nabaz-e-punjab.com

ਮੁਹਾਲੀ ਵਿੱਚ 9 ਮਹੀਨੇ ਬਾਅਦ ਲੱਗਣੀਆਂ ਆਪਣੀਆਂ ‘ਮੰਡੀਆਂ’

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 2 ਫਰਵਰੀ:
ਪੰਜਾਬ ਮੰਡੀ ਬੋਰਡ ਦੇ ਇਕ ਬੁਲਾਰੇ ਨੇ ਆਮ ਜਨਤਾ ਅਤੇ ਕਿਸਾਨਾਂ ਨੂੰ ਸੂਚਿਤ ਕਰਦਿਆਂ ਦੱਸਿਆ ਕਿ ਕੋਵਿਡ-19 ਦੀ ਮਹਾਂਮਾਰੀ ਕਾਰਣ ਮਾਰਚ 2020 ਤੋਂ ਬੰਦ ਮੁਹਾਲੀ ਵਿਖੇ ਲਗਦੀਆਂ ਆਪਣੀ ਮੰਡੀਆਂ/ਭਈਆ ਮੰਡੀਆਂ ਜ਼ਿਲ੍ਹਾ ਪ੍ਰਸਾਸਨ ਦੇ ਹੁਕਮਾਂ ਅਨੁਸਾਰ ਦੁਬਾਰਾ 01-02-2021 ਤੋਂ ਸਰਕਾਰ ਦੀਆਂ ਕੋਵਿਡ-19 ਜਾਰੀ ਕੀਤੀਆਂ ਗਾਈਡ ਲਾਈਨਜ ਅਨੁਸਾਰ ਖੋਲ ਦਿੱਤੀਆਂ ਗਈਆਂ ਹਨ। ਬੁਲਾਰੇ ਨੇ ਜਨਤਾ ਨੂੰ ਅਪੀਲ ਕੀਤੀ ਕਿ ਇਨ੍ਹਾਂ ਮੰਡੀਆਂ ਦੇ ਵਿੱਚ ਖਰੀਦੋ ਫਰੋਖਤ ਦੋਰਾਨ ਸਮਾਜਿਕ ਦੂਰੀ ਬਣਾਕੇ ਰੱਖੀ ਜਾਵੇ ਅਤੇ ਮਾਸਕ ਦੀ ਵਰਤੋਂ ਕੀਤੀ ਜਾਵੇ। ਇਹ ਮੰਡੀਆਂ ਪਹਿਲਾਂ ਦੀ ਤਰ੍ਹਾਂ ਹੀ ਨਿਰਧਾਰਿਤ ਕੀਤੀਆਂ ਜਗ੍ਹਾਂ ਤੇ ਹੀ ਲਗਾਈਆਂ ਜਾਣਗੀਆਂ।
ਉਨ੍ਹਾਂ ਦੱਸਿਆ ਕਿ ਸੋਮਵਾਰ ਨੂੰ ਆਪਣੀ ਮੰਡੀ ਫੇਜ਼-5 ਨੇੜੇ ਸਵਰਾਜ ਫੈਕਟਰੀ, ਸੈਕਟਰ-78, ਮੰਗਲਵਾਰ ਨੂੰ ਸੈਕਟਰ-71 ਦੀ ਮਾਰਕੀਟ ਦੀ ਪਾਰਕਿੰਗ, ਬੁੱਧਵਾਰ ਨੂੰ ਫੇਜ਼-11 ਨਵੀਂ ਫਲ ਅਤੇ ਸਬਜ਼ੀ ਮੰਡੀ, ਸ਼ੁੱਕਰਵਾਰ ਨੂੰ ਸੈਕਟਰ-68 ਨੇੜੇ ਦਫ਼ਤਰ ਵਣ ਵਿਭਾਗ ਪਿੰਡ ਕੁੰਭੜਾ, ਸ਼ਨਿੱਚਵਾਰ ਨੂੰ ਫੇਜ਼-6 ਦੀ ਮਾਰਕੀਟ ਦੀ ਪਾਰਕਿੰਗ ਅਤੇ ਐਤਵਾਰ ਨੂੰ ਫੇਜ਼-8 ਵਿੱਚ ਨੇੜੇ ਗਮਾਡਾ ਦਫ਼ਤਰ। ਇਸੇ ਤਰ੍ਹਾਂ ਭਈਆਂ ਮੰਡੀ ਸੋਮਵਾਰ ਨੂੰ ਸੈਕਟਰ-70 ਬੂਥ ਮਾਰਕੀਟ, ਮੰਗਲਵਾਰ ਨੂੰ ਸੈਕਟਰ-68 ਨੇੜੇ ਦਫ਼ਤਰ ਵਣ ਵਿਭਾਗ ਅਤੇ ਪਿੰਡ ਕੁੰਭੜਾ, ਬੁੱਧਵਾਰ ਨੂੰ ਸੈਕਟਰ-57 ਨੇੜੇ ਸ਼ਮਸ਼ਾਨਘਾਟ, ਵੀਰਵਾਰ ਨੂੰ ਫੇਜ਼-8 ਗਮਾਡਾ ਦਫ਼ਤਰ, ਸ਼ੁੱਕਰਵਾਰ ਨੂੰ ਫੇਜ਼-5 ਨੇੜੇ ਸਵਰਾਜ ਫੈਕਟਰੀ, ਸ਼ਨਿੱਚਵਾਰ ਨੂੰ ਸੈਕਟਰ-71 ਦੀ ਮਾਰਕੀਟ ਦੀ ਪਾਰਕਿੰਗ ਅਤੇ ਐਤਵਾਰ ਨੂੰ ਫੇਜ਼-11 ਸਥਿਤ ਨਵੀਂ ਫਲ ਤੇ ਸਬਜ਼ੀ ਮੰਡੀ ਵਿਖੇ ਲਗਾਈਆਂ ਜਾਣਗੀਆਂ।

Load More Related Articles
Load More By Nabaz-e-Punjab
Load More In General News

Check Also

ਖਜ਼ਾਨਾ ਮੰਤਰੀ ਨਾਲ ਮੀਟਿੰਗ ਮੁਲਤਵੀ ਹੋਣ ਕਾਰਨ ਵੈਟਰਨਰੀ ਅਫ਼ਸਰਾਂ ਨੇ ਕਾਲੇ ਬਿੱਲੇ ਲਗਾ ਕੇ ਰੋਸ ਪ੍ਰਗਟਾਇਆ

ਖਜ਼ਾਨਾ ਮੰਤਰੀ ਨਾਲ ਮੀਟਿੰਗ ਮੁਲਤਵੀ ਹੋਣ ਕਾਰਨ ਵੈਟਰਨਰੀ ਅਫ਼ਸਰਾਂ ਨੇ ਕਾਲੇ ਬਿੱਲੇ ਲਗਾ ਕੇ ਰੋਸ ਪ੍ਰਗਟਾਇਆ ਜੇ…