Nabaz-e-punjab.com

ਮੁਹਾਲੀ ਵਿੱਚ 70 ਹਜ਼ਾਰ ਲੀਟਰ ਦੁੱਧ, 6815 ਕਿੱਲੋ ਦਹੀਂ, 890 ਕਿੱਲੋ ਪਨੀਰ ਕੀਤਾ ਸਪਲਾਈ

5896 ਲੀਟਰ ਲੱਸੀ ਦੀ ਸਪਲਾਈ ਸਮੇਤ 45 ਟਨ ਸਬਜ਼ੀਆਂ ਵੀ ਘਰ-ਘਰ ਪੁੱਜਦੀਆਂ ਕੀਤੀਆਂ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 28 ਮਾਰਚ:
ਆਮ ਲੋਕਾਂ ਨੂੰ ਦੁੱਧ ਦੀ ਨਿਰੰਤਰ ਸਪਲਾਈ ਬਣਾਈ ਰੱਖਣ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਵੇਰਕਾ ਦੇ ਸਹਿਯੋਗ ਨਾਲ ਸਨੀਵਾਰ ਨੂੰ ਮੁਹਾਲੀ ਸਹਿਰ ਵਿੱਚ ਲੋਕਾਂ ਨੂੰ 73840 ਲੀਟਰ ਦੁੱਧ ਦੀ ਸਪਲਾਈ ਕੀਤੀ ਗਈ। ਦਰਅਸਲ, ਕਰਫਿਊ ਲਗਾਏ ਜਾਣ ਤੋਂ ਬਾਅਦ ਰੋਜ਼ਾਨਾ 70 ਹਜ਼ਾਰ ਲੀਟਰ ਤੋਂ ਵੱਧ ਦੁੱਧ ਵੰਡਿਆ ਜਾ ਰਿਹਾ ਹੈ। ਇਹ ਪ੍ਰਗਟਾਵਾ ਕਰਦਿਆਂ ਮੁਹਾਲੀ ਦੇ ਡਿਪਟੀ ਕਮਿਸ਼ਨਰ ਗਿਰੀਸ਼ ਦਿਆਲਨ ਨੇ ਦੱਸਿਆ ਕਿ ਦੁੱਧ ਦੇ ਨਾਲ ਨਾਲ ਲੋਕਾਂ ਨੂੰ ਸਨੀਵਾਰ ਨੂੰ 890 ਕਿੱਲੋਗਰਾਮ ਪਨੀਰ, 5896 ਲੀਟਰ ਲੱਸੀ ਅਤੇ 6815 ਕਿੱਲੋਗਰਾਮ ਦਹੀਂ ਵੀ ਸਪਲਾਈ ਕੀਤਾ ਗਿਆ ਹੈ। ਇਸ ਦੇ ਨਾਲ ਹੀ ਛੋਟੇ ਦੋਧੀ ਵੀ ਘਰ-ਘਰ ਜਾ ਕੇ ਦੁੱਧ ਦੀ ਸਪਲਾਈ ਕਰ ਰਹੇ ਹਨ।
ਇਸ ਤੋਂ ਇਲਾਵਾ ਲੋਕਾਂ ਨੂੰ 45 ਟਨ ਸਬਜ਼ੀਆਂ ਵੀ ਮੁਹੱਈਆ ਕਰਵਾਈਆਂ ਗਈਆਂ ਹਨ। ਜ਼ਿਕਰਯੋਗ ਹੈ ਕਿ ਸੂਚੀਬੱਧ ਨਜ਼ਦੀਕੀ ਕਰਿਆਨਾ ਸਟੋਰ ਅਤੇ ਵੱਡੇ ਰਿਟੇਲ ਸਟੋਰ ਜਿਵੇਂ ਰਿਲਾਇੰਸ, ਈਜ਼ੀ ਡੇਅ ਅਤੇ ਈ-ਕਾਮਰਸ ਕੰਪਨੀਆਂ ਜਿਵੇਂ ਭੇਜੋ, ਗ੍ਰੋਫਰਸ ਆਦਿ ਜ਼ਰੂਰੀ ਵਸਤਾਂ ਦੀ ਸਪਲਾਈ ਲਈ ਲੋਕਾਂ ਤੋਂ ਆਨਲਾਈਨ ਆਰਡਰ ਲੈ ਰਹੀਆਂ ਹਨ। ਜ਼ਿਲ੍ਹਾ ਪ੍ਰਸ਼ਾਸਨ ਨੇ ‘ਸਵਿਗੀ’ ਕੰਪਨੀ ਨਾਲ ਵੀ ਸੰਪਰਕ ਕੀਤਾ ਹੈ ਜੋ ਸੋਮਵਾਰ ਤੋਂ ਲੋਕਾਂ ਨੂੰ ਕਰਿਆਨਾ ਸਟੋਰਾਂ ਤੋਂ ਜ਼ਰੂਰੀ ਵਸਤਾਂ ਦੀ ਘਰ-ਘਰ ਸਪਲਾਈ ਕਰਨ ਵਿੱਚ ਸਹਾਇਤਾ ਕਰੇਗੀ।

Load More Related Articles
Load More By Nabaz-e-Punjab
Load More In General News

Check Also

ਬੰਦੀ ਸਿੰਘਾਂ ਦੀ ਰਿਹਾਈ: ਮੁੱਖ ਮੰਤਰੀ ਦੀ ਕੋਠੀ ਵੱਲ ਕੂਚ ਕਰ ਰਹੇ ਸਿੱਖਾਂ ਦਾ ਰਾਹ ਰੋਕਿਆ, ਅੱਥਰੂ ਗੈੱਸ ਦੇ ਗੋਲੇ ਸੁੱਟੇ

ਬੰਦੀ ਸਿੰਘਾਂ ਦੀ ਰਿਹਾਈ: ਮੁੱਖ ਮੰਤਰੀ ਦੀ ਕੋਠੀ ਵੱਲ ਕੂਚ ਕਰ ਰਹੇ ਸਿੱਖਾਂ ਦਾ ਰਾਹ ਰੋਕਿਆ, ਅੱਥਰੂ ਗੈੱਸ ਦੇ…