Load More By Nabaz-e-Punjab
Load More In General News

Check Also

ਬੰਦੀ ਸਿੰਘਾਂ ਦੀ ਰਿਹਾਈ: ਮੁੱਖ ਮੰਤਰੀ ਦੀ ਕੋਠੀ ਵੱਲ ਕੂਚ ਕਰ ਰਹੇ ਸਿੱਖਾਂ ਦਾ ਰਾਹ ਰੋਕਿਆ, ਅੱਥਰੂ ਗੈੱਸ ਦੇ ਗੋਲੇ ਸੁੱਟੇ

ਬੰਦੀ ਸਿੰਘਾਂ ਦੀ ਰਿਹਾਈ: ਮੁੱਖ ਮੰਤਰੀ ਦੀ ਕੋਠੀ ਵੱਲ ਕੂਚ ਕਰ ਰਹੇ ਸਿੱਖਾਂ ਦਾ ਰਾਹ ਰੋਕਿਆ, ਅੱਥਰੂ ਗੈੱਸ ਦੇ…