Share on Facebook Share on Twitter Share on Google+ Share on Pinterest Share on Linkedin ਮੁਹਾਲੀ ਵਿੱਚ ਅੱਧੇ ਰੇਟ ’ਤੇ ਡੇਢ ਕੁਇੰਟਲ ਦੀਵੇ ਅਤੇ ਮੋਮਬੱਤੀਆਂ ਵੇਚੀਆਂ ਦੀਵਾਲੀ ਤੇ ਗੁਰਪੁਰਬ ਸਮਾਗਮ ਤੋਂ ਵੀ ਕਈ ਗੁਣਾ ਵੱਧ ਵਿਕੀਆਂ ਮੋਮਬੱਤੀਆਂ: ਰੰਧਾਵਾ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 5 ਅਪਰੈਲ: ਕਰੋਨਾਵਾਇਰਸ ਦੇ ਚੱਲਦਿਆਂ ਜਿੱਥੇ ਦੇਰ ਭਰ ਵਿੱਚ ਕਰਫਿਊ ਲਾਗੂ ਹੋਣ ਕਾਰਨ ਲੋਕ ਆਪਣੇ ਘਰਾਂ ਵਿੱਚ ਕੈਦ ਹਨ। ਉੱਥੇ ਹੁਣ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਵਾਸੀਆਂ ਨੂੰ ਮੋਮਬੱਤੀ ਜਗਾਓ-ਕਰੋਨਾ ਭਜਾਓ ਦਾ ਨਾਅਰਾ ਦਿੱਤਾ ਗਿਆ ਹੈ। ਪ੍ਰਧਾਨ ਮੰਤਰੀ ਨੇ ਐਤਵਾਰ ਨੂੰ ਰਾਤ ਨੂੰ 9 ਵਜੇ ਲੋਕਾਂ ਤੋਂ 9 ਮਿੰਟ ਉਧਾਰੇ ਮੰਗੇ ਹਨ ਅਤੇ ਕਰੋਨਾ ਦੇ ਹਨੇਰੇ ਨੂੰ ਰੌਸ਼ਨੀ ਦੀ ਤਾਕਤ ਨਾਲ ਹਰਾਉਣ ਦੀ ਅਪੀਲ ਕੀਤੀ ਹੈ। ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਤਾੜੀਆਂ ਵਜਾ ਚੁੱਕੇ ਹਨ ਅਤੇ ਖਾਲੀ ਥਾਲੀਆਂ ਖੜ੍ਹਾਉਣ ਦਾ ਹੋਕਾ ਦੇ ਚੁੱਕੇ ਹਨ। ਉਧਰ, ਦੀਵੇ ਅਤੇ ਮੋਮਬੱਤੀਆਂ ਬਣਾਉਣ ਦਾ ਕੰਮ ਕਰਨ ਵਾਲੇ ਪਰਮਜੀਤ ਸਿੰਘ ਗਰੇਵਾਲ ਨੇ ਐਤਵਾਰ ਨੂੰ ਕਰੀਬ ਡੇਢ ਕੁਇੰਟਲ ਦੀਵੇ ਅਤੇ ਮੋਮਬੱਤੀਆਂ ਵੇਚੀਆਂ ਹਨ। ਪਿੰਡ ਨਾਨੂੰਮਾਜਰਾ ਵਿੱਚ ਗਰੇਵਾਲ ਦਾ ਮੌਂਟੀ ਕੈਂਡਲਜ਼ ਦੇ ਬੈਨਰ ਹੇਠ ਦੀਵੇ ਅਤੇ ਮੋਮਬੱਤੀਆਂ ਬਣਾਉਣ ਦਾ ਕੰਮ ਕਰਦੇ ਹਨ। ਉਨ੍ਹਾਂ ਦੱਸਿਆ ਕਿ ਅੱਜ ਇੱਥੋਂ ਦੇ ਇਤਿਹਾਸਕ ਨਗਰ ਸੋਹਾਣਾ, ਮਟੌਰ ਅਤੇ ਸੈਕਟਰ-70 ਅਤੇ ਸੈਕਟਰ-86 ਵਿੱਚ ਦੀਵੇ ਅਤੇ ਮੋਮਬੱਤੀਆਂ ਵੇਚੀਆਂ ਹਨ। ਉਨ੍ਹਾਂ ਦੱਸਿਆ ਕਿ ਉਹ ਪਿਛਲੇ 20 ਸਾਲਾਂ ਤੋਂ ਇਹ ਕਾਰੋਬਾਰ ਕਰਦੇ ਆ ਰਹੇ ਹਨ। ਇਸ ਕਾਰੋਬਾਰ ਨਾਲ ਹੀ ਉਸ ਦੇ ਘਰ ਦਾ ਚੁੱਲ੍ਹਾ ਚਲਦਾ ਹੈ ਅਤੇ ਉਸ ਨੇ ਮੋਮਬੱਤੀਆਂ ਵੇਚ ਕੇ ਆਪਣੇ ਦੋ ਬੱਚਿਆਂ ਨੂੰ ਇੰਜੀਨੀਅਰਿੰਗ ਦੀ ਡਿਗਰੀ ਕਰਵਾਈ ਹੈ। ਸ੍ਰੀ ਗਰੇਵਾਲ ਨੇ ਦੱਸਿਆ ਕਿ ਕਰਫਿਊ ਕਾਰਨ ਉਹ ਲੋਕਾਂ ਦੀ ਮੰਗ ਅਨੁਸਾਰ ਉਨ੍ਹਾਂ ਨੂੰ ਲੋੜ ਅਨੁਸਾਰ ਦੀਵੇ ਅਤੇ ਮੋਮਬੱਤੀਆਂ ਮੁਹੱਈਆ ਨਹੀਂ ਕਰਵਾ ਸਕੇ ਹਨ ਪ੍ਰੰਤੂ ਇਨ੍ਹਾਂ ਦੋ ਦਿਨਾਂ ਜਿੰਨੀ ਕਮਾਈ ਕੀਤੀ ਹੈ, ਉਨ੍ਹੀਂ ਤਾਂ ਗੁਰਪੁਰਬ ਦੇ ਮੌਕਿਆਂ ਅਤੇ ਦੀਵਾਲੀ ਦੇ ਦਿਨਾਂ ਵਿੱਚ ਵੀ ਨਹੀਂ ਹੁੰਦੀ ਹੈ। ਉਂਜ ਉਨ੍ਹਾਂ ਦੱਸਿਆ ਕਿ ਕਰਫਿਊ ਕਾਰਨ ਉਸ ਨੇ ਲੋਕਾਂ ਦੀ ਮਜਬੂਰੀ ਦਾ ਫਾਇਦਾ ਨਾ ਚੁੱਕਦਿਆਂ ਅੱਜ ਆਮ ਲੋਕਾਂ ਨੂੰ ਅੱਧੀ ਕੀਮਤ ’ਤੇ ਦੀਵੇ ਅਤੇ ਮੋਮਬੱਤੀਆਂ ਵੇਚੀਆਂ ਹਨ। ਆਪਣੇ ਮਾਪਿਆਂ ਨਾਲ ਮੋਮਬੱਤੀਆਂ ਖ਼ਰੀਦ ਰਹੀ ਸੈਕਟਰ-70 ਦੀ ਸ੍ਰਿਸ਼ਟੀ ਸਿੰਗਲਾ (11) ਕਾਫੀ ਉਤਸ਼ਾਹਿਤ ਨਜ਼ਰ ਆਈ। ਉਸ ਨੇ ਦੱਸਿਆ ਕਿ ਉਹ ਕਰੋਨਾ ਨੂੰ ਹਰਾਉਣ ਲਈ ਅੱਜ ਆਪਣੇ ਮਾਤਾ-ਪਿਤਾ ਨਾਲ ਮਿਲ ਕੇ ਰਾਤ ਨੂੰ 9 ਵਜੇ ਮੋਮਬੱਤੀਆਂ ਜਗਾਏਗੀ। ਸੈਕਟਰ-70 ਦੇ ਅਸ਼ੋਕ ਕੁਮਾਰ ਨੇ ਕਿਹਾ ਕਿ ਪ੍ਰਧਾਨ ਮੰਤਰੀ ਦੀ ਅਪੀਲ ’ਤੇ ਉਹ ਕਰੋਨਾ ਦੇ ਹਨੇਰੇ ਨੂੰ ਦੂਰ ਕਰਨ ਲਈ ਮੋਮਬੱਤੀਆਂ ਖ਼ਰੀਦੀਆਂ ਹਨ। ਸੀਮਾ ਜਿੰਦਲ ਨੇ ਕਿਹਾ ਕਿ ਉਹ ਆਪਣੇ ਬੱਚਿਆਂ ਨਾਲ ਮੋਮਬੱਤੀਆਂ ਅਤੇ ਦੀਵੇ ਲੈਣ ਲਈ ਘਰ ਤੋਂ ਪੈਦਲ ਚੱਲ ਕੇ ਆਈ ਹੈ। ਉਸ ਨੇ ਉਮੀਦ ਪ੍ਰਗਟਾਈ ਕਿ ਮੋਮਬੱਤੀਆਂ ਦੇ ਪ੍ਰਕਾਸ਼ ਨਾਲ ਕਰੋਨਾ ਦਾ ਹਨੇਰਾ ਦੂਰ ਕਰਨ ਵਿੱਚ ਮਦਦ ਮਿਲੇਗੀ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ