ਮੁਹਾਲੀ ਟੈਕਸੀ ਯੂਨੀਅਨ ਦੇ ਮੈਂਬਰਾਂ ਦੀ ਹੰਗਾਮੀ ਮੀਟਿੰਗ ਹੋਈ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 19 ਫਰਵਰੀ:
ਅੱਜ ਸਥਾਨਕ ਸ਼ਹੀਦ ਊਧਮ ਸਿੰਘ ਭਵਨ ਫੇਜ-3ਏ ਵਿਖੇ ਮੁਹਾਲੀ ਟੈਕਸੀ ਯੂਨੀਅਨ ਦੀ ਮੀਟਿੰਗ ਹੋਈ। ਮੀਟਿੰਗ ਵਿੱਚ ਯੂਨੀਅਨ ਦੇ ਪ੍ਰਧਾਨ ਸਮੇਤ ਸਾਰੇ ਰਜਿਸਟਰਡ ਮੈਂਬਰ ਹਾਜਰ ਹੋਏ। ਮੀਟਿੰਗ ਦੌਰਾਨ ਹਾਜਰ ਮੈਂਬਰਾਂ ਵੱਲੋਂ ਹੋਰਨਾਂ ਮੁੱਦਿਆਂ ਤੋਂ ਇਲਾਵਾ ਮੌਜੂਦਾ ਪ੍ਰਧਾਨ ਤੇ ਅਹੁਦੇਦਾਰਾਂ ਤੋਂ ਪਿਛਲੇ ਕੰਮ ਕਾਜ ਦੀ ਪੂਰੀ ਰਿਪੋਰਟ ਅਤੇ ਪੈਸੇ ਦਾ ਹਿਸਾਬ ਕਿਤਾਬ ਮੰਗਿਆ ਗਿਆ। ਮੈਂਬਰਾਂ ਵੱਲੋਂ ਇਹ ਵੀ ਇਤਰਾਜ ਉਠਾਇਆ ਗਿਆ ਕਿ ਕਾਬਜ ਧੜੇ ਵੱਲੋਂ ਇਕ ਤਰਫਾ ਫੈਸਲੇ ਲਏ ਜਾ ਰਹੇ ਹਨ ਅਤੇ ਬਾਕੀ ਮੈਂਬਰਾਂ ਦੀ ਕੋਈ ਸਲਾਹ ਨਹੀਂ ਲਈ ਜਾਂਦੀ। ਇਸ ਪੂਰੇ ਮਾਮਲੇ ਸਬੰਧੀ ਯੂਨੀਅਨ ਦੇ ਪ੍ਰਧਾਨ ਇੰਦਰਜੀਤ ਸਿੰਘ ਤੇ ਬਾਕੀ ਅਹੁਦੇਦਾਰ ਕੋਈ ਠੋਸ ਜਵਾਬ ਨਹੀਂ ਦੇ ਸਕੇ। ਯੂਨੀਅਨ ਦੇ ਕੰਮ ਕਾਜ ਤੋਂ ਅਸੰਤੁਸ਼ਟ ਹੁੰਦਿਆਂ ਸਾਰੇ ਰਜਿਸਟਰਡ ਮੈਂਬਰਾਂ ਨੇ ਮੀਟਿੰਗ ਵਿਚ ਫੈਸਲਾ ਕੀਤਾ ਕਿ ਮੌਜੂਦਾ ਯੂਨੀਅਨ ਦੀ ਕਾਬਜ ਕਮੇਟੀ ਭੰਗ ਕੀਤੀ ਜਾਵੇ ਤੇ ਨਵੇਂ ਸਿਰੇ ਤੋਂ ਚੋਣ ਕਰਵਾ ਕੇ ਨਵੀਂ ਟੀਮ ਚੁਣੀ ਜਾਵੇ। ਇਸ ਫੈਸਲੇ ਤੋਂ ਯੂਨੀਅਨ ਦੇ ਰਜਿਸਟਰਡ ਮੈਂਬਰਾਂ ਦੇ ਬਹੁਮਤ ਨੇ ਸਹਿਮਤੀ ਪ੍ਰਗਟਾਈ। ਇਸ ਸਬੰਧੀ ਪ੍ਰੈਸ ਬਿਆਨ ਜਾਰੀ ਕਰਦਿਆਂ ਮੌਜੂਦਾ ਯੂਨੀਅਨ ਦੇ ਤਿੰਨ ਮੈਂਬਰਾਂ ਜੁਆਇੰਟ ਸਕੱਤਰ ਬਲਜੀਤ ਸਿੰਘ, ਆਡਿਟਰ ਕੁਲਦੀਪ ਸਿੰਘ ਅਤੇ ਗੁਰਦੀਪ ਸਿੰਘ ਨੇ ਦੱਸਿਆ ਕਿ ਜਲਦੀ ਹੀ ਇਸ ਸਬੰਧੀ ਦੁਬਾਰਾ ਸਾਰੇ ਮੈਂਬਰਾਂ ਦੀ ਮੀਟਿੰਗ ਕਰਕੇ ਨਵੀਂ ਯੂਨੀਅਨ ਚੁਣੀ ਜਾਵੇਗੀ। ਇਸ ਮੌਕੇ ਜੰਗ ਸਿੰਘ, ਹਰਜੀਤ ਸਿੰਘ, ਪਰਮਜੀਤ ਸਿੰਘ, ਸੁਖਜੀਤ, ਗੁਰਪ੍ਰੀਤ ਸਿੰਘ ਆਦਿ ਹਾਜ਼ਰ ਸਨ।

Load More Related Articles

Check Also

ਭਾਰਤੀ ਕਮਿਊਨਿਸ਼ਟ ਪਾਰਟੀ, ਬੁੱਧੀਜੀਵੀਆਂ ਅਤੇ ਹੋਰਨਾਂ ਜਥੇਬੰਦੀਆਂ ਵੱਲੋਂ ਗਰੀਬ ਲੋਕਾਂ ਦੇ ਮੁੱਦਿਆਂ ‘ਤੇ ਸੰਘਰਸ਼ ਦਾ ਐਲਾਨ

ਭਾਰਤੀ ਕਮਿਊਨਿਸ਼ਟ ਪਾਰਟੀ, ਬੁੱਧੀਜੀਵੀਆਂ ਅਤੇ ਹੋਰਨਾਂ ਜਥੇਬੰਦੀਆਂ ਵੱਲੋਂ ਗਰੀਬ ਲੋਕਾਂ ਦੇ ਮੁੱਦਿਆਂ ‘…