Share on Facebook Share on Twitter Share on Google+ Share on Pinterest Share on Linkedin ਮੁਹਾਲੀ ਵਿੱਚ ਦੂਜੇ ਸੂਬਿਆਂ ਦੇ ਫਸੇ ਹੋਏ 24 ਹਜ਼ਾਰ ਵਿਅਕਤੀ ’ਤੇ ਹੋਏ ਰਜਿਸਟਰਡ ਆਪਣੇ ਵਾਹਨ ਰਾਹੀਂ ਪਿਰਤੀ ਰਾਜਾਂ ਨੂੰ ਵਾਪਸ ਜਾਣ ਦੇ ਇੱਛੁਕ ਲੋਕਾਂ ਲਈ ਕਾਰਜਪ੍ਰਣਾਲੀ ਦੀ ਰੂਪਰੇਖਾ ਤਿਆਰ: ਡੀਸੀ ਜਯੋਤੀ ਸਿੰਗਲਾ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 3 ਮਈ: ਕਰੋਨਾਵਾਇਰਸ ਦੇ ਚੱਲਦਿਆਂ ਕਰਫਿਊ ਕਾਰਨ ਮੁਹਾਲੀ ਜ਼ਿਲੇ੍ਹ ਵਿੱਚ ਫਸੇ ਹੋਰਨਾਂ ਸੂਬਿਆਂ ਦੇ ਵਿਅਕਤੀਆਂ ਨੇ ਆਪੋ ਆਪਣੇ ਪਿਰਤੀ ਰਾਜਾਂ ਵਿੱਚ ਵਾਪਸ ਜਾਣ ਲਈ ਮੁਹਾਲੀ ਪ੍ਰਸ਼ਾਸਨ ਦੇ ਪੋਰਟਲ ’ਤੇ 24 ਹਜ਼ਾਰ ਤੋਂ ਵੱਧ ਪੀੜਤ ਲੋਕਾਂ ਖ਼ੁਦ ਨੂੰ ਰਜਿਸਟਰ ਕੀਤਾ ਹੈ। ਇਸ ਗੱਲ ਦਾ ਖੁਲਾਸਾ ਮੁਹਾਲੀ ਦੇ ਡਿਪਟੀ ਕਮਿਸ਼ਨਰ ਗਿਰੀਸ਼ ਦਿਆਲਨ ਨੇ ਕੀਤਾ। ਉਨ੍ਹਾਂ ਕਿਹਾ ਕਿ ਪਿਛਲੇ ਦੋ ਦਿਨਾਂ ਵਿੱਚ ਰਜਿਸਟਰ ਹੋਏ ਵਿਅਕਤੀਆਂ ਦੀ ਸਕਰੀਨਿੰਗ ਕੀਤੀ ਜਾਵੇਗੀ ਅਤੇ ਸਬੰਧਤ ਵਿਅਕਤੀਆਂ ਨੂੰ 5 ਮਈ ਤੋਂ ਵਾਪਸ ਪਿਰਤ ਸੂਬਿਆਂ ਵਿੱਚ ਭੇਜਣ ਦੀ ਕਾਰਵਾਈ ਸ਼ੁਰੂ ਕੀਤੀ ਜਾਵੇਗੀ। ਡੀਸੀ ਨੇ ਕਿਹਾ ਕਿ ਦੂਜੇ ਸੂਬੇ ਦਾ ਜੋ ਕੋਈ ਵੀ ਵਿਅਕਤੀ ਆਪਣੇ ਘਰ ਜਾਣਾ ਚਾਹੁੰਦਾ ਹੈ, ਉਹ ਮੁੱਢਲੀ ਜਾਣਕਾਰੀ ਲੈਣ ਲਈ 6284264563 ’ਤੇ ਸੰਪਰਕ ਕੀਤਾ ਜਾ ਸਕਦਾ ਹੈ। ਸਕਰੀਨਿੰਗ ਸਰਟੀਫਿਕੇਟ ਦੇਣ ਵੇਲੇ ਹਰੇਕ ਵਿਅਕਤੀ/ਸਮੂਹ/ ਪਰਿਵਾਰ ਕੋਲੋਂ ਵਿਕਲਪ ਲਏ ਜਾਣਗੇ ਕਿ ਕੀ ਉਨ੍ਹਾਂ ਦੇ ਆਪਣੇ ਵਾਹਨ ਹਨ। ਜਿਸ ਰਾਹੀਂ ਉਹ ਜਾਣਾ ਚਾਹੁੰਦੇ ਹਨ। ਜੇ ਉਨ੍ਹਾਂ ਕੋਲ ਆਪਣੇ ਵਾਹਨ ਨਹੀਂ ਹਨ ਜਾਂ ਆਪਣੇ ਵਾਹਨ ਨਹੀਂ ਲੈ ਜਾਣਾ ਚਾਹੁੰਦੇ, ਤਾਂ ਉਨ੍ਹਾਂ ਨੂੰ ਇਹ ਤਰਜੀਹ ਦੇਣ ਲਈ ਕਿਹਾ ਜਾਵੇਗਾ ਕਿ ਕੀ ਉਹ ਰੇਲ ਜਾਂ ਸੜਕ ਰਾਹੀਂ ਯਾਤਰਾ ਕਰਨਾ ਚਾਹੁੰਦੇ ਹਨ। ਉਨ੍ਹਾਂ ਨੂੰ ਰੇਲ/ਸੜਕ ਦਾ ਵਿਕਲਪ ਦੇਣਾ ਜ਼ਿਲ੍ਹਾ ਪ੍ਰਸ਼ਾਸਨ ਦਾ ਅਧਿਕਾਰ ਹੋਵੇਗਾ। ਉਨ੍ਹਾਂ ਕਿਹਾ ਕਿ ਜਿਹੜੇ ਲੋਕ ਆਪਣੇ ਵਾਹਨ ਲੈ ਜਾਣ ਦੀ ਇੱਛਾ ਰੱਖਦੇ ਹਨ, ਉਨ੍ਹਾਂ ਨੂੰ ਐਸਐਮਐਸ ਭੇਜਿਆ ਜਾਵੇਗਾ ਅਤੇ ਉਨ੍ਹਾਂ ਨੂੰ ਕੋਫਾ ਐਪ/ਲਿੰਕ ’ਤੇ ਕਰਫਿਊ ਪਾਸ ਲਈ ਬਿਨੈ ਕਰਨ ਲਈ ਕਿਹਾ ਜਾਵੇਗਾ। ਡੀਸੀ ਵੱਲੋਂ ਰੇਲ ਰਾਹੀਂ ਆਵਾਜਾਈ ਲਈ ਐਸਐਮਐਸ ਰਾਹੀਂ ਰੇਲਗੱਡੀ ਦੇ ਸਮੇਂ/ਰਵਾਨਗੀ/ ਕੋਚ ਨੰਬਰ ਬਾਰੇ ਦੱਸਿਆ ਜਾਵੇਗਾ। ਇਹ ਐਸਐਮਐਸ ਅਜਿਹੇ ਲੋਕਾਂ ਦੇ ਰਿਹਾਇਸ਼ੀ ਤੋਂ ਰੇਲਵੇ ਸਟੇਸ਼ਨ ਤੱਕ ਕਰਫਿਊ ਮੂਵਮੈਂਟ ਲਈ ਪਾਸ ਦਾ ਕੰਮ ਕਰੇਗਾ। ਜਿਹੜੇ ਉਪਰੋਕਤ 2 ਵਰਗਾਂ ਵਿੱਚ ਸ਼ਾਮਲ ਨਹੀਂ ਹਨ, ਉਨ੍ਹਾਂ ਨੂੰ ਜਾਣ ਲਈ ਪ੍ਰਾਈਵੇਟ ਬੱਸ ਅਪਰੇਟਰਾਂ ਦੀ ਸੂਚੀ ਪ੍ਰਤੀ ਕਿੱਲੋਮੀਟਰ ਕੀਮਤ ਦੇ ਨਾਲ ਐਸਐਮਐਸ ਦੇ ਰਾਹੀਂ ਭੇਜੀ ਜਾਵੇਗੀ ਅਤੇ ਇਕ ਵਾਰ ਜਦੋਂ ਕਿਸੇ ਨਿੱਜੀ ਵਾਹਨ ਰਾਹੀਂ ਜਾਣ ਲਈ ਇਕ ਸਮੂਹ ਬਣ ਜਾਂਦਾ ਹੈ ਜਾਂ ਕਿਸੇ ਪ੍ਰਾਈਵੇਟ ਅਪਰੇਟਰ ਨਾਲ ਗੱਲਬਾਤ ਕੀਤੀ ਗਈ ਤਾਂ ਪ੍ਰਾਈਵੇਟ ਅਪਰੇਟਰ ਨੂੰ ਕੋਵਾ ਐਪ/ਲਿੰਕ ਰਾਹੀਂ ਕਰਫਿਊ ਪਾਸ ਲਈ ਅਰਜ਼ੀ ਦੇਣ ਲਈ ਸੂਚਿਤ ਕੀਤਾ ਜਾਵੇਗਾ। (ਬਾਕਸ ਆਈਟਮ) ਮੁਹਾਲੀ ਦੇ ਡਿਪਟੀ ਕਮਿਸ਼ਨਰ ਗਿਰੀਸ਼ ਦਿਆਲਨ ਨੇ ਦੱਸਿਆ ਕਿ ਪੰਜਾਬ ਵਿੱਚ ਫਸੇ ਦੂਜੇ ਸੂਬਿਆਂ ਦੇ ਲੋਕਾਂ ਜੋ ਆਪਣੇ ਵਾਹਨਾਂ ’ਤੇ ਵਾਪਸ ਜਾਣਾ ਚਾਹੁੰਦੇ ਹਨ, ਉਨ੍ਹਾਂ ਲਈ ਕਾਰਜਪ੍ਰਣਾਲੀ ਦੀ ਰੂਪਰੇਖਾ ਤਿਆਰ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਅੰਤਰਰਾਜੀ ਆਵਾਜਾਈ ਲਈ ਰਜਿਸਟਰ ਕਰਨ ਸਮੇਂ ਲੋਕਾਂ ਨੂੰ ਆਪਣੇ ਨਜ਼ਦੀਕੀ ਡਾਕਟਰੀ ਜਾਂਚ ਕੇਂਦਰ ਜਾਣ ਲਈ ਇਕ ਐਸਐਮਐਸ ਮਿਲੇਗਾ। ਬਾਅਦ ਵਿੱਚ ਉਨ੍ਹਾਂ ਨੂੰ ਸਕਰੀਨਿੰਗ ’ਚੋਂ ਲੰਘਣਾ ਪਏਗਾ ਅਤੇ ਤੰਦਰੁਸਤੀ ਪ੍ਰਮਾਣ ਪੱਤਰ ਪ੍ਰਾਪਤ ਕਰਨਾ ਪਵੇਗਾ। ਇਸ ਤੋਂ ਬਾਅਦ ਤੰਦਰੁਸਤੀ ਪ੍ਰਮਾਣ ਪੱਤਰ ਨੂੰ ਸਹਾਇਕ ਦਸਤਾਵੇਜ ਵਜੋਂ ਕੋਵਿਡ-19 ਐਪ ’ਤੇ ਅਪਲੋਡ ਕਰਦੇ ਸਮੇਂ ਅੰਤਰਰਾਜੀ ਆਵਾਜਾਈ ਪਾਸ ਲਈ ਆਨਲਾਈਨ ਅਰਜੀ ਦਿੱਤੀ ਜਾਵੇਗੀ। ਫਿਰ ਉਨ੍ਹਾਂ ਨੂੰ ਆਪਣੇ ਸੂਬੇ ਵਿੱਚ ਜਾਣ ਲਈ ਅੰਤਰਰਾਜੀ ਆਵਾਜਾਈ ਪਾਸ ਜਾਰੀ ਕੀਤਾ ਜਾਵੇਗਾ। ਬਿਨਾਂ ਪ੍ਰਮਾਣ ਪੱਤਰ ਦੇ ਅਰਜ਼ੀ ਨੂੰ ਰੱਦ ਕਰ ਦਿੱਤਾ ਜਾਵੇਗਾ ਅਤੇ ਉਨ੍ਹਾਂ ਨੂੰ ਪਾਸ ਪ੍ਰਾਪਤ ਹੋਣ ਦੇ 24 ਘੰਟੇ ਬਾਅਦ ਹੀ ਯਾਤਰਾ ਕਰਨ ਦੀ ਆਗਿਆ ਦਿੱਤੀ ਜਾਵੇਗੀ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ