
ਦਸਵੀਂ ਦਾ ਨਤੀਜਾ: ਮੁਹਾਲੀ ਦੇ ਪ੍ਰਾਈਵੇਟ ਸਕੂਲਾਂ ਦਾ ਨਤੀਜਾ ਸ਼ਾਨਦਾਰ, ਕੁੜੀਆਂ ਦੀ ਸਰਦਾਰੀ ਬਰਕਰਾਰ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 15 ਜੁਲਾਈ:
ਸੀਬੀਐਸਈ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਤੋਂ ਇਕ ਅੱਗੇ ਚੱਲਦਿਆਂ ਅੱਜ ਦਸਵੀਂ ਜਮਾਤ ਦਾ ਨਤੀਜਾ ਵੀ ਘੋਸ਼ਿਤ ਕਰ ਦਿੱਤਾ ਹੈ। ਮੁਹਾਲੀ ਦੇ ਪ੍ਰਾਈਵੇਟ ਸਕੂਲਾਂ ਦਾ ਨਤੀਜਾ ਸ਼ਾਨਦਾਰ ਰਿਹਾ ਹੈ ਅਤੇ ਪਹਿਲਾਂ ਵਾਂਗ ਐਤਕੀਂ ਵੀ ਲੜਕੀਆਂ ਨੇ ਆਪਣੀ ਸਰਦਾਰੀ ਬਰਕਰਾਰ ਰੱਖਦਿਆਂ ਮੁੰਡਿਆਂ ਨੂੰ ਪਛਾੜ ਕੇ ਰੱਖ ਦਿੱਤਾ ਹੈ। ਇੱਥੋਂ ਦੇ ਸ਼ਿਵਾਲਿਕ ਪਬਲਿਕ ਸਕੂਲ ਦੇ ਵਿਦਿਆਰਥੀ ਸਿਧਾਤ ਰਾਵਤ ਨੇ 98.4 ਫੀਸਦੀ ਅੰਕ ਲੈ ਕੇ ਮੁਹਾਲੀ ਵਿੱਚ ਪਹਿਲਾ ਸਥਾਨ ਹਾਸਲ ਕੀਤਾ ਹੈ।
ਇੱਥੋਂ ਦੇ ਗਿਆਨ ਜਯੋਤੀ ਗਲੋਬਲ ਸਕੂਲ ਫੇਜ਼-2 ਦਾ ਨਤੀਜਾ 100 ਫੀਸਦੀ ਰਿਹਾ ਹੈ। ਸਕੂਲ ਦੀ ਡਾਇਰੈਕਟਰ ਰਣਜੀਤ ਬੇਦੀ ਅਤੇ ਪ੍ਰਿੰਸੀਪਲ ਗਿਆਨਜੋਤ ਚਾਵਲਾ ਨੇ ਦੱਸਿਆ ਕਿ ਦਸਵੀਂ ਦੀ ਪ੍ਰੀਖਿਆ ਵਿੱਚ ਕੁੱਲ 83 ਵਿਦਿਆਰਥੀ ਅਪੀਅਰ ਹੋਏ ਸੀ। ਪਰਦੀਪ ਸਿੰਘ 95 ਫੀਸਦੀ ਅੰਕਾਂ ਨਾਲ ਸਕੂਲ ਵਿੱਚ ਪਹਿਲਾ ਸਥਾਨ ਹਾਸਲ ਕੀਤਾ ਜਦੋਂਕਿ ਅਰਨਵ ਗੁਪਤਾ ਨੇ 94.2 ਫੀਸਦੀ ਅੰਕਾਂ ਨਾਲ ਦੂਜਾ ਅਤੇ ਗੁਰਲੀਨ ਕੌਰ ਅਤੇ ਵਰਪ੍ਰਤਾਪ ਸਿੰਘ 93.6 ਫੀਸਦੀ ਬਰਾਬਰ ਅੰਕ ਲੈ ਕੇ ਤੀਜਾ ਸਥਾਨ ਪ੍ਰਾਪਤ ਕੀਤਾ। ਇਸ਼ੀਕਾ ਕਾਲੀਆ, ਦੇਸ਼ਵੀਰ ਸਿੰਘ ਅਤੇ ਜਸਕਿਰਨ ਕੌਰ ਬੋਪਾਰਾਏ ਨੇ 93.2 ਫੀਸਦੀ, ਮਨੀਸ਼ ਖੁਰਾਨਾ ਨੇ 92.2 ਫੀਸਦੀ ਅਤੇ ਪਿਯੂਸ਼ ਨੇ 92 ਫੀਸਦੀ ਅੰਕ ਪ੍ਰਾਪਤ ਕੀਤੇ। ਹਰਕੀਰਤ ਸਿੰਘ, ਵਨੀ ਧੀਮਾਨ, ਚਹਿਕਪ੍ਰੀਤ ਸਿੰਘ, ਪ੍ਰਤੀਕ ਦਾਸ਼ ਅਤੇ ਸੁਖਮਨ ਸਿੰਘ ਨੇ ਕ੍ਰਮਵਾਰ 91.8 ਫੀਸਦੀ, 91.2 ਫੀਸਦੀ 90.8 ਫੀਸਦੀ 90.4 ਫੀਸਦੀ, 90.2 ਫੀਸਦੀ ਅੰਕ ਪ੍ਰਾਪਤ ਕਰਕੇ ਸ਼ਾਨਦਾਰ ਪ੍ਰਦਰਸ਼ਨ ਕੀਤਾ।
ਸੰਤ ਈਸ਼ਰ ਸਿੰਘ ਪਬਲਿਕ ਸਕੂਲ ਫੇਜ਼-7 ਨਤੀਜਾ 100 ਫੀਸਦੀ ਰਿਹਾ। ਸਕੂਲ ਦੀ ਡਾਇਰੈਕਟਰ ਪਵਨਦੀਪ ਕੌਰ ਗਿੱਲ ਅਤੇ ਪ੍ਰਿੰਸੀਪਲ ਇੰਦਰਜੀਤ ਕੌਰ ਸੰਧੂ ਨੇ ਦੱਸਿਆ ਕਿ ਸਕੂਲ ਦੇ ਕੁੱਲ 91 ਵਿਦਿਆਰਥੀਆਂ ਨੇ ਦਸਵੀਂ ਦੀ ਪ੍ਰੀਖਿਆ ਦਿੱਤੀ ਅਤੇ ਸਾਰੇ ਵਿਦਿਆਰਥੀਆਂ ਨੇ ਚੰਗੇ ਅੰਕ ਲੈ ਕੇ ਪ੍ਰੀਖਿਆ ਪਾਸ ਕੀਤੀ ਹੈ। ਕਿਰਨਦੀਪ ਕੌਰ ਨੇ 93.6 ਫੀਸਦੀ ਅੰਕ ਲੈ ਕੇ ਪਹਿਲਾ, ਹਿਮਾਸ਼ੀ ਗੂੰਜੇ ਨੇ 91.8 ਫੀਸਦੀ ਨਾਲ ਦੂਜਾ ਅਤੇ ਤਮਨਜੋਤ ਕੌਰ ਤੇ ਲਿਜਾ ਕੁਮਾਰੀ ਨੇ ਬਰਾਬਰ ਅੰਕ ਲੈ ਕੇ ਤੀਜਾ ਸਥਾਨ ਹਾਸਲ ਕੀਤਾ ਹੈ।
ਪੈਰਾਗਾਨ ਸੀਨੀਅਰ ਸੈਕੰਡਰੀ ਸਕੂਲ ਸੈਕਟਰ-69 ਦੇ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ ਅਤੇ ਸਕੂਲ ਦਾ ਨਤੀਜਾ 100 ਪ੍ਰਤੀਸ਼ਤ ਰਿਹਾ ਹੈ। ਸਕੂਲ ਦੇ ਡਾਇਰੈਕਟਰ ਸ਼ ਮੋਹਨਬੀਰ ਸਿੰਘ ਸ਼ੇਰਗਿੱਲ ਨੇ ਦੱਸਿਆ ਕਿ ਬਾਰ੍ਹਵੀਂ ਮੈਡੀਕਲ ਸਟਰੀਮ ਦੀ ਵਿਦਿਆਰਥਣ ਮੁਸਕਾਨ ਕੌਰ ਬੇਦੀ ਨੇ 95 ਪ੍ਰਤੀਸ਼ਤ ਅੰਕ ਪ੍ਰਾਪਤ ਕੀਤੇ ਜਦੋਂਕਿ ਨਾਨ ਮੈਡੀਕਲ ਦੀ ਵਿਦਿਆਰਥਣ ਅਰਧਿਆ ਕੌਰ ਨੇ 90.4 ਫਿੱਸਦੀ ਅਤੇ ਹਿਊਮੈਨੀਟਿਜ਼ ਗਰੁੱਪ ਦੀ ਵਿਦਿਆਰਥਣ ਪ੍ਰਭਜੋਤ ਕੌਰ ਨੇ 94.8 ਫਿੱਸਦੀ ਅੰਕ ਹਾਸਲ ਕਰਕੇ ਆਪਣੇ ਮਾਪਿਆ ਅਤੇ ਸਕੂਲ ਦਾ ਨਾਂ ਰੌਸ਼ਨ ਕੀਤਾ ਹੈ।
ਗੁਰੂ ਨਾਨਕ ਫਾਊਂਡੇਸ਼ਨ ਪਬਲਿਕ ਸਕੂਲ ਦੀ ਪ੍ਰਿੰਸੀਪਲ ਪੂਨਮ ਸ਼ਰਮਾ ਨੇ ਦੱਸਿਆ ਕਿ ਦਸਵੀਂ ਦਾ ਨਤੀਜਾ 100 ਫਿੱਸਦੀ ਰਿਹਾ ਹੈ। ਅਮਿਤ ਕੁਮਾਰ ਖੁਸ਼ਵਾਹਾ 90.4 ਫਿੱਸਦੀ ਨੰਬਰ ਲੈ ਕੇ ਸਕੂਲ ਵਿੱਚ ਅੱਵਲ ਰਿਹਾ। ਗੁਰਜੋਤ ਸਿੰਘ ਨੇ 86.4 ਫਿੱਸਦੀ ਅੰਕਾਂ ਨਾਲ ਦੂਜਾ ਅਤੇ ਯਸ਼ਵਾਲ ਚੌਧਰੀ ਨੇ 83 ਫਿੱਸਦੀ ਅੰਕਾਂ ਨਾਲ ਤੀਜਾ ਸਥਾਨ ਹਾਸਲ ਕੀਤਾ ਜਦੋਂਕਿ ਸਿਮਰਨ ਕੌਰ ਨੇ ਪੰਜਾਬੀ 98 ਫਿੱਸਦੀ ਅਤੇ ਹਰਸ਼ਪ੍ਰੀਤ ਕੌਰ ਨੇ ਹਿੰਦੀ ਵਿੱਚ 83 ਫਿੱਸਦੀ ਨੰਬਰ ਲਏ ਹਨ। ਉਨ੍ਹਾਂ ਦੱਸਿਆ ਕਿ ਸਕੂਲ ਦੇ 10 ਵਿਦਿਆਰਥੀਆਂ ਨੇ 80 ਫਿੱਸਦੀ ਤੋਂ ਵੱਧ ਅੰਕ ਹਾਸਲ ਕੀਤੇ ਹਨ।
ਲਾਰੈਂਸ ਪਬਲਿਕ ਸਕੂਲ ਦੀ ਪ੍ਰਿੰਸੀਪਲ ਵੀਨਾ ਮਲਹੋਤਰਾ ਨੇ ਦੱਸਿਆ ਕਿ ਸਕੂਲ ਦੇ 174 ਬੱਚਿਆਂ ਨੇ ਦਸਵੀਂ ਦੀ ਪ੍ਰੀਖਿਆ ਦਿੱਤੀ ਸੀ ਅਤੇ ਸਾਰੇ ਬੱਚੇ ਚੰਗੇ ਨੰਬਰਾਂ ਨਾਲ ਪਾਸ ਹੋਏ ਹਨ। ਸਕੂਲ ਦੀ ਵਿਦਿਆਰਥਣ ਮਹਿਕ ਗੋਇਲ ਨੇ 96.2 ਫਿੱਸਦੀ ਅੰਕ ਲੈ ਕੇ ਪਹਿਲਾ ਸਥਾਨ ਹਾਸਲ ਕੀਤਾ ਹੈ ਜਦੋਂਕਿ 19 ਹੋਰ ਵਿਦਿਆਰਥੀਆਂ ਨੇ 90 ਫਿੱਸਦੀ ਤੋਂ ਵੱਧ ਅੰਕ ਲਏ ਹਨ।
ਸ਼ੈਮਰਾਕ ਸੀਨੀਅਰ ਸੈਕੰਡਰੀ ਸਕੂਲ ਸੈਕਟਰ-69 ਦਾ ਨਤੀਜਾ 100 ਫਿੱਸਦੀ ਰਿਹਾ। ਸਕੂਲ ਦੇ 21 ਵਿਦਿਆਰਥੀਆਂ ਨੇ 80 ਫਿੱਸਦੀ ਤੋਂ ਵੱਧ ਅੰਕ ਪ੍ਰਾਪਤ ਕੀਤੇ ਹਨ। ਸਕੂਲ ਦੇ ਚੇਅਰਮੈਨ ਏਐੱਸ ਬਾਜਵਾ ਨੇ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਹ ਸਭ ਅਧਿਆਪਕਾਂ ਦੀ ਸਖ਼ਤ ਮਿਹਨਤ ਸਦਕਾ ਸੰਭਵ ਹੋਇਆ ਹੈ। ਇੰਡਸ ਪਬਲਿਕ ਸਕੂਲ ਦੀ ਜਸਲੀਨ ਕੌਰ ਨੇ 92.2 ਫਿੱਸਦੀ ਅੰਕ ਲੈ ਕੇ ਫਸਟ ਆਈ ਹੈ। ਜਦੋਂਕਿ 42 ਬੱਚਿਆਂ ਨੇ ਚੰਗੇ ਅੰਕ ਲਏ ਹਨ।