ਮੁਹੱਲਾ ਵਿਕਾਸ ਕਮੇਟੀ ਵੱਲੋਂ ਕਿਸਾਨ ਅੰਦੋਲਨ ਦਾ ਸਮਰਥਨ, ਸ਼ਹੀਦ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 14 ਜਨਵਰੀ:
ਇੱਥੋਂ ਦੇ ਮੁਹੱਲਾ ਵਿਕਾਸ ਕਮੇਟੀ ਫੇਜ਼-6, ਮੁਹਾਲੀ ਪਾਰਕ ਨੰਬਰ-23 ਵੱਲੋਂ ਸਮੂਹ ਨਿਵਾਸੀਆਂ ਦੇ ਸਹਿਯੋਗ ਨਾਲ ਵੱਡਾ ਇਕੱਠ ਕਰਕੇ ਲੋਹੜੀ ਬਾਲੀ ਅਤੇ ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ, ਜੈ ਜੁਆਨ ਜੈ ਕਿਸਾਨ, ਕਿਸਾਨੀ ਕਾਲੇ ਕਾਨੂੰਨ ਵਾਪਸ ਲਓ, ਕਿਸਾਨ ਬਚਾਓ ਦੇਸ਼ ਬਚਾਓ, ਅੰਨਦਾਤਾ ਸਾਡੀ ਜਿੰਦ ਜਾਨ, ਕੇਂਦਰੀ ਸਰਕਾਰ ਮੁਰਦਾਬਾਦ ਦੇ ਨਾਅਰਿਆਂ ਨਾਲ ਪੂਰਾ ਮੁਹੱਲਾ ਗੂੰਜ ਉੱਠਿਆ।
ਕਮੇਟੀ ਦੇ ਪ੍ਰਧਾਨ ਰਾਮ ਸਿੰਘ ਸੰਧੂ ਨੇ ਸੁਆਗਤੀ ਸ਼ਬਦ ਬੋਲਦਿਆਂ, ਆਪਸੀ ਮੇਲ-ਮਿਲਾਪ, ਧੀਆਂ ਦੀ ਲੋਹੜੀ ਦੀ ਮਹੱਤਤਾ ਤੇ ਸਹਿਯੋਗ ਲਈ ਧੰਨਵਾਦ ਕੀਤਾ। ਕਮੇਟੀ ਦੇ ਪੈਟਰਨ ਸ਼੍ਰੋਮਣੀ ਸਾਹਿਤਕਾਰ ਮਨਮੋਹਨ ਸਿੰਘ ਦਾਊਂ ਨੇ ਭਾਵ-ਭਿੰਨੇ ਸ਼ਬਦਾਂ ਨਾਲ ਸਾਂਝੀਵਾਲਤਾ ਦਾ ਸੰਦੇਸ਼ ਦਿੱਤਾ ਤੇ ਤਿੰਨ ਮਤੇ ਪੇਸ਼ ਕੀਤੇ। ਪਹਿਲਾ ਮਤਾ ਕਿਸਾਨ ਅੰਦੋਲਨ ਦਾ ਸਮਰਥਨ ਤੇ ਕੁਰਬਾਨ ਹੋਏ ਕਿਸਾਨਾਂ ਨਮਿਤ ਸ਼ਰਧਾਂਜਲੀ। ਦੂਜਾ ਮਤਾ ਇਨੀ ਦਿਨੀਂ ਫੇਜ਼-6 ਦੇ ਪਰਿਵਾਰਾਂ ’ਚੋਂ ਅਕਾਲ-ਚਲਾਣਾ ਕਰ ਗਏ ਜੀਆਂ ਪ੍ਰਤੀ ਸ਼ਰਧਾਂਜਲੀ ਤੇ ਪੀੜਤ ਪਰਿਵਾਰਾਂ ਨਾਲ ਹਮਦਰਦੀ। ਤੀਜਾ ਮਤਾ ਨਵੇਂ ਵਰ੍ਹੇ ’ਤੇ ਸ਼ੁਭ-ਇਛਾਵਾਂ ਅਤੇ ਸੰਸਾਰ ’ਚ ਅਮਨ-ਸ਼ਾਂਤੀ ਲਈ ਅਰਦਾਸ।
ਇਸ ਮੌਕੇ ਸਵਿੰਦਰ ਸਿੰਘ ਲੱਖੋਵਾਲ, ਡਾ. ਰਾਜਵਿੰਦਰ ਕੌਰ ਤੇ ਜਸਮੇਰ ਸਿੰਘ ਬਾਠ ਨੇ ਸਮਾਗਮ ਦੀ ਸ਼ਲਾਘਾ ਕੀਤੀ ਅਤੇ ਮੁਬਾਰਕਾਂ ਸਾਂਝੀਆਂ ਕੀਤੀਆਂ। ਸਾਬਕਾ ਕੌਂਸਲਰ ਆਰਪੀ ਸ਼ਰਮਾ ਨੇ ਵੀ ਹਾਜ਼ਰੀ ਲਗਵਾਈ। ਹਾਜ਼ਰ ਸਾਰੇ ਪਤਵੰਤਿਆਂ ਨੇ ਇਸ ਨਿਵੇਕਲੇ ਸਮਾਗਮ ਦੀ ਸ਼ਲਾਘਾ ਕੀਤੀ ਜੋ ਪਹਿਲੀ ਵਾਰ ਇਸ ਪਾਰਕ ਵਿੱਚ ਲੋਹੜੀ ਮੌਕੇ ਹੋਇਆ। ਇਸ ਇਕੱਠ ਵਿੱਚ ਮੂੰਗਫਲੀ, ਰਿਓੜੀਆਂ, ਭੁੱਗਾ, ਪਕੌੜੇ ਤੇ ਚਾਹ ਦਾ ਅਤੁੱਟ ਲੰਗਰ ਵਰਤਿਆ। ਇੱਕ ਪਿੰਡ ਵਰਗੀ ਸਭਿਆਚਾਰਕ-ਸੱਥ ਦਾ ਬੱਚਿਆਂ, ਅੌਰਤਾਂ, ਬਜ਼ੁਰਗਾਂ ਤੇ ਪਤਵੰਤੇ ਸੱਜਣਾਂ ਨੇ ਅਨੰਦ ਮਾਣਿਆ। ਮੰਚ-ਸੰਚਾਲਨ ਬਾਖ਼ੂਬੀ ਭੁਪਿੰਦਰ ਸਿੰਘ ਸੀਨੀਅਰ ਮੀਤ ਪ੍ਰਧਾਨ ਨੇ ਅਦਾ ਕੀਤਾ।

Load More Related Articles
Load More By Nabaz-e-Punjab
Load More In General News

Check Also

ਬਾਬਾ ਮੋਤੀ ਰਾਮ ਮਹਿਰਾ ਤੇ ਦੀਵਾਨ ਟੋਡਰ ਮੱਲ ਦੀ ਯਾਦ ਵਿੱਚ ਵਿਸ਼ਾਲ ਗੁਰਮਤਿ ਸਮਾਗਮ

ਬਾਬਾ ਮੋਤੀ ਰਾਮ ਮਹਿਰਾ ਤੇ ਦੀਵਾਨ ਟੋਡਰ ਮੱਲ ਦੀ ਯਾਦ ਵਿੱਚ ਵਿਸ਼ਾਲ ਗੁਰਮਤਿ ਸਮਾਗਮ ਨਬਜ਼-ਏ-ਪੰਜਾਬ, ਮੁਹਾਲੀ, …