nabaz-e-punjab.com

ਮੁਹਾਲੀ ਦੰਗਾ ਪੀੜਤਾਂ ਤੋਂ ਮਕਾਨ ਖਾਲੀ ਕਰਵਾਉਣ ਨੂੰ ਲੈ ਕੇ ਸਥਿਤੀ ਤਣਾਅ ਪੂਰਨ

ਸਥਾਨਕ ਲੋਕਾਂ ਅਤੇ ਸਿਆਸੀ ਆਗੂਆਂ ਦੇ ਵਿਰੋਧ ਕਾਰਨ ਬੇਰੰਗ ਪਰਤੀ ਗਮਾਡਾ ਦੀ ਟੀਮ ਤੇ ਪੁਲੀਸ ਫੋਰਸ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 24 ਜੂਨ:
ਗਮਾਡਾ ਵੱਲੋਂ ਕੁਝ ਦਿਨ ਪਹਿਲਾਂ ਫੇਜ਼-11 ਦੇ ਦੰਗਾ ਪੀੜਤਾਂ ਵਾਲੇ ਲਾਲ ਕੁਆਟਰਾਂ ਵਿੱਚ ਕਥਿਤ ਅਣਅਧਿਕਾਰਤ ਤੌਰ ’ਤੇ ਨਾਲ ਰਹਿ ਰਹੇ ਲੋਕਾਂ ਨੂੰ ਇਹ ਮਕਾਨ ਖਾਲੀ ਕਰਨ ਲਈ ਉਹਨਾਂ ਦੇ ਘਰਾਂ ਦੇ ਬਾਹਰ ਨੋਟਿਸ ਚਿਪਕਾਏ ਗਏ ਸਨ ਅਤੇ ਗਮਾਡਾ ਵੱਲੋਂ ਮਕਾਨ ਖਾਲੀ ਕਰਵਾਉਣ ਲਈ ਅੱਜ ਦੀ ਤਰੀਕ ਮਿਥੀ ਗਈ ਸੀ। ਅੱਜ ਜਦੋਂ ਗਮਾਡਾ ਦੀ ਟੀਮ ਈਓ ਹਾਊਸਿੰਗ ਸੁਖਵਿੰਦਰ ਕੌਰ ਦੀ ਅਗਵਾਈ ਵਿੱਚ ਪੁਲੀਸ ਸਹਾਇਤਾ ਲੈਣ ਲਈ ਫੇਜ਼-11 ਦੇ ਥਾਣੇ ਵਿੱਚ ਪਹੁੰਚੀ ਤਾਂ ਨਗਰ ਨਿਗਮ ਦੇ ਸੀਨੀਅਰ ਡਿਪਟੀ ਮੇਅਰ ਸ੍ਰੀ ਰਿਸ਼ਵ ਜੈਨ ਅਤੇ ਐਮਸੀ ਜਸਬੀਰ ਮਣਕੂ ਦੀ ਅਗਵਾਈ ਵਿੱਚ ਵੱਡੀ ਗਿਣਤੀ ਲੋਕ ਥਾਣੇ ਵਿੱਚ ਇਕੱਠੇ ਹੋ ਗਏ ਅਤੇ ਉਹਨਾਂ ਨੇ ਉਥੇ ਨਾਅਰੇਬਾਜੀ ਕਰਨੀ ਸ਼ੁਰੂ ਕਰ ਦਿੱਤੀ। ਇਸੇ ਦੌਰਾਨ ਅਕਾਲੀ ਕੌਂਸਲਰ ਪਰਮਜੀਤ ਸਿੰਘ ਕਾਹਲੋਂ ਦੀ ਅਗਵਾਈ ਵਿੱਚ ਵੀ ਲਾਲ ਕੁਆਟਰਾਂ ਵਿੱਚ ਲੋਕ ਇਕਠੇ ਹੋ ਗਏ ਅਤੇ ਉਹਨਾਂ ਨੇ ਵੀ ਗਮਾਡਾ ਵਿਰੁੱਧ ਨਾਰ੍ਹੇਬਾਜੀ ਸ਼ੁਰੂ ਕਰ ਦਿੱਤੀ।
ਇਸ ਮੌਕੇ ਸੀਨੀਅਰ ਡਿਪਟੀ ਮੇਅਰ ਸ੍ਰੀ ਰਿਸ਼ਵ ਜੈਨ ਅਤੇ ਐਮ.ਸੀ ਜਸਬੀਰ ਸਿੰਘ ਮਣਕੂ ਸਮੇਤ ਥਾਣੇ ਵਿੱਚ ਪਹੁੰਚੇ 15 ਦੇ ਕਰੀਬ ਵਿਅਕਤੀਆਂ ਨੂੰ ਹਿਰਾਸਤ ਵਿਚ ਲੈ ਕੇ ਪੁਲੀਸ ਉਥੋੱ ਲੈ ਕੇ ਚਲੀ ਗਈ। ਇਸ ਉਪਰੰਤ ਡੀਐਸਪੀ ਸ੍ਰੀ ਰਮਨਦੀਪ ਸਿੰਘ ਨੇ ਮੁਜ਼ਾਹਰਾਕਾਰੀਆਂ ਦੀ ਗਮਾਡਾ ਅਧਿਕਾਰੀਆਂ ਨਾਲ ਗਲਬਾਤ ਕਰਵਾਈ। ਇਸ ਮੌਕੇ ਦੋਵੇਂ ਧਿਰਾਂ ਵਿਚ ਇਸ ਗਲ ਉਪਰ ਸਹਿਮਤੀ ਬਣ ਗਈ ਕਿ ਇਹਨਾਂ ਲੋਕਾਂ ਨੂੰ ਗਮਾਡਾ ਵੱਲੋਂ ਨੋਟਿਸ ਦਿਤੇ ਜਾਣਗੇ ਅਤੇ ਕੁਆਟਰ ਖਾਲੀ ਕਰਨ ਦਾ ਸਮਾਂ ਵੀ ਦਿਤਾ ਜਾਵੇਗਾ। ਜਿਸ ਤੋਂ ਬਾਅਦ ਗਮਾਡਾ ਵਲੋੱ ਅੱਜ ਦੀ ਪ੍ਰਸਤਾਵਿਤ ਕਾਰਵਾਈ ਟਾਲ ਦਿਤੀ ਗਈ। ਇਸ ਤੋਂ ਬਾਅਦ ਪੁਲੀਸ ਨੇ ਵੀ ਹਿਰਾਸਤ ਵਿਚ ਲਏ ਵਿਅਕਤੀਆਂ ਨੂੰ ਛੱਡ ਦਿਤਾ।
ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਨਗਰ ਨਿਗਮ ਦੇ ਸੀਨੀਅਰ ਡਿਪਟੀ ਮੇਅਰ ਸ੍ਰੀ ਰਿਸ਼ਵ ਜੈਨ ਨੇ ਕਿਹਾ ਕਿ ਗਮਾਡਾ ਨੂੰ ਦੰਗਾ ਪੀੜਤਾਂ ਦੇ ਕੁਆਟਰਾਂ ਵਿਚ ਰਹਿ ਰਹੇ ਲੋਕਾਂ ਨਾਲ ਧੱਕੇਸ਼ਾਹੀ ਨਹੀਂ ਕਰਨੀ ਚਾਹੀਦੀ, ਉਹਨਾਂ ਕਿਹਾ ਕਿ ਜਿਹੜੇ ਲੋਕਾਂ ਕੋਲ ਦੰਗਾ ਪੀੜਤ ਹੋਣ ਦੇ ਸਬੂਤ ਨਹੀਂ ਹਨ, ਉਹਨਾਂ ਨੂੰ ਕੁੱਝ ਹੋਰ ਸਮਾਂ ਦੇਣਾ ਚਾਹੀਦਾ ਹੈ ਤਾਂ ਕਿ ਉਹ ਦੰਗਾ ਪੀੜਤ ਹੋਣ ਦਾ ਸਬੂਤ ਬਣਵਾ ਸਕਣ। ਉਹਨਾਂ ਕਿਹਾ ਕਿ ਗਮਾਡਾ ਨੁੰ ਧੱਕੇ ਨਾਲ ਹੀ ਮਕਾਨ ਮਾਲਕਾਂ ਤੋਂ ਇਹ ਮਕਾਨ ਖਾਲੀ ਨਹੀਂ ਕਰਵਾਉਣੇ ਚਾਹੀਦੇ।
ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਅਕਾਲੀ ਕੌਂਸਲਰ ਪਰਮਜੀਤ ਸਿੰਘ ਕਾਹਲੋਂ ਨੇ ਕਿਹਾ ਕਿ ਗਮਾਡਾ ਵੱਲੋਂ ਦੰਗਾ ਪੀੜਤ ਵਿਅਕਤੀਆਂ ਨਾਲ ਬਹੁਤ ਧੱਕੇਸ਼ਾਹੀ ਕੀਤੀ ਜਾ ਰਹੀ ਹੈ, ਜਿਸ ਨੂੰ ਅਕਾਲੀ ਦਲ ਵੱਲੋਂ ਸਹਿਣ ਨਹੀਂ ਕੀਤਾ ਜਾਵੇਗਾ। ਉਹਨਾਂ ਕਿਹਾ ਕਿ ਦੂਜੇ ਰਾਜਾਂ ਤੋੱ ਆਏ ਪ੍ਰਵਾਸੀ ਮਜਦੂਰ ਜਦੋਂ ਝੌਂਪੜੀਆਂ ਬਣਾ ਕੇ ਰਹਿੰਦੇ ਹਨ ਤਾਂ ਪ੍ਰਸਾਸਨ ਵੱਲੋਂ ਉਹਨਾਂ ਮਜਦੁਰਾਂ ਨੂੰ ਕੁਆਟਰ ਬਣਾ ਕੇ ਦਿਤੇ ਜਾਂਦੇ ਹਨ ਪਰ ਇਹਨਾਂ ਦੰਗਾਂ ਪੀੜਤ ਪੰਜਾਬੀਆਂ ਨੂੰ ਪ੍ਰਸਾਸਨ ਤੇ ਗਮਾਡਾ ਵੱਲੋਂ ਉਜਾੜਿਆ ਜਾ ਰਿਹਾ ਹੈ। ਉਹਨਾਂ ਕਿਹਾ ਕਿ ਉਹ ਦੰਗਾ ਪੀੜਤਾਂ ਨਾਲ ਕੋਈ ਵੀ ਧੱਕੇਸ਼ਾਹੀ ਨਹੀਂ ਹੋਣ ਦੇਣਗੇ। ਇਸ ਮੌਕੇ ਉਹਨਾਂ ਨਾਲ ਜਗਦੀਸ਼ ਸਿੰਘ, ਕਸ਼ਮੀਰ ਕੌਰ, ਜਸਰਾਜ ਸਿੰਘ ਸੋਨੂੰ, ਮਹਿੰਦਰ ਸਿੰਘ, ਜਸਵੀਰ ਕੌਰ ਸਰਨਾ, ਬਲਜੀਤ ਸਿੰਘ, ਨਰਿੰਦਰ ਸਿੰਘ, ਸੰਤੋਸ਼ ਕੌਰ, ਅਮਰਜੀਤ ਕੌਰ, ਬੀਬੀ ਮਿੰਨੀ, ਬੀਬੀ ਵੀਨਾ, ਗੁਰਦੀਪ ਕੌਰ ਵੀ ਮੌਜੂਦ ਸਨ। ਇਸੇ ਦੌਰਾਨ ਸ੍ਰੀ ਰਮਣੀਕ ਸਿੰਘ ਵਲੰਟੀਅਰ ਆਮ ਆਦਮੀ ਪਾਰਟੀ ਨੇ ਕਿਹਾ ਕਿ ਦੰਗਾਂ ਪੀੜਤਾਂ ਨਾਲ ਧੱਕੇਸ਼ਾਹੀ ਨਹੀਂ ਹੋਣੀ ਚਾਹੀਦੀ ਅਤੇ ਦੰਗਾਂ ਪੀੜਤਾਂ ਨਾਲ ਸਹੀ ਤਰੀਕੇ ਨਾਲ ਪੇਸ਼ ਆਉਣਾ ਚਾਹੀਦਾ ਹੈ। ਦੰਗਾ ਪੀੜਤਾਂ ਨੁੰ ਮਕਾਨਾਂ ਵਿਚੋੱ ਧੱਕੇ ਨਾਲ ਹੀ ਕੱਢ ਕੇ ਬੇਘਰ ਨਹੀਂ ਕੀਤਾ ਜਾਣਾ ਚਾਹੀਦਾ।

Load More Related Articles
Load More By Nabaz-e-Punjab
Load More In General News

Check Also

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ ਨਬਜ਼-ਏ-ਪੰਜਾਬ, ਮੁਹਾਲੀ, 9 ਜਨਵਰੀ: ਇ…